Punjab Breaking News Live : ਹਰਿਮੰਦਰ ਸਾਹਿਬ ਕੰਪਲੈਕਸ ਦੇ ਦੁਆਲੇ ਸੁਰੱਖਿਆ ਵਧਾਈ, ਅੰਮ੍ਰਿਤਪਾਲ ਸਿੰਘ ਦੇ ਪਹੁੰਚਣ ਦਾ ਖਦਸ਼ਾ, ਸ਼੍ਰੋਮਣੀ ਕਮੇਟੀ ਦਾ ਇਸ ਸਾਲ ਲਈ 11.38 ਅਰਬ ਦਾ ਬਜਟ

Punjab Breaking News: ਅੰਮ੍ਰਿਤਪਾਲ ਨੇ ਸੁਰੱਖਿਆ ਏਜੰਸੀਆਂ ਨੂੰ ਪਾਇਆ ਚੱਕਰਾਂ 'ਚ!, ਸ਼੍ਰੋਮਣੀ ਕਮੇਟੀ ਦਾ ਇਸ ਸਾਲ ਲਈ 11.38 ਅਰਬ ਦਾ ਬਜਟ, ਸੀਐਮ ਮਾਨ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਆਹਮੋ-ਸਾਹਮਣੇ ਹੋਣ ਮਗਰੋਂ ਪੰਜਾਬ ਦਾ ਪਾਰਾ ਚੜ੍ਹਿਆ

ABP Sanjha Last Updated: 29 Mar 2023 04:05 PM
CM Bhagwant Mann: ਸੀਐਮ ਭਗਵੰਤ ਮਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਹਾਈਕੋਰਟ ਤੋਂ ਵੱਡੀ ਰਾਹਤ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ‘ਆਪ’ ਦੇ 10 ਆਗੂਆਂ ਖ਼ਿਲਾਫ਼ ਦਰਜ ਕੇਸ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਹਾਈਕੋਰਟ ਨੇ ਇਸ ਕੇਸ ਦੇ ਸਬੰਧ ਵਿੱਚ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਚੱਲ ਰਹੇ ਮੁਕੱਦਮੇ ਦੀ ਸੁਣਵਾਈ 19 ਮਈ ਤੱਕ ਰੋਕਣ ਦੇ ਹੁਕਮ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਦਾਇਰ ਪਟੀਸ਼ਨ 'ਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ।

Ludhiana News: ਭਿਆਨਕ ਹਾਦਸਾ, ਟਿੱਪਰ ਤੇ ਟਰੱਕ ਦੀ ਸਿੱਧੀ ਟੱਕਰ, ਤਿੰਨ ਮੌਤਾਂ

ਖੰਨਾ ਵਿੱਚ ਭਿਆਨਕ ਸੜਕੀ ਹਾਦਸੇ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ। ਸਮਰਾਲਾ ਰੋਡ ਉਪਰ ਸਲੌਦੀ ਪਿੰਡ ਕੋਲ ਟਿੱਪਰ ਤੇ ਟਰੱਕ ਦੀ ਸਿੱਧੀ ਟੱਕਰ ਹੋ ਗਈ। ਇਸ ਹਾਦਸੇ ਵਿੱਚ ਟਰੱਕ ਡਰਾਈਵਰ, ਕੰਡਕਟਰ ਤੇ ਇੱਕ ਰਾਹਗੀਰ ਬਜੁਰਗ ਦੀ ਮੌਤ ਹੋ ਗਈ। ਮਰਨ ਵਾਲਿਆਂ ਦੀ ਪਛਾਣ ਜਗਤਾਰ ਸਿੰਘ ਬਿੱਲਾ ਵਾਸੀ ਪਿੰਡ ਸਲਾਣਾ, ਹਰਿੰਦਰ ਯਾਦਵ ਵਾਸੀ ਬਿਹਾਰ ਤੇ ਸਤਨਾਮ ਸਿੰਘ ਵਾਸੀ ਲਲੌੜੀ ਵਜੋਂ ਹੋਈ ਹੈ। ਪੁਲਿਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇੱਕ ਅਪਰੈਲ ਤੋਂ ਨਹੀਂ ਵਧਣਗੇ ਲਾਡੋਵਾਲ ਟੌਲ ਪਲਾਜ਼ਾ ਦੇ ਰੇਟ

ਇੱਕ ਅਪਰੈਲ ਤੋਂ ਲਾਡੋਵਾਲ ਟੌਲ ਪਲਾਜ਼ਾ ਦੇ ਰੇਟ ਨਹੀਂ ਵਧਣਗੇ। ਟੌਲ ਪਲਾਜ਼ਾ ਪ੍ਰਬੰਧਕਾਂ ਨੇ ਕਿਹਾ ਹੈ ਕਿ ਅਜੇ ਪਹਿਲਾਂ ਵਾਲੇ ਰੇਟ ਲਾਗੂ ਰਹਿਣਗੇ। ਸਤੰਬਰ ਮਹੀਨੇ ’ਚ ਟੌਲ ਰੇਟ ਵਧਾਉਣ ਬਾਰੇ ਫੈਸਲਾ ਕੀਤਾ ਜਾਏਗਾ। ਟੌਲ ਪਲਾਜ਼ਾ ਪ੍ਰਬੰਧਕਾਂ ਨੇ ਰੇਟ ਵਧਾਉਣ ਦਾ ਚਰਚਾ ਨੂੰ ਅਫਵਾਹ ਦੱਸਿਆ ਹੈ। ਦੱਸ ਦਈਏ ਕਿ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ’ਤੇ ਚਰਚਾ ਛਿੜੀ ਹੋਈ ਹੈ ਕਿ ਪੰਜਾਬ ਦੇ ਸਭ ਤੋਂ ਵੱਡੇ ਤੇ ਮਹਿੰਗੇ ਟੌਲ ਪਲਾਜ਼ਾ ਲਾਡੋਵਾਲ ਟੌਲ ਪਲਾਜ਼ਾ ਤੋਂ ਲੰਘਣ ਵਾਲੇ ਚਾਲਕਾਂ ਦੀ ਜੇਬ ’ਤੇ ਹੋਰ ਬੋਝ ਵਧੇਗਾ। ਟੌਲ ਪਲਾਜ਼ਾ ਪ੍ਰਬੰਧਕ ਆਪਣੇ ਨਵੇਂ ਟੈਕਸਾਂ ਦੇ ਭਾਅ ਤੈਅ ਕਰਨ ਜਾ ਰਹੇ ਹਨ। 10 ਫੀਸਦੀ ਭਾਅ ਵਧਾਉਣ ਦਾ ਫੈਸਲਾ ਹੋਇਆ ਹੈ ਤੇ ਇਹ ਰੇਟ ਇੱਕ ਅਪਰੈਲ ਤੋਂ ਲਾਗੂ ਹੋਣਗੇ।

