ਚੰਡੀਗੜ੍ਹ: ਆਪ ਸਰਕਾਰ ਦੇ 10 ਮੰਤਰੀਆਂ ਨੇ ਸਹੁੰ ਚੁੱਕ ਲਈ ਹੈ।ਇਸ ਤੋਂ ਬਾਅਦ 2 ਵਜੇ ਮਾਨ ਮੰਤਰੀ ਮੰਡਲ ਦੀ ਪਹਿਲੀ ਬੈਠਕ ਹੋਏਗੀ।ਸਹੁੰ ਚੁੱਕ ਸਮਾਗਮ 'ਚ ਪੰਜਾਬ ਦੇ ਰਾਜਪਾਲ ਦੇ ਨਾਲ ਹਰਿਆਣਾ ਦੇ ਰਾਜਪਾਲ ਵੀ ਪਹੁੰਚੇ ਸੀ।ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਤਮਾਮ ਵਿਧਾਇਕਾਂ ਤੇ ਮੰਤਰੀਆਂ ਦੇ ਪਰਿਵਾਰਕ ਮੈਂਬਰ ਵੀ ਸਹੁੰ ਚੁੱਕ ਸਮਾਗਮ 'ਚ ਹਿੱਸਾ ਲੈਣ ਪਹੁੰਚੇ।


ਹਰਪਾਲ ਚੀਮਾ ਨੇ ਚੁੱਕੀ ਸਹੁੰ।48 ਸਾਲਾ ਹਰਪਾਲ ਚੀਮਾ ਦਿੜਬਾ ਤੋਂ ਵਿਧਾਇਕ ਹਨ।ਹਰਪਾਲ ਚੀਮਾ ਪੇਸ਼ੇ ਤੋਂ ਵਕੀਲ ਹਨ।ਇਸ ਤੋਂ ਪਹਿਲਾਂ ਪਿਛਲੀ ਕਾਂਗਰਸ ਸਰਕਾਰ ਵਿੱਚ ਚੀਮਾ LOP ਵੀ ਰਹਿ ਚੁੱਕੇ ਹਨ।ਹਰਪਾਲ ਚੀਮਾ ਨੇ ਅਕਾਲੀ ਦਲ ਦੇ ਗੁਲਜ਼ਾਰ ਸਿੰਘ ਨੂੰ 50329 ਵੋਟਾਂ ਨਾਲ ਹਰਾਇਆ ਹੈ।ਹਰਪਾਲ ਚੀਮਾ ਦੂਜੀ ਵਾਰ ਦਿੜਬਾ ਤੋਂ ਜਿੱਤੇ ਹਨ। 2017 ‘ਚ ਹਰਪਾਲ ਚੀਮਾ ਨੇ AAP ਜੁਆਇਨ ਕੀਤੀ ਸੀ। 2018 ‘ਚ ਸੁਖਪਾਲ ਖਹਿਰਾ ਤੋਂ ਬਾਅਦ ਹਰਪਾਲ ਚੀਮਾ ਨੂੰ ਵਿਰੋਧੀ ਧਿਰ ਦਾ ਲੀਡਰ ਬਣਾਇਆ ਗਿਆ ਸੀ। 


ਡਾ. ਬਲਜੀਤ ਕੌਰ ਨੇ ਚੁੱਕੀ ਸਹੁੰ।46 ਸਾਲਾ ਡਾ. ਬਲਜੀਤ ਮਲੋਟ ਤੋਂ ਵਿਧਾਇਕ ਹਨ ਅਤੇ ਪੇਸ਼ੇ ਤੋਂ ਔਪਥਮੋਲਿਜਸਟ ਡਾਕਟਰ ਹਨ।ਬਲਜੀਤ ਕੌਰ ਨੇ SAD ਦੇ ਹਰਪ੍ਰੀਤ ਸਿੰਘ ਨੂੰ 39722 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਬਲਜੀਤ  ਕੌਰ ਫਰੀਦਕੋਟ ਤੋਂ ਸਾਬਕਾ MP ਪ੍ਰੋ ਸਾਧੂ ਸਿੰਘ ਦੀ ਬੇਟੀ ਹੈ।ਡਾ. ਬਲਜੀਤ ਕੌਰ ਔਪਥਮੋਲਿਜਸਟ (ਅੱਖਾਂ ਦੇ ਡਾਕਟਰ ) ਹਨ।  


ਹਰਭਜਨ ਸਿੰਘ ETO ਨੇ ਚੁੱਕੀ ਸਹੁੰ। 53 ਸਾਲਾ ਹਰਭਜਨ ਸਿੰਘ ਜੰਡਿਆਲਾ ਤੋਂ ਵਿਧਾਇਕ ਹਨ।ਪੜਾਈ ਦੀ ਗੱਲ ਕਰੀਏ ਤਾਂ ਮਾਸਟਰਜ਼ ਇਨ ਪੋਲੀਟਿਕਲ ਸਾਇਸ ਕਰ ਚੁੱਕੇ ਹਨ। ਹਰਭਜਨ ਸਿੰਘ ETO ਨੇ ਕਾਂਗਰਸ ਦੇ ਸੁਖਵਿੰਦਰ ਸਿੰਘ ਡੈਨੀ ਵਡਾਲਾ ਨੂੰ 25383 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਹਰਭਜਨ ਸਿੰਘ 2012 ‘ਚ PCS ਪਾਸ ਕਰਕੇ ETO ਬਣੇ ਸਨ। ਹਰਭਜਨ ਸਿੰਘ ਨੇ 2017 ‘ਚ ਸਵੈ ਇੱਛਾ ਦੇ ਨਾਲ ਰਿਟਾਇਰਮੈਂਟ ਲਈ ਸੀ।  2017 ‘ਚ ਹਰਭਜਨ ਸਿੰਘ ਡੈਨੀ ਵਡਾਲਾ ਤੋਂ ਹਾਰ ਗਏ ਸਨ।  


ਡਾ. ਵਿਜੇ ਸਿੰਗਲਾ ਨੇ ਵੀ ਚੁੱਕੀ ਸਹੁੰ। ਸਿੰਗਲਾ ਮਾਨਸਾ ਤੋਂ ਵਿਧਾਇਕ ਹਨ।52 ਸਾਲਾ ਸਿੰਗਲਾ ਪੇਸ਼ੇ ਤੋਂ ਡੈਂਟਲ ਡਾਕਟਰ ਹਨ। ਡਾ. ਵਿਜੇ ਸਿੰਗਲਾ ਨੇ ਕਾਂਗਰਸ ਦੇ ਸਿੱਧੂ ਮੂਸੇਵਾਲਾ ਨੂੰ 63 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ ਹੈ।ਡਾ. ਵਿਜੇ ਸਿੰਗਲਾ 2015 ‘ਚ AAP ‘ਚ ਸ਼ਾਮਿਲ ਹੋਏ ਸਨ।ਡਾ. ਵਿਜੇ ਸਿੰਗਲਾ AAP ਵਪਾਰ ਵਿੰਗ ਦੇ ਪ੍ਰਧਾਨ ਰਹਿ ਚੁੱਕੇ ਹਨ।ਵਿਜੇ ਸਿੰਗਲਾ ਪੇਸ਼ੇ ਤੋਂ ਦੰਦਾਂ ਦੇ ਡਾਕਟਰ ਹਨ। 


ਲਾਲ ਸਿੰਘ ਕਟਾਰੂਚੱਕ ਨੇ ਵੀ ਚੁੱਕੀ ਸਹੁੰ।ਕਟਾਰੂਚੱਕ ਭੋਅ ਤੋਂ ਵਿਧਾਇਕ ਹਨ। 51 ਸਾਲਾ ਕਟਾਰੂਚੱਕ 10ਵੀਂ ਪਾਸ ਹਨ।ਲਾਲ ਸਿੰਘ ਕਟਾਰੂਚੱਕ ਨੇ ਕਾਂਗਰਸ ਦੇ ਜੋਗਿੰਦਰ ਪਾਲ ਨੂੰ ਹਰਾਇਆ ਹੈ।ਲਾਲ ਸਿੰਘ ਕਟਾਰੂਚੱਕ ਨੇ 1204 ਵੋਟਾਂ ਦੇ ਫਰਕ ਨਾਲ ਜਿੱਤ ਹਾਸਿਲ ਕੀਤੀ ਹੈ। 


ਹਰਜੋਤ ਸਿੰਘ ਬੈਂਸ ਨੇ ਵੀ ਚੁੱਕੀ ਸਹੁੰ।ਬੈਂਸ ਅਨੰਦਪੁਰ ਸਾਹਿਬ ਤੋਂ ਵਿਧਾਇਕ ਹਨ।31 ਸਾਲਾ ਹਰਜੋਤ ਬੈਂਸ ਪੜਾਈ 'ਚ LLB ਕਰ ਚੁੱਕੇ ਹਨ।ਹਰਜੋਤ ਸਿੰਘ ਬੈਂਸ ਕੈਬਨਿਟ ਦੇ ਸਭ ਤੋਂ ਛੋਟੀ ਉਮਰ ਦੇ ਮੰਤਰੀ ਬਣਨਗੇ। ਹਰਜੋਤ ਬੈਂਸ ਨੇ ਸਾਬਕਾ ਸਪੀਕਰ ਰਾਣਾ KP ਸਿੰਘ ਨੂੰ 45535 ਵੋਟਾਂ ਦੇ ਫਰਕ ਨਾਲ ਹਰਾਇਆ ਹੈ।ਹਰਜੋਤ ਸਿੰਘ ਬੈਂਸ 2017 ‘ਚ ਸਾਹਨੇਵਾਲ ਤੋਂ ਲੜੇ ਅਤੇ 39 ਹਜ਼ਾਰ ਵੋਟਾਂ ਨਾਲ ਹਾਰੇ ਸਨ। 


ਗੁਰਮੀਤ ਸਿੰਘ ਮੀਤ ਹੇਅਰ ਨੇ ਵੀ ਲਈ ਸਹੁੰ।ਮੀਤ ਹੇਅਰ ਬਰਨਾਲਾ ਤੋਂ ਵਿਧਾਇਕ ਹਨ।32 ਸਾਲਾ ਮੀਤ ਹੇਅਰ Btech ਕਰ ਚੁੱਕੇ ਹਨ।ਮੀਤ ਹੇਅਰ ਨੇ ਅਕਾਲੀ ਦਲ ਦੇ ਉਮੀਦਵਾਰ ਕੁਲਵੰਤ ਕੀਤੂ ਨੂੰ 37101 ਵੋਟਾਂ ਨਾਲ ਹਰਾਇਆ ਹੈ। ਮੀਤ ਹੇਅਰ ਦੂਜੀ ਵਾਰ ਬਰਨਾਲਾ ਤੋਂ MLA ਬਣੇ ਹਨ। 


ਕੁਲਦੀਪ ਸਿੰਘ ਧਾਲੀਵਾਲ ਨੇ ਵੀ ਸਹੁੰ ਚੁਕੀ।ਧਾਲੀਵਾਲ ਅਜਨਾਲਾ ਤੋਂ ਵਿਧਾਇਕ ਹਨ।60 ਸਾਲਾ ਧਾਲੀਵਾਲ 10ਵੀਂ ਪਾਸ ਹਨ ਅਤੇ ਪੇਸ਼ੇ ਤੋਂ ਕਿਸਾਨ ਹਨ।ਕੁਲਦੀਪ ਸਿੰਘ ਧਾਲੀਵਾਲ ਨੇ SAD ਦੇ ਅਮਰਪਾਲ ਸਿੰਘ ਬੋਨੀ ਅਜਨਾਲਾ ਨੂੰ 7843 ਵੋਟਾਂ ਨਾਲ ਹਰਾਇਆ ਹੈ।ਧਾਲੀਵਾਲ ਮਾਨ ਕੈਬਨਿਟ ਦੇ ਸਭ ਤੋਂ ਵੱਧ ਉਮਰ ਦੇ ਮੰਤਰੀ ਬਣਨ ਵਾਲੇ ਹਨ।


ਲਾਲਜੀਤ ਸਿੰਘ ਭੁੱਲਰ ਨੇ ਵੀ ਚੁੱਕੀ ਸਹੁੰ। ਲਾਲਜੀਤ ਸਿੰਘ ਭੁੱਲਰ ਪੱਟੀ ਤੋਂ ਵਿਧਾਇਕ ਹਨ।40 ਸਾਲਾ ਭੁੱਲਰ 12ਵੀਂ ਪਾਸ ਹਨ।ਲਾਲਜੀਤ ਸਿੰਘ ਭੁੱਲਰ ਨੇ SAD ਦੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ 10999 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਲਾਲਜੀਤ ਸਿੰਘ ਭੁੱਲਰ ਖੇਤੀ ਅਤੇ ਆੜਤ ਦਾ ਕੰਮ ਕਰਦੇ ਹਨ।  


ਹੁਸ਼ਿਆਰਪੁਰ ਤੋਂ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਸਹੁੰ ਚੁੱਕ ਲਈ ਹੈ।56 ਸਾਲਾ ਜ਼ਿੰਪਾ 12ਵੀਂ ਪਾਸ ਹਨ। ਜ਼ਿੰਪਾ ਮੰਤਰੀ ਮੰਡਲ ‘ਚ ਦੁਆਬਾ ਤੋਂ ਇਕਲੌਤਾ ਚਿਹਰਾ ਹਨ।ਬ੍ਰਹਮ ਸ਼ੰਕਰ ਜਿੰਪਾ ਨੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ 13859 ਵੋਟਾਂ ਦੇ ਫਰਕ ਨਾਲ ਹਰਾਇਆ ਹੈ।ਬ੍ਰਹਮ ਸ਼ੰਕਰ ਜਿੰਪਾ AAP ਤੋਂ ਪਹਿਲਾਂ ਕਾਂਗਰਸ ‘ਚ ਸਨ।ਬ੍ਰਹਮ ਸ਼ੰਕਰ ਜਿੰਪਾ ਕਾਂਗਰਸ ਤੋਂ ਕਾਊਂਸਲਰ ਵੀ ਰਹੇ ਹਨ।