Punjab Breaking News LIVE: ਪੰਜਾਬ 'ਚ ਖ਼ਰਾਬ ਮੌਸਮ ਨੇ ਫ਼ਿਕਰਾਂ 'ਚ ਪਾਏ ਕਿਸਾਨ, ਫਸਲਾਂ ਨੂੰ ਭਾਰੀ ਨੁਕਸਾਨ, ਮਾਨ ਸਰਕਾਰ 'ਤੇ ਬਾਦਲ ਦਾ ਹਮਲਾ, ਜੇਲ੍ਹ 'ਚੋਂ ਜਲਦ ਬਾਹਰ ਆਉਣਗੇ Navjot Singh Sidhu, ਕੋਟਕਪੂਰਾ ਗੋਲੀ ਕਾਂਡ 'ਤੇ ਬੋਲੇ CM ਭਗਵੰਤ ਮਾਨ

Punjab Breaking: ਪੰਜਾਬ 'ਚ ਖ਼ਰਾਬ ਮੌਸਮ ਨੇ ਫ਼ਿਕਰਾਂ 'ਚ ਪਾਏ ਕਿਸਾਨ, ਫਸਲਾਂ ਨੂੰ ਭਾਰੀ ਨੁਕਸਾਨ, ਮਾਨ ਸਰਕਾਰ 'ਤੇ ਬਾਦਲ ਦਾ ਹਮਲਾ, ਜੇਲ੍ਹ 'ਚੋਂ ਜਲਦ ਬਾਹਰ ਆਉਣਗੇ Navjot Singh Sidhu, ਕੋਟਕਪੂਰਾ ਗੋਲੀ ਕਾਂਡ 'ਤੇ ਬੋਲੇ CM ਭਗਵੰਤ ਮਾਨ

ABP Sanjha Last Updated: 18 Mar 2023 11:09 AM

ਪਿਛੋਕੜ

Punjab Breaking News LIVE: ਪੰਜਾਬ ਕਾਂਗਰਸ ਦੇ ਦਿੱਗਜ ਨੇਤਾ ਨਵਜੋਤ ਸਿੰਘ ਸਿੱਧੂ  (Navjot Sing Sidhu) ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਪਟਿਆਲਾ ਜੇਲ੍ਹ  (Patiala Jail) 'ਚ ਬੰਦ ਸਿੱਧੂ...More

ਇਸ ਤਰੀਕ ਨੂੰ ਜੇਲ੍ਹ ਤੋਂ ਬਾਹਰ ਆਉਣਗੇ Navjot Singh Sidhu

ਪੰਜਾਬ ਕਾਂਗਰਸ ਦੇ ਦਿੱਗਜ ਨੇਤਾ ਨਵਜੋਤ ਸਿੰਘ ਸਿੱਧੂ  (Navjot Sing Sidhu) ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਪਟਿਆਲਾ ਜੇਲ੍ਹ  (Patiala Jail) 'ਚ ਬੰਦ ਸਿੱਧੂ ਦੀ ਜਲਦ ਰਿਹਾਈ ਹੋ ਸਕਦੀ ਹੈ। ਸੂਤਰਾਂ ਦੀ ਮੰਨੀਏ ਤਾਂ ਉਹ ਅਪ੍ਰੈਲ ਦੇ ਪਹਿਲੇ ਹਫ਼ਤੇ ਜੇਲ੍ਹ ਤੋਂ ਬਾਹਰ ਆ ਸਕਦਾ ਹੈ। ਸਿੱਧੂ ਨੂੰ ਅਦਾਲਤ ਨੇ ਰੋਡ ਰੇਜ ਦੇ ਮਾਮਲੇ ਵਿੱਚ 19 ਮਈ 2022 ਨੂੰ ਇੱਕ ਸਾਲ ਦੀ ਸਜ਼ਾ ਸੁਣਾਈ ਸੀ। ਕਾਂਗਰਸ ਆਉਣ ਵਾਲੀਆਂ ਲੋਕ ਸਭਾ ਚੋਣਾਂ (Lok Sabha Election 2024) ਲਈ ਸਿੱਧੂ ਦੀ ਰਿਹਾਈ 'ਤੇ ਨਜ਼ਰ ਰੱਖ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਸਿੱਧੂ ਦੇ ਜੇਲ੍ਹ ਤੋਂ ਬਾਹਰ ਆਉਣ 'ਤੇ ਪਾਰਟੀ 'ਚ ਨਵੀਂ ਊਰਜਾ ਦਾ ਸੰਚਾਰ ਹੋਵੇਗਾ।