Punjab Breaking News LIVE: ਬਾਰਸ਼ ਤੇ ਗੜ੍ਹੇਮਾਰੀ ਮਗਰੋਂ ਕਿਸਾਨਾਂ ਲਈ ਨਵੀਂ ਮੁਸੀਬਤ! ਕੇਂਦਰ ਦੀਆਂ ਟੀਮਾਂ ਪੰਜਾਬ ਪਹੁੰਚੀਆਂ, ਪੁਲਿਸ ਮੁਲਾਜ਼ਮਾਂ ਦੀਆਂ 14 ਅਪ੍ਰੈਲ ਤੱਕ ਛੁੱਟੀਆਂ ਰੱਦ

Punjab News Live: ਬਾਰਸ਼ ਤੇ ਗੜ੍ਹੇਮਾਰੀ ਮਗਰੋਂ ਕਿਸਾਨਾਂ ਲਈ ਨਵੀਂ ਮੁਸੀਬਤ! ਕੇਂਦਰ ਦੀਆਂ ਟੀਮਾਂ ਪੰਜਾਬ ਪਹੁੰਚੀਆਂ, ਪੁਲਿਸ ਮੁਲਾਜ਼ਮਾਂ ਦੀਆਂ 14 ਤੱਕ ਛੁੱਟੀਆਂ ਰੱਦ, ਸਿਰਫ 24 ਘੰਟਿਆਂ 'ਚ 100 ਕੋਰੋਨਾ ਪਾਜੇਟਿਵ, CM ਮਾਨ ਨੇ ਸੱਦੀ ਮੀਟਿੰਗ

ABP Sanjha Last Updated: 07 Apr 2023 04:53 PM
Punjab News: ਮਾਨਸਾ ਵਾਲਿਆਂ ਲਈ ਖ਼ੁਸ਼ਖ਼ਬਰੀ !"ਮਾਨਸਾ ਕ੍ਰਿਸ਼ੀ ਸੇਵਕ" ਐਪ ਲਾਂਚ, ਜਾਣੋ ਕੀ ਮਿਲਗਾ ਫ਼ਾਇਦਾ

Punjab News: ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਤਕਨੀਕੀ ਗੈਰ-ਲਾਭਕਾਰੀ ਕੰਪਨੀ ਗ੍ਰਾਮਹਲ ਨਾਲ ਸਾਂਝੇਦਾਰੀ ਵਿੱਚ ਜ਼ਿਲ੍ਹੇ ਦੇ ਕਿਸਾਨਾਂ ਲਈ 'ਮਾਨਸਾ ਕ੍ਰਿਸ਼ੀ ਸੇਵਕ' ਨਾਮਕ ਇੱਕ ਨਵਾਂ ਵਟਸਐਪ-ਅਧਾਰਿਤ ਚੈਟਬੋਟ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਚੈਟਬੋਟ ਪੰਜਾਬੀ ਵਿੱਚ ਉਪਲਬਧ ਹੋਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਬਲਦੀਪ ਕੌਰ ਨੇ ਦਿੱਤੀ।

Navjot Sidhu: ਜੇਲ੍ਹ 'ਚੋਂ ਬਾਹਰ ਆਉਂਦੇ ਹੀ ਐਕਸ਼ਨ ਮੋਡ 'ਚ ਗੁਰੂ, ਹਾਈਕਮਾਨ ਨਾਲ ਮੀਟਿੰਗਾਂ ਦਾ ਦੌਰ

ਪੰਜਾਬ ਕਾਂਗਰਸ ਸੀਨੀਅਰ ਲੀਡਰ ਤੇ ਹਾਲ ਹੀ ਵਿੱਚ ਕਤਲ ਦੇ ਮਾਮਲੇ ’ਚ ਜੇਲ੍ਹ ’ਚੋਂ ਬਾਹਰ ਆਏ ਨਵਜੋਤ ਸਿੰਘ ਸਿੱਧੂ ਨੇ ਅੱਜ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨਾਲ ਨਵੀਂ ਦਿੱਲੀ ’ਚ ਮੁਲਾਕਾਤ ਕੀਤੀ। ਇਸ ਦੌਰਾਨ ਕਾਂਗਰਸ ਨੇਤਾ ਜੈਰਾਮ ਰਮੇਸ਼ ਵੀ ਹਾਜ਼ਰ ਸਨ। ਬੀਤੇ ਦਿਨ ਉਨ੍ਹਾਂ ਪਾਰਟੀ ਨੇਤਾ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵਾਡਰਾ ਨਾਲ ਮੁਲਾਕਾਤ ਕੀਤੀ ਸੀ। 

Ludhiana News: ਮੀਂਹ ਤੇ ਗੜ੍ਹਿਆਂ ਦੀ ਮਾਰ ਮਗਰੋਂ ਕੇਂਦਰੀ ਟੀਮਾਂ ਟੀਮਾਂ ਨੇ ਲਏ ਕਣਕ ਦੇ ਸੈਂਪਲ, ਰਿਪੋਰਟ ਮਗਰੋਂ ਹੋਵੇਗਾ ਅਗਲਾ ਫੈਸਲਾ

ਪੰਜਾਬ ਅੰਦਰ ਮੌਸਮ ਦੀ ਮਾਰ ਨਾਲ ਜਿੱਥੇ ਹਾਲੇ ਤੱਕ ਮੰਡੀਆਂ ਖਾਲੀ ਹਨ, ਉੱਥੇ ਹੀ ਕਣਕ ਦੀ ਕੁਆਲਿਟੀ ਮਾੜੀ ਹੋਣ ਦੀ ਸੰਭਾਵਨਾ ਦੇ ਚੱਲਦਿਆਂ ਕੇਂਦਰੀ ਖਰੀਦ ਏਜੰਸੀ ਐਫਸੀਆਈ ਨੇ ਕਣਕ ਦੀ ਸੈਂਪਲਿੰਗ ਸ਼ੁਰੂ ਕਰ ਦਿੱਤੀ ਹੈ। ਕੇਂਦਰੀ ਫੂਡ ਮੰਤਰਾਲਾ ਦੀ ਇੱਕ ਟੀਮ ਨੇ ਐਫਸੀਆਈ ਅਧਿਕਾਰੀਆਂ ਨੂੰ ਨਾਲ ਲੈ ਕੇ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਦਾ ਦੌਰਾ ਕੀਤਾ। ਇੱਥੇ ਆਈ ਕਣਕ ਦੀ ਢੇਰੀ ਚੋਂ ਸੈਂਪਲ ਲਏ ਗਏ। 

Punjab Electricity: ਗਰਮੀਆਂ 'ਚ ਇਸ ਵਾਰ ਨਹੀਂ ਲੱਗੇਗਾ ਬਿਜਲੀ ਦਾ ਇੱਕ ਵੀ ਕੱਟ! ਸੀਐਮ ਮਾਨ ਦਾ ਦਾਅਵਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ। ਇਸ ਦੌਰਾਨ ਜਾਣਕਾਰੀ ਦਿੰਦਿਆਂ ਸੀਐਮ ਮਾਨ ਨੇ ਦੱਸਿਆ ਕਿ ਸਰਕਾਰ ਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦੇ 20 ਹਜ਼ਾਰ 200 ਕਰੋੜ ਰੁਪਏ ਦੇ ਸਮੁੱਚੇ ਬਕਾਏ ਕਲੀਅਰ ਕਰ ਦਿੱਤੇ ਹਨ। ਮੁੱਖ ਮੰਤਰੀ ਨੇ ਕਿਹਾ, ਪੀਐਸਪੀਸੀਐਲ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਸਰਕਾਰ ਨੇ ਸਾਰੀ ਸਬਸਿਡੀ ਦਾ ਭੁਗਤਾਨ ਕੀਤਾ ਹੈ। ਹੁਣ ਇਸ ਸਾਲ ਗਰਮੀਆਂ ਵਿੱਚ ਬਿਜਲੀ ਸਪਲਾਈ ਠੀਕ ਰਹੇਗੀ, ਕੋਈ ਕੱਟ ਨਹੀਂ ਲੱਗੇਗਾ।

Punjab News : ਸਿੱਖਾਂ ਦਾ ਅਕਸ ਵਿਗਾੜਨ ਵਾਲਿਆਂ ਖਿਲਾਫ ਸ਼੍ਰੋਮਣੀ ਕਮੇਟੀ ਨੇ ਨਹੀਂ ਕੀਤੀ ਕਾਰਵਾਈ, ਗਿਆਨੀ ਹਰਪ੍ਰੀਤ ਸਿੰਘ ਖਫਾ

 ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅੱਜ ਸ਼੍ਰੋਮਣੀ ਕਮੇਟੀ ਤੋਂ ਖਫਾ ਨਜ਼ਰ ਆਏ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਦਿੱਤੇ ਗਏ ਸੀ ਕਿ ਸਿੱਖ ਰਾਜ ਵੇਲੇ ਦੇ ਝੰਡਿਆ ਦਾ ਨਿਰਾਦਰ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਤੇ ਸਿੱਖਾਂ ਦਾ ਅਕਸ ਵਿਗਾੜਨ ਵਾਲੇ ਕੌਮੀ ਚੈਨਲਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏ, ਪਰ ਅਜੇ ਤੱਕ ਕੁਝ ਨਹੀਂ ਹੋਇਆ।

Punjab News: ਸੀਐਮ ਭਗਵੰਤ ਮਾਨ ਨੇ ਪੇਸ਼ ਕੀਤਾ ਰਿਪੋਰਟ ਕਾਰਡ, ਐਕਸਾਈਜ਼ ਤੋਂ ਰਿਕਾਰਡ ਕਮਾਈ

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਪਣੀ ਸਰਕਾਰ ਦੇ ਇੱਕ ਸਾਲ ਦੇ ਕਾਰਜਕਾਲ ਦਾ ਰਿਪੋਰਟ ਕਾਰਡ ਜਨਤਾ ਸਾਹਮਣੇ ਪੇਸ਼ ਕੀਤਾ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਦੀ ਵਿੱਤੀ ਹਾਲਤ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਵਿੱਤੀ ਵਰ੍ਹੇ 'ਚ ਐਕਸਾਈਜ਼ ਤੋਂ ਕੁੱਲ 8,841 ਕਰੋੜ ਦੀ ਆਮਦਨ ਹੋਈ ਹੈ। ਇਸ ਵਿੱਚ ਪਿਛਲੇ ਸਾਲ ਤੋਂ ਆਮਦਨ ‘ਚ 41%ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਡਾ ਟੀਚਾ ਵਿੱਤੀ ਵਰ੍ਹੇ 2023-24 'ਚ ਐਕਸਾਈਜ਼ ਤੋਂ ਆਮਦਨ ਨੂੰ 10,000 ਕਰੋੜ ਤੱਕ ਲੈ ਕੇ ਜਾਣਾ ਹੈ।

ਸਿੱਖਾਂ ਦਾ ਅਕਸ ਵਿਗਾੜਨ ਵਾਲਿਆਂ ਖਿਲਾਫ ਸ਼੍ਰੋਮਣੀ ਕਮੇਟੀ ਨੇ ਨਹੀਂ ਕੀਤੀ ਕਾਰਵਾਈ, ਗਿਆਨੀ ਹਰਪ੍ਰੀਤ ਸਿੰਘ ਖਫਾ

 ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅੱਜ ਸ਼੍ਰੋਮਣੀ ਕਮੇਟੀ ਤੋਂ ਖਫਾ ਨਜ਼ਰ ਆਏ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਦਿੱਤੇ ਗਏ ਸੀ ਕਿ ਸਿੱਖ ਰਾਜ ਵੇਲੇ ਦੇ ਝੰਡਿਆ ਦਾ ਨਿਰਾਦਰ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਤੇ ਸਿੱਖਾਂ ਦਾ ਅਕਸ ਵਿਗਾੜਨ ਵਾਲੇ ਕੌਮੀ ਚੈਨਲਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏ, ਪਰ ਅਜੇ ਤੱਕ ਕੁਝ ਨਹੀਂ ਹੋਇਆ।

Chandigarh News: ਚੰਡੀਗੜ੍ਹੀਆਂ ਲਈ ਪਏਗਾ ਸ਼ਰਾਬ ਦਾ ਸੋਕਾ! ਪੰਜਵੀਂ ਵਾਰ ਵੀ ਨਹੀਂ ਮਿਲੇ ਠੇਕੇਦਾਰ

