Punjab Breaking News LIVE: ਕੜਾਕੇ ਦੀ ਠੰਢ ਦਾ ਕਹਿਰ ਜਾਰੀ, ਸੂਬੇ 'ਚ ਆਰੇਂਜ ਅਲਰਟ, ਰਾਜੋਆਣਾ ਦੀ ਰਹਿਮ ਦੀ ਅਪੀਲ 'ਤੇ ਕਸੂਤੀ ਘਿਰੀ ਸ਼੍ਰੋਮਣੀ ਕਮੇਟੀ, ਨਹੀਂ ਰਹੇ ਸ਼ਾਇਰ ਮੁਨੱਵਰ ਰਾਣਾ

Punjab Breaking News LIVE Update: ਕੜਾਕੇ ਦੀ ਠੰਢ ਦਾ ਕਹਿਰ ਜਾਰੀ, ਸੂਬੇ 'ਚ ਆਰੇਂਜ ਅਲਰਟ, ਰਾਜੋਆਣਾ ਦੀ ਰਹਿਮ ਦੀ ਅਪੀਲ 'ਤੇ ਕਸੂਤੀ ਘਿਰੀ ਸ਼੍ਰੋਮਣੀ ਕਮੇਟੀ, ਨਹੀਂ ਰਹੇ ਸ਼ਾਇਰ ਮੁਨੱਵਰ ਰਾਣਾ

ABP Sanjha Last Updated: 15 Jan 2024 12:57 PM
Punjab News: ਪਠਾਨਕੋਟ ਦਾ ਜਗਮੀਤ ਪਨਾਮਾ ਦੇ ਜੰਗਲਾਂ 'ਚ ਲਾਪਤਾ, 45 ਲੱਖ ਲੈ ਕੇ ਏਜੰਟ ਨੇ ਲਵਾਈ ਡੌਂਕੀ

: ਪਠਾਨਕੋਟ ਦਾ ਰਹਿਣ ਵਾਲਾ 26 ਸਾਲਾ ਜਗਮੀਤ ਸਿੰਘ ਪਨਾਮਾ ਦੇ ਜੰਗਲਾਂ ਵਿੱਚ ਗੁੰਮ ਹੋ ਗਿਆ ਹੈ। ਉਸ ਨੂੰ 45 ਲੱਖ ਰੁਪਏ ਵਿੱਚ ਅਮਰੀਕਾ ਭੇਜਣ ਦੇ ਸੁਪਨੇ ਦਿਖਾਏ ਗਏ ਪਰ ਉਨ੍ਹਾਂ ਨੂੰ ਫਲਾਈਟ ਰਾਹੀਂ ਭੇਜਣ ਦਾ ਵਾਅਦਾ ਕਰਨ ਤੋਂ ਬਾਅਦ, ਉਨ੍ਹਾਂ ਨੂੰ ਡੌਂਕੀ ਦੇ ਰਸਤੇ ਰਾਹੀਂ ਭੇਜਿਆ ਗਿਆ, ਜਿੱਥੇ ਅਕਸਰ ਬੇਈਮਾਨ ਏਜੰਟ ਲੜਕੇ-ਲੜਕੀਆਂ ਨੂੰ ਕਈ ਦਿਨਾਂ ਤੱਕ ਪਹਾੜਾਂ ਅਤੇ ਦਲਦਲੀ ਸੜਕਾਂ 'ਤੇ ਤੁਰਨ ਲਈ ਮਜਬੂਰ ਕਰਦੇ ਹਨ ਅਤੇ ਉਨ੍ਹਾਂ ਨੂੰ ਅਮਰੀਕੀ ਸਰਹੱਦ ਤੱਕ ਲੈ ਜਾਂਦੇ ਹਨ।

Punjab News: ਪੰਜਾਬ ਤੇ ਪੰਜਾਬੀਅਤ ਨੂੰ ਬਚਾਉਣ ਲਈ ਮੈਦਾਨ ਵਿੱਚ ਨਿੱਤਰੇ ਲੱਖਾ ਸਿਧਾਣਾ...ਪਿੰਡਾਂ ਦੀਆਂ ਸੱਥਾਂ 'ਚ ਹੋਏਗੀ ਚਰਚਾ

