Punjab Budget Session Live Updates: ਵਿਧਾਨ ਸਭਾ 'ਚ ਹਾਈ ਵੋਲਟੇਜ਼ ਡਾਰਮਾ, ਅਕਾਲੀ ਵਿਧਾਇਕ ਸਸਪੈਂਡ
Punjab Budget Session 2021 Live Updates: ਪੰਜਾਬ ਵਿਧਾਨ ਸਭਾ ’ਚ ਉਸ ਵੇਲੇ ਇੱਕ ਵੱਡਾ ਡਰਾਮਾ ਵੇਖਿਆ ਗਿਆ, ਜਦੋਂ ਸਪੀਕਰ ਰਾਣਾ ਕੇਪੀ ਸਿੰਘ ਨੇ ਅਕਾਲੀ ਦਲ ਦੇ ਸਾਰੇ ਵਿਧਾਇਕਾਂ ਨੂੰ ਮੁਲਤਵੀ ਕਰ ਦਿੱਤਾ ਤੇ ਬਾਕੀ ਰਹਿੰਦੇ ਬਜਟ ਸੈਸ਼ਨ ਲਈ ਸਦਨ ’ਚੋਂ ਬਾਹਰ ਰਹਿਣ ਦਾ ਹੁਕਮ ਸੁਣਾ ਦਿੱਤਾ। ਹੰਗਾਮੇ ਤੋਂ ਬਾਅਦ ਸਦਨ ਨੂੰ ਮੁਲਤਵੀ ਕਰ ਦਿੱਤਾ ਗਿਆ ਪਰ ਅਕਾਲੀ ਵਿਧਾਇਕ ਬਾਹਰ ਜਾਣ ਲਈ ਸਹਿਮਤ ਹੀ ਨਾ ਹੋਏ ਤੇ ਉਹ ਸਦਨ ਦੇ ਐਨ ਵਿਚਕਾਰ ਜਾ ਕੇ ਬੈਠ ਗਏ ਤੇ ਉੱਥੇ ਧਰਨਾ ਦੇ ਦਿੱਤਾ।
ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜਪਾਲ ਦੇ ਭਾਸ਼ਣ ਦਾ ਜਵਾਬ ਦੇਣਾ ਸ਼ੁਰੂ ਕੀਤਾ, ਤਾਂ ਅਕਾਲੀ ਵਿਧਾਇਕਾਂ ਨੇ ਮੁੱਖ ਮੰਤਰੀ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰਦਿਆਂ ਵਾਕਆਊਟ ਕਰ ਦਿੱਤਾ। ਬਾਅਦ ’ਚ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਉਨ੍ਹਾਂ ਨਾਲ ਸ਼ਾਮਲ ਹੋ ਗਏ। ਫਿਰ ਸਾਰੇ ਵਿਧਾਇਕ ਸਦਨ ਦੇ ਐਨ ਵਿਚਕਾਰ ਆ ਗਏ ਤੇ ਸਦਨ ਨੂੰ 15 ਮਿੰਟਾਂ ਲਈ ਮੁਲਤਵੀ ਕਰਨਾ ਪਿਆ।
ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਸਦਨ ’ਚੋਂ ਬਾਹਰ ਜਾਣ ਲਈ ਕਿਹਾ ਪਰ ਅਕਾਲੀ ਵਿਧਾਇਕ ਉੱਥੋਂ ਹਿੱਲਣ ਨੂੰ ਤਿਆਰ ਹੀ ਨਹੀਂ ਸਨ ਤੇ ਉਨ੍ਹਾਂ ਨਾਅਰੇਬਾਜ਼ੀ ਜਾਰੀ ਰੱਖੀ। ਤਦ ਪੁਲਿਸ ਨੂੰ ਉਨ੍ਹਾਂ ਨੂੰ ਉੱਥੋਂ ਚੁੱਕ ਕੇ ਸਦਨ ’ਚੋਂ ਬਾਹਰ ਕਰਨਾ ਪਿਆ। ਵਿਧਾਇਕ ਪਵਨ ਕੁਮਾਰ ਟੀਨੂੰ ਨੇ ਜਦੋਂ ਦੁਬਾਰਾ ਸਦਨ ਦੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ, ਤਾਂ ਪੁਲਿਸ ਨੇ ਉਨ੍ਹਾਂ ਨੂੰ ਧੱਕੇ ਦੇ ਕੇ ਪਰ੍ਹਾਂ ਕਰਨਾ ਪਿਆ।
ਪੰਜਾਬ ਵਿਧਾਨ ਸਭਾ ’ਚ ਉਸ ਵੇਲੇ ਇੱਕ ਵੱਡਾ ਡਰਾਮਾ ਵੇਖਿਆ ਗਿਆ, ਜਦੋਂ ਸਪੀਕਰ ਰਾਣਾ ਕੇਪੀ ਸਿੰਘ ਨੇ ਅਕਾਲੀ ਦਲ ਦੇ ਸਾਰੇ ਵਿਧਾਇਕਾਂ ਨੂੰ ਮੁਲਤਵੀ ਕਰ ਦਿੱਤਾ ਤੇ ਬਾਕੀ ਰਹਿੰਦੇ ਬਜਟ ਸੈਸ਼ਨ ਲਈ ਸਦਨ ’ਚੋਂ ਬਾਹਰ ਰਹਿਣ ਦਾ ਹੁਕਮ ਸੁਣਾ ਦਿੱਤਾ। ਹੰਗਾਮੇ ਤੋਂ ਬਾਅਦ ਸਦਨ ਨੂੰ ਮੁਲਤਵੀ ਕਰ ਦਿੱਤਾ ਗਿਆ ਪਰ ਅਕਾਲੀ ਵਿਧਾਇਕ ਬਾਹਰ ਜਾਣ ਲਈ ਸਹਿਮਤ ਹੀ ਨਾ ਹੋਏ ਤੇ ਉਹ ਸਦਨ ਦੇ ਐਨ ਵਿਚਕਾਰ ਜਾ ਕੇ ਬੈਠ ਗਏ ਤੇ ਉੱਥੇ ਧਰਨਾ ਦੇ ਦਿੱਤਾ।
ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕੋਰੋਨਾ ਕਾਲ ਦੌਰਾਨ ਪ੍ਰਾਈਵੇਟ ਸਕੂਲਾਂ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਸਕੂਲਾਂ ਵੱਲੋਂ ਆਪਣੀਆਂ ਮਨਮਰਜ਼ੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ, ਫ਼ੀਸ ਨਾ ਭਰਨ ਵਾਲੇ ਵਿਦਿਆਰਥੀਆਂ ਨੂੰ ਤੰਗ ਪ੍ਰੇਸ਼ਾਨ ਕਰਨਾ ਜਾਰੀ ਹੈ, ਮੈਂਟੀਨੈਂਸ ਚਾਰਜਿਸ ਮੰਗੇ ਜਾ ਰਹੇ ਹਨ, ਫ਼ੀਸਾਂ ਵੀ ਵਧਾਈਆਂ ਜਾਂ ਰਹੀਆਂ ਹਨ, ਇਸ 'ਤੇ ਸਰਕਾਰ ਨੂੰ ਠੋਸ ਕਦਮ ਚੁੱਕਣਾ ਚਾਹੀਦਾ ਹੈ।
ਸਦਨ ਵਿੱਚ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਮੈਂਬਰ 'ਤੇ ਸਵਾਲ ਖੜ੍ਹੇ ਹੋ ਗਏ। ਅੱਜ ਜਦੋਂ ਸਦਨ 'ਚ ਸੁਖਪਾਲ ਖਹਿਰਾ ਨੇ ਬੋਲਣਾ ਸ਼ੁਰੂ ਕੀਤਾ ਤਾਂ 'ਆਪ' ਵਿਧਾਇਕ ਕੁਲਤਾਰ ਸੰਧਵਾਂ ਨੇ ਸਦਨ ਰੌਲ਼ਾ-ਰੱਪਾ ਪਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪੁੱਛਿਆ ਜਾਵੇ ਕਿ ਇਹ ਮੈਂਬਰ ਕਿਸ ਪਾਰਟੀ ਨਾਲ ਸਬੰਧਤ ਹੈ। ਇਸ 'ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਕਿਹਾ ਕਿ ਪਾਰਟੀ ਹੋਣਾ ਕੋਈ ਜ਼ਰੂਰੀ ਨਹੀਂ। ਸੁਖਪਾਲ ਖਹਿਰਾ ਇਸ ਸਦਨ ਦੇ ਮੈਂਬਰ ਹਨ, ਮੈਂਬਰ ਹੋਣਾ ਜ਼ਰੂਰੀ ਹੈ, ਇਸ ਲਈ ਉਹ ਜ਼ਰੂਰ ਬੋਲਣਗੇ।
ਮਜੀਠੀਆ ਵੱਲੋਂ ਦਿੱਲੀ ਸਰਕਾਰ ਖਿਲਾਫ ਦਿੱਤੇ ਬਿਆਨ ਮਗਰੋਂ 'ਆਪ' ਵਿਧਾਇਕ ਨਾਰਾਜ਼ ਹੋ ਗਏ। ਇਸ ਨਾਲ ਸਦਨ 'ਚ ਰੌਲ਼ਾ-ਰੱਪਾ ਪੈ ਗਿਆ।
ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਨੌਦੀਪ ਕੌਰ 'ਤੇ ਜੇਲ੍ਹ 'ਚ ਅਣਮਨੁੱਖੀ ਤਸ਼ੱਦਦ ਹੋਇਆ। ਇਸ ਦੇ ਨਾਲ ਹੀ ਹੋਰਾਂ ਤਸ਼ੱਦਦ ਖ਼ਿਲਾਫ਼ ਨਿੰਦਾ ਪ੍ਰਸਤਾਵ ਲਿਆਂਦਾ ਜਾਵੇ।
ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਦੇ ਮੁੱਦੇ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ। ਵਿਧਾਇਕਾਂ ਵੱਲੋਂ ਪੰਜਾਬ ਵਿਧਾਨ ਸਭਾ ਦੇ ਬਾਹਰ ਪੈਦਲ ਕੀਤਾ ਗਿਆ। ਇਸ ਮੌਕੇ ਵਿਧਾਇਕਾਂ ਵੱਲੋਂ ਸਰਕਾਰ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਵੀ ਕੀਤੀ ਗਈ।
ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਸਮਾਰਟ ਕੁਨੈਕਟ ਯੋਜਨਾ ਤਹਿਤ ਪੰਜਾਬ ਦੇ ਨੌਜਵਾਨਾਂ ਨੂੰ ਵੰਡੇ ਗਏ ਮੋਬਾਇਲ ਫੋਨਾਂ ਸਬੰਧੀ ਸਰਕਾਰ ਨੂੰ ਸਵਾਲ ਕੀਤਾ। ਇਸ ਦੇ ਜਵਾਬ 'ਚ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਨੌਜਵਾਨਾਂ ਨਾਲ ਕੀਤੇ ਵਾਅਦੇ ਅਨੁਸਾਰ ਮੋਬਾਈਲ ਵੰਡਣ ਦਾ ਕੰਮ ਅਜੇ ਖ਼ਤਮ ਨਹੀਂ ਹੋਇਆ। ਸਰਕਾਰ 2021-22, 23-24 'ਚ ਤੇ ਅਗਲੇ ਸਾਲਾਂ ਦੌਰਾਨ ਵੀ ਜਦੋਂ ਤਕ ਵਾਅਦਾ ਪੂਰਾ ਨਹੀਂ ਹੋ ਜਾਂਦਾ ਮੋਬਾਈਲ ਵੰਡਦੀ ਰਹੇਗੀ।
