Punjab Breaking News Live: MSP 'ਤੇ ਖਰੀਦ ਨੂੰ ਲੈ ਕੇ ਮੋਦੀ ਸਰਕਾਰ ਨੇ ਕਿਸਾਨਾਂ ਸਾਹਮਣੇ ਰੱਖਿਆ ਇਹ ਪ੍ਰਸਤਾਵ, 3-3 ਚੋਣਾਂ ਵਿਚਾਲੇ ਮਾਨ ਸਰਕਾਰ ਨੇ ਖਿੱਚੀ ਬਜਟ ਦੀ ਤਿਆਰੀ, ਸੂਬੇ 'ਚ ਮੁੜ ਵਧੇਗੀ ਠੰਢ!

Punjab Breaking: MSP 'ਤੇ ਖਰੀਦ ਨੂੰ ਲੈ ਕੇ ਮੋਦੀ ਸਰਕਾਰ ਨੇ ਕਿਸਾਨਾਂ ਸਾਹਮਣੇ ਰੱਖਿਆ ਇਹ ਪ੍ਰਸਤਾਵ, 3-3 ਚੋਣਾਂ ਵਿਚਾਲੇ ਮਾਨ ਸਰਕਾਰ ਨੇ ਖਿੱਚੀ ਬਜਟ ਦੀ ਤਿਆਰੀ, ਸੂਬੇ 'ਚ ਮੁੜ ਵਧੇਗੀ ਠੰਢ! 22 ਫਰਵਰੀ ਤੱਕ ਚੱਲਣਗੀਆਂ ਤੇਜ਼ ਹਵਾਵਾਂ ਤੇ...

ABP Sanjha Last Updated: 19 Feb 2024 11:35 AM
Murder in Faridkot: ਗੁੰਡਾਗਰਦੀ ਦਾ ਨੰਗਾ ਨਾਚ, ਘਰ 'ਚ ਦਾਖਲ ਹੋ ਕੇ ਹਮਲਾ, ਪਤੀ ਦੀ ਮੌਤ, ਪਤਨੀ ਗੰਭੀਰ

ਫਰੀਦਕੋਟ ਵਿੱਚ ਇੱਕ ਔਰਤ ਨੂੰ ਆਪਣਾ ਪਤੀ ਤੇ ਬੱਚੇ ਛੱਡ ਕੇ ਦੂਜੀ ਥਾਂ ਵਿਆਹ ਕਰਵਾਉਣਾ ਭਾਰੀ ਪੈ ਗਿਆ। ਮਾਮਲਾ ਫਰੀਦਕੋਟ ਦੀ ਡੋਗਰ ਬਸਤੀ ਦਾ ਹੈ ਇੱਥੇ ਇੱਕ ਔਰਤ ਆਪਣੇ ਪਤੀ ਤੇ ਦੋ ਬੱਚਿਆਂ ਨੂੰ ਛੱਡ ਮੁਹੱਲੇ ਦੀ ਦੂਸਰੀ ਗਲੀ ਵਿੱਚ ਰਹਿੰਦੇ ਨੌਜਵਾਨ ਨਾਲ ਵਿਆਹ ਕਰਵਾ ਕੇ ਰਹਿਣ ਲੱਗੀ ਸੀ। ਉਹ ਕਰੀਬ ਚਾਰ ਮਹੀਨੇ ਪਾਸੇ ਰਹਿਣ ਤੋਂ ਬਾਅਦ ਬੀਤੇ ਦਿਨੀਂ ਫਰੀਦਕੋਟ ਆਪਣੇ ਪਹਿਲੇ ਘਰ ਵਾਲੇ ਕੋਲ ਆ ਕੇ ਰਹਿਣ ਲੱਗੀ ਸੀ।

Kala Dhanaula Encounter: ਆਖਰ ਕੌਣ ਸੀ ਗੈਂਗਸਟਰ ਕਾਲਾ ਧਨੌਲਾ? ਅਕਾਲੀ ਦਲ ਨਾਲ ਕੀ ਕੁਨੈਕਸ਼ਨ?

ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਐਤਵਾਰ ਨੂੰ ਪੰਜਾਬ ਦੇ ਬਰਨਾਲਾ ਵਿੱਚ ਗੈਂਗਸਟਰ ਰਹੇ ਗੁਰਮੀਤ ਸਿੰਘ ਮਾਨ ਉਰਫ਼ ਕਾਲਾ ਧਨੌਲਾ ਦਾ ਐਨਕਾਉਂਟਰ ਕਰ ਦਿੱਤਾ। ਕਾਲਾ ਧਨੌਲਾ ਏ-ਕੈਟਾਗਰੀ ਦਾ ਗੈਂਗਸਟਰ ਸੀ। ਉਹ ਕਾਲਾ ਮਾਨ ਗੈਂਗ ਚਲਾਉਂਦਾ ਸੀ। ਕਾਲਾ ਮਾਨ ਗੈਂਗ ਮਾਲਵਾ ਇਲਾਕੇ ਵਿੱਚ ਕਾਫੀ ਐਕਟਿਵ ਸੀ। ਇਸ ਗੈਂਗ ਨੇ ਸਭ ਤੋਂ ਵੱਧ ਵਾਰਦਾਤਾਂ ਬਰਨਾਲਾ, ਸੰਗਰੂਰ, ਮਲੇਰਕੋਟਲਾ, ਬਠਿੰਡਾ, ਰਾਮਪੁਰ ਫੂਲ ਤੇ ਪੰਜਾਬ ਦੇ ਹੋਰ ਖੇਤਰਾਂ ਵਿੱਚ ਕੀਤੀਆਂ ਹਨ।

Patiala News: ਕਿਸਾਨ ਅੰਦੋਲਨ ਦੌਰਾਨ ਇੱਕ ਹੋਰ ਕਿਸਾਨ ਦੀ ਮੌਤ, ਖਨੌਰੀ ਬਾਰਡਰ 'ਤੇ ਹੋਈ ਮੌਤ

ਕਿਸਾਨ ਅੰਦੋਲਨ ਦੌਰਾਨ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ। ਖਨੌਰੀ-ਜੀਂਦ ਬਾਰਡਰ ਉਪਰ ਦਿੱਲੀ ਜਾਣ ਲਈ ਡਟੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਹ 70 ਸਾਲਾ ਕਿਸਾਨ ਮਨਜੀਤ ਸਿੰਘ ਪਟਿਆਲਾ ਦੇ ਪਿੰਡ ਕੰਗਥਲਾ ਦਾ ਰਹਿਣ ਵਾਲਾ ਸੀ। ਮ੍ਰਿਤਕ ਮਨਜੀਤ ਸਿੰਘ 12 ਤਰੀਕ ਨੂੰ ਖਨੌਰੀ ਬਾਰਡਰ 'ਤੇ ਆਇਆ ਸੀ। 

Farmers Protest: ਕੇਂਦਰ ਸਰਕਾਰ ਮੱਕੀ, ਕਪਾਹ ਤੇ ਦਾਲਾਂ ਐਮਐਸਪੀ 'ਤੇ ਖਰੀਦਣ ਲਈ ਤਿਆਰ ਪਰ ਕਰਨਾ ਪਏਗਾ 5 ਸਾਲ ਦਾ ਕੰਟਰੈਕਟ

ਕੇਂਦਰ ਸਰਕਾਰ ਘੱਟੋ-ਘੱਟ ਸਮਰਥਨ ਮੁੱਲ ਲਈ ਕਾਨੂੰਨੀ ਗਰੰਟੀ ਦੇਣ ਲਈ ਤਿਆਰ ਨਹੀਂ। ਸਗੋਂ ਕੰਟਰੈਕਟ ਫਾਰਮਿੰਗ ਨੂੰ ਲਾਗੂ ਕਰਨਾ ਚਾਹੁੰਦੀ ਹੈ। ਇਸ ਗੱਲ ਦਾ ਖੁਲਾਸਾ ਕੇਂਦਰੀ ਮੰਤਰੀਆਂ ਵੱਲੋਂ ਕਿਸਾਨ ਲੀਡਰਾਂ ਨੂੰ ਦਿੱਤੇ ਨਵੇਂ ਪ੍ਰਸਤਾਵ ਤੋਂ ਹੋਇਆ ਹੈ। ਕੇਂਦਰੀ ਮੰਤਰੀਆਂ ਨੇ ਕਿਹਾ ਕਿ ਤਿੰਨ ਫਸਲਾਂ ਮੱਕੀ, ਕਪਾਹ ਤੇ ਦਾਲਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਉਪਰ ਖਰੀਦਿਆ ਜਾ ਸਕਦਾ ਹੈ ਪਰ ਇਸ ਲਈ ਪੰਜ ਸਾਲ ਦਾ ਕੰਟਰੈਕਟ ਕਰਨਾ ਪਵੇਗਾ। 