 ਨੌਜਵਾਨ ਸਮਾਜ ਸੇਵੀ ਲਖਵੀਰ ਸਿੰਘ ਲੱਖਾ ਸਿਧਾਣਾ ਪੰਜਾਬ ਤੇ ਪੰਜਾਬੀਅਤ ਬਚਾਉਣ ਦਾ ਨਾਅਰਾ ਲੈ ਕੇ ਮੈਦਾਨ ਵਿੱਚ ਨਿੱਤਰੇ ਹਨ। ਉਨ੍ਹਾਂ ਨੇ ਪੰਜਾਬੀ ਮਾਂ ਬੋਲੀ ਸਤਿਕਾਰ ਜਥੇਬੰਦੀ ਦੇ ਬੈਨਰ ਹੇਠ ਮਾਘੀ ਮੇਲੇ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਅਰਦਾਸ ਕਰਕੇ ਪੰਜਾਬ ਤੇ ਪੰਜਾਬੀਅਤ ਬਚਾਓ ਯਾਤਰਾ ਦੀ ਸ਼ੁਰੂਆਤ ਕੀਤੀ ਹੈ। ਇਸ ਯਾਤਰਾ ਤਹਿਤ ਉਹ ਪੰਜਾਬ ਦੇ ਪਿੰਡਾਂ ਦੀਆਂ ਸੱਥਾਂ ਤੱਕ ਜਾਣਗੇ।

Jalandhar News: ਕਿਸਾਨ ਅੰਦਲੋਨ ਦੇ 'ਹੀਰੋ' ਡਾਕਟਰ ਸਵੈਮਾਨ ਸਿੰਘ ਦਾ ਕੈਲੀਫੋਰਨੀਆ ਵਿਧਾਨ ਸਭਾ ’ਚ ਸਨਮਾਨ

ਪੰਜਾਬ ਦੇ ਕਿਸਾਨਾਂ ਦੀ ਅਗਵਾਈ ਹੇਠ ਦੇਸ਼ ਭਰ ਦੇ ਕਿਸਾਨਾਂ ਵੱਲੋਂ ਸਾਲ 2020-21 ਦੌਰਾਨ ਦਿੱਲੀ ਦੀਆਂ ਬਰੂਹਾਂ ’ਤੇ ਸਵਾ ਸਾਲ ਚੱਲੇ ਕਿਸਾਨ ਅੰਦੋਲਨ ਦੌਰਾਨ ਡਾਕਟਰੀ ਸੇਵਾਵਾਂ ਨਿਭਾਉਣ ਵਾਲੇ ਅਮਰੀਕਾ ਦੇ ਡਾਕਟਰ ਸਵੈਮਾਨ ਸਿੰਘ ਦਾ ਕੈਲੀਫੋਰਨੀਆ ਵਿਧਾਨ ਸਭਾ ਵਿੱਚ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ।


ਕੈਲੀਫੋਰਨੀਆ ਦੀ ਵਿਧਾਨ ਸਭਾ ਦੀ ਪੰਜਾਬੀ ਮੈਂਬਰ ਬੀਬੀ ਜਸਮੀਤ ਕੌਰ ਬੈਂਸ ਨੇ ਉਥੋਂ ਦੀ ਵਿਧਾਨ ਸਭਾ ਵਿੱਚ ਇੱਕ ਲਿਖਤੀ ਮਤਾ ਰੱਖਿਆ ਜਿਸ ਵਿੱਚ ਡਾ. ਸਵੈਮਾਨ ਸਿੰਘ ਨੂੰ ਜੀਵਨ ਭਰ ਦੀਆਂ ਪ੍ਰਾਪਤੀਆਂ ਤੇ ਉਨ੍ਹਾਂ ਵੱਲੋਂ ਮਾਨਵਤਾ ਦੀ ਭਲਾਈ ਲਈ ਨਿਭਾਈਆਂ ਜਾ ਰਹੀਆਂ ਸੇਵਾਵਾਂ ਲਈ ਕੈਲੀਫੋਰਨੀਆ ਸੂਬੇ ਦੀ ਵਿਧਾਨ ਸਭਾ ਦਾ ਵੱਕਾਰੀ ਐਵਾਰਡ ਦੇਣ ਦਾ ਐਲਾਨ ਕੀਤਾ ਗਿਆ। ਇਹ ਐਵਾਰਡ ਦੇਣ ਲਈ ਸਮੁੱਚੀ ਵਿਧਾਨ ਸਭਾ ਨੇ ਸਰਬਸੰਮਤੀ ਨਾਲ ਤੇ ਤਾੜੀਆਂ ਦੀ ਗੂੰਜ ਵਿੱਚ ਇਸ ਨੂੰ ਪ੍ਰਵਾਨ ਕੀਤਾ।

