Punjab Breaking News Live Blog 24 April : ਭਾਜਪਾ ਲੀਡਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਅੰਮ੍ਰਿਤਸਰ 'ਚ ਹੋਈ ਗੋਲੀਬਾਰੀ ਦੇ ਮਾਮਲੇ ਚ ਪੁਲਿਸ ਦੀ ਵੱਡੀ ਕਾਰਵਾਈ, ਅਰਸ਼ਦੀਪ ਕਲੇਰ ਨੂੰ ਚੰਡੀਗੜ੍ਹ ਦੀ ਚੋਣ ਲਈ ਕੁਆਰਡੀਨੇਟਰ ਕੀਤਾ ਨਿਯੁਕਤ

Punjab Breaking News Live Blog 24 April : ਭਾਜਪਾ ਲੀਡਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਅੰਮ੍ਰਿਤਸਰ 'ਚ ਹੋਈ ਗੋਲੀਬਾਰੀ ਦੇ ਮਾਮਲੇ ਚ ਪੁਲਿਸ ਦੀ ਵੱਡੀ ਕਾਰਵਾਈ, ਅਰਸ਼ਦੀਪ ਕਲੇਰ ਨੂੰ ਚੰਡੀਗੜ੍ਹ ਦੀ ਚੋਣ ਲਈ ਕੁਆਰਡੀਨੇਟਰ ਕੀਤਾ ਨਿਯੁਕਤ

ABP Sanjha Last Updated: 24 Apr 2024 12:37 PM
Faridkot news: ਕਾਰ ਵੇਖਣ ਆਏ ਤਿੰਨ ਵਿਅਕਤੀਆਂ ਨੇ ਪਹਿਲਾਂ ਚਲਾਉਣ ਲਈ ਮੰਗੀ ਕਾਰ, ਫਿਰ ਵੇਚਣ ਵਾਲੇ ਨੂੰ ਕੀਤਾ ਜ਼ਖ਼ਮੀ, ਜਾਣੋ ਪੂਰਾ ਮਾਮਲਾ

Faridkot News: ਫਰੀਦਕੋਟ ਵਿੱਚ ਕਾਰ ਦੀ ਖਰੀਦ ਕਰਨ ਲਈ ਆਏ ਤਿੰਨ ਵਿਅਕਤੀਆਂ ਵਲੋਂ ਕਾਰ ਲੈ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰਾਂ ਨੇ ਫਿਲਮੀ ਅੰਦਾਜ਼ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪਹਿਲਾਂ ਤਿੰਨਾ ਵਿਅਕਤੀਆਂ ਨੇ ਦੇਸੀ ਕੱਟੇ ਨਾਲ ਅਤੇ ਫਿਰ ਤੇਜਧਾਰ ਹਥਿਆਰ ਨਾਲ ਕਾਰ ਵੇਚਣ ਵਾਲੇ ਵਿਅਕਤੀ ਨਾਲ ਚਲਦੀ ਕਾਰ ’ਚ ਹੱਥੋਪਾਈ ਕੀਤੀ ਅਤੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਅਤੇ ਕਾਰ 'ਚੋਂ ਬਾਹਰ ਸੁੱਟ ਕੇ ਭੱਜ ਗਏ।

Chandigarh News: ਮੌਸਮ ਵਿਭਾਗ ਵੱਲੋਂ ਚੰਡੀਗੜ੍ਹ 'ਚ ਯੈਲੋ ਅਲਰਟ ਜਾਰੀ, ਇੰਝ ਰਹੇਗਾ ਅਗਲੇ ਹਫਤੇ ਦਾ ਮੌਸਮ

Chandigarh News: ਚੰਡੀਗੜ੍ਹ ਵਿੱਚ ਮੌਸਮ ਨਿੱਤ ਨਵੀਂ ਕਰਵਟ ਲੈ ਰਿਹਾ ਹੈ। ਹੁਣ ਅਗਲੇ ਦੋ ਦਿਨ ਮੌਸਮ ਸਾਫ ਰਹੇਗਾ। ਮੌਸਮ ਵਿਭਾਗ ਮੁਤਾਬਕ 24 ਤੇ 25 ਅਪ੍ਰੈਲ ਨੂੰ ਮੌਸਮ ਸਾਫ਼ ਰਹੇਗਾ। ਇਸ ਤੋਂ ਬਾਅਦ ਮੌਸਮ ਵਿਭਾਗ ਵੱਲੋਂ 26 ਤੇ 27 ਅਪ੍ਰੈਲ ਨੂੰ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਮੁਤਾਬਕ ਇਸ ਦੌਰਾਨ ਮੌਸਮ 'ਚ ਬਦਲਾਅ ਦੇਖਣ ਨੂੰ ਮਿਲੇਗਾ। ਤੇਜ਼ ਗਰਜ ਤੇ ਬਿਜਲੀ ਨਾਲ ਕਰੀਬ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਇਸ ਦੌਰਾਨ ਬੱਦਲਵਾਈ ਰਹੇਗੀ। ਹਲਕੀ ਬਾਰਸ਼ ਹੋਣ ਦੀ ਵੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਅੱਜ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਸੈਲਸੀਅਸ ਤੇ ਘੱਟੋ-ਘੱਟ 21 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ। ਕੱਲ੍ਹ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਤੇ ਘੱਟੋ-ਘੱਟ 22 ਡਿਗਰੀ ਸੈਲਸੀਅਸ ਰਹੇਗਾ। 

Lok Sabha: ਕਾਂਗਰਸ ਦਾ 5 ਸੀਟਾਂ 'ਤੇ ਫਸ ਗਿਆ ਪੇਚ, ਰਾਣਾ ਪਰਿਵਾਰ ਪੈ ਰਿਹਾ ਭਾਰੀ, ਸਾਬਕਾ ਡਿਪਟੀ CM ਵੀ ਲੜ ਸਕਦੇ ਚੋਣ

Punjab Congress Confusion: ਲੋਕ ਸਭਾ ਚੋਣਾਂ ਤੋਂ ਪਹਿਲ ਕਾਂਗਰਸ ਪਾਰਟੀ ਨੂੰ ਅੰਦਰ ਖਾਤੇ ਬਗਾਵਤ ਝੱਲਣੀ ਪੈ ਰਹੀ ਹੈ। ਕਈ ਲੀਡਰ ਪਾਰਟੀ ਛੱਡ ਕੇ ਦੂਜਿਆਂ ਨਾਲ ਮਿਲ ਗਏ ਹਨ ਅਤੇ ਕਈ ਹਾਲੇ ਵੀ ਉਮੀਦਵਾਰਾਂ ਦਾ ਵਿਰੋਧ ਕਰ ਰਹੇ ਹਨ। ਹਾਲਤ ਇਹ ਹੋ ਗਈ ਹੈ ਕਿ ਪੰਜਾਬ ਕਾਂਗਰਸ ਹਾਲੇ ਤੱਕ 5 ਸੀਟਾਂ 'ਤੇ ਸਥਿਤੀ ਸਪੱਸ਼ਟ ਨਹੀਂ ਕਰ ਸਕੀ। ਅਜੇ ਵੀ ਇਹਨਾਂ 5 ਸੀਟਾਂ 'ਤੇ ਪੇਚ ਫਸਿਆ ਹੋਇਆ ਹੈ। ਪੰਜਾਬ ਕਾਂਗਰਸ ਇਸ ਨੂੰ ਲੈ ਕੇ ਵਿਚਾਰ ਵਟਾਂਦਰੇ ਵਿਚ ਰੁੱਝੀ ਹੋਈ ਹੈ। ਉਮੀਦ ਹੈ ਕਿ ਇਹ ਸੂਚੀ ਵੀ 27 ਅਪ੍ਰੈਲ ਤੋਂ ਪਹਿਲਾਂ ਜਾਰੀ ਕਰ ਦਿੱਤੀ ਜਾਵੇਗੀ। ਕਾਂਗਰਸ ਸਕਰੀਨਿੰਗ ਕਮੇਟੀ ਵੱਲੋਂ ਹਰੇਕ ਹਲਕੇ ਤੋਂ ਚਾਰ ਦਾਅਵੇਦਾਰਾਂ ਦੇ ਨਾਂ ਭੇਜੇ ਗਏ ਸਨ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕੇਂਦਰੀ ਕਮੇਟੀ ਨੇ ਹੁਣ ਦੋ ਦਾਅਵੇਦਾਰਾਂ ਦੇ ਨਾਂ ਮੰਗੇ ਹਨ। ਇਨ੍ਹਾਂ ਵਿੱਚੋਂ ਨਾਮ ਫਾਈਨਲ ਕੀਤਾ ਜਾਣਾ ਹੈ।

Alert: ਪੰਜਾਬ ਤੋਂ ਚੰਡੀਗੜ੍ਹ ਆਉਣ ਵਾਲੇ ਯਾਤਰੀਆਂ ਲਈ ਜ਼ਰੂਰੀ ਖ਼ਬਰ, ਨਹੀਂ ਤਾਂ ਹੋਣਾ ਪਵੇਗਾ ਖੱਜਲ ਖੁਆਰ

Punjab Roadways Union: ਪੰਜਾਬ ਤੋਂ ਚੰਡੀਗੜ੍ਹ ਆਉਣ ਵਾਲੇ ਯਾਤਰੀਆਂ ਨਾਲ ਜੁੜੀ ਖ਼ਬਰ ਹੈ ਕਿ ਪੰਜਾਬ ਰੋਡਵੇਜ਼ ਦੀਆਂ ਬੱਸਾਂ ਤੁਹਾਨੂੰ ਚੰਡੀਗੜ੍ਹ ਨਹੀਂ ਉਤਾਰਨਗੀਆਂ। ਟਾਈਮ ਟੇਬਲ ਅਤੇ ਬੱਸ ਅੱਡਾ ਐਂਟਰੀ ਫੀਸ ਤੋਂ ਤੰਗ ਆ ਕੇ  ਪਨਬਸ  ਦੇ ਮੁਲਾਜ਼ਮਾਂ ਨੇ ਅਜਿਹਾ ਫੈਸਲਾ ਲਿਆ ਹੈ। ਦਰਅਸਲ ਬੀਤੇ ਦਿਨ ਵੀ ਸੀਟੀਯੂ ਨਾਲ ਅਜਿਹੀ ਨਾਰਾਜ਼ਗੀ ਕਾਰਨ ਪੰਜਾਬ ਰੋਡਵੇਜ਼ ਨੇ ਮੰਗਲਵਾਰ ਨੂੰ ਪੂਰਾ ਦਿਨ ਚੰਡੀਗੜ੍ਹ ਵਿੱਚ ਆਪਣੀਆਂ ਬੱਸਾਂ ਦੀ ਐਂਟਰੀ ਬੰਦ ਰੱਖੀ। 500 ਤੋਂ ਵੱਧ ਬੱਸਾਂ ਮੁਹਾਲੀ ਤੱਕ ਹੀ ਆਈਆਂ ਅਤੇ ਵਾਪਸ ਪਰਤ ਗਈਆਂ। ਮਾਝਾ, ਮਾਲਵਾ ਤੇ ਦੁਆਬੇ ਦੀ ਇੱਕ ਵੀ ਬੱਸ ਚੰਡੀਗੜ੍ਹ ਬੱਸ ਅੱਡੇ ਤੱਕ ਨਹੀਂ ਪਹੁੰਚੀਆਂ। ਅੱਜ ਬੁੱਧਵਾਰ ਨੂੰ ਪੀਆਰਟੀਸੀ ਵੀ ਸਵੇਰੇ 11 ਵਜੇ ਤੋਂ ਚੰਡੀਗੜ੍ਹ ਲਈ ਆਪਣੀ ਐਂਟਰੀ ਬੰਦ ਕਰ ਦੇਵੇਗੀ। ਇਸ ਨਾਲ ਜ਼ੀਰਕਪੁਰ ਤੋਂ ਹੀ ਕਰੀਬ 300 ਬੱਸਾਂ ਵਾਪਸ ਆਉਣਗੀਆਂ। ਬੱਸ ਯੂਨੀਅਨ ਦੇ ਇਸ ਫੈਸਲੇ ਕਾਰਨ ਮੰਗਲਵਾਰ ਨੂੰ ਸੈਂਕੜੇ ਸਵਾਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਪਿਛੋਕੜ

Punjab Breaking News Live Blog 24 April : ਲੁਧਿਆਣਾ 'ਚ ਬੀਜੇਪੀ ਲੀਡਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇਹ ਲੀਡਰ ਸਾਬਕਾ ਸਿਹਤ ਮੰਤਰੀ ਮਰਹੂਮ ਸਤਪਾਲ ਗੋਸਾਈਂ ਦਾ ਪੋਤੇ ਅਮਿਤ ਗੋਸਾਈਂ ਹੈ। ਜਿਸ ਨੂੰ ਪਾਕਿਸਤਾਨੀ ਮੋਬਾਈਲ ਨੰਬਰ ਤੋਂ ਕਾਲ ਆਈ ਅਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। 


Threat Call: ਪੰਜਾਬ 'ਚ ਬੀਜੇਪੀ ਲੀਡਰ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ, ਪਾਕਿਸਤਾਨ ਨੰਬਰ ਤੋਂ ਆਇਆ ਸੀ ਫੋਨ


Amritsar Firing Case: ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਵਿੱਚ ਬੀਤੇ ਦਿਨ ਹੋਈ ਫਾਇਰਿੰਗ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਵੱਡਾ ਐਕਸ਼ਨ ਲਿਆ ਹੈ। ਪੁਲਿਸ ਹੁਣ ਇਸ ਘਟਨਾ ਵਿੱਚ ਸ਼ਾਮਲ 11 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ ਅਤੇ ਇਨਾਂ ਪਾਸੋਂ ਇੱਕ ਪਿਸਟਲ ਅਤੇ 22 ਕਾਰਤੂਸ ਵੀ ਬਰਾਮਦ ਕੀਤੇ ਗਏ ਹਨ।  ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਡੀਸੀਪੀ  ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਕਿ ਪੈਸਿਆਂ ਦੇ ਲੈਣ ਦੇਣ ਨੂੰ ਲੈਕੇ ਇਹਨਾਂ ਵਿੱਚ ਆਪਸੀ ਤਕਰਾਰ ਹੋਈ ਹੈ ਜਿਸਦੇ ਚਲਦੇ ਇਹ ਗੋਲੀਆਂ ਚਲਾਈਆਂ ਗਈਆਂ ਹਨ ਜਿਸ ਸਬੰਧੀ ਤੁਰੰਤ ਕਾਰਵਾਈ ਕਰਦੇ ਹੋਏ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇਹਨਾਂ ਕੋਲੋ 1 ਪਿਸਤੌਲ ਵੀ ਬਰਾਮਦ ਕੀਤਾ ਹੈ 


Amritsar Firing: ਵਿਦੇਸ਼ ਭੇਜਣ ਦੇ ਨਾਮ 'ਤੇ ਮਾਰੀ ਠੱਗੀ ! ਗੁੱਸੇ 'ਚ ਆ ਕੇ ਇੱਕ ਦੂਜੇ 'ਤੇ ਕੀਤੀ ਫਾਇਰਿੰਗ, ਪੁਲਿਸ ਨੇ 11 ਮੁਲਜ਼ਮ ਕੀਤੇ ਗ੍ਰਿਫ਼ਤਾਰ


Arshdeep Singh Kaler: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਲੀਗਲ ਵਿੰਗ ਦੇ ਪ੍ਰਧਾਨ ਅਤੇ ਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੂੰ ਚੰਡੀਗੜ੍ਹ ਲੋਕ ਸਭਾ ਹਲਕੇ ਦੀ ਚੋਣ ਲਈ ਕੁਆਰਡੀਨੇਟਰ ਨਿਯੁਕਤ ਕੀਤਾ ਹੈ। ਬਾਦਲ ਨੇ ਕਿਹਾ ਕਿ ਕਲੇਰ ਲੋਕ ਸਭਾ ਹਲਕਾ ਚੰਡੀਗੜ੍ਹ ਲਈ ਪਾਰਟੀ ਦੇ ਆਗੂਆਂ ਤੇ ਵਰਕਰਾਂ ਨਾਲ ਤਾਲਮੇਲ ਵਧਾਉਣਗੇ। ਇਸ ਦੇ ਨਾਲ ਹੀ ਕਲੇਰ ਦੀ ਪਾਰਟੀ ਦੇ ਚੰਡੀਗੜ੍ਹ ਤੋਂ ਉਮੀਦਵਾਰ ਹਰਦੀਪ ਸਿੰਘ ਸੈਣੀ ਬੂਟੇਰਲਾ ਦੀ ਚੋਣ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੀ ਸਾਰੀ ਜ਼ਿੰਮੇਵਾਰੀ ਹੋਵੇਗੀ।


Lok Sabha Election: ਅਰਸ਼ਦੀਪ ਸਿੰਘ ਕਲੇਰ ਨੂੰ ਚੰਡੀਗੜ੍ਹ ਲੋਕ ਸਭਾ ਹਲਕੇ ਦੀ ਚੋਣ ਲਈ ਕੋਆਰਡੀਨੇਟਰ ਕੀਤਾ ਨਿਯੁਕਤ


 


 


 

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.