Farmers Protest: ਕੇਂਦਰ ਸਰਕਾਰ ਮੱਕੀ, ਕਪਾਹ ਤੇ ਦਾਲਾਂ ਐਮਐਸਪੀ 'ਤੇ ਖਰੀਦਣ ਲਈ ਤਿਆਰ ਪਰ ਕਰਨਾ ਪਏਗਾ 5 ਸਾਲ ਦਾ ਕੰਟਰੈਕਟ

 ਕੇਂਦਰ ਸਰਕਾਰ ਘੱਟੋ-ਘੱਟ ਸਮਰਥਨ ਮੁੱਲ ਲਈ ਕਾਨੂੰਨੀ ਗਰੰਟੀ ਦੇਣ ਲਈ ਤਿਆਰ ਨਹੀਂ। ਸਗੋਂ ਕੰਟਰੈਕਟ ਫਾਰਮਿੰਗ ਨੂੰ ਲਾਗੂ ਕਰਨਾ ਚਾਹੁੰਦੀ ਹੈ। ਇਸ ਗੱਲ ਦਾ ਖੁਲਾਸਾ ਕੇਂਦਰੀ ਮੰਤਰੀਆਂ ਵੱਲੋਂ ਕਿਸਾਨ ਲੀਡਰਾਂ ਨੂੰ ਦਿੱਤੇ ਨਵੇਂ ਪ੍ਰਸਤਾਵ ਤੋਂ ਹੋਇਆ ਹੈ। ਕੇਂਦਰੀ ਮੰਤਰੀਆਂ ਨੇ ਕਿਹਾ ਕਿ ਤਿੰਨ ਫਸਲਾਂ ਮੱਕੀ, ਕਪਾਹ ਤੇ ਦਾਲਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਉਪਰ ਖਰੀਦਿਆ ਜਾ ਸਕਦਾ ਹੈ ਪਰ ਇਸ ਲਈ ਪੰਜ ਸਾਲ ਦਾ ਕੰਟਰੈਕਟ ਕਰਨਾ ਪਵੇਗਾ। 

Punjab Weather: ਪੰਜਾਬ-ਹਰਿਆਣਾ ਸਮੇਤ ਕਈ ਸੂਬਿਆਂ 'ਚ ਬਦਲਿਆ ਮੌਸਮ ਦਾ ਮਜ਼ਾਜ: ਮੁੜ ਵਧੇਗੀ ਠੰਢ! 22 ਫਰਵਰੀ ਤੱਕ ਚੱਲਣਗੀਆਂ ਤੇਜ਼ ਹਵਾਵਾਂ ਤੇ ਪੈ ਸਕਦੈ ਮੀਂਹ

ਨਵੀਂ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਉੱਤਰੀ ਅਤੇ ਪੱਛਮੀ ਭਾਰਤ ਦੇ ਕਈ ਖੇਤਰਾਂ ਵਿੱਚ ਮੀਂਹ ਅਤੇ ਪਹਾੜੀ ਖੇਤਰਾਂ ਵਿੱਚ ਬਰਫ਼ਬਾਰੀ ਹੋ ਸਕਦੀ ਹੈ। ਇਨ੍ਹਾਂ ਵਿੱਚ ਉੱਤਰ ਪ੍ਰਦੇਸ਼, ਉੱਤਰਾਖੰਡ, ਪੰਜਾਬ, ਦਿੱਲੀ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਰਾਜਸਥਾਨ ਸ਼ਾਮਲ ਹਨ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ 19 ਤੋਂ 22 ਫਰਵਰੀ ਤੱਕ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਕੁਝ ਥਾਵਾਂ 'ਤੇ ਭਾਰੀ ਮੀਂਹ ਪੈਣ ਦੀ ਵੀ ਸੰਭਾਵਨਾ ਹੈ।

Budget Session: ਪੰਜਾਬ 'ਚ 3-3 ਚੋਣਾਂ ਵਿਚਾਲੇ ਮਾਨ ਸਰਕਾਰ ਨੇ ਖਿੱਚੀ ਬਜਟ ਦੀ ਤਿਆਰੀ, ਇਸ ਤਰੀਕ ਨੂੰ ਸੱਦਿਆ ਜਾ ਸਕਦਾ ਸੈਸ਼ਨ

 ਦੇਸ਼ 'ਚ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਨੂੰ ਦੇਖਦੇ ਸੰਭਾਵਤ ਤੌਰ 'ਤੇ ਮਾਰਚ 'ਚ ਚੋਣਾਂ ਲਈ ਚੋਣ ਜ਼ਾਬਤਾ ਲੱਗ ਸਕਦਾ ਹੈ, ਇਸ ਲਈ ਪੰਜਾਬ ਸਰਕਾਰ ਫਰਵਰੀ ਮਹੀਨੇ ਹੀ ਬਜਟ ਸੈਸ਼ਨ ਬੁਲਾਉਣ ਦੀ ਤਿਆਰੀ ਕਰ ਰਹੀ ਹੈ। ਇਹ ਬਜਟ ਸੈਸ਼ਨ 26 ਜਾਂ 27 ਫਰਵਰੀ ਨੂੰ ਸ਼ੁਰੂ ਹੋ ਸਕਦਾ ਹੈ। ਭਾਵੇਂ ਕਿਸਾਨ ਅੰਦੋਲਨ ਕਾਰਨ ਸਰਕਾਰ ਹੁਣ ਤੱਕ ਇਸ ਸਬੰਧੀ ਕੋਈ ਫੈਸਲਾ ਲੈਣ ਨੂੰ ਟਾਲ ਰਹੀ ਸੀ ਪਰ ਹੁਣ ਸਰਕਾਰ ਨੇ ਪੂਰੀ ਤਿਆਰੀ ਕਰ ਲਈ ਹੈ।

ਪਿਛੋਕੜ

Punjab Breaking News LIVE, 19 February 2024:  ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਤੇ ਹੋਰ ਮੁੱਦਿਆਂ ਨੂੰ ਲੈ ਕੇ ਦਿੱਲੀ ਮਾਰਚ 'ਤੇ ਨਿਕਲੇ ਕਿਸਾਨਾਂ ਨੇ ਇਸ 'ਤੇ ਪਾਬੰਦੀ ਲਾ ਦਿੱਤੀ ਹੈ। ਦੱਸਣਯੋਗ ਹੈ ਕਿ ਕਿਸਾਨਾਂ ਨੇ ਇਹ ਫੈਸਲਾ ਐਤਵਾਰ (18 ਫਰਵਰੀ) ਨੂੰ ਚੰਡੀਗੜ੍ਹ ਵਿੱਚ ਕਿਸਾਨ ਆਗੂਆਂ ਅਤੇ ਕੇਂਦਰ ਸਰਕਾਰ ਦਰਮਿਆਨ ਹੋਈ ਚੌਥੇ ਦੌਰ ਦੀ ਗੱਲਬਾਤ ਤੋਂ ਬਾਅਦ ਲਿਆ ਹੈ।


ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (Punjab Kisan Mazdoor Sangharsh Samiti) ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ (General Secretary Sarwan Singh Pandher) ਨੇ ਦੱਸਿਆ ਕਿ ਮੀਟਿੰਗ ਦੌਰਾਨ ਕੇਂਦਰ ਨੇ ਪੰਜ ਸਾਲਾ ਯੋਜਨਾ ਸਮੇਤ ਕੁਝ ਵਿਚਾਰ ਪੇਸ਼ ਕੀਤੇ, ਜਿਸ ਤੋਂ ਬਾਅਦ ਕਿਸਾਨਾਂ ਨੇ ‘ਦਿੱਲੀ ਚਲੋ’ ਮਾਰਚ ਉੱਤੇ ਰੋਕ ਲਾ ਦਿੱਤੀ ਹੈ। ਉਨ੍ਹਾਂ ਕਿਹਾ, ''ਅਸੀਂ ਕੇਂਦਰ ਵੱਲੋਂ ਦਿੱਤੇ ਪ੍ਰਸਤਾਵਾਂ 'ਤੇ ਸਾਥੀ ਕਿਸਾਨਾਂ ਨਾਲ ਚਰਚਾ ਕਰਾਂਗੇ ਅਤੇ ਮਾਹਿਰਾਂ ਦੀ ਰਾਏ ਲਵਾਂਗੇ। ਅਸੀਂ ਅਗਲੇ ਦੋ ਦਿਨਾਂ ਵਿੱਚ ਇਸ (ਸਰਕਾਰ ਦੇ ਪ੍ਰਸਤਾਵ) 'ਤੇ ਚਰਚਾ ਕਰਾਂਗੇ ਅਤੇ ਸਰਕਾਰ ਵੀ ਵਿਚਾਰ ਕਰੇਗੀ। ਸਾਨੂੰ ਸਕਾਰਾਤਮਕ ਨਤੀਜੇ ਦੀ ਉਮੀਦ ਹੈ, ਨਹੀਂ ਤਾਂ ਅਸੀਂ ਆਪਣਾ ਦਿੱਲੀ ਚਲੋ ਮਾਰਚ ਜਾਰੀ ਰੱਖਾਂਗੇ।'' MSP 'ਤੇ ਖਰੀਦ ਨੂੰ ਲੈ ਕੇ ਮੋਦੀ ਸਰਕਾਰ ਨੇ ਕਿਸਾਨਾਂ ਸਾਹਮਣੇ ਰੱਖਿਆ ਇਹ ਪ੍ਰਸਤਾਵ, ਕੇਂਦਰ ਦੀਆਂ ਤਜਵੀਜ਼ਾਂ 'ਤੇ ਸਲਾਹ ਕਰਨਗੇ ਕਿਸਾਨ ਆਗੂ, ਫਿਰ ਹੋਵੇਗਾ ਅਗਲੀ ਰਣਨੀਤੀ ਦਾ ਐਲਾਨ


ਪੰਜਾਬ 'ਚ 3-3 ਚੋਣਾਂ ਵਿਚਾਲੇ ਮਾਨ ਸਰਕਾਰ ਨੇ ਖਿੱਚੀ ਬਜਟ ਦੀ ਤਿਆਰੀ


 ਦੇਸ਼ 'ਚ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਨੂੰ ਦੇਖਦੇ ਸੰਭਾਵਤ ਤੌਰ 'ਤੇ ਮਾਰਚ 'ਚ ਚੋਣਾਂ ਲਈ ਚੋਣ ਜ਼ਾਬਤਾ ਲੱਗ ਸਕਦਾ ਹੈ, ਇਸ ਲਈ ਪੰਜਾਬ ਸਰਕਾਰ ਫਰਵਰੀ ਮਹੀਨੇ ਹੀ ਬਜਟ ਸੈਸ਼ਨ ਬੁਲਾਉਣ ਦੀ ਤਿਆਰੀ ਕਰ ਰਹੀ ਹੈ। ਇਹ ਬਜਟ ਸੈਸ਼ਨ 26 ਜਾਂ 27 ਫਰਵਰੀ ਨੂੰ ਸ਼ੁਰੂ ਹੋ ਸਕਦਾ ਹੈ। ਭਾਵੇਂ ਕਿਸਾਨ ਅੰਦੋਲਨ ਕਾਰਨ ਸਰਕਾਰ ਹੁਣ ਤੱਕ ਇਸ ਸਬੰਧੀ ਕੋਈ ਫੈਸਲਾ ਲੈਣ ਨੂੰ ਟਾਲ ਰਹੀ ਸੀ ਪਰ ਹੁਣ ਸਰਕਾਰ ਨੇ ਪੂਰੀ ਤਿਆਰੀ ਕਰ ਲਈ ਹੈ।


ਇਸ ਸਬੰਧੀ ਜਲਦੀ ਹੀ ਕੈਬਨਿਟ ਦੀ ਮੀਟਿੰਗ ਬੁਲਾਈ ਜਾਵੇਗੀ। ਦੂਜੇ ਪਾਸੇ ਗੁਆਂਢੀ ਸੂਬੇ ਹਰਿਆਣਾ ਦਾ ਬਜਟ ਸੈਸ਼ਨ 20 ਫਰਵਰੀ ਤੋਂ ਸ਼ੁਰੂ ਹੋ ਰਿਹਾ ਹੈ। ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਤੀਜਾ ਬਜਟ ਸੈਸ਼ਨ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ। ਕਿਉਂਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਨੂੰ ਇੱਕ ਤੋਂ ਬਾਅਦ ਇੱਕ ਤਿੰਨ ਚੋਣਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। Budget Session: ਪੰਜਾਬ 'ਚ 3-3 ਚੋਣਾਂ ਵਿਚਾਲੇ ਮਾਨ ਸਰਕਾਰ ਨੇ ਖਿੱਚੀ ਬਜਟ ਦੀ ਤਿਆਰੀ, ਇਸ ਤਰੀਕ ਨੂੰ ਸੱਦਿਆ ਜਾ ਸਕਦਾ ਸੈਸ਼ਨ

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.