ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਦਾ ਪਟਾਖਿਆਂ ਤੇ ਵੱਡਾ ਬਿਆਨ ਆਇਆ ਹੈ।ਪੰਜਾਬ ਅੰਦਰ ਦਿਵਾਲੀ, ਗੁਰਪੂਰਬੂ ਅਤੇ ਕ੍ਰਿਸਮਸ ਮੌਕੇ 2 ਘੰਟੇ ਲਈ ਗ੍ਰੀਨ ਪਟਾਖੇ ਯਾਨੀ ਘੱਟ ਪ੍ਰਦੂਸ਼ਣ ਵਾਲੇ ਪਟਾਖੇ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ।ਫਿਲਹਾਲ ਇਹ ਇਜਾਜ਼ਤ ਮੰਡੀ ਗੋਬਿੰਦਗੜ੍ਹ ਨੂੰ ਨਹੀਂ ਮਿਲੀ ਹੈ।ਦੱਸ ਦੇਈਏ ਕਿ ਮੰਡੀ ਗੋਬਿੰਦਗੜ੍ਹ ਦਾ AQI ਪੱਧਰ ਖਾਫ਼ੀ ਖਰਾਬ ਹੈ।


ਮੰਡੀ ਗੋਬਿੰਦਗੜ੍ਹ ਵਿੱਚ 9-10 ਨਵੰਬਰ ਦੀ ਦਰਮਿਆਨੀ ਰਾਤ ਤੋਂ ਲੈ ਕੇ 30 ਨਵੰਬਰ ਅਤੇ 1 ਦਸੰਬਰ ਦੀ ਰਾਤ ਨੂੰ ਪਟਾਖਿਆਂ ਤੇ ਪੂਰੀ ਤਰ੍ਹਾਂ ਰੋਕ ਹੈ।ਇਨ੍ਹਾਂ ਆਦੇਸ਼ਾਂ ਮੁਤਾਬਿਕ ਸਿਰਫ ਗ੍ਰੀਨ ਪਟਾਖੇ ਚਲਾਉਣ ਦੀ ਹੀ ਅਗਿਆ ਹੈ।

ਦਿਵਾਲੀ ਮੌਕੇ ਰਾਤ 8 ਵਜੇ ਤੋਂ 10 ਵਜੇ ਤੱਕ ਪਟਾਖੇ ਚਲਾਉਣ ਦੀ ਇਜਾਜ਼ਤ ਹੈ।ਗੁਰਪੂਰਬ ਮੌਕੇ ਸਵੇਰੇ 4 ਵਜੇ ਤੋਂ 5 ਵਜੇ ਅਤੇ ਰਾਤ 9 ਵਜੇ ਤੋਂ 10 ਵਜੇ ਤੱਕ ਪਟਾਖੇ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ।ਇਸ ਦੇ ਨਾਲ ਹੀ ਕ੍ਰਿਸਮਸ ਮੌਕੇ ਰਾਤ 11: 55 ਤੋਂ 12:30 ਵਜੇ ਤੱਕ ਪਟਾਖੇ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ।