= liveblogState.currentOffset ? 'uk-card uk-card-default uk-card-body uk-padding-small _box_shadow hidden' : 'uk-card uk-card-default uk-card-body uk-padding-small _box_shadow'">
Dera Bassi: ਜਾਅਲੀ NOC ਮਾਮਲੇ 'ਚ ਇੱਕ ਹੋਰ ਗ੍ਰਿਫਤਾਰ, ਹਾਸਿਲ ਕੀਤਾ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ Punjab News: ਤਹਿਸੀਲ 'ਚ ਜਾਅਲੀ ਐੱਨਓਸੀ ਨਾਲ ਨਾਜਾਇਜ਼ ਕਾਲੋਨੀਆਂ 'ਚ ਪਲਾਟਾਂ ਨਾਲ ਰਜਿਸਟਰੀਆਂ ਦੇ ਮਾਮਲੇ 'ਚ ਪੁਲਿਸ ਨੇ ਮਾਮਲੇ 'ਚ ਨਾਮਜ਼ਦ ਤੀਜੇ ਮੁਲਜ਼ਮ ਰਿਤਿਕ ਜੈਨ ਨੂੰ ਕਾਬੂ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮ ਨੂੰ ਅੱਜ ਅਦਾਲਤ 'ਚ ਪੇਸ਼ ਕਰ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਵੀ ਹਾਸਲ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਿਕ ਮੁਲਜ਼ਮ ਰਿਤਿਕ ਗੋਇਲ ਪੁੱਤਰ ਪ੍ਰਵੀਨ ਗੋਇਲ ਵਾਸੀ ਫ਼ਲੈਟ ਨੰਬਰ 35 ਟੋਪ ਫਲੋਰ ਕ੍ਰਿਸ਼ਨਾ ਇਨਕਲੇਵ ਹੈਬਤਪੁਰ ਰੋਡ ਡੇਰਾਬੱਸੀ ਜੋ ਰਜਿਸਟਰੀਆਂ ਲਿਖਦਾ ਸੀ। ਜੋ ਕਿ ਇਸ ਮਾਮਲੇ ਦੀ ਅਹਿਮ ਕੜੀ ਹੈ, ਜੋ ਪਹਿਲਾਂ ਗ੍ਰਿਫਤਾਰ ਕੀਤੇ ਸੁਰੇਸ਼ ਜੈਨ ਦੇ ਨਾਲ ਰਲ ਕੇ ਜਾਅਲੀ ਐੱਨਓਸੀ ਆਪਣੇ ਕੰਪਿਊਟਰ 'ਚ ਤਿਆਰ ਕਰਦਾ ਸੀ।
= liveblogState.currentOffset ? 'uk-card uk-card-default uk-card-body uk-padding-small _box_shadow hidden' : 'uk-card uk-card-default uk-card-body uk-padding-small _box_shadow'">
Punjab News: ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਹੱਕ 'ਚ ਡਟੀ 'ਆਪ', ਕੰਗ ਬੋਲੇ...ਬੇਈਮਾਨ ਚਾਲਾਂ ਦਾ ਗਵਾਹ ਹੋਣਾ ਸੱਚਮੁੱਚ ਨਿਰਾਸ਼ਾਜਨਕ Punjab News: ਸੰਘਰਸ਼ਕਾਰੀ ਮਹਿਲਾ ਅਸਿਸਟੈਂਟ ਪ੍ਰੋਫੈਸਰ ਵੱਲੋਂ ਖੁਦਕੁਸ਼ੀ ਕਰਨ ਨਾਲ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਵਿਰੋਧੀ ਲੀਡਰਾਂ ਵੱਲੋਂ ਸਿੱਖਿਆ ਮੰਤਰੀ ਹਰਜੋਤ ਬੈਂਸ ਖਿਲਾਫ ਕੀਤੀ ਜਾ ਰਹੀ ਕਾਰਵਾਈ ਦੀ ਮੰਗ ਦਾ ਜਵਾਬ ਦਿੰਦਿਆ ਆਮ ਆਦਮੀ ਪਾਰਟੀ ਨੇ ਤਿੱਖਾ ਜਵਾਬ ਦਿੱਤਾ ਹੈ। ਪਾਰਟੀ ਦੇ ਬੁਲਾਰੇ ਮਾਲਵਿੰਦਰ ਕੰਗ ਨੇ ਕਿਹਾ ਹੈ ਕਿ ਵਿਰੋਧੀਆਂ ਵੱਲੋਂ ਵਰਤੀਆਂ ਗਈਆਂ ਬੇਈਮਾਨ ਚਾਲਾਂ ਦਾ ਗਵਾਹ ਹੋਣਾ ਸੱਚਮੁੱਚ ਨਿਰਾਸ਼ਾਜਨਕ ਹੈ। ਉਨ੍ਹਾਂ ਕਿਹਾ ਕਿ ਔਰਤ ਨੇ ਪਤੀ ਵੱਲੋਂ ਤੰਗ ਪ੍ਰੇਸ਼ਾਨ ਕਰਨ ਕਾਰਨ ਖੁਦਕੁਸ਼ੀ ਕੀਤੀ ਹੈ। ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਕੰਗ ਨੇ ਟਵੀਟ ਕਰਕੇ ਕਿਹਾ ਕਿ ਇੱਕ ਔਰਤ ਦੀ ਉਸ ਦੇ ਪਤੀ ਵੱਲੋਂ ਤੰਗ ਪ੍ਰੇਸ਼ਾਨ ਕਰਨ ਕਾਰਨ ਹੋਈ ਮੰਦਭਾਗੀ ਮੌਤ ਦੇ ਆਲੇ ਦੁਆਲੇ ਵਾਪਰੀਆਂ ਦੁਖਦਾਈ ਘਟਨਾਵਾਂ ਦੇ ਮੱਦੇਨਜ਼ਰ ਪ੍ਰਤਾਪ ਬਾਜਵਾ, ਬਿਕਰਮ ਮਜੀਠੀਆ, ਪਰਗਟ ਸਿੰਘ, ਧਰਮਵੀਰ ਗਾਂਧੀ ਦੁਆਰਾ ਵਰਤੀਆਂ ਗਈਆਂ ਬੇਈਮਾਨ ਚਾਲਾਂ ਦਾ ਗਵਾਹ ਹੋਣਾ ਸੱਚਮੁੱਚ ਨਿਰਾਸ਼ਾਜਨਕ ਹੈ।
= liveblogState.currentOffset ? 'uk-card uk-card-default uk-card-body uk-padding-small _box_shadow hidden' : 'uk-card uk-card-default uk-card-body uk-padding-small _box_shadow'">
India-Canada dispute: 'ਭਾਰਤ-ਕੈਨੇਡਾ ਦੇ ਰਿਸ਼ਤੇ ਮੁਸ਼ਕਲ ਦੌਰ 'ਚੋਂ ਲੰਘ ਰਹੇ ਨੇ', ਵੀਜ਼ਾ ਸਹੂਲਤ 'ਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਹੋਰ ਕੀ ਕਿਹਾ? India-Canada Dispute: ਇਸ ਸਮੇਂ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਵਿੱਚ ਦਰਾੜ ਪਈ ਹੋਈ ਨਜ਼ਰ ਆ ਰਹੀ ਹੈ। ਦੋਵਾਂ ਦਾ ਰਿਸ਼ਤਾ ਕਾਫੀ ਮੁਸ਼ਕਲ ਦੌਰ 'ਚੋਂ ਲੰਘ ਰਿਹਾ ਹੈ। ਇਸ ਸਮੇਂ ਲੋਕਾਂ ਦੀ ਸਭ ਤੋਂ ਵੱਡੀ ਚਿੰਤਾ ਵੀਜ਼ਾ ਬੰਦ ਹੋਣ ਨੂੰ ਲੈ ਕੇ ਹੈ। ਭਾਰਤ ਸਰਕਾਰ ਇਸ ਮਾਮਲੇ 'ਤੇ ਤਿੱਖੀ ਨਜ਼ਰ ਰੱਖ ਰਹੀ ਹੈ। ਸਥਿਤੀ ਵਿੱਚ ਸੁਧਾਰ ਹੁੰਦੇ ਹੀ ਵੀਜ਼ਾ ਮੁੜ ਚਾਲੂ ਕਰ ਦਿੱਤਾ ਜਾਵੇਗਾ। ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੇ ਤਣਾਅ ਦਰਮਿਆਨ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੇ ਇਹ ਗੱਲ ਕਹੀ।
= liveblogState.currentOffset ? 'uk-card uk-card-default uk-card-body uk-padding-small _box_shadow hidden' : 'uk-card uk-card-default uk-card-body uk-padding-small _box_shadow'">
Ludhiana news: ਹਰਜੋਤ ਬੈਂਸ 'ਤੇ ਹੋਵੇ ਪਰਚਾ ਦਰਜ', ਹਾਲੇ ਤੱਕ ਸਰਕਾਰ ਨੇ ਕਿਉਂ ਨਹੀਂ ਕੀਤਾ ਪਰਚਾ- ਸੁਖਬੀਰ ਬਾਦਲ Ludhiana news: ਲੁਧਿਆਣਾ ਦੇ ਗੁਰਦੁਆਰਾ ਆਲਮਗੀਰ ਸਾਹਿਬ ਵਿਖੇ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਐਸਜੀਪੀਸੀ ਦੇ ਪ੍ਰਧਾਨ ਦੀ ਅਗਵਾਈ ਦੇ ਵਿੱਚ ਇੱਕ ਅਹਿਮ ਬੈਠਕ ਹੋਈ। ਇਸ ਬੈਠਕ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਸੀਐਮ ਭਗਵੰਤ ਮਾਨ ਨਕਲੀ ਮੁੱਖ ਮੰਤਰੀ ਹੈ। ਉਨ੍ਹਾਂ ਕਿਹਾ ਕਿ ਹਰਜੋਤ ਬੈਂਸ 'ਤੇ ਪਰਚਾ ਹੋਣਾ ਚਾਹੀਦਾ ਹੈ, ਕਿਉਂਕਿ ਸਾਡੇ ਦੇਸ਼ ਵਿੱਚ ਇਹ ਕਾਨੂੰਨ ਹੈ, ਜੇਕਰ ਕੋਈ ਕਿਸੇ ਦਾ ਵੀ ਨਾ ਖੁਦਕੁਸ਼ੀ ਪੱਤਰ ਦੇ ਵਿੱਚ ਲਿਖਦਾ ਹੈ ਜਾਂ ਆਪਣੀ ਖੁਦਕੁਸ਼ੀ ਲਈ ਉਸ ਨੂੰ ਜਿੰਮੇਵਾਰ ਦੱਸਦਾ ਹੈ ਤਾਂ ਉਸ ਤੇ ਸਿੱਧਾ ਪਰਚਾ ਹੁੰਦਾ ਹੈ।
= liveblogState.currentOffset ? 'uk-card uk-card-default uk-card-body uk-padding-small _box_shadow hidden' : 'uk-card uk-card-default uk-card-body uk-padding-small _box_shadow'">
Sri Muktsar Sahib: ਰਿਸ਼ਤੇ ਹੋਏ ਤਾਰ-ਤਾਰ! ਇੱਕ ਵਿਅਕਤੀ ਵੱਲੋਂ ਆਪਣੀ ਪਤਨੀ ਅਤੇ ਸਾਲੀ ਦੀ ਡੰਡਿਆਂ ਨਾਲ ਕੁੱਟ-ਕੁੱਟ ਬੇਰਹਿਮੀ ਨਾਲ ਕੀਤੀ ਹੱਤਿਆ Sri Muktsar Sahib: ਸ੍ਰੀ ਮੁਕਤਸਰ ਸਾਹਿਬ ਤੋਂ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਪਿੰਡ ਆਸਾ ਬੁੱਟਰ 'ਚ ਇੱਕ ਵਿਅਕਤੀ ਨੇ ਆਪਣੀ ਪਤਨੀ ਅਤੇ ਸਾਲੀ ਨੂੰ ਡੰਡਿਆਂ ਨਾਲ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਲਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਤਲ ਕਰਨ ਤੋਂ ਬਾਅਦ ਦੋਸ਼ੀ ਪਤੀ ਮੌਕੇ ਤੋਂ ਫਰਾਰ ਹੋ ਗਿਆ ਹੈ।
