Punjab Breaking News LIVE, 17 December, 2023: ਬਠਿੰਡਾ ਅੱਜ ਬਣੇਗਾ ਸਿਆਸਤ ਦਾ ਅਖਾੜਾ, AAP ਦੀ ਰੈਲੀ ਦੇ ਨਾਲ-ਨਾਲ ਨਵਜੋਤ ਸਿੱਧੂ ਵੀ ਗੱਜਣਗੇ, ਸੂਬੇ ‘ਚ ਧੁੰਦ ਦਾ ਕਹਿਰ, ਸੰਸਦ ਦੀ ਕੁਤਾਹੀ ਮਾਮਲੇ ‘ਚ ਹੋਈ ਇੱਕ ਹੋਰ ਗ੍ਰਿਫ਼ਤਾਰੀ, ਸਿਆਸਤ ਜਾਰੀ

Punjab Breaking News LIVE, 17 December, 2023: ਬਠਿੰਡਾ ਅੱਜ ਬਣੇਗਾ ਸਿਆਸਤ ਦਾ ਅਖਾੜਾ, AAP ਦੀ ਰੈਲੀ ਦੇ ਨਾਲ-ਨਾਲ ਨਵਜੋਤ ਸਿੱਧੂ ਵੀ ਗੱਜਣਗੇ, ਸੂਬੇ ‘ਚ ਧੁੰਦ ਦਾ ਕਹਿਰ, ਸੰਸਦ ਦੀ ਕੁਤਾਹੀ ਮਾਮਲੇ ‘ਚ ਹੋਈ ਇੱਕ ਹੋਰ ਗ੍ਰਿਫ਼ਤਾਰੀ

ABP Sanjha Last Updated: 17 Dec 2023 10:39 PM
Kashi Tamil Sangamam: PM ਮੋਦੀ ਨੇ 'ਕਾਸ਼ੀ ਤਮਿਲ ਸੰਗਮ 2.0' ਦਾ ਕੀਤਾ ਉਦਘਾਟਨ, ਜਾਣੋ ਵਾਰਾਣਸੀ ਦੌਰੇ ਦੀਆਂ ਅਹਿਮ ਗੱਲਾਂ

Kashi Tamil Sangamam: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ 'ਵਾਰਾਣਸੀ 'ਚ ਕਾਸ਼ੀ ਤਮਿਲ ਸੰਗਮ' ਦੇ ਦੂਜੇ ਐਡੀਸ਼ਨ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਆਪਣੇ ਸੰਸਦੀ ਖੇਤਰ ਵਾਰਾਣਸੀ ਦੇ ਦੋ ਦਿਨਾਂ ਦੌਰੇ ਦੇ ਪਹਿਲੇ ਦਿਨ ਐਤਵਾਰ ਸ਼ਾਮ ਨਮੋ ਘਾਟ ਤੋਂ 'ਕਾਸ਼ੀ ਤਮਿਲ ਸੰਗਮ 2.0' ਦੇ ਦੂਜੇ ਐਡੀਸ਼ਨ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਪੀਐਮ ਮੋਦੀ ਨੇ ਡਿਜੀਟਲ ਮਾਧਿਅਮ ਰਾਹੀਂ ਕੰਨਿਆਕੁਮਾਰੀ ਤੋਂ ਬਨਾਰਸ ਤੱਕ 'ਕਾਸ਼ੀ ਤਮਿਲ ਸੰਗਮ ਐਕਸਪ੍ਰੈਸ' ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

Sultanpur Lodhi: ਸੁਲਤਾਨਪੁਰ ਲੋਧੀ ਦੇ ਪਿੰਡ ਜੱਬੋਵਾਲ ਵਿਖੇ ਦੋ ਧਿਰਾਂ 'ਚ ਹਿੰਸਕ ਝੜਪ, ਚੱਲੀਆਂ ਇੱਟਾਂ-ਰੋੜੇ, ਡਾਂਗਾਂ ਤੇ ਤਲਵਾਰਾਂ, 5 ਜਖ਼ਮੀ

Jabbowal village of Sultanpur Lodhi: ਸੁਲਤਾਨਪੁਰ ਲੋਧੀ ਦੇ ਪਿੰਡ ਜੱਬੋਵਾਲ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਜਿੱਥੇ ਦੋ ਧਿਰਾਂ 'ਚ ਮਾਮੂਲੀ ਗੱਲ ਨੂੰ ਲੈਕੇ ਹਿੰਸਕ ਝੜਪ ਹੋਣ ਦਾ ਸਮਾਚਾਰ ਮਿਲਿਆ ਹੈ। ਲੜਾਈ ਦੌਰਾਨ ਤਲਵਾਰਾਂ ,ਡਾਂਗਾਂ , ਇੱਟਾਂ , ਰੋੜੇ ਵੀ ਚੱਲੇ ਹਨ। ਜਿਸ ਵਿੱਚ 5 ਜਣੇ ਜਖ਼ਮੀ ਹੋ ਗਏ। ਘਟਨਾ ਦੀ ਵੀਡੀਓਜ਼ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। 

Punjab News: ਦੇਰ ਰਾਤ ਨੂੰ DJ ਨੂੰ ਬੰਦ ਕਰਵਾਉਣ ਨੂੰ ਲੈ ਕੇ ਪਿਆ ਕਲੇਸ਼, ਦੋ ਧਿਰਾਂ 'ਚ ਲੜਾਈ, ਇੱਕ ਬਜ਼ੁਰਗ ਮਹਿਲਾ ਦੀ ਮੌਤ

Clash Over Closing of DJ : ਹਲਕਾ ਲੰਬੀ ਦੇ ਪਿੰਡ ਖੁੱਡੀਆ ਮਹਾਂ ਸਿੰਘ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਿੱਥੇ ਵਿਆਹ ਦੇ ਰੰਗ ਦੇ ਵਿੱਚ ਭੰਗ ਪੈ ਗਈ। ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਡੀ.ਜੇ. ਨੂੰ ਲੈ ਕੇ ਹੋਏ ਝਗੜੇ ਵਿੱਚ ਦੋ ਔਰਤਾਂ ਸਮੇਤ ਚਾਰ ਜ਼ਖਮੀ ਅਤੇ ਇੱਕ ਬਜ਼ੁਰਗ ਔਰਤ ਦੀ ਮੌਤ ਹੋ ਗਈ ਹੈ। ਲੰਬੀ ਪੁਲਿਸ ਵਲੋਂ ਜ਼ਖਮੀਆਂ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Punjab News: ਦੇਰ ਰਾਤ ਨੂੰ DJ ਨੂੰ ਬੰਦ ਕਰਵਾਉਣ ਨੂੰ ਲੈ ਕੇ ਪਿਆ ਕਲੇਸ਼, ਦੋ ਧਿਰਾਂ 'ਚ ਲੜਾਈ, ਇੱਕ ਬਜ਼ੁਰਗ ਮਹਿਲਾ ਦੀ ਮੌਤ

Clash Over Closing of DJ : ਹਲਕਾ ਲੰਬੀ ਦੇ ਪਿੰਡ ਖੁੱਡੀਆ ਮਹਾਂ ਸਿੰਘ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਿੱਥੇ ਵਿਆਹ ਦੇ ਰੰਗ ਦੇ ਵਿੱਚ ਭੰਗ ਪੈ ਗਈ। ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਡੀ.ਜੇ. ਨੂੰ ਲੈ ਕੇ ਹੋਏ ਝਗੜੇ ਵਿੱਚ ਦੋ ਔਰਤਾਂ ਸਮੇਤ ਚਾਰ ਜ਼ਖਮੀ ਅਤੇ ਇੱਕ ਬਜ਼ੁਰਗ ਔਰਤ ਦੀ ਮੌਤ ਹੋ ਗਈ ਹੈ। ਲੰਬੀ ਪੁਲਿਸ ਵਲੋਂ ਜ਼ਖਮੀਆਂ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Punjab News: ਬਾਦਲਾਂ ਦੇ ਗੜ੍ਹ 'ਚ ਭਗਵੰਤ ਮਾਨ ਤੇ ਕੇਜਰੀਵਾਲ ਦੀ ਦਹਾੜ੍ਹ, 1125 ਕਰੋੜ ਦਾ ਤੋਹਫਾ


ਮੁੱਖ ਮੰਤਰੀ ਭਗਵੰਤ ਮਾਨ ਤੇ 'ਆਪ' ਸੁਪਰੀਮੋ ਕੇਜਰੀਵਾਲ ਨੇ ਅੱਜ ਬਾਦਲ ਪਰਿਵਾਰ ਦੇ ਗੜ੍ਹ ਬਠਿੰਡਾ ਪਹੁੰਚੇ। ਉਨ੍ਹਾਂ ਨੇ ਬਠਿੰਡਾ ਨੂੰ 1125 ਕਰੋੜ ਰੁਪਏ ਦਾ ਤੋਹਫਾ ਦਿੱਤਾ। ਸੀਐਮ ਭਗਵੰਤ ਮਾਨ ਤੇ ਕੇਜਰੀਵਾਲ ਵੱਲੋਂ 1125 ਕਰੋੜ ਰੁਪਏ ਦੇ ਕੰਮਾਂ ਦਾ ਉਦਘਾਟਨ ਕੀਤਾ ਗਿਆ।


ਦਰਅਸਲ ਅੱਜ ਬਠਿੰਡਾ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਵਿਕਾਸ ਕ੍ਰਾਂਤੀ ਰੈਲੀ ਹੋ ਰਹੀ ਹੈ। ਇਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਪਾਰਟੀ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਪਹੁੰਚੇ ਹਨ। ਪਾਰਟੀ ਦੇ ਅਧਿਕਾਰੀ ਤੇ ਵਲੰਟੀਅਰ ਕਈ ਦਿਨਾਂ ਤੋਂ ਕੇਜਰੀਵਾਲ ਤੇ ਸੀਐਮ ਭਗਵੰਤ ਮਾਨ ਦੀ ਰੈਲੀ ਦੀ ਤਿਆਰੀ ਵਿੱਚ ਲੱਗੇ ਹੋਏ ਸਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਰੈਲੀ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ।


 







 




 
Sidhu Moose Wala: ਰੈਲੀ ‘ਚ ਹੋਰ ਕੁਝ ਨਹੀਂ ਕੇਜਰੀਵਾਲ ਤੇ ਮਾਨ ਤੋਂ ਸਾਹਾਂ ਦੀ ਗਾਰੰਟੀ ਮੰਗ ਲਓ-ਬਲਕੌਰ ਸਿੱਧੂ

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਐਤਵਾਰ ਨੂੰ ਆਪਣੀ ਹਵੇਲੀ ਵਿੱਚ ਪੁੱਤ ਨੂੰ ਚਾਹੁਣ ਵਾਲਿਆਂ ਨੂੰ ਮਿਲਦੇ ਹਨ। ਇਸ ਮੌਕੇ ਸਬੰਧੋਨ ਕਰਦਿਆਂ ਬਲਕੌਰ ਸਿੰਘ ਨੇ ਕਿਹਾ ਕਿ ਮੇਰੇ ਪੁੱਤ ਨੇ ਪਿੰਡ ਦੀਆਂ ਗਲੀਆਂ ਵਿੱਚੋਂ ਉੱਠ ਕੇ ਵਿਸ਼ਵ ਪੱਧਰ 'ਤੇ ਨਾਮ ਬਣਾਇਆ ਪਰ ਸਰਕਾਰ ਦੀਆਂ ਅੱਖਾਂ ਸਾਹਮਣੇ ਮੇਰੇ ਪੁੱਤ ਨੂੰ ਬਾਹਰੋਂ ਆ ਕੇ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਗਏ। ਕਤਲ ਨੂੰ ਡੇਢ ਸਾਲ ਬੀਤ ਚੁੱਕਿਆ ਪਰ ਅੱਜ ਤੱਕ ਵੀ ਮੈਨੂੰ ਇਨਸਾਫ ਨਹੀਂ ਮਿਲਿਆ।

Canada Immigration: ਕੈਨੇਡਾ ਦੀ PR ਛੱਡ ਵਤਨ ਵਾਪਸੀ ਕਰਨ ਲੱਗੇ ਪਰਵਾਸੀ, ਕੰਮ ਦੀ ਘਾਟ ਤੇ ਮਹਿੰਗਾਈ ਨੇ ਝੰਬ ਸੁੱਟਿਆ

Canada Immigration: ਮਹਿੰਗਾਈ ਤੇ ਕੰਮ ਦੀ ਘਾਟ ਕਰਕੇ ਪਰਵਾਸੀਆਂ ਦਾ ਕੈਨੇਡਾ ਤੋਂ ਮੋਹ ਭੰਗ ਹੋਣ ਲੱਗਾ ਹੈ। ਪਿਛਲੇ ਸਮੇਂ ਦੌਰਾਨ ਕੈਨੇਡਾ ਵਿੱਚ ਬੈਂਕ ਵਿਆਜ ਦਰਾਂ ਤੇ ਮਕਾਨਾਂ ਦੀਆਂ ਕੀਮਤਾਂ ਅਸਮਾਨ ਨੂੰ ਛੂਹਣ ਲੱਗੀਆਂ ਹਨ। ਇਸ ਕਾਰਨ ਕੈਨੇਡਾ ਵਿੱਚ ਰਿਵਰਸ ਇਮੀਗ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਭਾਵ ਲੋਕ ਕੈਨੇਡਾ ਦੀ ਪੀਆਰ ਛੱਡ ਵਤਨ ਵਾਪਸੀ ਕਰਨ ਲੱਗੇ ਹਨ। ਹਾਸਲ ਜਾਣਕਾਰੀ ਮੁਤਾਬਕ ਇਸ ਸਾਲ ਦੇ ਪਹਿਲੇ ਛੇ ਮਹੀਨਿਆਂ ਵਿੱਚ 42 ਹਜ਼ਾਰ ਲੋਕਾਂ ਨੇ ਕੈਨੇਡਾ ਦੀ ਸਥਾਈ ਨਾਗਰਿਕਤਾ (ਪੀਆਰ) ਛੱਡ ਦਿੱਤੀ ਹੈ। ਇਸ ਵਿੱਚ ਭਾਰਤੀ ਤੇ ਗੈਰ-ਭਾਰਤੀ ਦੋਵੇਂ ਸ਼ਾਮਲ ਹਨ। ਉਂਝ ਸਾਲ 2022 ਵਿੱਚ ਇਹ ਗਿਣਤੀ 93,818 ਸੀ। ਕੈਨੇਡਾ ਸਰਕਾਰ ਦੇ ਇਮੀਗ੍ਰੇਸ਼ਨ ਵਿਭਾਗ ਦੇ ਅੰਕੜਿਆਂ ਅਨੁਸਾਰ ਇਸ ਤੋਂ ਪਹਿਲਾਂ 2021 ਵਿੱਚ 85,927 ਲੋਕਾਂ ਨੇ ਕੈਨੇਡਾ ਛੱਡਿਆ ਲੀ। ਇਨ੍ਹਾਂ ਵਿੱਚ ਵੱਡੀ ਗਿਣਤੀ ਪੰਜਾਬੀਆਂ ਦੀ ਵੀ ਹੈ। 

Punjab News : ਮੁੱਖ ਮੰਤਰੀ ਭਗਵੰਤ ਮਾਨ ਨੇ ਬੁਲਾਈ ਮਨਿਸਟਰੀਅਲ ਸਰਵਿਸਿਜ਼ ਮੁਲਾਜ਼ਮਾਂ ਦੀ ਮੀਟਿੰਗ

Punjab News: ਪੰਜਾਬ ਭਰ ਵਿੱਚ ਕਾਫੀ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਮਨਿਸਟਰੀਅਲ ਸਰਵਿਸਿਜ਼ ਯੂਨੀਅਨਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਮੀਟਿੰਗ ਲਈ ਬੁਲਾਇਆ ਹੈ। ਸੀਐਮਓ ਨੇ ਡੀਸੀ, ਐਸਐਸਪੀਜ਼ ਨੂੰ ਮੀਟਿੰਗ ਲਈ ਨਿਰਦੇਸ਼ ਜਾਰੀ ਕੀਤੇ ਹਨ। ਹਾਸਲ ਜਾਣਕਾਰੀ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੇ ਪ੍ਰਦਰਸ਼ਨਕਾਰੀ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ ਜਾਏਗੀ। ਇਹ ਮੀਟਿੰਗ 18 ਦਸੰਬਰ 2023 ਨੂੰ ਦੁਪਹਿਰ 12:30 ਵਜੇ ਪੰਜਾਬ ਭਵਨ ਚੰਡੀਗੜ੍ਹ ਵਿੱਚ ਹੋਵੇਗੀ।

Moga Encounter: ਮੋਗਾ 'ਚ ਗੈਂਗਸਟਰਾਂ ਤੇ ਪੁਲਿਸ ਵਿਚਾਲੇ ਮੁਕਾਬਲਾ, 3 ਬਦਮਾਸ਼ ਦਬੋਚੇ

Moga Encounter: ਮੋਗਾ ਤੋਂ ਗੈਂਗਸਟਰਾਂ ਤੇ ਪੁਲਿਸ ਵਿਚਾਲੇ ਮੁਕਾਬਲੇ ਦੀ ਖਬਰ ਸਾਹਮਣੇ ਆਈ ਹੈ। ਇੱਥੇ ਲੱਕੀ ਪਟਿਆਲ ਗੈਂਗ ਤੇ ਪੁਲਿਸ ਵਿਚਾਲੇ ਫਾਇਰਿੰਗ ਹੋਈ ਹੈ। ਪੁਲਿਸ ਨੇ ਤਿੰਨ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਹੈ। ਪੁਲਿਸ ਨੇ ਅਜੇ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ।

Canada Immigration: ਕੈਨੇਡਾ ਦੀ PR ਛੱਡ ਵਤਨ ਵਾਪਸੀ ਕਰਨ ਲੱਗੇ ਪਰਵਾਸੀ, ਕੰਮ ਦੀ ਘਾਟ ਤੇ ਮਹਿੰਗਾਈ ਨੇ ਝੰਬ ਸੁੱਟਿਆ

Canada Immigration: ਮਹਿੰਗਾਈ ਤੇ ਕੰਮ ਦੀ ਘਾਟ ਕਰਕੇ ਪਰਵਾਸੀਆਂ ਦਾ ਕੈਨੇਡਾ ਤੋਂ ਮੋਹ ਭੰਗ ਹੋਣ ਲੱਗਾ ਹੈ। ਪਿਛਲੇ ਸਮੇਂ ਦੌਰਾਨ ਕੈਨੇਡਾ ਵਿੱਚ ਬੈਂਕ ਵਿਆਜ ਦਰਾਂ ਤੇ ਮਕਾਨਾਂ ਦੀਆਂ ਕੀਮਤਾਂ ਅਸਮਾਨ ਨੂੰ ਛੂਹਣ ਲੱਗੀਆਂ ਹਨ। ਇਸ ਕਾਰਨ ਕੈਨੇਡਾ ਵਿੱਚ ਰਿਵਰਸ ਇਮੀਗ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਭਾਵ ਲੋਕ ਕੈਨੇਡਾ ਦੀ ਪੀਆਰ ਛੱਡ ਵਤਨ ਵਾਪਸੀ ਕਰਨ ਲੱਗੇ ਹਨ। ਹਾਸਲ ਜਾਣਕਾਰੀ ਮੁਤਾਬਕ ਇਸ ਸਾਲ ਦੇ ਪਹਿਲੇ ਛੇ ਮਹੀਨਿਆਂ ਵਿੱਚ 42 ਹਜ਼ਾਰ ਲੋਕਾਂ ਨੇ ਕੈਨੇਡਾ ਦੀ ਸਥਾਈ ਨਾਗਰਿਕਤਾ (ਪੀਆਰ) ਛੱਡ ਦਿੱਤੀ ਹੈ। ਇਸ ਵਿੱਚ ਭਾਰਤੀ ਤੇ ਗੈਰ-ਭਾਰਤੀ ਦੋਵੇਂ ਸ਼ਾਮਲ ਹਨ। ਉਂਝ ਸਾਲ 2022 ਵਿੱਚ ਇਹ ਗਿਣਤੀ 93,818 ਸੀ। ਕੈਨੇਡਾ ਸਰਕਾਰ ਦੇ ਇਮੀਗ੍ਰੇਸ਼ਨ ਵਿਭਾਗ ਦੇ ਅੰਕੜਿਆਂ ਅਨੁਸਾਰ ਇਸ ਤੋਂ ਪਹਿਲਾਂ 2021 ਵਿੱਚ 85,927 ਲੋਕਾਂ ਨੇ ਕੈਨੇਡਾ ਛੱਡਿਆ ਲੀ। ਇਨ੍ਹਾਂ ਵਿੱਚ ਵੱਡੀ ਗਿਣਤੀ ਪੰਜਾਬੀਆਂ ਦੀ ਵੀ ਹੈ। 

Sikh Marriage Guidelines: ਸਿੱਖ ਧਰਮ 'ਚ ਵਿਆਹ ਸਬੰਧੀ ਦਿਸ਼ਾ ਨਿਰਦੇਸ਼ ਤੈਅ! ਕੁੜੀਆਂ ਨਹੀਂ ਪਾ ਸਕਣਗੀਆਂ ਲਹਿੰਗਾ, ਕਾਰਡਾਂ 'ਚ ਸਿੰਘ-ਕੌਰ ਜ਼ਰੂਰੀ

Sikh Marriage Guidelines: ਸਿੱਖ ਧਰਮ 'ਚ ਵਿਆਹ ਸਬੰਧੀ ਦਿਸ਼ਾ ਨਿਰਦੇਸ਼ ਤੈਅ ਕੀਤੇ ਗਏ ਹਨ। ਗੁਰਦੁਆਰਾ ਸਾਹਿਬ 'ਚ ਆਨੰਦ ਕਾਰਜ ਸਮੇਂ ਲਾੜੀ ਲਈ ਡ੍ਰੈੱਸ ਕੋਡ ਤੈਅ ਕੀਤਾ ਗਿਆ ਹੈ। ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਸਿੱਖਾਂ ਦੇ ਪੰਜ ਤਖ਼ਤਾਂ ਦੇ ਜਥੇਦਾਰ ਸਹਿਬਾਨ ਦੀ ਮੀਟਿੰਗ ਦੌਰਾਨ ਇਸ ਸਬੰਧੀ ਮਤਾ ਪਾਸ ਕੀਤਾ ਗਿਆ ਹੈ। ਇਸ ਤੋਂ ਬਾਅਦ ਸਿੱਖਾਂ ਨੂੰ ਇਸ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਵੀ ਕਿਹਾ ਗਿਆ ਹੈ। ਇਹ ਵੀ ਕਿਹਾ ਗਿਆ ਹੈ ਕਿ ਜੇਕਰ ਇਨ੍ਹਾਂ ਦੀ ਪਾਲਣਾ ਨਾ ਕੀਤੀ ਗਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

Ludhiana News: ਪੰਜਾਬ 'ਚ ਨਹੀਂ ਹੋਏਗੀ ਬਿਜਲੀ ਮਹਿੰਗੀ! ਬਿਜਲੀ ਮੰਤਰੀ ਨੇ ਕੀਤਾ ਵੱਡਾ ਦਾਅਵਾ

Ludhiana News: ਪੰਜਾਬ ਵਿੱਚ ਬਿਜਲੀ ਮਹਿੰਗੀ ਨਹੀਂ ਹੋਏਗੀ। ਪੰਜਾਬ ਦੇ ਬਿਜਲੀ ਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਬਿਜਲੀ ਦਰਾਂ ਵਿੱਚ 65 ਪੈਸੇ ਦਾ ਵਾਧਾ ਕਰਨ ਦੀ ਖ਼ਬਰ ਦਾ ਖੰਡਨ ਕੀਤਾ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਪੰਜਾਬ ਵਿੱਚ ਬਿਜਲੀ ਮਹਿੰਗੀ ਕਰਨ ਦਾ ਹਾਲੇ ਕੋਈ ਪ੍ਰਸਤਾਵ ਨਹੀਂ। 

Sangrur News: ਲੋਕ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਕਰੇਗਾ ਵੱਡਾ ਧਮਾਕਾ! ਟਕਸਾਲੀ ਲੀਡਰ ਹੋਣਗੇ ਇਕਜੁੱਟ?

Sangrur News: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਆਪਣੀ ਸਰਕਾਰ ਦੇ ਕਾਰਜਕਾਲ ਦੌਰਾਨ ਵਾਪਰੀਆਂ ਧਾਰਮਿਕ ਬੇਅਦਬੀ ਦੀਆਂ ਘਟਨਾਵਾਂ ਲਈ ਮੁਆਫੀ ਮੰਗੇ ਜਾਣ ਮਗਰੋਂ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਇਸ ਦੇ ਨਾਲ ਹੀ ਇੱਕ ਚਰਚਾ ਤਾਂ ਇਹ ਛਿੜੀ ਹੈ ਕਿ ਹੁਣ ਪਾਰਟੀ ਨੂੰ ਛੱਡ ਕੇ ਗਏ ਟਕਸਾਲੀ ਲੀਡਰਾਂ ਦੀ ਅਕਾਲੀ ਦਲ ਵਿੱਚ ਵਾਪਸੀ ਹੋਏਗੀ। ਦੂਜੀ ਚਰਚਾ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਬੀਜੇਪੀ ਤੇ ਅਕਾਲੀ ਦਲ ਵਿਚਾਲੇ ਗੱਠਜੋੜ ਹੋ ਸਕਦਾ ਹੈ।

Jalandhar News: ਨਸ਼ੇ 'ਚ ਧੁੱਤ DSP ਨੇ ਕੀਤੀ ਫਾਇਰਿੰਗ, ਪਿੰਡ ਵਾਲਿਆਂ ਨੇ ਕੁੱਟ-ਕੁੱਟ ਕੀਤਾ ਬੁਰਾ ਹਾਲ

Jalandhar News: ਜਲੰਧਰ ਵਿੱਚ ਸ਼ਰਾਬ ਦੇ ਨਸ਼ੇ ਵਿੱਚ ਇੱਕ ਡੀਐਸਪੀ ਨੇ ਫਾਇਰਿੰਗ ਕੀਤੀ। ਡੀਐਸਪੀ ਨੇ ਦੋ ਗੋਲੀਆਂ ਹਵਾ ਵਿੱਚ ਤੇ ਦੋ ਗੋਲੀਆਂ ਸਿੱਧੀਆਂ ਚਲਾਈਆਂ। ਗੋਲੀ ਚਲਾਉਣ ਵਾਲਾ ਡੀਐਸਪੀ ਇਸ ਸਮੇਂ ਜਲੰਧਰ ਪੀਏਪੀ ਵਿੱਚ ਤਾਇਨਾਤ ਦੱਸਿਆ ਜਾ ਰਿਹਾ ਹੈ। ਇਸ ਮਗਰੋਂ ਪਿੰਡ ਵਾਲਿਆਂ ਨੇ ਡੀਐਸਪੀ ਦੀ ਕੁੱਟਮਾਰ ਵੀ ਕੀਤੀ ਗਈ।

Ludhiana news: ਚਲਦੀ ਸਕਾਰਪੀਓ 'ਚ ਲੱਗੀ ਅੱਗ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ 'ਤੇ ਪਾਇਆ ਕਾਬੂ

Ludhiana news: ਲੁਧਿਆਣਾ ਦੇ ਫਿਰੋਜ਼ਪੁਰ ਰੋਡ 'ਤੇ ਦੇਰ ਰਾਤ ਇੱਕ ਸਕਾਰਪੀਓ ਗੱਡੀ ਨੂੰ ਅਚਾਨਕ ਅੱਗ ਲੱਗ ਗਈ। ਘਟਨਾ ਅਗਰ ਨਗਰ ਨੇੜੇ ਵਾਪਰੀ। ਅੱਗ ਨੂੰ ਦੇਖ ਕੇ ਸਕਾਰਪੀਓ ਸਵਾਰ ਵਿਅਕਤੀ ਹੇਠਾਂ ਉਤਰ ਗਿਆ ਅਤੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਕੁਝ ਹੀ ਸਮੇਂ ਵਿੱਚ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਕਾਰ ਚਾਲਕ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਸਮੇਂ ਸਿਰ ਅੱਗ 'ਤੇ ਕਾਬੂ ਪਾ ਲਿਆ ਗਿਆ।

ਪਿਛੋਕੜ

Punjab Breaking News LIVE, 17 December, 2023:  ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ 17 ਦਸੰਬਰ ਨੂੰ ਬਠਿੰਡਾ ਦੇ ਮੌੜ ਮੰਡੀ ਵਿੱਚ ਵਿਕਾਸ ਕ੍ਰਾਂਤੀ ਰੈਲੀ ਕਰਨਗੇ। ਇਸ ਦੌਰਾਨ ਸੀਐਮ ਕੇਜਰੀਵਾਲ ਅਤੇ ਸੀਐਮ ਮਾਨ ਵੀ ਜਨਤਾ ਨੂੰ ਸੰਬੋਧਨ ਕਰਨਗੇ। 'ਆਪ' ਵਿਕਾਸ ਕ੍ਰਾਂਤੀ ਰੈਲੀ ਰਾਹੀਂ ਲੋਕ ਸਭਾ ਚੋਣਾਂ 2024 ਲਈ ਚੋਣ ਬਿਗਲ ਵਜਾਉਣ ਦੀ ਤਿਆਰੀ ਕਰ ਰਹੀ ਹੈ। ਬਠਿੰਡਾ ‘ਚ AAP ਦੀ ਵਿਕਾਸ ਕ੍ਰਾਂਤੀ ਰੈਲੀ, ਭਗਵੰਤ ਮਾਨ ਅਤੇ CM ਕੇਜਰੀਵਾਲ ਕਰਨਗੇ ਸੰਬੋਧਨ


ਸੂਬੇ ਵਿੱਚ ਧੁੰਦ ਦਾ ਕਹਿਰ


ਸੂਬੇ ਵਿੱਚ ਧੁੰਦ ਦਾ ਕਹਿਰ ਵਾਪਰਨ ਲੱਗ ਪਿਆ ਹੈ। ਉੱਥੇ ਹੀ ਸ਼ੁੱਕਰਵਾਰ ਦੇਰ ਰਾਤ ਨੂੰ ਜਲੰਧਰ ਦੇ ਆਦਮਪੁਰ ਵਿੱਚ ਧੁੰਦ ਕਰਕੇ ਫੌਜ ਦੇ ਅਧਿਕਾਰੀਆਂ ਦੀਆਂ ਗੱਡੀਆਂ ਨਾਲ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ 'ਚ ਲੈਫਟੀਨੈਂਟ ਕਰਨਲ ਦੀ ਮੌਤ ਹੋ ਗਈ, ਜਦਕਿ ਉਨ੍ਹਾਂ ਦਾ ਸਾਥੀ ਕੈਪਟਨ ਜ਼ਖਮੀ ਹੋ ਗਿਆ। ਆਦਮਪੁਰ 'ਚ ਹੋਏ ਹਾਦਸੇ 'ਚ ਜ਼ਖਮੀ ਕੈਪਟਨ ਨੂੰ ਆਰਮੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਧੁੰਦ ਦਾ ਕਹਿਰ, ਜਲੰਧਰ 'ਚ ਫੌਜ ਦੇ ਅਧਿਕਾਰੀਆਂ ਦੀਆਂ ਗੱਡੀਆਂ ਨਾਲ ਵਾਪਰਿਆ ਹਾਦਸਾ, ਇੱਕ ਦੀ ਮੌਤ, ਇੱਕ ਜ਼ਖ਼ਮੀ


ਓਮਾਨ ਦੇ ਸੁਲਤਾਨ ਦਾ 26 ਸਾਲਾਂ ਬਾਅਦ ਭਾਰਤ ਦਾ ਸਰਕਾਰੀ ਦੌਰਾ


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ (16 ਦਸੰਬਰ) ਨੂੰ ਸਰਕਾਰੀ ਦੌਰੇ 'ਤੇ ਭਾਰਤ ਆਏ ਓਮਾਨ ਦੇ ਸੁਲਤਾਨ ਹੈਥਮ ਬਿਨ ਤਾਰਿਕ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸੁਰੱਖਿਆ, ਰੱਖਿਆ, ਵਪਾਰ ਅਤੇ ਆਰਥਿਕਤਾ ਦੇ ਪ੍ਰਮੁੱਖ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਨੂੰ ਵਧਾਉਣ 'ਤੇ ਧਿਆਨ ਦਿੱਤਾ। ਓਮਾਨ ਦੇ ਸੁਲਤਾਨ ਸ਼ੁੱਕਰਵਾਰ (15 ਦਸੰਬਰ) ਨੂੰ ਸਰਕਾਰੀ ਦੌਰੇ 'ਤੇ ਦਿੱਲੀ ਪਹੁੰਚੇ। ਇਹ ਉਨ੍ਹਾਂ ਦੀ ਪਹਿਲੀ ਭਾਰਤ ਫੇਰੀ ਹੈ। 26 ਸਾਲਾਂ ਬਾਅਦ ਸਰਕਾਰੀ ਦੌਰੇ 'ਤੇ ਭਾਰਤ ਆਏ ਓਮਾਨ ਦੇ ਸੁਲਤਾਨ, PM ਮੋਦੀ ਨਾਲ ਕੀਤੀ ਮੁਲਾਕਾਤ, ਇਨ੍ਹਾਂ ਮੁੱਦਿਆਂ 'ਤੇ ਹੋਈ ਚਰਚਾ


 

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.