ਘਰ ਉਪਰੋਂ ਲੰਘਦੀਆਂ ਹਾਈਵੋਲਟੇਜ਼ ਤਾਰਾਂ ਨੂੰ ਹੱਥ ਲੱਗਣ ਨਾਲ ਨੌਜਵਾਨ ਦੀ ਮੌਤ

ਖੰਨਾ ਦੇ ਇੱਕ ਪਿੰਡ ਤੋਂ ਬਹੁਤ ਹੀ ਦੁਖਦਾਇਕ ਖਬਰ ਸਾਹਮਣੇ ਆਈ ਹੈ। ਖੰਨਾ (Khanna) ਦੇ ਪਿੰਡ ਮਾਜਰੀ ਵਿਖੇ ਮਜ਼ਦੂਰੀ ਦੌਰਾਨ ਦੋ ਨੌਜਵਾਨਾਂ ਨੂੰ ਛੱਤ ਉਪਰ ਮਸਤੀ ਕਰਨਾ ਮਹਿੰਗਾ ਪੈ ਗਿਆ । ਮਸਤੀ ਦੌਰਾਨ ਇੱਕ ਨੌਜਵਾਨ ਨੇ ਕੋਲੋਂ ਲੰਘ ਰਹੀਆਂ ਹਾਈਵੋਲਟੇਜ ਤਾਰਾਂ ਨੂੰ ਉਂਗਲੀ ਲਗਾ ਦਿੱਤੀ ਤਾਂ ਕਰੰਟ ਲੱਗਣ ਨਾਲ ਉਸ ਦੀ ਮੌਤ ਹੋ ਗਈ । ਮ੍ਰਿਤਕ ਜਨਪ੍ਰੀਤ ਸਿੰਘ (22) ਪਿੰਡ ਸਲਾਣਾ ਦਾ ਰਹਿਣ ਵਾਲਾ ਸੀ ਤੇ ਪਹਿਲੇ ਦਿਨ ਹੀ ਕੰਮ ਕਰਨ ਆਇਆ ਸੀ ।

ਜਲੰਧਰ ਲੋਕ ਸਭਾ ਸੀਟ ਲਈ ਜ਼ਿਮਨੀ ਚੋਣ ਦੀ ਤਰੀਕ ਦਾ ਐਲਾਨ, 10 ਮਈ ਨੂੰ ਵੋਟਾਂ, 13 ਨੂੰ ਨਤੀਜਾ

 ਭਾਰਤੀ ਚੋਣ ਕਮਿਸ਼ਨ (ECI) ਨੇ ਪੰਜਾਬ ਦੀ ਜਲੰਧਰ ਲੋਕ ਸਭਾ ਸੀਟ ਲਈ ਜ਼ਿਮਨੀ ਚੋਣ ਦੀ ਤਰੀਕ ਦਾ ਐਲਾਨ ਕਰ ਦਿੱਤਾ ਹੈ। ਨੋਟੀਫਿਕੇਸ਼ਨ ਅਨੁਸਾਰ ਜਲੰਧਰ ਲੋਕ ਸਭਾ ਸੀਟ 'ਤੇ 10 ਮਈ ਨੂੰ ਵੋਟਾਂ ਪੈਣਗੀਆਂ, ਜਦਕਿ ਨਤੀਜੇ 13 ਮਈ ਨੂੰ ਐਲਾਨੇ ਜਾਣਗੇ। ਦੱਸ ਦਈਏ ਕਿ ਕਾਂਗਰਸ ਦੇ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਇਸ ਤੋਂ ਬਾਅਦ ਜਲੰਧਰ ਦੀ ਲੋਕ ਸਭਾ ਸੀਟ ਖਾਲੀ ਪਈ ਹੈ। ਕਾਂਗਰਸ ਪਹਿਲਾਂ ਹੀ ਜਲੰਧਰ ਲੋਕ ਸਭਾ ਸੀਟ ਦੀ ਉਪ ਚੋਣ ਲਈ ਮਰਹੂਮ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਕੌਰ ਨੂੰ ਟਿਕਟ ਦੇਣ ਦਾ ਐਲਾਨ ਕਰ ਚੁੱਕੀ ਹੈ। 

ਉੱਤਰਾਖੰਡ ਤੋਂ ਪੰਜਾਬ ਪਹੁੰਚਿਆ ਅੰਮ੍ਰਿਤਪਾਲ, ਫਗਵਾੜਾ 'ਚ ਸਕਾਰਪੀਓ ਗੱਡੀ ਛੱਡ ਇਨੋਵਾ 'ਚ ਹੋਇਆ ਸਵਾਰ

'ਵਾਰਿਸ ਪੰਜਾਬ ਦੇ' ਮੁਖੀ ਅੰਮ੍ਰਿਤਪਾਲ ਸਿੰਘ ਉੱਤਰਾਖੰਡ ਤੋਂ ਪੰਜਾਬ ਪਹੁੰਚ ਗਿਆ ਹੈ। ਉਹ ਮੰਗਲਵਾਰ ਰਾਤ ਗੇਟਵੇ ਸਕਾਰਪੀਓ ਗੱਡੀ ਰਾਹੀਂ ਪੰਜਾਬ ਪਹੁੰਚਿਆ। ਇਸ ਮਗਰੋਂ ਪੁਲਿਸ ਚੌਕਸ ਹੋ ਗਈ ਪਰ ਫਿਰ ਵੀ ਉਹ ਚਕਮਾ ਦੇ ਕੇ ਫਰਾਰ ਹੋ ਗਿਆ। ਹਾਸਲ ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਸਿੰਘ ਆਪਣੇ ਸਾਥੀ ਸਮੇਤ ਉੱਤਰਾਖੰਡ ਨੰਬਰ ਵਾਲੀ ਗੇਟਵੇ ਸਕਾਰਪੀਓ ਗੱਡੀ ਵਿੱਚ ਮੰਗਲਵਾਰ ਸ਼ਾਮ ਫਗਵਾੜਾ ਪਹੁੰਚਿਆ ਸੀ। ਪਨਾਹ ਦੇਣ ਵਾਲਿਆਂ ਨੇ ਉਸ ਨੂੰ ਇਨੋਵਾ ਕਾਰ ਦਿੱਤੀ ਸੀ। ਉਸ ਨੇ ਸਕਾਰਪੀਓ ਫਗਵਾੜਾ ਵਿੱਚ ਹੀ ਛੱਡ ਦਿੱਤੀ। ਸੂਤਰਾਂ ਮੁਤਾਬਕ ਉਹ ਇੱਥੋਂ ਇਨੋਵਾ ਕਾਰ ਵਿੱਚ ਪਿੰਡ ਮਰਣੀਆਂ ਖੁਰਦ ਪੁੱਜੇ। ਇਸ ਦੌਰਾਨ ਪੁਲਿਸ ਪਿੱਛਾ ਕਰ ਰਹੀ ਸੀ। ਇਸ ਦੇ ਬਾਵਜੂਦ ਇਨੋਵਾ ਗੱਡੀ ਤੋਂ ਉਤਰ ਕੇ ਦੋ ਨੌਜਵਾਨ ਕੰਧ ਟੱਪ ਕੇ ਹਨ੍ਹੇਰੇ ਦਾ ਫਾਇਦਾ ਉਠਾਉਂਦੇ ਹੋਏ ਖੇਤਾਂ ਵਿੱਚ ਫ਼ਰਾਰ ਹੋ ਗਏ। ਸੂਤਰਾਂ ਮੁਤਾਬਕ ਪੁਲਿਸ ਅੰਮ੍ਰਿਤਪਾਲ ਦੇ ਬੇਹੱਦ ਨੇੜੇ ਹੈ ਪਰ ਫਿਰ ਵੀ ਉਸ ਨੂੰ ਫੜਨ ਵਿੱਚ ਕਾਮਯਾਬ ਨਹੀਂ ਹੋ ਸਕੀ।

ਹਰਿਮੰਦਰ ਸਾਹਿਬ ਕੰਪਲੈਕਸ ਦੇ ਦੁਆਲੇ ਸੁਰੱਖਿਆ ਵਧਾਈ, ਅੰਮ੍ਰਿਤਪਾਲ ਸਿੰਘ ਦੇ ਪਹੁੰਚਣ ਦਾ ਖਦਸ਼ਾ

ਅੰਮ੍ਰਿਤਸਰ ਵਿੱਚ ਸੁਰੱਖਿਆ ਏਜੰਸੀਆਂ ਹਾਈ ਅਲਰਟ 'ਤੇ ਹਨ। ਹਰਿਮੰਦਰ ਸਾਹਿਬ ਕੰਪਲੈਕਸ ਦੇ ਆਲੇ-ਦੁਆਲੇ ਸੁਰੱਖਿਆ ਵਧਾ ਦਿੱਤੀ ਗਈ ਹੈ। ਚਰਚਾ ਹੈ ਕਿ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁੱਖ ਅੰਮ੍ਰਿਤਪਾਲ ਸਿੰਘ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮੀਡੀਆ ਸਾਹਮਣੇ ਪੁਲਿਸ ਕੋਲ ਆਤਮ ਸਮਰਪਣ ਕਰ ਸਕਦਾ ਹੈ।

Punjab Breaking News Live: ਅੰਮ੍ਰਿਤਪਾਲ ਸਿੰਘ ਨੇ ਸੁਰੱਖਿਆ ਏਜੰਸੀਆਂ ਨੂੰ ਚੱਕਰਾਂ 'ਚ ਪਾਇਆ! ਕੱਲ੍ਹ ਨੇਪਾਲ ਭੱਜਣ ਦੇ ਦਾਅਵੇ, ਅੱਜ ਹੁਸ਼ਿਆਪੁਰ 'ਚ ਐਕਸ਼ਨ

 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਸੁਰੱਖਿਆ ਏਜੰਸੀਆਂ ਲਈ ਭੜਥੂ ਪਾਇਆ ਹੋਇਆ ਹੈ। ਪੰਜਾਬ ਪੁਲਿਸ ਤੇ ਕੇਂਦਰੀ ਏਜੰਸੀਆਂ ਦਾਅਵਾ ਕਰ ਰਹੀਆਂ ਸੀ ਕਿ ਅੰਮ੍ਰਿਤਪਾਲ ਸਿੰਘ ਨੇਪਾਲ ਪਹੁੰਚ ਗਿਆ ਹੈ ਪਰ ਹੁਣ ਫਿਰ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਹੁਸ਼ਿਆਪੁਰ ਵਿੱਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਇਸ ਸਭ ਦੇ ਵਿਚਾਲੇ ਪੰਜਾਬ ਪੁਲਿਸ ਵੀ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ।

Punjab News Live Update: ਸੀਐਮ ਮਾਨ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਆਹਮੋ-ਸਾਹਮਣੇ ਹੋਣ ਮਗਰੋਂ ਪੰਜਾਬ ਦਾ ਪਾਰਾ ਚੜ੍ਹਿਆ

 'ਵਾਰਿਸ ਪੰਜਾਬ ਦੇ' ਜਥੇਬੰਦੀ ਖਿਲਾਫ ਐਕਸ਼ਨ ਮਗਰੋਂ ਪੰਜਾਬ ਦਾ ਸਿਆਸੀ ਮਾਹੌਲ ਤੇਜ਼ੀ ਨਾਲ ਗਰਮਾਉਂਦਾ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਬਾਰੇ ਕੀਤੀ ਟਿੱਪਣੀ ਮਗਰੋਂ ਸਿਆਸੀ ਹਲਚਲ ਵੀ ਤੇਜ਼ ਹੋ ਗਈ ਹੈ। ਆਮ ਆਦਮੀ ਪਾਰਟੀ ਦੇ ਸਟੈਂਡ ਨਾਲ ਪੰਥਕ ਧਿਰਾਂ ਵਿੱਚ ਰੋਸ ਵਧ ਗਿਆ ਹੈ। 

Punjab News Live Update: ਸ਼੍ਰੋਮਣੀ ਕਮੇਟੀ ਦਾ ਇਸ ਸਾਲ ਲਈ 11.38 ਅਰਬ ਦਾ ਬਜਟ, ਜਾਣੋ ਕਿੱਥੇ-ਕਿੱਥੇ ਖਰਚਿਆ ਜਾਏਗਾ ਪੈਸਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿੱਤੀ ਸਾਲ 2023-24 ਲਈ ਅਨੁਮਾਨਤ 1138 ਕਰੋੜ 14 ਲੱਖ ਰੁਪਏ ਦਾ ਸਾਲਾਨਾ ਬਜਟ ਪਾਸ ਕਰ ਦਿੱਤਾ ਹੈ। ਇਹ ਰਕਮ ਪਿਛਲੇ ਸਾਲ ਦੇ ਬਜਟ 988 ਕਰੋੜ ਰੁਪਏ ਨਾਲੋਂ 17 ਫੀਸਦ ਵੱਧ ਹੈ। ਕਮੇਟੀ ਨੂੰ ਬਜਟ ਵਿੱਚ ਲਗਪਗ 32 ਕਰੋੜ ਰੁਪਏ ਦੇ ਘਾਟੇ ਦਾ ਅਨੁਮਾਨ ਹੈ। 

ਪਿਛੋਕੜ

Punjab Breaking News Live Updates 28 March 2023 : 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਸੁਰੱਖਿਆ ਏਜੰਸੀਆਂ ਲਈ ਭੜਥੂ ਪਾਇਆ ਹੋਇਆ ਹੈ। ਪੰਜਾਬ ਪੁਲਿਸ ਤੇ ਕੇਂਦਰੀ ਏਜੰਸੀਆਂ ਦਾਅਵਾ ਕਰ ਰਹੀਆਂ ਸੀ ਕਿ ਅੰਮ੍ਰਿਤਪਾਲ ਸਿੰਘ ਨੇਪਾਲ ਪਹੁੰਚ ਗਿਆ ਹੈ ਪਰ ਹੁਣ ਫਿਰ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਹੁਸ਼ਿਆਪੁਰ ਵਿੱਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਇਸ ਸਭ ਦੇ ਵਿਚਾਲੇ ਪੰਜਾਬ ਪੁਲਿਸ ਵੀ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ।


ਦੱਸ ਦਈਏ ਕਿ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੀ ਭਾਲ 'ਚ ਮੰਗਲਵਾਰ ਦੇਰ ਰਾਤ ਹੁਸ਼ਿਆਰਪੁਰ ਦੇ ਫਗਵਾੜਾ ਰੋਡ 'ਤੇ ਸਥਿਤ ਪਿੰਡ ਮਰਣਾਈਆਂ (ਥਾਣਾ ਮੇਹਟੀਆਣਾ) ਦੀ ਘੇਰਾਬੰਦੀ ਕਰ ਦਿੱਤੀ। ਚਾਰ ਜ਼ਿਲ੍ਹਿਆਂ ਨਵਾਂਸ਼ਹਿਰ, ਹੁਸ਼ਿਆਰਪੁਰ, ਜਲੰਧਰ ਤੇ ਕਪੂਰਥਲਾ ਦੇ ਕਰੀਬ 700 ਜਵਾਨਾਂ ਨੇ ਘਰ-ਘਰ ਤਲਾਸ਼ੀ ਲਈ ਪਰ ਅਜੇ ਤੱਕ ਕੁਝ ਵੀ ਹੱਥ ਨਹੀਂ ਲੱਗਾ। 


ਦਰਅਸਲ, ਤਲਾਸ਼ੀ ਮੁਹਿੰਮ ਇਸ ਲਈ ਚਲਾਈ ਗਈ ਕਿਉਂਕਿ ਇੱਕ ਇਨੋਵਾ ਗੱਡੀ ਨੰਬਰ ਪੀਬੀ 10ਸੀਕੇ-0527 ਪੁਲਿਸ ਨਾਕਾ ਤੋੜ ਕੇ ਭੱਜ ਗਈ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਸ ਇਨੋਵਾ ਗੱਡੀ ਵਿੱਚ ਅੰਮ੍ਰਿਤਪਾਲ ਸਿੰਘ ਤੇ ਉਸ ਦਾ ਸਾਥੀ ਪੱਪਲਪ੍ਰੀਤ ਸਿੰਘ ਸਵਾਰ ਸਨ। ਇਸ ਗੱਡਾ ਦਾ ਪਿੱਛਾ ਕਾਊਂਟਰ ਇੰਟੈਲੀਜੈਂਸ ਟੀਮ ਕਰ ਰਹੀ ਸੀ।


