ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਮੌਸਮ ਸੁੱਕਾ ਰਹੇਗਾ। ਜ਼ਿਆਦਾਤਰ ਥਾਵਾਂ ‘ਤੇ ਦਿਨ ਅਤੇ ਰਾਤ ਦਾ ਤਾਪਮਾਨ ਘਟ ਰਿਹਾ ਹੈ। ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 0.1°C ਦੀ ਕਮੀ ਦਰਜ ਕੀਤੀ ਗਈ ਹੈ ਅਤੇ ਹੁਣ ਇਹ ਸਧਾਰਣ ਪੱਧਰ ਦੇ ਨੇੜੇ ਪਹੁੰਚ ਗਿਆ ਹੈ। ਬਠਿੰਡਾ ਵਿੱਚ ਸਭ ਤੋਂ ਵੱਧ 28.1°C ਤਾਪਮਾਨ ਦਰਜ ਕੀਤਾ ਗਿਆ।
ਉੱਧਰ ਆਦਮਪੁਰ ਵਿੱਚ ਘੱਟੋ-ਘੱਟ ਤਾਪਮਾਨ 6.0°C ਰਿਕਾਰਡ ਹੋਇਆ। ਪੰਜਾਬ ਦੇ ਕੁਝ ਇਲਾਕਿਆਂ ਵਿੱਚ ਹਲਕੀ ਧੁੰਦ ਵੀ ਦੇਖਣ ਨੂੰ ਮਿਲ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ 4 ਦਿਨਾਂ ਵਿੱਚ ਰਾਤ ਦੇ ਤਾਪਮਾਨ ਵਿੱਚ ਲਗਭਗ 2 ਤੋਂ 4°C ਦੀ ਹੋਰ ਕਮੀ ਆ ਸਕਦੀ ਹੈ।
ਕਈ ਜ਼ਿਲ੍ਹਿਆਂ ਦੀ ਹਵਾ ਪ੍ਰਦੂਸ਼ਿਤ
ਰਾਜ ਅਤੇ ਚੰਡੀਗੜ੍ਹ ਵਿੱਚ ਪਰਾਲੀ ਸਾੜਨ ਕਾਰਨ ਹਵਾ ਪ੍ਰਦੂਸ਼ਿਤ ਬਣੀ ਹੋਈ ਹੈ। ਸਵੇਰੇ ਛੇ ਵਜੇ ਅੰਮ੍ਰਿਤਸਰ ਦਾ AQI 104 ਦਰਜ ਕੀਤਾ ਗਿਆ। ਜਲੰਧਰ ਦਾ AQI 126, ਖੰਨਾ 126, ਲੁਧਿਆਣਾ 157, ਮੰਡੀ ਗੋਬਿੰਦਗੜ੍ਹ 190 ਅਤੇ ਪਟਿਆਲਾ ਦਾ AQI 147 ਮਾਪਿਆ ਗਿਆ।
ਚੰਡੀਗੜ੍ਹ ਵਿੱਚ ਸੈਕਟਰ-22 ਅਤੇ ਸੈਕਟਰ-25 ਦਾ AQI 166 ਦਰਜ ਹੋਇਆ, ਜਦਕਿ ਸੈਕਟਰ-53 ਦਾ AQI 148 ਰਿਹਾ। ਡਾਕਟਰਾਂ ਦਾ ਕਹਿਣਾ ਹੈ ਕਿ ਇਸ ਠੰਢ ਦੇ ਮੌਸਮ ਵਿੱਚ ਲੋਕਾਂ ਨੂੰ ਘਰੋਂ ਬਾਹਰ ਨਿਕਲਦਿਆਂ ਮਾਸਕ ਜ਼ਰੂਰ ਪਹਿਨਣਾ ਚਾਹੀਦਾ ਹੈ।
ਪਰਾਲੀ ਸਾੜਨ ਦੇ ਕੇਸ ਘੱਟੇ
ਪਰਾਲੀ ਸਾੜਨ ਦੇ ਮਾਮਲਿਆਂ ਦੀ ਗੱਲ ਕਰੀਏ ਤਾਂ 15 ਸਤੰਬਰ 2025 ਤੋਂ 24 ਨਵੰਬਰ ਤੱਕ ਕੁੱਲ 5,088 ਮਾਮਲੇ ਸਾਹਮਣੇ ਆਏ ਹਨ। ਜਦਕਿ 2024 ਵਿੱਚ 10,909 ਕੇਸ ਦਰਜ ਕੀਤੇ ਗਏ ਸਨ, ਜੋ ਲਗਭਗ 53% ਵੱਧ ਸਨ। 2023 ਵਿੱਚ 36,663 ਮਾਮਲੇ ਦਰਜ ਹੋਏ ਸਨ, ਇਹ ਲਗਭਗ 86% ਵੱਧ ਸਨ। ਸਾਲ 2021 ਵਿੱਚ ਤਾਂ 71,304 ਕੇਸ ਦਰਜ ਕੀਤੇ ਗਏ ਸਨ। ਪਰਾਲੀ ਸਾੜਨ ਨੂੰ ਲੈ ਕੇ ਇਸ ਵਾਰ ਪਾਲਿਊਸ਼ਨ ਬੋਰਡ ਵੱਲੋਂ ਸਖ਼ਤੀ ਕੀਤੀ ਜਾ ਰਹੀ ਹੈ ਅਤੇ ਕਈ ਕਿਸਮ ਦੇ ਪ੍ਰਬੰਧ ਵੀ ਕੀਤੇ ਗਏ ਹਨ।
ਕਦੋਂ ਬਾਰਿਸ਼ ਦੇਏਗੀ ਦਸਤਕ
ਪੰਜਾਬ ਵਿੱਚ ਵੱਧ ਰਹੀ ਠੰਢ ਦੇ ਦਰਮਿਆਨ ਵਰਖਾ ਨੂੰ ਲੈ ਕੇ ਤਾਜ਼ਾ ਅਪਡੇਟ ਸਾਹਮਣੇ ਆਇਆ ਹੈ। ਮੌਸਮ ਵਿਭਾਗ ਦੇ ਮੁਤਾਬਕ ਨਵੰਬਰ ਦੇ ਅਖੀਰ ਜਾਂ ਦਸੰਬਰ ਦੀ ਸ਼ੁਰੂਆਤ ਵਿੱਚ ਪੰਜਾਬ ‘ਚ ਮੀਂਹ ਪੈ ਸਕਦਾ ਹੈ। ਵਰਖਾ ਹੋਣ ਤੋਂ ਬਾਅਦ ਰਾਜ ‘ਚ AQI ਵਿੱਚ ਸੁਧਾਰ ਦੇਖਣ ਨੂੰ ਮਿਲ ਸਕਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।