= liveblogState.currentOffset ? 'uk-card uk-card-default uk-card-body uk-padding-small _box_shadow hidden' : 'uk-card uk-card-default uk-card-body uk-padding-small _box_shadow'">
Punjab News: ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਹੱਕ 'ਚ ਡਟੀ 'ਆਪ', ਕੰਗ ਬੋਲੇ...ਬੇਈਮਾਨ ਚਾਲਾਂ ਦਾ ਗਵਾਹ ਹੋਣਾ ਸੱਚਮੁੱਚ ਨਿਰਾਸ਼ਾਜਨਕ ਸੰਘਰਸ਼ਕਾਰੀ ਮਹਿਲਾ ਅਸਿਸਟੈਂਟ ਪ੍ਰੋਫੈਸਰ ਵੱਲੋਂ ਖੁਦਕੁਸ਼ੀ ਕਰਨ ਨਾਲ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਵਿਰੋਧੀ ਲੀਡਰਾਂ ਵੱਲੋਂ ਸਿੱਖਿਆ ਮੰਤਰੀ ਹਰਜੋਤ ਬੈਂਸ ਖਿਲਾਫ ਕੀਤੀ ਜਾ ਰਹੀ ਕਾਰਵਾਈ ਦੀ ਮੰਗ ਦਾ ਜਵਾਬ ਦਿੰਦਿਆ ਆਮ ਆਦਮੀ ਪਾਰਟੀ ਨੇ ਤਿੱਖਾ ਜਵਾਬ ਦਿੱਤਾ ਹੈ। ਪਾਰਟੀ ਦੇ ਬੁਲਾਰੇ ਮਾਲਵਿੰਦਰ ਕੰਗ ਨੇ ਕਿਹਾ ਹੈ ਕਿ ਵਿਰੋਧੀਆਂ ਵੱਲੋਂ ਵਰਤੀਆਂ ਗਈਆਂ ਬੇਈਮਾਨ ਚਾਲਾਂ ਦਾ ਗਵਾਹ ਹੋਣਾ ਸੱਚਮੁੱਚ ਨਿਰਾਸ਼ਾਜਨਕ ਹੈ। ਉਨ੍ਹਾਂ ਕਿਹਾ ਕਿ ਔਰਤ ਨੇ ਪਤੀ ਵੱਲੋਂ ਤੰਗ ਪ੍ਰੇਸ਼ਾਨ ਕਰਨ ਕਾਰਨ ਖੁਦਕੁਸ਼ੀ ਕੀਤੀ ਹੈ।
= liveblogState.currentOffset ? 'uk-card uk-card-default uk-card-body uk-padding-small _box_shadow hidden' : 'uk-card uk-card-default uk-card-body uk-padding-small _box_shadow'">
Punjab News: ਹੁਣ ਭਗਵੰਤ ਮਾਨ ਸਰਕਾਰ ਖਰੀਦੇਗੀ ਸੋਸ਼ਲ ਮੀਡੀਆ ਇਨਫਲੂਐਂਸਰ? ਜਾਖੜ ਦਾ ਸਵਾਲ ਪੰਜਾਬ ਨੂੰ ਕੀ ਫਾਇਦਾ ਹੋਉ... ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ‘ਪੰਜਾਬ ਇਨਫਲੂਐਂਸਰ ਇੰਪਾਵਰਮੈਂਟ ਪਾਲਿਸੀ-2023’ ਉੱਪਰ ਸਵਾਲ ਉੱਠਾਏ ਹਨ। ਉਨ੍ਹਾਂ ਨੇ ਕਿਹਾ ਹੈ ਕਿ ਭਗਵੰਤ ਮਾਨ ਸਰਕਾਰ ਆਪਣੇ ਪ੍ਰਚਾਰ ਲਈ ਜਨਤਾ ਦਾ ਪੈਸਾ ਉਡਾ ਰਹੀ ਹੈ। ਸੁਨੀਲ ਜਾਖੜ ਨੇ ਟਵੀਟ ਕਰਕੇ ਕਿਹਾ....
= liveblogState.currentOffset ? 'uk-card uk-card-default uk-card-body uk-padding-small _box_shadow hidden' : 'uk-card uk-card-default uk-card-body uk-padding-small _box_shadow'">
Patiala News: ਕੈਨੇਡਾ ਤੋਂ ਬੁਰੀ ਖਬਰ! ਪੰਜਾਬੀ ਨੌਜਵਾਨ ਦੀ ਬਰੈਂਪਟਨ 'ਚ ਦਰਦਨਾਕ ਮੌਤ ਕੈਨੇਡਾ ਤੋਂ ਬੁਰੀ ਖਬਰ ਆਈ ਹੈ। ਬਰੈਂਪਟਨ ’ਚ ਸੜਕ ਹਾਦਸੇ ’ਚ ਪਟਿਆਲਾ ਜ਼ਿਲ੍ਹੇ ਦੇ ਪਾਤੜਾਂ ਉਪ ਮੰਡਲ ਦੇ ਪਿੰਡ ਸੇਲਵਾਲਾ ਦੇ ਨੌਜਵਾਨ ਦੀ ਮੌਤ ਹੋ ਗਈ। ਤਰਵਿੰਦਰ ਸਿੰਘ ਅਜੇ 13 ਮਹੀਨੇ ਪਹਿਲਾਂ ਕੈਨੇਡਾ ਗਿਆ ਸੀ ਤੇ ਉਸ ਦਾ ਦੋ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ।
ਮ੍ਰਿਤਕ ਦੇ ਪਿਤਾ ਜਸਪਾਲ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਤਰਵਿੰਦਰ ਸਿੰਘ 13 ਮਹੀਨੇ ਪਹਿਲਾਂ ਕੈਨੇਡਾ ਗਿਆ ਸੀ ਤੇ ਵਰਕ ਪਰਮਿਟ ‘ਤੇ ਸੀ। ਸ਼ੁੱਕਰਵਾਰ ਨੂੰ ਜਦੋਂ ਉਹ ਕੰਮ ਤੋਂ ਵਾਪਸ ਆ ਰਿਹਾ ਸੀ ਤਾਂ ਲਾਲ ਬੱਤੀ ‘ਤੇ ਖੜ੍ਹੀ ਉਸ ਦੀ ਕਾਰ ਦੇ ਪਿੱਛੇ ਟਰੱਕ ਖੜ੍ਹਾ ਸੀ ਤਾਂ ਉਸ ਦੇ ਪਿੱਛੇ ਤੋਂ ਆ ਰਹੇ ਤੇਜ਼ ਰਫਤਾਰ ਟਰੱਕ ਨੇ ਖੜ੍ਹੇ ਟਰੱਕ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਕਾਰ ਦੇ ਪਿੱਛੇ ਖੜ੍ਹਾ ਟਰੱਕ ਕਾਰ ‘ਤੇ ਜਾ ਡਿੱਗਿਆ।
= liveblogState.currentOffset ? 'uk-card uk-card-default uk-card-body uk-padding-small _box_shadow hidden' : 'uk-card uk-card-default uk-card-body uk-padding-small _box_shadow'">
Firozpur News: ਆਮ ਬੰਦੇ ਨੂੰ ਛੱਡੋ ਹੁਣ ਬੈਂਕ 'ਚ ਵੀ ਨਹੀਂ ਪੈਸਾ ਸੁਰੱਖਿਅਤ, ਠੱਗਾਂ ਨੇ ਬੈਂਕ 'ਚੋਂ ਆਨਲਾਈਨ ਉਡਾਏ 15 ਕਰੋੜ ਰੁਪਏ ਗਾਹਕਾਂ ਦੇ ਬੈਂਕ ਖਾਤਿਆਂ ਵਿੱਚ ਪਈ ਰਕਮ ਦੀ ਸੁਰੱਖਿਆ ਦਾ ਦਾਅਵਾ ਕਰਨ ਵਾਲੇ ਬੈਂਕ ਖ਼ੁਦ ਸੁਰੱਖਿਅਤ ਨਹੀਂ। ਤਾਜ਼ਾ ਮਿਸਾਲ ਫਿਰੋਜ਼ਪੁਰ ਦੇ ਪ੍ਰਾਈਵੇਟ ਬੈਂਕ ਵਿੱਚੋਂ ਮਿਲਦੀ ਹੈ। ਸ਼ਹਿਰ ਵਿੱਚ ਸਥਿਤ ਆਈਸੀਆਈਸੀਆਈ ਬੈਂਕ ਦੀ ਬਰਾਂਚ ਵਿੱਚੋਂ ਨਾਮਲੂਮ ਵਿਅਕਤੀ ਬੈਂਕ ਦੇ ਸਾਫ਼ਟਵੇਅਰ ਰਾਹੀਂ 15 ਕਰੋੜ 47 ਲੱਖ 46 ਹਜ਼ਾਰ 177 ਰੁਪਏ ਚੋਰੀ ਕਰਕੇ ਲੈ ਗਏ ਹਨ। ਮੁਲਜ਼ਮਾਂ ਦਾ ਕੋਈ ਸੁਰਾਗ ਨਹੀਂ ਲੱਗਾ।
= liveblogState.currentOffset ? 'uk-card uk-card-default uk-card-body uk-padding-small _box_shadow hidden' : 'uk-card uk-card-default uk-card-body uk-padding-small _box_shadow'">
