Punjab Breaking News LIVE: ਅਨੰਤਨਾਗ 'ਚ ਚੌਥੇ ਦਿਨ ਵੀ ਮੁੱਠਭੇੜ ਜਾਰੀ, ਸਿਹਤ ਮੰਤਰੀ ਨੇ ਮੁਹਾਲੀ ਵਿੱਚ ਘਰ-ਘਰ ਜਾ ਕੇ ਕੀਤੀ ਚੈਕਿੰਗ, ਮੋਹਾਲੀ ਨੂੰ ਸੂਬੇ ਦੇ ਹੱਬ ਵਜੋਂ ਵਿਕਸਤ ਕਰਨ ਦਾ ਐਲਾਨ

Punjab Breaking News LIVE, 16 September, 2023:ਅਨੰਤਨਾਗ 'ਚ ਚੌਥੇ ਦਿਨ ਵੀ ਮੁੱਠਭੇੜ ਜਾਰੀ, ਸਿਹਤ ਮੰਤਰੀ ਨੇ ਮੁਹਾਲੀ ਵਿੱਚ ਘਰ-ਘਰ ਜਾ ਕੇ ਕੀਤੀ ਚੈਕਿੰਗ, ਮੋਹਾਲੀ ਨੂੰ ਸੂਬੇ ਦੇ ਹੱਬ ਵਜੋਂ ਵਿਕਸਤ ਕਰਨ ਦਾ ਐਲਾਨ

ABP Sanjha Last Updated: 16 Sep 2023 12:47 PM

ਪਿਛੋਕੜ

Punjab Breaking News LIVE, 16 September, 2023: ਭਾਰਤੀ ਫੌਜ ਕਸ਼ਮੀਰ ਦੇ ਅਨੰਤਨਾਗ ਵਿੱਚ ਅੱਤਵਾਦੀਆਂ ਖਿਲਾਫ ਕਾਰਵਾਈ ਕਰ ਰਹੀ ਹੈ। ਇੱਥੇ ਕੋਕਰਨਾਗ 'ਚ ਅੱਤਵਾਦੀਆਂ ਨਾਲ ਮੁਕਾਬਲਾ ਸ਼ਨੀਵਾਰ (16 ਸਤੰਬਰ) ਨੂੰ ਲਗਾਤਾਰ...More

Punjab News: ਹੁਸ਼ਿਆਰਪੁਰ ਦੇ ਦੋ ਨਾਮੀ ਵਕੀਲਾਂ ਦੇ ਕਤਲ ’ਚ ਤੀਜਾ ਮੁਲਜ਼ਮ ਆਇਆ ਕਾਬੂ, ਰਿਮਾਂਡ ਮਿਲਣ ਮਗਰੋਂ ਪੁੱਛਗਿੱਛ ਸ਼ੁਰੂ

ਹੁਸ਼ਿਆਰਪੁਰ ਦੇ 2 ਨਾਮੀ ਵਕੀਲਾਂ ਦਾ ਸਾਲ 2020 ਵਿੱਚ ਕਤਲ ਹੋਇਆ ਸੀ। ਹੁਣ ਇਸ ਦੋਹਰੇ ਕਤਲ ਕਾਂਡ ਵਿਚ ਫ਼ਰਾਰ ਤੀਜੇ ਮੁਲਜ਼ਮ ਨੂੰ ਜ਼ਿਲ੍ਹਾ ਪੁਲਿਸ ਨੇ ਅਦਾਲਤ ਵਿਚ ਪੇਸ਼ ਕਰ ਦਿੱਤਾ। ਅਦਾਲਤ ਵੱਲੋਂ ਉਸ ਦਾ ਰਿਮਾਂਡ ਮਿਲਣ ਮਗਰੋਂ ਪੁੱਛਗਿੱਛ ਸ਼ੁਰੂ ਕੀਤੀ ਗਈ ਹੈ।ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ 2020 ਵਿਚ ਦੀਵਾਲੀ ਦੀ ਰਾਤ ਨੂੰ ਵਕੀਲ ਅਤੇ ਭਾਜਪਾ ਆਗੂ ਭਗਵੰਤ ਕਿਸ਼ੋਰ ਗੁਪਤਾ ਤੇ ਉਸ ਦੀ ਸਹਾਇਕ ਸੀਆ ਖੁੱਲਰ ਦੀਆਂ ਲਾਸ਼ਾਂ ਸ਼ਹਿਰ ਦੇ ਬਾਹਰਵਾਰ ਇਕ ਕਾਰ ਵਿਚ ਸੜੀ ਹੋਈ ਹਾਲਤ ਵਿਚ ਬਰਾਮਦ ਹੋਈਆਂ ਸਨ। ਪਰਿਵਾਰ ਨੇ ਖ਼ਦਸ਼ਾ ਪ੍ਰਗਟਾਇਆ ਸੀ ਕਿ ਇਨ੍ਹਾਂ ਦਾ ਕਤਲ ਕਰ ਕੇ ਲਾਸ਼ਾਂ ਨੂੰ ਖੁਰਦ ਬੁਰਦ ਕਰਨ ਦੀ ਨੀਅਤ ਨਾਲ ਕਾਰ ਨੂੰ ਅੱਗ ਲਾਈ ਹੋ ਸਕਦੀ ਹੈ।