Punjab Breaking News LIVE: ਅੱਜ ਤੋਂ ਸਵੇਰੇ 10 ਵਜੇ ਖੁੱਲ੍ਹਣਗੇ ਸਕੂਲ, ਲੋਹੜੀ ਤੱਕ ਲਾਗੂ ਰਹੇਗਾ ਹੁਕਮ, ਨਵੇਂ ਸਾਲ 'ਤੇ ਪੰਜਾਬ ਵਿੱਚ ਸਸਤਾ ਹੋਇਆ ਪੈਟਰੋਲ-ਡੀਜ਼ਲ, SYL ਜ਼ਬਰੀ ਬਣਾਉਣ ਦਾ ਫੁਰਮਾਨ ਪੰਜਾਬ ਲਈ ਕਾਲੇ ਵਰੰਟਾਂ ਦੇ ਤੁੱਲ ਹੋਵੇਗਾ : ਪੰਥ ਸੇਵਕ ਸ਼ਖ਼ਸੀਅਤਾਂ

Punjab Breaking News: ਅੱਜ ਤੋਂ ਸਵੇਰੇ 10 ਵਜੇ ਖੁੱਲ੍ਹਣਗੇ ਸਕੂਲ, ਲੋਹੜੀ ਤੱਕ ਲਾਗੂ ਰਹੇਗਾ ਹੁਕਮ, ਨਵੇਂ ਸਾਲ 'ਤੇ ਪੰਜਾਬ ਵਿੱਚ ਸਸਤਾ ਹੋਇਆ ਪੈਟਰੋਲ-ਡੀਜ਼ਲ, SYL ਜ਼ਬਰੀ ਬਣਾਉਣ ਦਾ ਫੁਰਮਾਨ ਪੰਜਾਬ ਲਈ ਕਾਲੇ ਵਰੰਟਾਂ ਦੇ ਤੁੱਲ ਹੋਵੇਗਾ

ABP Sanjha Last Updated: 01 Jan 2024 01:22 PM

ਪਿਛੋਕੜ

Punjab Breaking News LIVE, 01 January, 2023: ਪੰਜਾਬ ਸਰਕਾਰ (Punjab Government) ਨੇ ਸਰਦੀਆਂ ਦੇ ਮੌਸਮ ਦੇ ਮੱਦੇਨਜ਼ਰ 1 ਜਨਵਰੀ, 2024 ਤੋਂ  ਸੂਬੇ ਦੇ ਸਾਰੇ ਸਰਕਾਰੀ, ਪ੍ਰਾਈਵੇਟ ਅਤੇ ਸਹਾਇਤਾ ਪ੍ਰਾਪਤ ਸਕੂਲਾਂ...More

Punjab News: ਬੀਐਸਐਫ ਨੇ 2023 ਵਿੱਚ ਡੇਗੇ 107 ਪਾਕਿਸਤਾਨੀ ਡਰੋਨ, 442 ਕਿਲੋ ਹੈਰੋਇਨ ਬਰਾਮਦ

ਪੰਜਾਬ ਵਿੱਚ 553 ਕਿਲੋਮੀਟਰ ਲੰਬੀ ਚੁਣੌਤੀਪੂਰਨ ਭਾਰਤ-ਪਾਕਿਸਤਾਨ ਸਰਹੱਦ ਦੀ ਰਾਖੀ ਲਈ ਜ਼ਿੰਮੇਵਾਰ ਸੀਮਾ ਸੁਰੱਖਿਆ ਬਲ (ਬੀਐਸਐਫ) ਨੇ ਐਤਵਾਰ ਨੂੰ ਕਿਹਾ ਕਿ ਪਿਛਲੇ ਇੱਕ ਸਾਲ 107 ਡਰੋਨਾਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਮਾਰ ਸੁੱਟਿਆ ਹੈ। 442.395 ਕਿਲੋ ਹੈਰੋਇਨ ਵੀ ਜ਼ਬਤ ਕੀਤੀ ਗਈ। ਬੀਐਸਐਫ ਨੇ ਵੱਖ-ਵੱਖ ਘਟਨਾਵਾਂ ਵਿੱਚ ਤਿੰਨ ਪਾਕਿਸਤਾਨੀ ਘੁਸਪੈਠੀਆਂ ਨੂੰ ਮਾਰ ਮੁਕਾਇਆ, ਦੋ ਸਮੱਗਲਰਾਂ ਸਮੇਤ 23 ਪਾਕਿਸਤਾਨੀ ਨਾਗਰਿਕਾਂ, 14 ਬੰਗਲਾਦੇਸ਼ੀ ਨਾਗਰਿਕਾਂ ਅਤੇ 35 ਸਮੱਗਲਰਾਂ ਸਮੇਤ 95 ਭਾਰਤੀ ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰਨ ਤੋਂ ਇਲਾਵਾ 23 ਹਥਿਆਰ ਅਤੇ 505 ਗੋਲਾ ਬਾਰੂਦ ਬਰਾਮਦ ਕੀਤਾ।