ਚੰਡੀਗੜ੍ਹ ਵਿੱਚ ਸ਼ਰਾਬ ਦੇ ਠੇਕੇਦਾਰ ਨਹੀਂ ਲੱਭ ਰਹੇ। ਯੂਟੀ ਦੇ ਕਰ ਤੇ ਆਬਕਾਰੀ ਵਿਭਾਗ ਲਗਾਤਾਰ ਪੰਜ ਵਾਰ ਠੇਕਿਆਂ ਦੀ ਨਿਲਾਮੀ ਕਰਵਾ ਚੁੱਕਾ ਹੈ ਪਰ ਅਜੇ ਵੀ 25 ਠੇਕਿਆਂ ਦੀ ਲਈ ਕਿਸੇ ਨੇ ਵੀ ਬੋਲੀ ਨਹੀਂ ਲਾਈ। ਹੈਰਾਨੀ ਦੀ ਗੱਲ ਹੈ ਕਿ ਇਸ ਵਾਰ ਸ਼ਰਾਬ ਠੇਕਿਆਂ ਦੀ ਰਾਖਵੀਂ ਕੀਮਤ ਵਿੱਚ 6 ਤੋਂ 10 ਫ਼ੀਸਦ ਤੱਕ ਦੀ ਕਟੌਤੀ ਕੀਤੀ ਗਈ ਸੀ। ਇਸ ਦੇ ਬਾਵਜੂਦ ਕੋਈ ਠੇਕੇ ਲੈਣ ਲਈ ਤਿਆਰੀ ਨਹੀਂ।

Jalandhar News: ਅਮਰੀਕਾ ਤੋਂ ਦਰਦਨਾਕ ਖਬਰ! 22 ਸਾਲਾ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ

ਅਮਰੀਕਾ ਤੋਂ ਦਰਦਨਾਕ ਖਬਰ ਆਈ ਹੈ। ਉੱਥੇ ਇੱਕ ਸੜਕ ਹਾਦਸੇ ਵਿੱਚ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਰਾਜਵਿੰਦਰ ਸਿੰਘ (22) ਪੁੱਤਰ ਤਰਲੋਕ ਸਿੰਘ ਵਾਸੀ ਪਿੰਡ ਤਲਵੰਡੀ ਕੂਕਾ (ਕਪੂਰਥਲਾ) ਵਜੋਂ ਹੋਈ ਹੈ। ਕੁਝ ਦਿਨਾਂ ਅੰਦਰ ਹੀ ਉਸ ਨੂੰ ਗ੍ਰੀਨ ਕਾਰਡ ਮਿਲਣ ਵਾਲਾ ਸੀ। ਇਸ ਬਾਰੇ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੇ ਪਿਤਾ ਤਰਲੋਕ ਸਿੰਘ ਤੇ ਮਾਤਾ ਜਗਜੀਤ ਕੌਰ ਨੇ ਦੱਸਿਆ ਕਿ ਕਰੀਬ ਪੰਜ ਸਾਲ ਪਹਿਲਾਂ ਘਰ ਦੀ ਹਾਲਤ ਸੁਧਾਰਨ ਲਈ ਉਨ੍ਹਾਂ ਨੇ ਆਪਣੇ ਲੜਕੇ ਨੂੰ ਵਿਦੇਸ਼ ਅਮਰੀਕਾ ਭੇਜ ਦਿੱਤਾ। ਉਹ ਕੈਲੀਫੋਰਨੀਆ ਵਿੱਚ ਰਹਿੰਦਿਆਂ ਟ੍ਰੇਲਰ ਚਲਾ ਰਿਹਾ ਸੀ ਤੇ ਕੁਝ ਦਿਨਾਂ ਵਿੱਚ ਉਸ ਨੂੰ ਗ੍ਰੀਨ ਕਾਰਡ ਦਿੱਤਾ ਜਾਣਾ ਸੀ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ 7.30 ਵਜੇ ਅਮਰੀਕਾ ਰਹਿੰਦੇ ਰਿਸ਼ਤੇਦਾਰਾਂ ਨੇ ਫੋਨ ਕਰਕੇ ਘਟਨਾ ਦੀ ਜਾਣਕਾਰੀ ਦਿੱਤੀ। 

Punjab News: ਬਾਰਸ਼ ਤੇ ਗੜ੍ਹੇਮਾਰੀ ਮਗਰੋਂ ਕਿਸਾਨਾਂ ਲਈ ਨਵੀਂ ਮੁਸੀਬਤ! ਕੇਂਦਰ ਦੀਆਂ ਟੀਮਾਂ ਪੰਜਾਬ ਪਹੁੰਚੀਆਂ

