ਲੁਧਿਆਣਾ: ਪੰਜਾਬ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਦੀ ਆਖ਼ਰੀ ਤਰੀਕ ਨੂੰ 3 ਦਿਨ ਬਾਕੀ ਹਨ। ਇਸੇ ਦੌਰਾਨ ਸ਼ਨੀਵਾਰ ਨੂੰ ਸਿਮਰਜੀਤ ਸਿੰਘ ਬੈਂਸ ਦੀ ਲੋਕ ਇਨਸਾਫ ਪਾਰਟੀ ਨੇ ਵੀ ਆਪਣੇ 2 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ ਮੁਤਾਬਕ ਲੁਧਿਆਣਾ ਦੇ ਦਾਖਾਂ ਤੋਂ ਸੁਖਦੇਵ ਸਿੰਘ ਚੱਕ ਤੇ ਫਗਵਾੜਾ ਤੋਂ ਜਰਨੈਲ ਸਿੰਘ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ।
49 ਸਾਲਾ ਸੁਖਦੇਵ ਸਿੰਘ ਚੱਕ ਆਪਣੇ ਜੱਦੀ ਪਿੰਡ ਚੱਕ ਦੇ ਸਰਪੰਚ, ਜ਼ਿਲ੍ਹਾ ਪਰਿਸ਼ਦ ਦੇ ਮੈਂਬਰ ਸਮੇਤ ਪੰਜ ਸਾਲਾਂ ਤਕ ਖੇਤੀਬਾੜੀ ਸੇਵਾ ਸੁਸਾਇਟੀ ਦੇ ਪ੍ਰਧਾਨ ਵੀ ਰਹੇ ਹਨ। ਲੋਕ ਇਨਸਾਫ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋਏ ਚੱਕ ਨੇ ਕਈ ਸਾਲ ਪਹਿਲਾਂ ਅਕਾਲੀ ਦਲ ਨੂੰ ਛੱਡ ਦਿੱਤਾ ਸੀ।
ਪਹਿਲਾਂ ਪਾਰਟੀ ਨੇ ਚੱਕ ਨੂੰ ਕਿਸਾਨ ਵਿੰਗ ਦਾ ਸੂਬਾ ਪ੍ਰਧਾਨ ਬਣਾਇਆ ਸੀ। ਹੁਣ ਦਾਖਾਂ ਲਈ ਜ਼ਿਮਨੀ ਚੋਣ ਵਿੱਚ ਉਮੀਦਵਾਰ ਖੜ੍ਹੇ ਕੀਤੇ ਹਨ। ਅਕਾਲੀ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਦੇ ਕਦੀ ਸਾਥੀ ਰਹਿ ਚੁੱਕੇ ਚੱਕ ਹੁਣ ਚੋਣ ਮੈਦਾਨ ਵਿੱਚ ਇਯਾਲੀ ਨੂੰ ਟੱਕਰ ਦੇਣਗੇ।