ਸ਼੍ਰੋਮਣੀ ਕਮੇਟੀ ਦਾ ਇਸ ਸਾਲ ਲਈ 11.38 ਅਰਬ ਦਾ ਬਜਟ, ਜਾਣੋ ਕਿੱਥੇ-ਕਿੱਥੇ ਖਰਚਿਆ ਜਾਏਗਾ ਪੈਸਾ


 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿੱਤੀ ਸਾਲ 2023-24 ਲਈ ਅਨੁਮਾਨਤ 1138 ਕਰੋੜ 14 ਲੱਖ ਰੁਪਏ ਦਾ ਸਾਲਾਨਾ ਬਜਟ ਪਾਸ ਕਰ ਦਿੱਤਾ ਹੈ। ਇਹ ਰਕਮ ਪਿਛਲੇ ਸਾਲ ਦੇ ਬਜਟ 988 ਕਰੋੜ ਰੁਪਏ ਨਾਲੋਂ 17 ਫੀਸਦ ਵੱਧ ਹੈ। ਕਮੇਟੀ ਨੂੰ ਬਜਟ ਵਿੱਚ ਲਗਪਗ 32 ਕਰੋੜ ਰੁਪਏ ਦੇ ਘਾਟੇ ਦਾ ਅਨੁਮਾਨ ਹੈ। 


ਐਤਕੀਂ ਬਜਟ ਵਿਚ ਗੁਰਦੁਆਰਿਆਂ ਦੇ ਪ੍ਰਬੰਧ ਵੱਲ ਵਧੇਰੇ ਤਰਜੀਹ ਦਿੱਤੀ ਗਈ ਹੈ। ਸਿੱਖ ਸੰਸਥਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੈ ਕਿ ਹਰਿਆਣਾ ਦੇ ਗੁਰਦੁਆਰਿਆਂ ਦਾ ਬਜਟ ਮੁੱਖ ਬਜਟ ਵਿਚੋਂ ਮਨਫੀ ਹੈ। ਹਾਲਾਂਕਿ ਹਰਿਆਣਾ ਦੇ ਗੁਰਦੁਆਰਿਆਂ ਲਈ ਲਗਪਗ 57 ਕਰੋੜ ਰੁਪਏ ਦਾ ਇਕ ਵੱਖਰਾ ਅਨੁਮਾਨਤ ਬਜਟ ਰਾਖਵਾਂ ਰੱਖਿਆ ਗਿਆ ਹੈ।



ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ 11 ਅਰਬ 38 ਕਰੋੜ 14 ਲੱਖ ਰੁਪਏ ਦਾ ਬਜਟ ਪੇਸ਼ ਕੀਤਾ। ਆਪਣੇ ਬਜਟ ਭਾਸ਼ਣ ਵਿੱਚ ਉਨ੍ਹਾਂ ਨੇ ਵੱਖ-ਵੱਖ ਵਿਭਾਗਾਂ ਅਤੇ ਅਦਾਰਿਆਂ ਦੀ ਹੋਣ ਵਾਲੀ ਆਮਦਨ ਤੇ ਖਰਚਿਆਂ ਦੇ ਵੇਰਵੇ ਸਾਂਝੇ ਕਰਦਿਆਂ ਵੱਖ-ਵੱਖ ਭਵਿੱਖੀ ਕਾਰਜਾਂ ਲਈ ਰੱਖੀ ਗਈ ਰਾਸ਼ੀ ਦਾ ਖੁਲਾਸਾ ਕੀਤਾ। ਐਤਕੀਂ ਸ਼੍ਰੋਮਣੀ ਕਮੇਟੀ ਦੇ ਬਜਟ ਇਜਲਾਸ ਦੌਰਾਨ ਲਗਾਈ ਵੱਡ ਅਕਾਰੀ ਸਕਰੀਨ ’ਤੇ ਨਾਲੋ-ਨਾਲ ਬਜਟ ਦੇ ਅੰਕੜੇ ਵੀ ਜਾਰੀ ਕੀਤੇ ਗਏ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.