Punjab News: ਖਹਿਰਾ ਦੇ ਹੱਕ 'ਚ ਡਟੇ ਸਿੱਧੂ ਮੂਸੇਵਾਲਾ ਦੇ ਪਿਤਾ...ਬੋਲੇ...ਇਹ ਨਿਰੋਲ ਸਿਆਸੀ ਬਦਲਾਖ਼ੋਰੀ

ਗੈਂਗਸਟਰਾਂ ਵੱਲੋਂ ਕਤਲ ਕੀਤੇ ਗਏ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਸਮਰਥਨ ਵਿੱਚ ਸਾਹਮਣੇ ਆ ਗਏ ਹਨ। ਬਲਕੌਰ ਸਿੰਘ ਨੇ ਸੋਸ਼ਲ ਮੀਡੀਆ 'ਤੇ ਖਹਿਰਾ ਦੇ ਹੱਕ 'ਚ ਇੱਕ ਪੋਸਟ ਸ਼ੇਅਰ ਕੀਤੀ ਹੈ। ਉਨ੍ਹਾਂ ਲਿਖਿਆ ਹੈ ਕਿ ਸਰਕਾਰ ਵੱਲੋਂ ਤੰਗ ਕਰਨ ਲਈ ਸੁਖਪਾਲ ਖਹਿਰਾ ਨੂੰ ਝੂਠੇ ਕੇਸ ਦਰਜ ਕਰਕੇ ਜੇਲ੍ਹ ਵਿੱਚ ਡੱਕਿਆ ਗਿਆ ਹੈ। ਉਹ ਸਰਕਾਰ ਦੀ ਇਸ ਕਾਰਵਾਈ ਦੀ ਸਖ਼ਤ ਨਿਖੇਧੀ ਕਰਦੇ ਹਨ। 

Punjab News: ਖਹਿਰਾ ਦੇ ਹੱਕ 'ਚ ਡਟੇ ਸਿੱਧੂ ਮੂਸੇਵਾਲਾ ਦੇ ਪਿਤਾ...ਬੋਲੇ...ਇਹ ਨਿਰੋਲ ਸਿਆਸੀ ਬਦਲਾਖ਼ੋਰੀ

ਗੈਂਗਸਟਰਾਂ ਵੱਲੋਂ ਕਤਲ ਕੀਤੇ ਗਏ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਸਮਰਥਨ ਵਿੱਚ ਸਾਹਮਣੇ ਆ ਗਏ ਹਨ। ਬਲਕੌਰ ਸਿੰਘ ਨੇ ਸੋਸ਼ਲ ਮੀਡੀਆ 'ਤੇ ਖਹਿਰਾ ਦੇ ਹੱਕ 'ਚ ਇੱਕ ਪੋਸਟ ਸ਼ੇਅਰ ਕੀਤੀ ਹੈ। ਉਨ੍ਹਾਂ ਲਿਖਿਆ ਹੈ ਕਿ ਸਰਕਾਰ ਵੱਲੋਂ ਤੰਗ ਕਰਨ ਲਈ ਸੁਖਪਾਲ ਖਹਿਰਾ ਨੂੰ ਝੂਠੇ ਕੇਸ ਦਰਜ ਕਰਕੇ ਜੇਲ੍ਹ ਵਿੱਚ ਡੱਕਿਆ ਗਿਆ ਹੈ। ਉਹ ਸਰਕਾਰ ਦੀ ਇਸ ਕਾਰਵਾਈ ਦੀ ਸਖ਼ਤ ਨਿਖੇਧੀ ਕਰਦੇ ਹਨ। 

