ਪੰਜਾਬ ਦੀ ਰਾਜਨੀਤੀ 'ਚ ਧਰਮ ਵੱਡੀ ਭੂਮਿਕਾ ਨਿਭਾਉਂਦੀ ਹੈ। ਹਾਲੇ ਤਕ ਸਿੱਖਾਂ ਦੀ ਲਾਮਬੰਦੀ 'ਤੇ ਸੂਬੇ ਦੇ ਰਾਜਨੀਤੀ ਦੀ ਦਿਸ਼ਾ ਤੈਅ ਕਰਦੀ ਰਹੀ ਹੈ ਪਰ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਰਾਜਨੀਤਕ ਰੂਪ ਨਾਲ ਕਮਜ਼ੋਰ ਹੋਣ 'ਤੇ ਹਿੰਦੂ ਵੋਟ ਬੈਂਕ 'ਤੇ ਨਿਸ਼ਾਨਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਾਂਗਰਸ ਨੇ ਹਿੰਦੂਆਂ ਨੂੰ ਆਪਣੇ ਪੱਖ 'ਚ ਕਰਨ ਲਈ ਇਕ ਚਾਲ ਚਲੀ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਨੇ ਰਾਮਾਇਣ, ਮਹਾਭਾਰਤ ਤੇ ਸ੍ਰੀਮਦ ਭਗਵਦ ਗੀਤਾ ਦੇ ਤਿੰਨ ਮਹਾਂਕਾਵਿ 'ਤੇ ਇਕ ਵਿਸ਼ੇਸ਼ ਸੋਧ ਕੇਂਦਰ ਸਥਾਪਤ ਕਰਨ ਦਾ ਐਲਾਨ ਕੀਤਾ ਹੈ। ਸੀਐਮ ਚੰਨੀ ਦੇ ਦਫਤਰ 'ਚੋਂ ਇਹ ਸੂਚਨਾ ਮਿਲੀ ਹੈ।
ਪੰਜਾਬ ਦੀ ਰਾਜਨੀਤੀ 'ਚ ਆਗੂਆਂ, ਪਾਰਟੀਆਂ ਤੇ ਜਾਤੀਗਤ ਸਮੀਕਰਨਾਂ ਨਾਲ-ਨਾਲ ਡੇਰੇ ਵੀ ਵੱਡੀ ਭੂਮਿਕਾ ਨਿਭਾਉਂਦੇ ਹਨ। ਸਿੱਧੇ ਸ਼ਬਦਾਂ 'ਚ ਕਿਹਾ ਜਾਵੇ ਤਾਂ ਪੰਜਾਬ 'ਚ ਰਾਜਨੀਤਕ ਦਲ ਤੇ ਡੇਰੇ ਇਕ ਦੂਜੇ ਦੀ ਜ਼ਰੂਰਤ ਹਨ। ਡੇਰਿਆਂ ਦੇ ਮੁਖੀ ਰਾਜਨੀਤਕ ਪਾਰਟੀਆਂ ਦਾ ਇਸਤੇਮਾਲ ਭਗਤਾਂ ਦੀ ਗਿਣਤੀ ਵਧਾਉਣ ਲਈ ਕਰਦੇ ਹਨ ਰਾਜਨੀਤਕ ਦਲ ਇਨ੍ਹਾਂ ਡੇਰਿਆਂ ਦੀਆਂ ਬਰੂਹਾਂ 'ਤੇ ਇਸ ਲਈ ਜਾਂਦੇ ਹਨ ਤਾਂ ਜੋ ਲੱਖਾਂ ਭਗਤਾਂ ਦੀਆਂ ਵੋਟਾਂ ਮਿਲ ਸਕਣ।
25 ਸਾਲਾਂ ਬਾਅਦ Retirement ਲਈ ਕਰਨਾ ਹੈ 10 ਕਰੋੜ ਰੁਪਏ ਦਾ ਇੰਤਜ਼ਾਮ? ਜਾਣੋ ਕਿਵੇਂ ਪੂਰੇ ਹੋਵੇਗਾ ਟਾਰਗੇਟ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904