Punjab Breaking News LIVE: ਹਰਜੋਤ ਬੈਂਸ ਖ਼ਿਲਾਫ਼ FIR ਨਾ ਕੀਤੇ ਜਾਣ 'ਤੇ CM ਮਾਨ ਨੂੰ ਸਵਾਲਾਂ ਦੀ ਲੱਗੀ ਝੜੀ, ਬਿਕਰਮ ਮਜੀਠੀਆ ਦਾ ਅੱਧੀ ਰਾਤ ਨੂੰ ਵੱਡਾ ਦਾਅਵਾ

Punjab Breaking News LIVE: ਹਰਜੋਤ ਬੈਂਸ ਖ਼ਿਲਾਫ਼ FIR ਨਾ ਕੀਤੇ ਜਾਣ 'ਤੇ CM ਮਾਨ ਨੂੰ ਸਵਾਲਾਂ ਦੀ ਲੱਗੀ ਝੜੀ, ਮਜੀਠੀਆ ਦਾ ਅੱਧੀ ਰਾਤ ਨੂੰ ਵੱਡਾ ਦਾਅਵਾ!

ABP Sanjha Last Updated: 26 Oct 2023 11:17 PM

ਪਿਛੋਕੜ

Punjab Breaking News LIVE, 26 October, 2023: ਸਹਾਇਕ ਪ੍ਰੋਫੈਸਰ ਬਲਵਿੰਦਰ ਕੌਰ ਮਮਾਲੇ ਵਿੱਚ ਪੰਜਾਬ ਪੁਲਿਸ ਵੱਲੋਂ ਹਾਲੇ ਤੱਕ ਸਿੱਖਿਆ ਮੰਤਰੀ ਹਰਜੋਤ ਬੈਂਸ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਪੁਲਿਸ ਦੀ...More

Punjab News: ਭਾਰਤ ਚੋਣ ਕਮਿਸ਼ਨ ਦੇ ਨੋਡਲ ਅਫਸਰ ਨੇ ਈ.ਵੀ.ਐਮ ਅਤੇ ਵੋਟਰ ਵੈਰੀਫਾਈਬਲ ਪੇਪਰ ਆਡਿਟ ਟ੍ਰੇਲ ਦੀ ਪਹਿਲੇ ਪੱਧਰ ਦੀ ਜਾਂਚ ਦਾ ਲਿਆ ਜਾਇਜ਼ਾ

Nodal officer of Election Commission: ਭਾਰਤ ਚੋਣ ਕਮਿਸ਼ਨ (ECI) ਦੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ. ਵੀ.ਐਮ) ਨੋਡਲ ਅਫਸਰ ਸ੍ਰੀ ਸਵਰਨ ਸਿੰਘ ਨੇ ਅੱਜ ਮਾਲੇਰਕੋਟਲਾ ਦੇ ਈ.ਵੀ.ਐਮ. ਵੇਅਰ ਹਾਊਸ ਪਹੁੰਚੇ। ਜਿੱਥੇ ਉਨ੍ਹਾਂ ਨੇ ਚੋਣ ਦਫ਼ਤਰ ਦੇ ਵੇਅਰ ਹਾਊਸ ਵਿੱਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਅਤੇ ਵੋਟਰ ਵੈਰੀਫਾਈਬਲ ਪੇਪਰ ਆਡਿਟ ਟ੍ਰੇਲ ਯੂਨਿਟਾਂ ਦੀ ਪਹਿਲੇ ਪੱਧਰ ਦੀ ਚੈਕਿੰਗ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ.ਪੱਲਵੀ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘ ,ਚੋਣ ਤਹਿਸ਼ੀਲਦਾਰ ਸ੍ਰੀਮਤੀ ਪਤਮਜੀਤ ਕੌਰ ਤੋਂ ਇਲਾਵਾ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਮੌਜੂਦ ਸਨ। ਇਸ ਮੌਕੇ ਮੋਕ ਪੋਲ ਵੀ ਕਾਸਟ ਕੀਤੀ ਗਈ।