Munawwar Rana News: ਹੁਣ ਸਿਰਫ਼ ਯਾਦਾਂ 'ਚ ਮੁਨੱਵਰ ਰਾਣਾ, ਮੁਸ਼ਾਇਰਿਆਂ 'ਚ ਨਹੀਂ ਗੂੰਜੇਗਾ ਉਨ੍ਹਾਂ ਦੀ ਆਵਾਜ਼, ਲਖਨਊ 'ਚ ਹੋਈ ਮੌਤ

 ਮੁਨੱਵਰ ਰਾਣਾ (Munawwar Rana) ਦੀ ਐਤਵਾਰ ਰਾਤ ਨੂੰ ਲਖਨਊ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ। ਉਨ੍ਹਾਂ ਨੇ 71 ਸਾਲ ਦੀ ਉਮਰ 'ਚ ਆਖਰੀ ਸਾਹ ਲਿਆ। ਉਹ ਲੰਬੇ ਸਮੇਂ ਤੋਂ ਬਿਮਾਰ ਸਨ।

Amritsar News: ਰਾਜੋਆਣਾ ਦੀ ਰਹਿਮ ਦੀ ਅਪੀਲ 'ਤੇ ਕਸੂਤੀ ਘਿਰੀ ਸ਼੍ਰੋਮਣੀ ਕਮੇਟੀ, ਕੇਂਦਰ ਸਰਕਾਰ ਮੁਲਾਕਾਤ ਲਈ ਸਮਾਂ ਦੇਣ ਤੋਂ ਵੀ ਇਨਕਾਰੀ

ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ਼ੀ ਸਬੰਧੀ ਰਹਿਮ ਦੀ ਅਪੀਲ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਕਸੂਤੀ ਘਿਰ ਗਈ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਸ਼੍ਰੋਮਣੀ ਕਮੇਟੀ ਨੂੰ 27 ਜਨਵਰੀ ਤੱਕ ਦਾ ਸਮਾਂ ਦਿੱਤਾ ਗਿਆ ਹੈ ਪਰ ਦੂਜੇ ਪਾਸੇ ਕੇਂਦਰ ਸਰਕਾਰ ਕੋਈ ਹੁੰਗਾਰਾ ਨਹੀਂ ਦੇ ਰਹੀ। ਇੱਥੋਂ ਤੱਕ ਕੇਂਦਰ ਸਰਕਾਰ ਸ਼੍ਰੋਮਣੀ ਕਮੇਟੀ ਨੂੰ ਮਿਲਣ ਦਾ ਵੀ ਸਮਾਂ ਨਹੀਂ ਦੇ ਰਹੀ।

Punjab Weather: ਇਸ ਸੀਜ਼ਨ ਨੇ ਤੋੜੇ ਸਾਰੇ ਰਿਕਾਰਡ! ਪੰਜਾਬ 'ਚ ਕੜਾਕੇ ਦੀ ਠੰਢ ਦਾ ਕਹਿਰ ਜਾਰੀ, ਤਿੰਨ ਦਿਨ ਆਰੇਂਜ ਅਲਰਟ, ਪਵੇਗੀ ਸੰਘਣੀ ਧੁੰਦ

 ਉੱਤਰੀ ਭਾਰਤ ਵਿੱਚ ਠੰਢ  (Cold in North India) ਨੇ ਇਸ ਸੀਜ਼ਨ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਪੰਜਾਬ ਸਮੇਤ ਉੱਤਰੀ ਭਾਰਤ ਦੇ ਲੋਕ ਘਰਾਂ ਦੇ ਅੰਦਰ ਹੀ ਰਹਿਣ ਲਈ ਮਜਬੂਰ ਹਨ। ਘੱਟੋ-ਘੱਟ ਤਾਪਮਾਨ ਰੋਜ਼ਾਨਾ ਡਾਈਵਿੰਗ ਕਰ ਰਿਹਾ ਹੈ। ਮੌਸਮ ਵਿਭਾਗ  (weather department) ਨੇ ਅਗਲੇ ਤਿੰਨ ਦਿਨਾਂ ਲਈ ਠੰਡ ਅਤੇ ਧੁੰਦ ਦਾ ਆਰੇਂਜ ਅਲਰਟ (orange alert) ਜਾਰੀ ਕੀਤਾ ਹੈ। ਇਸ ਅਨੁਸਾਰ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਛਾਈ ਰਹੇਗੀ। ਕਈ ਥਾਈਂ ਕੜਾਕੇ ਦੀ ਠੰਢ ਰਹੇਗੀ ਅਤੇ ਇਸ ਦੇ ਨਾਲ ਹੀ ਸੀਤ ਲਹਿਰ ਵੀ ਜਾਰੀ ਰਹੇਗੀ।

ਪਿਛੋਕੜ

Punjab Breaking News LIVE, 15 January, 2024: ਉੱਤਰੀ ਭਾਰਤ ਵਿੱਚ ਠੰਢ  (Cold in North India) ਨੇ ਇਸ ਸੀਜ਼ਨ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਪੰਜਾਬ ਸਮੇਤ ਉੱਤਰੀ ਭਾਰਤ ਦੇ ਲੋਕ ਘਰਾਂ ਦੇ ਅੰਦਰ ਹੀ ਰਹਿਣ ਲਈ ਮਜਬੂਰ ਹਨ। ਘੱਟੋ-ਘੱਟ ਤਾਪਮਾਨ ਰੋਜ਼ਾਨਾ ਡਾਈਵਿੰਗ ਕਰ ਰਿਹਾ ਹੈ। ਮੌਸਮ ਵਿਭਾਗ  (weather department) ਨੇ ਅਗਲੇ ਤਿੰਨ ਦਿਨਾਂ ਲਈ ਠੰਡ ਅਤੇ ਧੁੰਦ ਦਾ ਆਰੇਂਜ ਅਲਰਟ (orange alert) ਜਾਰੀ ਕੀਤਾ ਹੈ। ਇਸ ਅਨੁਸਾਰ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਛਾਈ ਰਹੇਗੀ। ਕਈ ਥਾਈਂ ਕੜਾਕੇ ਦੀ ਠੰਢ ਰਹੇਗੀ ਅਤੇ ਇਸ ਦੇ ਨਾਲ ਹੀ ਸੀਤ ਲਹਿਰ ਵੀ ਜਾਰੀ ਰਹੇਗੀ।


3-7 ਡਿਗਰੀ ਸੈਲਸੀਅਸ ਦੇ ਵਿਚਕਾਰ ਤਾਪਮਾਨ ਦਰਜ


ਭਾਰਤ ਮੌਸਮ ਵਿਭਾਗ (IMD) ਦੀ ਸਾਈਟ 'ਤੇ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਸਮੇਤ ਉੱਤਰੀ ਭਾਰਤ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਸ਼ਨੀਵਾਰ ਸਵੇਰੇ 3-7 ਡਿਗਰੀ ਸੈਲਸੀਅਸ ਦੇ ਵਿਚਕਾਰ ਤਾਪਮਾਨ ਦਰਜ ਕੀਤਾ ਗਿਆ। ਹਰਿਆਣਾ ਵਿਚ ਸਭ ਤੋਂ ਘੱਟ ਤਾਪਮਾਨ ਨਾਰਨੌਲ ਵਿਚ 3 ਡਿਗਰੀ ਅਤੇ ਪੰਜਾਬ ਵਿਚ 3.8 ਡਿਗਰੀ ਗੁਰਦਾਸਪੁਰ ਵਿਚ ਦਰਜ ਕੀਤਾ ਗਿਆ। Punjab Weather: ਇਸ ਸੀਜ਼ਨ ਨੇ ਤੋੜੇ ਸਾਰੇ ਰਿਕਾਰਡ! ਪੰਜਾਬ 'ਚ ਕੜਾਕੇ ਦੀ ਠੰਢ ਦਾ ਕਹਿਰ ਜਾਰੀ, ਤਿੰਨ ਦਿਨ ਆਰੇਂਜ ਅਲਰਟ, ਪਵੇਗੀ ਸੰਘਣੀ ਧੁੰਦ


ਰਾਜੋਆਣਾ ਦੀ ਰਹਿਮ ਦੀ ਅਪੀਲ 'ਤੇ ਕਸੂਤੀ ਘਿਰੀ ਸ਼੍ਰੋਮਣੀ ਕਮੇਟੀ


 ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ਼ੀ ਸਬੰਧੀ ਰਹਿਮ ਦੀ ਅਪੀਲ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਕਸੂਤੀ ਘਿਰ ਗਈ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਸ਼੍ਰੋਮਣੀ ਕਮੇਟੀ ਨੂੰ 27 ਜਨਵਰੀ ਤੱਕ ਦਾ ਸਮਾਂ ਦਿੱਤਾ ਗਿਆ ਹੈ ਪਰ ਦੂਜੇ ਪਾਸੇ ਕੇਂਦਰ ਸਰਕਾਰ ਕੋਈ ਹੁੰਗਾਰਾ ਨਹੀਂ ਦੇ ਰਹੀ। ਇੱਥੋਂ ਤੱਕ ਕੇਂਦਰ ਸਰਕਾਰ ਸ਼੍ਰੋਮਣੀ ਕਮੇਟੀ ਨੂੰ ਮਿਲਣ ਦਾ ਵੀ ਸਮਾਂ ਨਹੀਂ ਦੇ ਰਹੀ।


 


ਦੱਸ ਦਈਏ ਕਿ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਪਹਿਲਾਂ 31 ਦਸੰਬਰ ਤੱਕ ਦਾ ਸਮਾਂ ਦਿੱਤਾ ਗਿਆ ਸੀ ਤੇ ਕਮੇਟੀ ਦੀ ਮੰਗ ’ਤੇ ਹੁਣ 27 ਜਨਵਰੀ ਤੱਕ ਦਾ ਸਮਾਂ ਦਿੱਤਾ ਗਿਆ ਹੈ। ਜਥੇਦਾਰ ਨੇ ਸ਼੍ਰੋਮਣੀ ਕਮੇਟੀ ਨੂੰ ਆਖਿਆ ਸੀ ਕਿ ਜੇਕਰ ਇਸ ਤੈਅ ਸਮੇਂ ਵਿੱਚ ਕੇਂਦਰ ਸਰਕਾਰ ਵੱਲੋਂ ਰਹਿਮ ਦੀ ਅਪੀਲ ਬਾਰੇ ਕੋਈ ਠੋਸ ਫ਼ੈਸਲਾ ਨਹੀਂ ਕੀਤਾ ਜਾਂਦਾ ਤਾਂ ਇਸ ਅਪੀਲ ਨੂੰ ਵਾਪਸ ਲੈਣ ਬਾਰੇ ਵਿਚਾਰ ਕੀਤਾ ਜਾਵੇ। Amritsar News: ਰਾਜੋਆਣਾ ਦੀ ਰਹਿਮ ਦੀ ਅਪੀਲ 'ਤੇ ਕਸੂਤੀ ਘਿਰੀ ਸ਼੍ਰੋਮਣੀ ਕਮੇਟੀ, ਕੇਂਦਰ ਸਰਕਾਰ ਮੁਲਾਕਾਤ ਲਈ ਸਮਾਂ ਦੇਣ ਤੋਂ ਵੀ ਇਨਕਾਰੀ

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.