Punjab Breaking News LIVE: ਪੰਜਾਬ 'ਚ ਵੱਡੀਆਂ ਸ਼ਖਸੀਅਤਾਂ ਦੇ ਕਤਲ ਦੀ ਸਾਜ਼ਿਸ਼ ਨਾਕਾਮ, ਹਥਿਆਰਾਂ ਸਣੇ ਚਾਰ ਅੱਤਵਾਦੀ ਗ੍ਰਿਫਤਾਰ,ਪੰਜਾਬ 'ਚ ਡਰੱਗ ਖਿਲਾਫ਼ ਹੁਣ ਤੱਕ ਦੀ ਸਭ ਤੋਂ ਵੱਡੀ ਮੁਹਿੰਮ ਅੱਜ ਹੋਵੇਗੀ ਸ਼ੁਰੂ

Punjab Breaking : ਪੰਜਾਬ 'ਚ ਵੱਡੀਆਂ ਸ਼ਖਸੀਅਤਾਂ ਦੇ ਕਤਲ ਦੀ ਸਾਜ਼ਿਸ਼ ਨਾਕਾਮ, ਹਥਿਆਰਾਂ ਸਣੇ ਚਾਰ ਅੱਤਵਾਦੀ ਗ੍ਰਿਫਤਾਰ,ਪੰਜਾਬ 'ਚ ਡਰੱਗ ਖਿਲਾਫ਼ ਹੁਣ ਤੱਕ ਦੀ ਸਭ ਤੋਂ ਵੱਡੀ ਮੁਹਿੰਮ ਅੱਜ ਹੋਵੇਗੀ ਸ਼ੁਰੂ, ਸੀਐਮ ਮਾਨ ਨੇ ਕੀਤਾ ਐਲਾਨ

ABP Sanjha Last Updated: 18 Oct 2023 09:41 PM

ਪਿਛੋਕੜ

Punjab Breaking News LIVE, 18 October, 2023: ਪੰਜਾਬ ਪੁਲਿਸ ਨੇ ਇੱਕ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ ਜੋ ਟਾਰਗੇਟ ਕਿਲਿੰਗ ਕਰਕੇ ਸੂਬੇ ਦਾ ਮਾਹੌਲ ਖਰਾਬ ਕਰਨ ਦੀ ਸਾਜਿਸ਼ ਰਚ ਰਿਹਾ...More

Delhi News: ਗੁਰਦੁਆਰੇ 'ਚ ਚੱਲੀਆਂ ਤਲਵਾਰਾਂ, ਲੱਥੀਆਂ ਦਸਤਾਰਾਂ...ਜਾਣੋ ਪੂਰਾ ਮਾਮਲਾ

Tilak Nagar (Delhi): ਦਿੱਲੀ ਦੇ ਤਿਲਕ ਨਗਰ ਤੋਂ ਦਿਲ ਨੂੰ ਦੁਖਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਦੋ ਧਿਰਾਂ ਵਿਚਾਲੇ ਝੜਪ ਹੋ ਗਈ, ਜਿਸ ਦਾ ਵੀਡੀਓ ਹੁਣ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ। ਦੋਵਾਂ ਧਿਰਾਂ ਵਿਚਾਲੇ ਝਗੜਾ ਇੰਨਾ ਵੱਧ ਗਿਆ ਕਿ ਦੋਵਾਂ ਨੇ ਇਕ-ਦੂਜੇ 'ਤੇ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ। ਜਿਸ ਕਰਕੇ ਕਈ ਜਣਿਆਂ ਦੀਆਂ ਦਸਵਾਰਾਂ ਵੀ ਲੱਥ ਗਈਆਂ। ਘਟਨਾ ਤਿਲਕ ਨਗਰ ਦੇ ਬਲਾਕ 20 'ਚ ਸਥਿਤ ਗੁਰਦੁਆਰਾ ਸਾਹਿਬ ਦੀ ਹੈ। ਇਸ ਦੌਰਾਨ ਗੁਰੂਘਰ ਦੀ ਮਰਿਆਦਾ ਨੂੰ ਤਾਰ-ਤਾਰ ਕਰਦੇ ਹੋਏ ਸਿੱਖਾਂ ਦੀਆਂ ਦਸਤਾਰਾਂ ਦੀ ਵੀ ਬੇਅਦਬੀ ਕੀਤੀ ਗਈ।