ਵਿਧਾਇਕ ਮਦਨ ਲਾਲ ਜਲਾਲਪੁਰ ਨੇ ਐਸਏਐਸ ਨਗਰ ਦੇ ਫ਼ੇਜ਼-11 'ਚ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦਾ ਮਾਮਲਾ ਉਠਾਇਆ। ਇਸ ਸਵਾਲ ਦੇ ਜਵਾਬ 'ਚ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਗਮਾਡਾ ਦੇ ਫੀਲਡ ਸਟਾਫ਼ ਵੱਲੋਂ ਇਨ੍ਹਾਂ ਨਾਜਾਇਜ਼ ਕਬਜ਼ਿਆਂ ਨੂੰ ਹਟਾ ਦਿੱਤਾ ਗਿਆ ਹੈ।
ਬਜਟ ਇਜਲਾਸ ’ਚ ਵੀਰਵਾਰ ਨੂੰ ਵਿੱਤ ਮੰਤਰੀ ਮਨਪ੍ਰੀਤ ਸਿੰਘ ਖੇਤੀ ਖੋਜ ਦਾ ਕੰਮ ਕੇਂਦਰ ਸਰਕਾਰ ਨੂੰ ਸੌਂਪਣ ਦੀ ਗੱਲ ਸਦਨ ’ਚ ਰੱਖ ਕੇ ਘਿਰ ਗਏ। ਕੇਂਦਰੀ ਖੇਤੀ ਕਾਨੂੰਨ ਬਣਨ ਮਗਰੋਂ ਸੂਬਿਆਂ ਨੂੰ ਵੱਧ ਅਧਿਕਾਰਾਂ ਦਾ ਮਾਮਲਾ ਮੁੜ ਉਭਰਿਆ ਹੈ।
ਵੀਰਵਾਰ ਨੂੰ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸਦਨ ਵਿੱਚ ਮੁਹਾਲੀ ਦੇ ਸਰਕਾਰੀ ਹਸਪਤਾਲ ਦੀ ਜ਼ਮੀਨ ਸਰਕਾਰ ਵੱਲੋਂ ਪ੍ਰਾਈਵੇਟ ਮੈਕਸ ਹਸਪਤਾਲ ਨੂੰ ਦਿੱਤੇ ਜਾਣ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਪੁਰਾਣੀ ਸਰਕਾਰ ਨੇ ਵੀ ਏਦਾਂ ਹੀ ਕੀਤਾ ਸੀ। ਉਨ੍ਹਾਂ ਸੁਝਾਓ ਦਿੱਤਾ ਕਿ ਪ੍ਰਾਈਵੇਟ ਹਸਪਤਾਲਾਂ ਲਈ 25 ਫੀਸਦੀ ਗਰੀਬ ਮਰੀਜ਼ਾਂ ਦਾ ਇਲਾਜ ਮੁਫਤ ਕੀਤੇ ਜਾਣ ਨੂੰ ਲਾਜ਼ਮੀ ਬਣਾਇਆ ਜਾਵੇ। ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਕਰੋਨਾ ਦੌਰਾਨ ਭਰਤੀ ਕੀਤੇ ਵਲੰਟੀਅਰਾਂ ਨੂੰ ਹੁਣ ਨੌਕਰੀ ਤੋਂ ਹਟਾਏ ਜਾਣ ਦਾ ਮਸਲਾ ਚੁੱਕਿਆ।
ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਅੱਜ 5ਵਾਂ ਦਿਨ ਹੈ। ਅੱਜ ਵੀ ਸਦਨ ਵਿੱਚ ਹੰਗਾਮੇ ਦੇ ਆਸਾਰ ਹਨ। ਵਿੱਤੀ ਵਰ੍ਹੇ 2021-22 ਦਾ ਬਜਟ 8 ਮਾਰਚ ਨੂੰ ਪੇਸ਼ ਕੀਤਾ ਜਾਵੇਗਾ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਰਾਜਪਾਲ ਦੇ ਭਾਸ਼ਣ ’ਤੇ ਬਹਿਸ ’ਚ ਉੱਠੇ ਸੁਆਲਾਂ ਦੇ ਜੁਆਬ ਦੇਣਗੇ। ਸਦਨ ’ਚ ਕੈਗ ਰਿਪੋਰਟਾਂ ਵੀ ਪੇਸ਼ ਕੀਤੀਆਂ ਜਾਣੀਆਂ ਹਨ।
ਪਿਛੋਕੜ
Punjab Budget Session Live Updates: ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਅੱਜ 5ਵਾਂ ਦਿਨ ਹੈ। ਅੱਜ ਵੀ ਸਦਨ ਵਿੱਚ ਹੰਗਾਮੇ ਦੇ ਆਸਾਰ ਹਨ। ਵਿੱਤੀ ਵਰ੍ਹੇ 2021-22 ਦਾ ਬਜਟ 8 ਮਾਰਚ ਨੂੰ ਪੇਸ਼ ਕੀਤਾ ਜਾਵੇਗਾ।
ਮੁੱਖ ਮੰਤਰੀ ਅਮਰਿੰਦਰ ਸਿੰਘ ਅੱਜ ਰਾਜਪਾਲ ਦੇ ਭਾਸ਼ਣ ’ਤੇ ਬਹਿਸ ’ਚ ਉੱਠੇ ਸੁਆਲਾਂ ਦੇ ਜੁਆਬ ਦੇਣਗੇ। ਸਦਨ ’ਚ ਕੈਗ ਰਿਪੋਰਟਾਂ ਵੀ ਪੇਸ਼ ਕੀਤੀਆਂ ਜਾਣੀਆਂ ਹਨ।
ਵੀਰਵਾਰ ਨੂੰ ਵੀ ਸਦਨ ਵਿੱਚ ਕਾਫੀ ਹੰਗਾਮਾ ਹੋਇਆ। ਸਿਹਤ ਸਹੂਲਤਾਂ ਦੇ ਮੁੱਦੇ ਨੇ ਸਦਨ ਨੂੰ ਭਖਵੇਂ ਰੌਂਅ ਵਿੱਚ ਰੱਖਿਆ। ਅਸੈਂਬਲੀ ਵਿੱਚ ਸਰਕਾਰੀ ਇਲਾਜ ਪ੍ਰਬੰਧਾਂ ’ਤੇ ਉਂਗਲ ਉੱਠੀ, ਜਿਸ ਤੋਂ ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਮਿਹਣੋ-ਮਿਹਣੀ ਹੋਈ।
ਸਿਫ਼ਰ ਕਾਲ ਤੇ ਪ੍ਰਸ਼ਨ ਕਾਲ ਦੌਰਾਨ ਵਿਧਾਇਕਾਂ ਤੇ ਵਜ਼ੀਰਾਂ ’ਚ ਤਿੱਖੀ ਨੋਕ ਝੋਕ ਵੀ ਹੋਈ। ਵਿਧਾਇਕ ਨਵਜੋਤ ਸਿੱਧੂ ਕਾਫੀ ਤੱਤੇ ਨਜ਼ਰ ਆਏ। ਉਂਜ ਇਜਲਾਸ ਦੇ ਚੌਥੇ ਦਿਨ ਸਦਨ ਵਿੱਚ ਵਿਧਾਇਕਾਂ ਤੇ ਵਜ਼ੀਰਾਂ ਦੀ ਹਾਜ਼ਰੀ ਕਾਫੀ ਘੱਟ ਰਹੀ।
- - - - - - - - - Advertisement - - - - - - - - -