ਬਾਰਸ਼ ਤੇ ਗੜ੍ਹੇਮਾਰੀ ਮਗਰੋਂ ਕਿਸਾਨਾਂ ਲਈ ਨਵੀਂ ਮੁਸੀਬਤ ਖੜ੍ਹੀ ਹੋ ਗਈ ਹੈ। ਹੁਣ ਬਾਰਸ਼ ਤੇ ਗੜ੍ਹੇਮਾਰੀ ਨਾਲ ਪ੍ਰਭਾਵਿਤ ਕਣਕ ਦੀ ਫਸਲ ਦੀ ਕੁਆਲਿਟੀ ਹੇਠਾਂ ਆ ਗਈ ਹੈ। ਕਈ ਇਲਾਕਿਆਂ ਅੰਦਰ ਕਣਕ ਦੀ ਕੁਆਲਿਟੀ ਕੇਂਦਰ ਸਰਕਾਰ ਦੇ ਮਾਪਦੰਡਾਂ ਉੱਪਰ ਵੀ ਪੂਰੀ ਨਹੀਂ ਉੱਤਰੇਗੀ। ਇਸ ਲਈ ਕਿਸਾਨਾਂ ਨੂੰ ਡਰ ਹੈ ਕਿ ਉਨ੍ਹਾਂ ਨੂੰ ਮੰਡੀਆਂ ਵਿੱਚ ਰੁਲਣਾ ਪੈ ਸਕਦਾ ਹੈ ਜਾਂ ਫਿਰ ਕਟੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਸਾਨਾਂ ਦੇ ਖਦਸ਼ਿਆਂ ਮਗਰੋਂ ਪੰਜਾਬ ਸਰਕਾਰ ਨੇ ਵੀ ਕੇਂਦਰ ਕੋਲ ਛੋਟ ਦੇਣ ਮੰਗ ਕੀਤੀ ਹੈ।

Corona in Punjab: ਸਿਰਫ 24 ਘੰਟਿਆਂ 'ਚ 100 ਕੋਰੋਨਾ ਪੌਜੇਟਿਵ, ਸੀਐਮ ਮਾਨ ਨੇ ਬੁਲਾਈ ਸਿਹਤ ਮਹਿਕਮੇ ਦੀ ਮੀਟਿੰਗ

 ਪੰਜਾਬ 'ਚ ਵੀ ਕੋਰੋਨਾ ਦਾ ਕਹਿਰ ਵਧ ਗਿਆ ਹੈ। ਸਿਰਫ 24 ਘੰਟਿਆਂ 'ਚ ਹੀ 100 ਕੋਰੋਨਾ ਪੌਜ਼ੇਟਿਵ ਮਾਮਲੇ ਸਾਹਮਣੇ ਆਉਣ ਮਗਰੋਂ ਪੰਜਾਬ ਸਰਕਾਰ ਤੇ ਸਿਹਤ ਮਹਿਕਮਾ ਅਲਰਟ ਹੋ ਗਿਆ ਹੈ। ਕੋਰੋਨਾ ਦੇ ਅਚਾਨਕ ਵਧੇ ਮਾਮਲਿਆਂ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸਿਹਤ ਵਿਭਾਗ ਨਾਲ ਮੀਟਿੰਗ ਕਰਨਗੇ। ਇਹ ਮੀਟਿੰਗ ਦੁਪਹਿਰ 12 ਵਜੇ ਦੇ ਕਰੀਬ ਹੋਵੇਗੀ। ਹਾਲਾਂਕਿ, ਸੀਐਮ ਮਾਨ ਨੇ 6 ਅਪ੍ਰੈਲ ਨੂੰ ਟਵੀਟ ਕਰਕੇ ਦਾਅਵਾ ਕੀਤਾ ਸੀ ਕਿ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਮਰੀਜ਼ ਵੈਂਟੀਲੇਟਰ 'ਤੇ ਨਹੀਂ ਪਰ ਇਨਫੈਕਸ਼ਨ ਦਰ ਵਧਣ ਕਾਰਨ ਸਥਿਤੀ ਉਲਟ ਹੁੰਦੀ ਜਾ ਰਹੀ ਹੈ।

Punjab News: ਪੰਜਾਬ ਪੁਲਿਸ ਮੁੜ ਹਾਈ ਅਲਰਟ 'ਤੇ, ਪੁਲਿਸ ਮੁਲਾਜ਼ਮਾਂ ਦੀਆਂ 14 ਅਪ੍ਰੈਲ ਤੱਕ ਛੁੱਟੀਆਂ ਰੱਦ

ਪੰਜਾਬ ਪੁਲਿਸ ਮੁੜ ਹਾਈ ਅਲਰਟ 'ਤੇ ਹੈ। ਪੁਲਿਸ ਮੁਲਾਜ਼ਮਾਂ ਦੀਆਂ 14 ਅਪ੍ਰੈਲ ਤੱਕ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਹੁਕਮ ਜਾਰੀ ਕੀਤਾ ਹੈ ਕਿ ਜਿਨ੍ਹਾਂ ਪੁਲਿਸ ਮੁਲਾਜ਼ਮਾਂ ਨੇ ਛੁੱਟੀ ਲਈ ਅਰਜ਼ੀ ਦਿੱਤੀ ਹੈ ਜਾਂ ਜਿਨ੍ਹਾਂ ਨੇ ਛੁੱਟੀ ਲਈ ਹੋਈ ਹੈ, ਉਹ ਸਭ ਰੱਦ ਕੀਤੇ ਜਾਂਦੇ ਹਨ। 

ਪਿਛੋਕੜ

Punjab Breaking News LIVE:  ਬਾਰਸ਼ ਤੇ ਗੜ੍ਹੇਮਾਰੀ ਮਗਰੋਂ ਕਿਸਾਨਾਂ ਲਈ ਨਵੀਂ ਮੁਸੀਬਤ ਖੜ੍ਹੀ ਹੋ ਗਈ ਹੈ। ਹੁਣ ਬਾਰਸ਼ ਤੇ ਗੜ੍ਹੇਮਾਰੀ ਨਾਲ ਪ੍ਰਭਾਵਿਤ ਕਣਕ ਦੀ ਫਸਲ ਦੀ ਕੁਆਲਿਟੀ ਹੇਠਾਂ ਆ ਗਈ ਹੈ। ਕਈ ਇਲਾਕਿਆਂ ਅੰਦਰ ਕਣਕ ਦੀ ਕੁਆਲਿਟੀ ਕੇਂਦਰ ਸਰਕਾਰ ਦੇ ਮਾਪਦੰਡਾਂ ਉੱਪਰ ਵੀ ਪੂਰੀ ਨਹੀਂ ਉੱਤਰੇਗੀ। ਇਸ ਲਈ ਕਿਸਾਨਾਂ ਨੂੰ ਡਰ ਹੈ ਕਿ ਉਨ੍ਹਾਂ ਨੂੰ ਮੰਡੀਆਂ ਵਿੱਚ ਰੁਲਣਾ ਪੈ ਸਕਦਾ ਹੈ ਜਾਂ ਫਿਰ ਕਟੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਸਾਨਾਂ ਦੇ ਖਦਸ਼ਿਆਂ ਮਗਰੋਂ ਪੰਜਾਬ ਸਰਕਾਰ ਨੇ ਵੀ ਕੇਂਦਰ ਕੋਲ ਛੋਟ ਦੇਣ ਮੰਗ ਕੀਤੀ ਹੈ।


ਇਸ ਲਈ ਕੇਂਦਰੀ ਖੁਰਾਕ ਮੰਤਰਾਲੇ ਦੀਆਂ ਚਾਰ ਕੇਂਦਰੀ ਟੀਮਾਂ ਅੱਜ ਪੰਜਾਬ ਵਿੱਚ ਬੇਮੌਸਮੇ ਮੀਂਹ ਤੇ ਝੱਖੜ ਨਾਲ ਕਣਕ ਦੀ ਨੁਕਸਾਨੀ ਫ਼ਸਲ ਦਾ ਜਾਇਜ਼ਾ ਲੈਣਗੀਆਂ। ਇਹ ਟੀਮਾਂ ਵੀਰਵਾਰ ਨੂੰ ਚੰਡੀਗੜ੍ਹ ਪੁੱਜ ਗਈਆਂ ਸੀ ਤੇ ਅੱਜ ਪੰਜਾਬ ਦੇ ਅਫ਼ਸਰਾਂ ਨਾਲ ਸਾਂਝਾ ਦੌਰਾ ਆਰੰਭ ਕਰਨਗੀਆਂ। ਖਦਸ਼ਾ ਹੈ ਕਿ ਬਾਰਸ਼ ਤੇ ਗੜ੍ਹੇਮਾਰੀ ਕਰਕੇ ਕਣਕ ਦੀ ਗੁਣਵੱਤਾ ਹੇਠਾਂ ਆਈ ਹੈ ਜਿਸ ਕਰਕੇ ਫ਼ਸਲ ਦਾ ਕੇਂਦਰੀ ਮਾਪਦੰਡਾਂ ’ਤੇ ਖਰਾ ਉੱਤਰਨਾ ਮੁਸ਼ਕਲ ਹੈ। ਇਸ ਲਈ ਕਿਸਾਨਾਂ ਨੂੰ ਡਰ ਹੈ ਕਿ ਫਸਲ ਮੰਡੀਆਂ ਵਿੱਚ ਵੇਚਣ ਵੇਲੇ ਵੀ ਦਿੱਕਤ ਆਏਗੀ।


ਸਿਰਫ 24 ਘੰਟਿਆਂ 'ਚ 100 ਕੋਰੋਨਾ ਪੌਜੇਟਿਵ, ਸੀਐਮ ਮਾਨ ਨੇ ਬੁਲਾਈ ਸਿਹਤ ਮਹਿਕਮੇ ਦੀ ਮੀਟਿੰਗ


 


ਪੰਜਾਬ 'ਚ ਵੀ ਕੋਰੋਨਾ ਦਾ ਕਹਿਰ ਵਧ ਗਿਆ ਹੈ। ਸਿਰਫ 24 ਘੰਟਿਆਂ 'ਚ ਹੀ 100 ਕੋਰੋਨਾ ਪੌਜ਼ੇਟਿਵ ਮਾਮਲੇ ਸਾਹਮਣੇ ਆਉਣ ਮਗਰੋਂ ਪੰਜਾਬ ਸਰਕਾਰ ਤੇ ਸਿਹਤ ਮਹਿਕਮਾ ਅਲਰਟ ਹੋ ਗਿਆ ਹੈ। ਕੋਰੋਨਾ ਦੇ ਅਚਾਨਕ ਵਧੇ ਮਾਮਲਿਆਂ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸਿਹਤ ਵਿਭਾਗ ਨਾਲ ਮੀਟਿੰਗ ਕਰਨਗੇ। ਇਹ ਮੀਟਿੰਗ ਦੁਪਹਿਰ 12 ਵਜੇ ਦੇ ਕਰੀਬ ਹੋਵੇਗੀ।


ਹਾਲਾਂਕਿ, ਸੀਐਮ ਮਾਨ ਨੇ 6 ਅਪ੍ਰੈਲ ਨੂੰ ਟਵੀਟ ਕਰਕੇ ਦਾਅਵਾ ਕੀਤਾ ਸੀ ਕਿ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਮਰੀਜ਼ ਵੈਂਟੀਲੇਟਰ 'ਤੇ ਨਹੀਂ ਪਰ ਇਨਫੈਕਸ਼ਨ ਦਰ ਵਧਣ ਕਾਰਨ ਸਥਿਤੀ ਉਲਟ ਹੁੰਦੀ ਜਾ ਰਹੀ ਹੈ।


ਸੂਤਰਾਂ ਮੁਤਾਬਕ ਮੁੱਖ ਮੰਤਰੀ ਵੱਲੋਂ ਸਿਹਤ ਮਹਿਕਮੇ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕੋਰੋਨਾਵਾਇਰਸ ਫੈਲਣ ਦੀ ਗਤੀ ਨੂੰ ਘੱਟ ਕਰਨ ਦੇ ਯਤਨਾਂ ਸਮੇਤ ਬਚਾਅ ਉਪਾਵਾਂ ਦੀ ਸਮੀਖਿਆ ਕੀਤੀ ਜਾਵੇਗੀ। ਗੌਰਤਲਬ ਹੈ ਕਿ ਪਿਛਲੇ ਇੱਕ ਹਫ਼ਤੇ ਵਿੱਚ ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਦੁੱਗਣੇ ਹੋ ਗਏ ਹਨ। ਜਦਕਿ ਪਿਛਲੇ 24 ਘੰਟਿਆਂ 'ਚ 100 ਪੌਜ਼ੇਟਿਵ ਮਾਮਲੇ ਸਾਹਮਣੇ ਆਏ ਹਨ।


 


 


 

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.