Punjab Breaking News LIVE: ਅਕਾਲੀ ਦਲ 'ਚ ਹੁਣ ਨਹੀਂ ਚੱਲੇਗੀ ਸਿਫਾਰਿਸ਼, ਬਾਦਲ ਨੇ ਕੀਤਾ ਐਲਾਨ, ਅੰਮ੍ਰਿਤਪਾਲ ਸਿੰਘ ਦੀ ਰਿਹਾਈ ਲਈ 19 ਨਵੰਬਰ ਨੂੰ ਅਰਦਾਸ

Punjab Breaking News LIVE: ਅਕਾਲੀ ਦਲ 'ਚ ਹੁਣ ਨਹੀਂ ਚੱਲੇਗੀ ਸਿਫਾਰਿਸ਼, ਬਾਦਲ ਨੇ ਕੀਤਾ ਐਲਾਨ, ਅੰਮ੍ਰਿਤਪਾਲ ਸਿੰਘ ਦੀ ਰਿਹਾਈ ਲਈ 19 ਨਵੰਬਰ ਨੂੰ ਅਰਦਾਸ, ਨੌਜਵਾਨਾਂ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਪੁੱਜਣ ਦਾ ਸੱਦਾ

ABP Sanjha Last Updated: 15 Nov 2023 12:56 PM

ਪਿਛੋਕੜ

Punjab Breaking News LIVE, 15 November, 2023:  'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਤੇ ਹੋਰ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ 19 ਨਵੰਬਰ ਨੂੰ ਤਖਤ ਸ੍ਰੀ...More

Moga Firing: ਮੋਗਾ 'ਚ ਜੂਆ ਖੇਡਦੇ ਸਮੇਂ ਵੱਧ ਗਿਆ ਝਗੜਾ, ਚੱਲੀਆਂ ਗੋਲੀਆਂ, ਇੱਕ ਦੀ ਮੌਤ ਦੂਜਾ ਜ਼ਖਮੀ

 ਮੋਗਾ ਦੇ ਰਤਨ ਸਿਨੇਮਾ ਨੇੜੇ ਬੀਤੀ ਦੇਰ ਰਾਤ ਦੋ ਦੀ ਧਿਰਾਂ ਵਿਚਾਲੇ ਆਪਸੀ ਰੰਜਿਸ਼ ਕਾਰਨ ਗੋਲੀਬਾਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਦੂਸਰਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਦੋਵਾਂ ਧੜਿਆਂ ਦੀ ਕਿਸੇ ਗੱਲ ਨੂੰ ਲੈ ਕੇ ਪੁਰਾਣੀ ਰੰਜਿਸ਼ ਚੱਲ ਰਹੀ ਸੀ ਅਤੇ ਬੀਤੇ ਦਿਨ ਇਨ੍ਹਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ ਅਤੇ ਇਹ ਲੜਾਈ ਇੰਨੀ ਵੱਧ ਗਈ ਕਿ ਗੋਲੀਆਂ ਚਲਾ ਦਿੱਤੀਆਂ ਗਈਆਂ।  ਜਿਸ ਵਿਚ ਦੋਵਾਂ ਧਿਰਾਂ ਦਾ ਇੱਕ ਇੱਕ ਵਿਅਕਤੀ ਜ਼ਖਮੀ ਹੋ ਗਿਆ ਸੀ।