Punjab Breaking News LIVE: ਮਾਨ ਤੇ ਚੰਨੀ ਦੇ 'ਕਾਟੋ ਕਲੇਸ਼' 'ਚ ਰਾਜਾ ਵੜਿੰਗ ਦੀ ਐਂਟਰੀ, ਕਿਵੇਂ ਰਹੇਗਾ ਮੌਸਮ ਦਾ ਹਾਲ, ਪ੍ਰਤਾਪ ਬਾਜਵਾ ਦੀ ਕਿਸ ਨੇ ਲਾਈ ਇਤਰਾਜ਼ਯੋਗ ਫੋਟੋ ?

Punjab Breaking : ਮਾਨ ਤੇ ਚੰਨੀ ਦੇ 'ਕਾਟੋ ਕਲੇਸ਼' 'ਚ ਰਾਜਾ ਵੜਿੰਗ ਦੀ ਐਂਟਰੀ, ਕਿਵੇਂ ਰਹੇਗਾ ਮੌਸਮ ਦਾ ਹਾਲ, ਪ੍ਰਤਾਪ ਬਾਜਵਾ ਦੀ ਕਿਸ ਨੇ ਲਈ ਇਤਰਾਜ਼ਯੋਗ ਫੋਟੋ

ABP Sanjha Last Updated: 27 May 2023 12:15 PM
Punjab Politics: ਪ੍ਰਤਾਪ ਬਾਜਵਾ ਦੀ ਲੱਗੀ ਇਤਰਾਜ਼ਯੋਗ ਇਸ਼ਤਿਹਾਰ 'ਚ ਫੋਟੋ, ਕਿਹਾ, ਬਦਨਾਮ ਕਰਨ ਲਈ ਵਿਰੋਧੀਆਂ ਦੀ ਸਸਤੀ ਚਾਲ

ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਦੀ ਫੋਟੋ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਇਤਰਾਜ਼ਯੋਗ ਇਸ਼ਤਿਹਾਰ 'ਤੇ ਵਰਤਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਲਈ ਬਾਜਵਾ ਨੇ ਚੰਡੀਗੜ੍ਹ ਸੈਕਟਰ 17 ਵਿੱਚ ਐਫ.ਆਈ.ਆਰ. ਦਰਜ ਕਰਵਾਈ ਹੈ। ਬਾਜਵਾ ਨੇ ਇਸ ਮਾਮਲੇ ਨੂੰ ਲੈ ਕੇ ਉਨ੍ਹਾਂ ਦਾ ਅਕਸ ਖਰਾਬ ਕਰਨ ਦਾ ਵੀ ਦੋਸ਼ ਲਗਾਇਆ ਹੈ। ਬਾਜਵਾ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਨਾਲ ਫੇਸਬੁੱਕ ਪੋਸਟ ਦਾ ਪ੍ਰਿੰਟਆਊਟ ਵੀ ਨੱਥੀ ਕੀਤਾ ਗਿਆ ਹੈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਪੋਸਟਰ ਲਗਾਉਣ ਵਾਲੇ ਦੋਸ਼ੀਆਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Sri Mukatsar Sahib News : ਮਲੋਟ 'ਚ ਗੁਆਂਢੀ ਨੇ ਲੱਕੜ ਦਾ ਫਹੋੜਾ ਮਾਰ ਕੇ ਕੀਤਾ ਵਿਅਕਤੀ ਦਾ ਕਤਲ , ਮਾਮੂਲੀ ਗੱਲ ਨੂੰ ਲੈ ਕੇ ਹੋਇਆ ਸੀ ਤਕਰਾਰ

ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵਿਧਾਨ ਸਭਾ ਹਲਕਾ ਮਲੋਟ ਦੇ ਹਰਜਿੰਦਰ ਨਗਰ ਦੇ ਰਹਿਣ ਵਾਲੇ ਮਨਜੀਤ ਸਿੰਘ ਦਾ ਗੁਆਂਢੀ ਨੇ ਲੱਕੜ ਦਾ ਫਹੋੜਾ ਮਾਰ ਕੇ ਕਤਲ ਕਰ ਦਿੱਤਾ ਹੈ। ਇਸ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਿਆ ਹੈ। ਮ੍ਰਿਤਕ ਮਨਜੀਤ ਸਿੰਘ ਦਾ 10 ਸਾਲ ਦਾ ਬੇਟਾ ਵੀ ਹੈ। ਥਾਣਾ ਸਿਟੀ ਮਲੋਟ ਦੀ ਪੁਲਿਸ ਮੌਕੇ 'ਤੇ ਪਹੁੰਚ ਕੇ ਜਾਂਚ 'ਚ ਜੁਟ ਗਈ ਹੈ।

Weather Update: ਦਿੱਲੀ 'ਚ ਤੇਜ਼ ਹਵਾਵਾਂ ਨਾਲ ਮੀਂਹ, ਪੰਜਾਬ-ਹਰਿਆਣਾ 'ਚ ਵੀ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ, ਪੜ੍ਹੋ ਮੌਸਮ ਦਾ ਹਾਲ

ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਉੱਤਰੀ ਭਾਰਤ ਦੇ ਰਾਜਾਂ ਵਿੱਚ ਮੌਸਮ ਵਿੱਚ ਤਬਦੀਲੀ ਕਾਰਨ ਲੋਕਾਂ ਨੂੰ ਕੜਾਕੇ ਦੀ ਗਰਮੀ ਤੋਂ ਰਾਹਤ ਮਿਲ ਰਹੀ ਹੈ। ਪੱਛਮੀ ਗੜਬੜੀ ਦੇ ਕਾਰਨ, ਦਿੱਲੀ-ਐਨਸੀਆਰ ਦੇ ਕਈ ਖੇਤਰਾਂ ਵਿੱਚ ਤੜਕੇ ਤੂਫਾਨ ਦੇ ਨਾਲ ਬਾਰਿਸ਼ ਹੋਈ। ਭਾਰਤੀ ਮੌਸਮ ਵਿਭਾਗ ਅਨੁਸਾਰ ਅੱਜ (27 ਮਈ) ਨੂੰ ਦਿੱਲੀ ਸਮੇਤ ਰਾਜਸਥਾਨ,ਪੰਜਾਬ, ਹਰਿਆਣਾ ਸਮੇਤ ਕਈ ਰਾਜਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਪੰਜਾਬ ਦੇ ਕਈ ਖੇਤਰਾਂ ਵਿੱਚ ਸਵੇਰੇ ਮੀਂਹ ਪਿਆ, ਜਿਸ ਕਰਕੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ।

Punjab Politics: ਮਾਨ ਤੇ ਚੰਨੀ ਦੇ 'ਕਾਟੋ ਕਲੇਸ਼' 'ਚ ਰਾਜਾ ਦੀ ਐਂਟਰੀ, ਕਿਹਾ- ਹੋ ਸਕਦਾ ਹੈ ਫੋਟੋ ਹੋਵੇ ਪਰ...!

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਨੌਕਰੀ ਦੇ ਬਦਲੇ ਕਰੋੜਾਂ ਰੁਪਏ ਮੰਗਣ ਦਾ ਦੋਸ਼ ਲਾਇਆ ਹੈ। ਉਦੋਂ ਤੋਂ ਦੋਵਾਂ ਨੇਤਾਵਾਂ ਵਿਚਾਲੇ ਸ਼ਬਦੀ ਜੰਗ ਵਧਦੀ ਜਾ ਰਹੀ ਹੈ। ਹੁਣ ਇਸ ਮਾਮਲੇ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਚੰਨੀ ਦੇ ਸਮਰਥਨ 'ਚ ਆ ਗਏ ਹਨ।

ਛੋਟੀ ਉਮਰ ਵੱਡੇ ਮੁਕਾਮ, ਮੁਕਤਸਰ ਦੀ ਨਾਮਿਆ ਮਿੱਡਾ ਨੇ ਜਿੱਤਿਆ ਇੰਡੀਆ ਸੁਪਰ ਮਾਡਲ 2023 ਮਿਸ ਬਿਊਟੀਫੁੱਲ ਸਮਾਈਲ ਦਾ ਖਿਤਾਬ

ਕਿਹਾ ਜਾਂਦਾ ਹੈ ਕਿ ਹਿੰਮਤ ਦੀ ਉਡਾਣ ਬਹੁਤ ਲੰਬੀ ਹੁੰਦੀ ਹੈ ਅਤੇ ਕੁਝ ਕਰਨ ਲਈ ਉਮਰ ਛੋਟੀ ਜਾਂ ਵੱਡੀ ਨਹੀਂ ਹੁੰਦੀ, ਸ੍ਰੀ ਮੁਕਤਸਰ ਸਾਹਿਬ ਦੀ ਰਹਿਣ ਵਾਲੀ ਨਾਮਿਆ ਮਿੱਡਾ ਨੇ ਅਜਿਹਾ ਹੀ ਕੁਝ ਕਰ ਦਿਖਾਇਆ ਹੈ। ਨਾਮਿਆ ਮਿੱਡਾ ਸ੍ਰੀ ਮੁਕਤਸਰ ਸਾਹਿਬ ਦੇ ਵਸਨੀਕ ਸੰਜੀਵ ਕੁਮਾਰ ਮਿੱਡਾ ਅਤੇ ਸੰਗੀਤਾ ਮਿੱਡਾ ਦੀ ਧੀ ਹੈ ਅਤੇ 12ਵੀਂ ਜਮਾਤ ਦੀ ਵਿਦਿਆਰਥਣ ਹੈ। ਜਿਸ ਨੇ ਨੋਇਡਾ ਦੇ ਫਿਲਮ ਸਿਟੀ ਵਿੱਚ ਹੋਏ ਮਿਸ ਇੰਡੀਆ ਸੁਪਰ ਮਾਡਲ ਮੁਕਾਬਲੇ 2023 ਵਿੱਚ ਭਾਗ ਲਿਆ ਅਤੇ ਦੇਸ਼ ਭਰ ਵਿੱਚ ਆਪਣੇ ਮਿੱਡਾ ਪਰਿਵਾਰ ਅਤੇ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਨਾਮ ਰੌਸ਼ਨ ਕੀਤਾ, ਇੰਨਾ ਹੀ ਨਹੀਂ ਇਸ ਮੁਕਾਬਲੇ ਵਿੱਚ ਨਾਮਿਆ ਨੇ ਮਿਸ ਬਿਊਟੀਫੁੱਲ ਸਮਾਈਲ ਇੰਡੀਆ ਦਾ ਖਿਤਾਬ ਵੀ ਹਾਸਲ ਕੀਤਾ ਹੈ।

ਪਿਛੋਕੜ

Punjab Breaking News LIVE 27 May, 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਨੌਕਰੀ ਦੇ ਬਦਲੇ ਕਰੋੜਾਂ ਰੁਪਏ ਮੰਗਣ ਦਾ ਦੋਸ਼ ਲਾਇਆ ਹੈ। ਉਦੋਂ ਤੋਂ ਦੋਵਾਂ ਨੇਤਾਵਾਂ ਵਿਚਾਲੇ ਸ਼ਬਦੀ ਜੰਗ ਵਧਦੀ ਜਾ ਰਹੀ ਹੈ। ਹੁਣ ਇਸ ਮਾਮਲੇ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਚੰਨੀ ਦੇ ਸਮਰਥਨ 'ਚ ਆ ਗਏ ਹਨ।


'ਸ਼ਾਇਦ ਕੋਈ ਫੋਟੋ ਹੋਵੇ..'


ਸੀਐਮ ਮਾਨ 'ਤੇ ਚੁਟਕੀ ਲੈਂਦਿਆਂ ਵੜਿੰਗ ਨੇ ਕਿਹਾ, 'ਇਸ ਤਰ੍ਹਾਂ ਦੀ ਫਿਲਮੀ ਕਹਾਣੀ ਬਣਾਉਣ ਦਾ ਕੋਈ ਮਤਲਬ ਨਹੀਂ ਹੈ। ਅਜਿਹਾ ਕੁਝ ਨਹੀਂ ਹੋਇਆ ਹੈ। ਸੀਐਮ ਮਾਨ ਨੂੰ ਆਪਣੇ ਅਹੁਦੇ ਦੀ ਮਰਿਆਦਾ ਦਾ ਖਿਆਲ ਰੱਖਣਾ ਚਾਹੀਦਾ ਹੈ। ਸਾਬਕਾ ਸੀਐਮ ਚੰਨੀ ਦੀ ਕਿਸੇ ਵਿਅਕਤੀ ਨਾਲ ਫੋਟੋ ਹੋ ਸਕਦੀ ਹੈ ਪਰ ਇਸ ਦਾ ਇਹ ਮਤਲਬ ਨਹੀਂ ਕਿ ਉਹ ਉਸ ਵਿਅਕਤੀ ਨੂੰ ਜਾਣਦੇ ਹਨ। ਕਿਉਂਕਿ ਲੋਕ ਕਿਸੇ ਨਾ ਕਿਸੇ ਸਿਆਸਤਦਾਨ ਨਾਲ ਫੋਟੋ ਖਿਚਵਾਉਣ ਆਉਂਦੇ ਹਨ। ਜੇਕਰ 2 ਕਰੋੜ ਰੁਪਏ ਦੇ ਕੇ ਨੌਕਰੀ ਲੈਣ ਦੀ ਪੇਸ਼ਕਸ਼ ਕੀਤੀ ਗਈ ਹੈ, ਤਾਂ ਇਹ ਵੱਡੀ ਨੌਕਰੀ ਹੋਣੀ ਚਾਹੀਦੀ ਹੈ। ਪਰ ਅੱਜ ਤੱਕ ਉੱਥੇ ਕੰਮ ਕਰ ਰਹੇ ਕਿਸੇ ਹੋਰ ਮੁਲਾਜ਼ਮ ਦੀ ਸ਼ਿਕਾਇਤ ਕਿਉਂ ਨਹੀਂ ਆਈ?


31 ਮਈ ਤੱਕ ਦਾ ਅਲਟੀਮੇਟਮ ਦਿੱਤਾ ਹੈ


ਦੱਸ ਦੇਈਏ ਕਿ ਸਰਕਾਰੀ ਨੌਕਰੀ ਦੇ ਬਦਲੇ ਕ੍ਰਿਕਟਰ ਤੋਂ 2 ਕਰੋੜ ਰੁਪਏ ਰਿਸ਼ਵਤ ਮੰਗਣ ਦੇ ਮਾਮਲੇ ਵਿੱਚ ਸੀਐਮ ਮਾਨ ਨੇ ਚੰਨੀ ਨੂੰ 31 ਮਈ ਦੁਪਹਿਰ 2 ਵਜੇ ਤੱਕ ਦਾ ਸਮਾਂ ਦਿੱਤਾ ਹੈ। ਸੀਐਮ ਮਾਨ ਨੇ ਕਿਹਾ ਹੈ ਕਿ ਚੰਨੀ ਨੂੰ ਖੁਦ ਇਸ ਮਾਮਲੇ ਦੀ ਜਾਣਕਾਰੀ ਜਨਤਕ ਕਰਨੀ ਚਾਹੀਦੀ ਹੈ। ਨਹੀਂ ਤਾਂ ਉਹ ਆਪ ਹੀ ਸਾਰੀਆਂ ਫੋਟੋਆਂ, ਮੀਟਿੰਗ ਵਾਲੀ ਥਾਂ ਅਤੇ ਹੋਰ ਜਾਣਕਾਰੀ ਜਨਤਕ ਕਰ ਦੇਵੇਗਾ।


ਛੋਟੀ ਉਮਰ ਵੱਡੇ ਮੁਕਾਮ, ਮੁਕਤਸਰ ਦੀ ਨਾਮਿਆ ਮਿੱਡਾ ਨੇ ਜਿੱਤਿਆ ਇੰਡੀਆ ਸੁਪਰ ਮਾਡਲ 2023 ਮਿਸ ਬਿਊਟੀਫੁੱਲ ਸਮਾਈਲ ਦਾ ਖਿਤਾਬ


ਕਿਹਾ ਜਾਂਦਾ ਹੈ ਕਿ ਹਿੰਮਤ ਦੀ ਉਡਾਣ ਬਹੁਤ ਲੰਬੀ ਹੁੰਦੀ ਹੈ ਅਤੇ ਕੁਝ ਕਰਨ ਲਈ ਉਮਰ ਛੋਟੀ ਜਾਂ ਵੱਡੀ ਨਹੀਂ ਹੁੰਦੀ, ਸ੍ਰੀ ਮੁਕਤਸਰ ਸਾਹਿਬ ਦੀ ਰਹਿਣ ਵਾਲੀ ਨਾਮਿਆ ਮਿੱਡਾ ਨੇ ਅਜਿਹਾ ਹੀ ਕੁਝ ਕਰ ਦਿਖਾਇਆ ਹੈ। ਨਾਮਿਆ ਮਿੱਡਾ ਸ੍ਰੀ ਮੁਕਤਸਰ ਸਾਹਿਬ ਦੇ ਵਸਨੀਕ ਸੰਜੀਵ ਕੁਮਾਰ ਮਿੱਡਾ ਅਤੇ ਸੰਗੀਤਾ ਮਿੱਡਾ ਦੀ ਧੀ ਹੈ ਅਤੇ 12ਵੀਂ ਜਮਾਤ ਦੀ ਵਿਦਿਆਰਥਣ ਹੈ। ਜਿਸ ਨੇ ਨੋਇਡਾ ਦੇ ਫਿਲਮ ਸਿਟੀ ਵਿੱਚ ਹੋਏ ਮਿਸ ਇੰਡੀਆ ਸੁਪਰ ਮਾਡਲ ਮੁਕਾਬਲੇ 2023 ਵਿੱਚ ਭਾਗ ਲਿਆ ਅਤੇ ਦੇਸ਼ ਭਰ ਵਿੱਚ ਆਪਣੇ ਮਿੱਡਾ ਪਰਿਵਾਰ ਅਤੇ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਨਾਮ ਰੌਸ਼ਨ ਕੀਤਾ, ਇੰਨਾ ਹੀ ਨਹੀਂ ਇਸ ਮੁਕਾਬਲੇ ਵਿੱਚ ਨਾਮਿਆ ਨੇ ਮਿਸ ਬਿਊਟੀਫੁੱਲ ਸਮਾਈਲ ਇੰਡੀਆ ਦਾ ਖਿਤਾਬ ਵੀ ਹਾਸਲ ਕੀਤਾ ਹੈ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.