Moga News: ਮੋਗਾ 'ਚ ਭਿਆਨਕ ਹਾਦਸਾ, ਕਾਰ ਨਾਲ ਟੱਕਰ ਮਗਰੋਂ ਟਰੱਕ ਨੂੰ ਲੱਗੀ ਅੱਗ ਮੋਗਾ ਦੇ ਸਿੰਘਾਵਾਲਾ ਬਿਜਲੀ ਘਰ ਦੇ ਬਾਹਰ ਸੀਮਿੰਟ ਨਾਲ ਭਰੇ ਟਰੱਕ ਦੀ ਕਾਰ ਨਾਲ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਦੌਰਾਨ ਟਰੱਕ ਨੂੰ ਭਿਆਨਕ ਅੱਗ ਲੱਗ ਗਈ। ਹਾਦਸੇ ਮਗਰੋਂ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਕਰੀਬ ਡੇਢ ਘੰਟੇ ਬਾਅਦ ਕਾਰ ਚਾਲਕ ਨੂੰ ਕਾਰ 'ਚੋਂ ਕੱਢਿਆ ਗਿਆ।
= liveblogState.currentOffset ? 'uk-card uk-card-default uk-card-body uk-padding-small _box_shadow hidden' : 'uk-card uk-card-default uk-card-body uk-padding-small _box_shadow'">
Punjab News : ਅਸਿਸਟੈਂਟ ਪ੍ਰੋਫੈਸਰ ਦੇ ਅਹੁਦੇ 'ਤੇ Joining ਨਾ ਮਿਲਣ ਤੋਂ ਪਰੇਸ਼ਾਨ ਔਰਤ ਨੇ ਨਹਿਰ 'ਚ ਮਾਰੀ ਛਾਲ, ਸੁਸਾਈਡ ਨੋਟ 'ਚ ਲਿਖਿਆ ਮੰਤਰੀ ਦਾ ਨਾਂ ਪੰਜਾਬ ਦੇ ਰੂਪਨਗਰ ਇਲਾਕੇ ਵਿੱਚ ਨੌਕਰੀ ਵਿੱਚ ਜੁਆਇਨ ਕਰਨ ਦੀ ਮੰਗ ਨੂੰ ਲੈ ਕੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਪਿੰਡ ਗੰਭੀਰਪੁਰ ਦੇ ਬਾਹਰ ਪਿਛਲੇ ਕਈ ਦਿਨਾਂ ਤੋਂ ਧਰਨਾ ਦੇ ਰਹੇ1158 ਅਸਿਸਟੈਂਟ ਪ੍ਰੋਫੈਸਰ ਅਤੇ ਸਹਾਇਕ ਲਾਇਬ੍ਰੇਰੀਅਨ ਫਰੰਟ ਦੀ ਮੈਂਬਰ ਬਲਵਿੰਦਰ ਕੌਰ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ। ਬਲਵਿੰਦਰ ਕੌਰ ਦਾ ਸਕੂਟਰ ਸਰਹਿੰਦ ਨਹਿਰ ਦੇ ਕੰਢੇ ਤੋਂ ਮਿਲਿਆ ਹੈ ਪਰ ਅਜੇ ਤੱਕ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਪੁਲਿਸ ਨੂੰ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ 'ਤੇ ਲਿਖਿਆ ਹੈ ਕਿ ਉਸ ਨੂੰ ਵਿਧਾਇਕ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਖੁਦਕੁਸ਼ੀ ਕਰਨ ਲਈ ਮਜ਼ਬੂਰ ਕੀਤਾ ਹੈ। ਉਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।
= liveblogState.currentOffset ? 'uk-card uk-card-default uk-card-body uk-padding-small _box_shadow hidden' : 'uk-card uk-card-default uk-card-body uk-padding-small _box_shadow'">
Kapurthala News : ਪੰਜਾਬੀ ਨੌਜਵਾਨ ਦੀ ਇਟਲੀ ਵਿੱਚ ਸੜਕ ਹਾਦਸੇ 'ਚ ਮੌਤ ਕਪੂਰਥਲਾ ਦੇ ਸਬ ਡਿਵੀਜ਼ਨ ਫਗਵਾੜਾ ਦੇ ਪਿੰਡ ਨਰੂੜ ਦੇ ਇੱਕ ਨੌਜਵਾਨ ਦੀ ਇਟਲੀ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ। ਨੌਜਵਾਨ ਦੀ ਮੌਤ ਦੀ ਖ਼ਬਰ ਸੁਣ ਕੇ ਪਰਿਵਾਰ ਅਤੇ ਪਿੰਡ ਵਾਸੀ ਸਦਮੇ ਵਿੱਚ ਹਨ।
= liveblogState.currentOffset ? 'uk-card uk-card-default uk-card-body uk-padding-small _box_shadow hidden' : 'uk-card uk-card-default uk-card-body uk-padding-small _box_shadow'">
Punjab ਲਈ ਮੰਦਭਾਗੀ ਗੱਲ, ਬੱਚੀ ਨੂੰ ਜਾਨ ਗਵਾਉਣੀ ਪਈ, ਸਿੱਖਿਆ ਮੰਤਰੀ ਦੀ ਜ਼ਿੱਦ ਕਰਕੇ ਵਾਪਰੀ ਘਟਨਾ: ਪਰਗਟ ਸਿੰਘ ਸਾਬਕਾ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਮਹਿਲਾ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ 'ਤੇ ਪੰਜਾਬ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਲਈ ਇਹ ਮੰਦਭਾਗੀ ਗੱਲ ਹੈ ਇੱਕ ਬੱਚੀ ਨੂੰ ਆਪਣੀ ਜਾਨ ਗਵਾਉਣੀ ਪਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮੌਤ ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਜਿੱਦ ਕਰਕੇ ਹੋਈ ਹੈ।
= liveblogState.currentOffset ? 'uk-card uk-card-default uk-card-body uk-padding-small _box_shadow hidden' : 'uk-card uk-card-default uk-card-body uk-padding-small _box_shadow'">
Weather Update Today: ਅੱਜ ਪੰਜਾਬ ਸਣੇ ਮੀਂਹ ਤੋਂ ਬਾਅਦ ਬਦਲੇਗਾ ਇਨ੍ਹਾਂ ਸੂਬਿਆਂ ਦਾ ਮੌਸਮ, ਦੱਖਣੀ ਭਾਰਤ 'ਚ ਵੀ ਅਲਰਟ, ਜਾਣੋ ਆਪਣੇ ਇਲਾਕੇ ਦਾ ਹਾਲ ਦੇਸ਼ ਦੇ ਕਈ ਸੂਬਿਆਂ 'ਚ ਠੰਡ ਨੇ ਦਸਤਕ ਦੇ ਦਿੱਤੀ ਹੈ, ਜਿਸ ਕਾਰਨ ਲੋਕ ਸਵੇਰੇ-ਸ਼ਾਮ ਠੰਡ ਮਹਿਸੂਸ ਕਰ ਰਹੇ ਹਨ। ਮੌਸਮ ਵਿਭਾਗ ਮੁਤਾਬਕ ਪੰਜਾਬ, ਚੰਡੀਗੜ੍ਹ, ਹਰਿਆਣਾ ਰਾਜਧਾਨੀ ਦਿੱਲੀ 'ਚ ਅੱਜ ਭਾਵ ਐਤਵਾਰ (22 ਅਕਤੂਬਰ) ਨੂੰ ਆਸਮਾਨ 'ਚ ਬੱਦਲ ਛਾਏ ਰਹਿਣਗੇ ਅਤੇ ਕਈ ਇਲਾਕਿਆਂ 'ਚ ਮੀਂਹ ਪੈਣ ਦੀ ਸੰਭਾਵਨਾ ਹੈ। ਆਈਐਮਡੀ ਨੇ ਦੱਖਣੀ ਭਾਰਤ ਦੇ ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਕੇਰਲ 'ਚ ਅਗਲੇ ਚਾਰ ਦਿਨਾਂ ਤੱਕ ਤੂਫਾਨ ਅਤੇ ਬਿਜਲੀ ਡਿੱਗਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
= liveblogState.currentOffset ? 'uk-card uk-card-default uk-card-body uk-padding-small _box_shadow hidden' : 'uk-card uk-card-default uk-card-body uk-padding-small _box_shadow'">
Amritsar News: ਮਹਿਲਾ ਖੁਦਕੁਸ਼ੀ ਦਾ ਮਾਮਲਾ ਗਰਮਾਇਆ! ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਅਸਤੀਫ਼ਾ ਲੈ ਅੰਦਰ ਕੀਤਾ ਜਾਵੇ: ਮਜੀਠੀਆ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਸਿੱਖਿਆ ਮੰਤਰੀ ਹਰਜੋਤ ਬੈਂਸ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਅਸਤੀਫ਼ਾ ਲੈ ਅੰਦਰ ਕੀਤਾ ਜਾਵੇ। ਉਨ੍ਹਾਂ ਨੇ ਇਹ ਮੰਗ 1158 ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨ ਫਰੰਟ ਦੀ ਮੈਂਬਰ ਵੱਲੋਂ ਖੁ਼ਦਕੁਸ਼ੀ ਕਰਨ ਮਗਰੋਂ ਕੀਤੀ ਹੈ। ਮਜੀਠੀਆ ਨੇ 1158 ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨ ਫਰੰਟ ਦੀ ਮੈਂਬਰ ਵੱਲੋਂ ਖੁ਼ਦਕੁਸ਼ੀ ਕੀਤੇ ਜਾਣ ਦੇ ਮਾਮਲੇ ਵਿੱਚ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
= liveblogState.currentOffset ? 'uk-card uk-card-default uk-card-body uk-padding-small _box_shadow hidden' : 'uk-card uk-card-default uk-card-body uk-padding-small _box_shadow'">
Stubble Burning: ਦਿੱਲੀ ਪਹੁੰਚਿਆ ਪੰਜਾਬ ਦੀ ਪਰਾਲੀ ਦਾ ਧੁੰਆਂ! ਐਨਜੀਟੀ ਵੱਲੋਂ ਭਗਵੰਤ ਮਾਨ ਸਰਕਾਰ ਤਲਬ ਭਗਵੰਤ ਮਾਨ ਸਰਕਾਰ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਪੰਜਾਬ ਵਿੱਚ ਇਸ ਵਾਰ ਵੀ ਕਾਫੀ ਪਰਾਲੀ ਸਾੜੀ ਗਈ ਹੈ। ਇਸ ਤੋਂ ਨੈਸ਼ਨਲ ਗਰੀਨ ਟ੍ਰਿਬਿਊਨਲ (ਐਨਜੀਟੀ) ਕਾਫੀ ਖਫਾ ਹੈ। ਪਰਾਲੀ ਸਾੜੇ ਜਾਣ ਕਾਰਨ ਕੌਮੀ ਰਾਜਧਾਨੀ ’ਚ ਫੈਲ ਰਹੇ ਹਵਾ ਪ੍ਰਦੂਸ਼ਣ ’ਤੇ ਚਿੰਤਾ ਜ਼ਾਹਿਰ ਕਰਦਿਆਂ ਐਨਜੀਟੀ ਨੇ ਪੰਜਾਬ ਦੇ ਮੁੱਖ ਸਕੱਤਰ ਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਦੇ ਮੈਂਬਰ ਸਕੱਤਰ ਨੂੰ ਨੋਟਿਸ ਜਾਰੀ ਕੀਤੇ ਹਨ। ਪੰਜਾਬ ’ਚ ਪਰਾਲੀ ਸਾੜੇ ਜਾਣ ਦੀਆਂ ਘਟਨਾਵਾਂ ’ਚ ਵਾਧੇ ਨੂੰ ਲੈ ਕੇ ਮੀਡੀਆ ’ਚ ਆਈ ਰਿਪੋਰਟ ਦਾ ਖੁਦ ਹੀ ਨੋਟਿਸ ਲੈਂਦਿਆਂ ਐਨਜੀਟੀ ਨੇ ਇਸ ਮੁੱਦੇ ’ਤੇ ਸੁਣਵਾਈ ਕੀਤੀ।
= liveblogState.currentOffset ? 'uk-card uk-card-default uk-card-body uk-padding-small _box_shadow hidden' : 'uk-card uk-card-default uk-card-body uk-padding-small _box_shadow'">
Punjab News: ਧਰਨਾਕਾਰੀ ਬਲਵਿੰਦਰ ਕੌਰ ਦੀ ਖੁਦਕੁਸ਼ੀ ਮਗਰੋਂ ਸਿੱਖਿਆ ਮੰਤਰੀ ਬੈਂਸ ਦਾ ਵੱਡਾ ਬਿਆਨ, ਬੋਲੇ- ਸਰਕਾਰ ਹਰ ਸੰਭਵ ਯਤਨ ਕਰ ਰਹੀ... 1158 ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨ ਫਰੰਟ ਜਥੇਬੰਦੀ ਦੀ ਮੈਂਬਰ ਬਲਵਿੰਦਰ ਕੌਰ ਦੀ ਖੁਦਕੁਸ਼ੀ ਬਾਰੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਵੱਡਾ ਬਿਆਨ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ। ਪੰਜਾਬ ਸਰਕਾਰ ਇਸ ਮੁੱਦੇ ਨੂੰ ਹੱਲ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ।