Punjab News: ਪੰਜਾਬ 'ਚ ਸਿਆਸਤ ਗਰਮਾਈ, ਅੰਮ੍ਰਿਤਸਰ-ਜਲੰਧਰ ਧਮਾਕਿਆਂ ‘ਤੇ ਬੋਲੇ CM ਮਾਨ- ਭਾਜਪਾ ਦੀ ਪੰਜਾਬ ਚੋਣਾਂ ਦੀ ਤਿਆਰੀ, ਲੋਕਾਂ ਨੂੰ ਡਰਾ-ਧਮਕਾ ਕੇ ਹੀ ਵੋਟਾਂ ਲੈਂਦੇ...
Punjab News: ਪੰਜਾਬ ਵਿੱਚ ਇੱਕ ਹਫ਼ਤੇ ਦੇ ਅੰਦਰ ਤਿੰਨ ਧਮਾਕੇ ਹੋਏ, ਜਿਸ ਕਾਰਨ ਭਾਜਪਾ ਅਤੇ ਕਾਂਗਰਸ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੁਰੀ ਤਰ੍ਹਾਂ ਘੇਰਿਆ। ਹਾਲਾਂਕਿ, ਮਾਨ ਨੇ ਧਮਾਕਿਆਂ ਲਈ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਇਆ...

Punjab News: ਪੰਜਾਬ ਵਿੱਚ ਇੱਕ ਹਫ਼ਤੇ ਦੇ ਅੰਦਰ ਤਿੰਨ ਧਮਾਕੇ ਹੋਏ, ਜਿਸ ਕਾਰਨ ਭਾਜਪਾ ਅਤੇ ਕਾਂਗਰਸ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੁਰੀ ਤਰ੍ਹਾਂ ਘੇਰਿਆ। ਹਾਲਾਂਕਿ, ਮਾਨ ਨੇ ਧਮਾਕਿਆਂ ਲਈ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਇਆ। ਮਾਨ ਨੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪੰਜਾਬ ਵਿੱਚ ਹੁਣ ਜੋ ਸ਼ੁਰੂ ਹੋਇਆ ਹੈ ਉਹ ਭਾਜਪਾ ਦਾ ਸਟਾਈਲ ਹੈ। ਭਾਜਪਾ ਚੋਣਾਂ ਤੋਂ ਪਹਿਲਾਂ ਅਜਿਹੇ ਹੱਥਕੰਡੇ ਵਰਤ ਕੇ ਲੋਕਾਂ ਨੂੰ ਡਰਾਉਂਦੀ ਹੈ।
ਪੰਜਾਬ ਦੀ ਸਿਆਸਤ ਗਰਮਾਈ
ਪੰਜਾਬ ਸੀਐਮ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ‘ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਹ ਛੋਟੇ-ਮੋਟੇ ਧਮਾਕੇ ਭਾਰਤੀ ਜਨਤਾ ਪਾਰਟੀ ਦੀ ਚੋਣਾਂ ਦੀ ਤਿਆਰੀ ਹੈ। ਬੀਤੀ ਰਾਤ, ਪਹਿਲਾਂ ਜਲੰਧਰ ਤੇ ਫਿਰ ਕੁੱਝ ਘੰਟਿਆਂ ਬਾਅਦ ਅੰਮ੍ਰਿਤਸਰ ‘ਚ ਹੋਏ ਧਮਾਕਿਆਂ ਦੀ ਜਾਂਚ ਲਈ ਵੱਖ-ਵੱਖ ਜਾਂਚ ਏਜੰਸੀਆ ਜੁੱਟ ਗਈਆਂ ਹਨ। ਹੁਣ ਤੱਕ ਸ਼ੱਕੀ ਧਮਾਕਿਆਂ ਦੇ ਕਾਰਨਾਂ ਦਾ ਪਤਾ ਨਹੀਂ ਚਲ ਸਕਿਆ ਹੈ। ਪਰ, ਇਸ ਵਿਚਕਾਰ ਸੀਐਮ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾ ਸਕਦੀ ਹੈ।
#WATCH | Anandpur Sahib | On incidents of explosion in Amritsar & Jalandhar, Punjab CM Bhagwant Mann says, "Investigation is underway into these minor blasts. This is the BJP's preparation for the Punjab elections. BJP gets votes by spreading violence and fear among people. I… pic.twitter.com/e23EVt0knq
— ANI (@ANI) May 6, 2026
ਭਾਜਪਾ ਫਿਰਕੂ ਪਾਰਟੀ- CM ਮਾਨ
ਸੀਐਮ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਭਾਜਪਾ ਫਿਰਕੂ ਪਾਰਟੀ। ਬੰਗਾਲ ਦੀ ਚੋਣ ਖ਼ਤਮ ਹੋ ਗਈ ਤੇ ਉਨ੍ਹਾਂ ਨੇ ਆਪ ਹੀ ਕਿਹਾ ਕਿ ਹੁਣ ਪੰਜਾਬ ਦੀ ਵਾਰੀ ਹੈ। ਇਸ ਦਾ ਮਤਲਬ ਹੈ ਕਿ ਜਿਹੜੇ ਛੋਟੇ-ਮੋਟੇ ਧਮਾਕੇ ਹੋਏ ਤੇ ਜਿਸ ਦੀ ਜਾਂਚ ਜਾਰੀ ਹੈ, ਇਹ ਭਾਜਪਾ ਦੀ ਪੰਜਾਬ ਚੋਣਾਂ ਦੀ ਤਿਆਰੀ ਹੈ। ਉਹ ਇਸ ਤਰ੍ਹਾਂ ਹਿੰਸਾ ਫੈਲਾ ਕੇ, ਲੋਕਾਂ ਨੂੰ ਡਰਾ-ਧਮਕਾ ਕੇ ਹੀ ਵੋਟਾਂ ਲੈਂਦੇ ਹਨ।
ਉਨ੍ਹਾਂ ਨੇ ਅੱਗੇ ਕਿਹਾ ਕਿ ਮੈਂ ਭਾਜਪਾ ਵਾਲਿਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਇਨ੍ਹਾਂ ਹਰਕਤਾਂ ਤੋਂ ਬਾਜ ਆ ਜਾਣ। ਪੰਜਾਬ ਸ਼ਾਂਤੀਪੂਰਵਕ ਸੂਬਾ ਹੈ। ਸਰਭਤ ਦਾ ਭਲਾ ਮੰਗਣ ਵਾਲੀ ਬਾਣੀ ਕਰੋੜਾਂ ਸਪੀਕਰਾਂ ‘ਚੋਂ ਸ਼ਾਮ-ਸਵੇਰੇ ਉੱਚਰੀ ਜਾਂਦੀ ਹੈ। ਅਸੀਂ ਦੁਨੀਆਂ ਦਾ ਭਲਾ ਮੰਗਣ ਵਾਲੇ ਲੋਕ ਹਾਂ। ਤੁਸੀਂ ਸਾਡੇ ਨਾਲ ਅਜਿਹੀਆਂ ਕੋਝੀਆਂ ਹਰਕਤਾਂ ਨਾ ਕਰੋ। ਭਾਜਪਾ ਹਰ ਸੂਬੇ ‘ਚ ਜਿੱਥੇ ਵੀ ਚੋਣ ਲੜਨੀ ਹੁੰਦੀ ਹੈ, ਉੱਥੇ ਪਹਿਲਾਂ ਲੜਾਈ ਕਰਵਾਉਂਦੀ ਹੈ।
ਭਾਜਪਾ ਵਾਲੇ ਬੇਅਦਬੀ ਖਿਲਾਫ਼ ਕਾਨੂੰਨ ਤੋਂ ਦੁੱਖੀ: CM ਮਾਨ
ਮੁੱਖ ਮੰਤਰੀ ਨੇ ਭਾਜਪਾ ਨੂੰ ਘੇਰਦੇ ਹੋਏ ਕਿਹਾ ਕਿ ਬੇਅਦਬੀ ਖਿਲਾਫ਼ ਕਾਨੂੰਨ ਤੋਂ ਇਹ (ਭਾਜਪਾ) ਬਹੁਤ ਦੁੱਖੀ ਹਨ, ਕਿਉਂਕਿ ਇਨ੍ਹਾਂ ਨੇ ਲੜਾਉਣਾ ਸੀ ਤੇ ਹੁਣ ਜੇਕਰ ਬੇਅਦਬੀ ਹੋ ਗਈ ਤਾਂ ਇਨ੍ਹਾਂ ਨੇ ਦੋ ਫਿਰਕੇ ਭੜਕਾਉਣੇ ਸਨ। ਹੁਣ ਸਖ਼ਤ ਸਜ਼ਾ ਹੋ ਜਾਵੇਗੀ ਤਾਂ ਕੋਈ ਇਨ੍ਹਾਂ ਦੇ ਕਹੇ ‘ਤੇ ਬੇਅਦਬੀ ਕਰਨ ਨੂੰ ਤਿਆਰ ਨਹੀਂ ਹੋਣਾ। ਇਹ ਭਾਜਪਾ ਦੇ ਏਜੰਡੇ ਤੋਂ ਉਲਟਾ ਹੋ ਗਿਆ। ਭਾਜਪਾ ਕਹਿੰਦੀ ਹੈ ਪੰਜਾਬ ਦੀ ਤਿਆਰੀ ਹੈ, ਇਹ ਛੋਟੇ-ਮੋਟੇ ਬਲਾਸਟ ਕਰਵਾ ਕੇ ਤੇ ਡਰਾ ਕੇ ਲੋਕਾਂ ਤੋਂ ਵੋਟਾਂ ਲੈਣਾ ਚਾਹੁੰਦੇ ਹੋ? ਮੈਂ ਭਾਜਪਾ ਨੂੰ ਕਹਿਣਾ ਚਾਹੁੰਦਾ ਹਾਂ ਕਿ ਪੰਜਾਬ ਨੇ ਬਹੁਤ ਕਾਲੀਆਂ ਰਾਤਾਂ-ਕਾਲੇ ਦਿਨ ਦੇਖ ਲਏ। ਲੋਕਾਂ ਦੇ ਜ਼ਖ਼ਮ ਅੱਲ੍ਹੇ ਹਨ ਤਾਂ ਇਸ ਕਰਕੇ ਭਾਜਪਾ ਇਸ ਤਰ੍ਹਾਂ ਦੀਆਂ ਹਰਕਤਾਂ ਤੋਂ ਬਾਜ ਆ ਜਾਵੇ।
ਟ੍ਰੈਂਡਿੰਗ ਟੌਪਿਕ






















