Punjab News: ਪੰਜਾਬ ਬਸਪਾ ਦੇ ਪ੍ਰਧਾਨ (Punjab BSP President) ਜਸਵੀਰ ਸਿੰਘ ਗੜ੍ਹੀ ਨੇ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਉੱਪਰ ਰਾਖਵੇਂਕਰਨ ਨੂੰ ਖਤਮ ਕਰਨ ਦਾ ਇਲਜ਼ਾਮ ਲਾਇਆ ਹੈ। ਉਨ੍ਹਾਂ ਨੇ ਇਹ ਮੁੱਦਾ ਪੰਜਾਬ ਦੇ ਰਾਜਪਾਲ (Governor of Punjab) ਬਨਵਾਰੀ ਲਾਲ ਪੁਰੋਹਿਤ (Banvari lal Purohit) ਕੋਲ ਉਠਾਇਆ ਹੈ। ਜਸਵੀਰ ਸਿੰਘ ਗੜ੍ਹੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਅੱਜ ਉਨ੍ਹਾਂ ਦੀ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਹੋਈ। ਉਨ੍ਹਾਂ ਕੋਲ ਦਲਿਤ ਵਰਗ ਨਾਲ ਸਬੰਧਤ ਮੁੱਦੇ ਉਠਾਏ ਹਨ।ਬਹੁਜਨ ਸਮਾਜ ਪਾਰਟੀ ਦੇ ਵਫਦ ਨੇ ਅੱਜ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦੀ ਅਗਵਾਈ ਵਿੱਚ ਪੰਜਾਬ ਰਾਜ ਗਰਵਨਰ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕੀਤੀ। ਇਸ ਮੌਕੇ ਗੜ੍ਹੀ ਨੇ ਵਿਸਥਾਰ ਨਾਲ ਗਵਰਨਰ ਸਾਹਿਬ ਨਾਲ ਜਾਣਕਾਰੀ ਸਾਂਝੀ ਕੀਤੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ, ਪਛੜੇ ਵਰਗਾਂ ਤੇ ਘੱਟ ਗਿਣਤੀਆਂ ਵਰਗ ਦੇ ਸੰਵਿਧਾਨਿਕ ਅਧਿਕਾਰਾਂ ਨਾਲ ਲਗਾਤਾਰ ਧੱਕਾ ਕਰ ਰਹੀ ਹੈ। 


ਇਸ ਤਹਿਤ 178 ਲਾਅ ਅਫਸਰਾਂ ਦੀਆਂ ਪੋਸਟਾਂ,  ਪੰਜਾਬ ਸਰਕਾਰ ਨੇ ਬਹੁਜਨ ਸਮਾਜ ਲਈ ਅਸਮਰੱਥ ਤੇ ਅ-ਕਾਰਜਕੁਸ਼ਲ ਸਬਦ ਦੀ ਵਰਤੋਂ, ਮੁਹੱਲਾ ਕਲੀਨਿਕ ਵਿੱਚ ਰਾਖਵਾਂਕਰਨ, ਮੰਡਲ ਕਮਿਸ਼ਨ ਰਿਪੋਰਟ, ਪੰਚਾਇਤੀ ਜਮੀਨਾਂ ਵਿੱਚ ਇੱਕ ਤਿਹਾਈ ਹਿੱਸਾ, ਪੰਜਾਬ ਪੁਲਿਸ ਦੀ ਮੈਰਿਟ ਸੂਚੀ ਵਿੱਚ ਆਏ ਦਲਿਤ ਵਿਦਿਆਰਥੀਆਂ ਦੀ ਅਣਦੇਖੀ, 85ਵੀ ਸੰਵਿਧਾਨਿਕ ਸੋਧ, ਕੱਚੇ ਮੁਲਾਜ਼ਮ ਪੱਕੇ ਕਰਨ ਸਬੰਧੀ, ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਲਾਗੂ ਕਰਨ ਹਿਤ, ਬੈਕਲਾਗ ਭਰਤੀ ਆਦਿ ਉਠਾਏ। 


ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਦਲਿਤਾਂ ਤੇ ਹੋਰ ਵਰਗਾਂ ਨੂੰ ਦਿੱਤਾ ਜਾ ਰਿਹਾ ਕੋਟਾ ਖਤਮ ਕੀਤਾ ਜਾ ਰਿਹਾ ਹੈ। ਇਸ ਤੋਂ ਇਸਾਵਾ ਉਨ੍ਹਾਂ ਨੇ ਲਾਅ ਅਫਸਰਾਂ ਦੀ ਭਰਤੀ ਵਿਚ ਨਿਰਾਸ਼ ਵਰਗ ਅਤੇ ਹੋਰ ਵਰਗਾਂ ਨੂੰ ਨਜ਼ਰਅੰਦਾਜ਼ ਕਰਨ ਦਾ ਮੁੱਦਾ ਵੀ ਚੁੱਕਿਆ। ਇਸ ਮੌਕੇ ਹੋਰ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਜੋ ਮੁਹੱਲਾ ਕਲੀਨਿਕ (Mohalla Clinic) ਖੋਲ੍ਹਣ ਜਾ ਰਹੀ ਹੈ, ਉਥੇ ਵਰਗਾਂ ਦੇ ਕੋਟੇ ਨੂੰ ਵੀ ਨਜ਼ਰਅੰਦਾਜ਼ ਕੀਤਾ ਗਿਆ ਹੈ।


ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਸਰਕਾਰ (Punjab Government) ਵੱਖ-ਵੱਖ ਸਰਕਾਰੀ ਭਰਤੀਆਂ ਵਿੱਚ ਰਿਜ਼ਰਵ ਕੋਟਾ ਖਤਮ ਕਰ ਰਹੀ ਹੈ, ਉਸ ਨੂੰ ਲੈ ਕੇ 15 ਅਗਸਤ (15 August) ਤੋਂ ਪੂਰੇ ਪੰਜਾਬ ਵਿੱਚ ਜਨ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਦਰਬਾਰ ਸਾਹਿਬ ਅੰਮ੍ਰਿਤਸਰ (Golden Temple Amritsar) 'ਚ ਲਗਾਇਆ ਗਿਆ ਜੀਐਸਟੀ (GST) ਸਿਰਫ ਸਿੱਖਾਂ ਦੇ ਧਾਰਮਿਕ ਅਸਥਾਨਾਂ 'ਤੇ ਲਾਇਆ ਗਿਆ ਹੈ, ਬਾਕੀ ਸਰਾਵਾਂ 'ਤੇ ਨਹੀਂ, ਇਸ ਕਰਕੇ ਹਿੰਦੂ ਸਿੱਖ ਵਿਚਲੇ ਇਕ ਖਲਾਅ ਪੈਦਾ ਕੀਤਾ ਜਾ ਰਿਹਾ ਹੈ।


ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ (Punjab Government) ਵੱਲੋਂ ਆਯੂਸ਼ਮਾਨ ਸਕੀਮ ਵਿੱਚ ਪੈਸੇ ਨਾ ਦੇਣ ਕਾਰਨ ਇਲਾਜ (Treatement) ਬੰਦ ਕੀਤਾ ਗਿਆ ਹੈ, ਇਹ ਗਲਤ ਹੈ, ਇਹ ਗਰੀਬ ਲੋਕਾਂ ਦਾ ਇਲਾਜ ਹੈ ਜਾਂ ਗਰੀਬਾਂ ਨਾਲ ਧੋਖਾ ਕੀਤਾ ਗਿਆ ਹੈ, ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ।