ਚੰਡੀਗੜ੍ਹ: ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਏਬੀਪੀ ਨਿਊਜ਼ ਦੇ ਖਾਸ ਚੋਣ ਸਮਾਗਮ ‘ਘੋਸ਼ਣਾ ਪੱਤਰ’ ‘ਚ ਪੰਜਾਬ ਦੇ ਸਿਆਸੀ ਹਾਲਾਤ ‘ਤੇ ਚਰਚਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਈ ਸਵਾਲਾਂ ਦੇ ਜਵਾਬ ਦਿੱਤੇ ਜਦ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕਾਂਗਰਸ ਦੇ ਵਿਧਾਇਕ ਭਾਜਪਾ ਦਾ ਰੁਖ ਕਿਉਂ ਕਰ ਰਹੇ ਹਨ? ਤਾਂ ਸਿੱਧੂ ਨੇ ਕਿਹਾ ਕਿ ਭਾਜਪਾ ਏਜੰਸੀਆਂ ਦੀ ਵਰਤੋਂ ਕਰਦਾ ਹੈ।


ਸਿੱਧੂ ਨੇ ਆਪਣੇ ਖਾਸ ਅੰਦਾਜ਼ ‘ਚ ਭਾਜਪਾ ‘ਤੇ ਨਿਸ਼ਾਨੇ ਸਾਧਦੇ ਹੋਏ ਕਿਹਾ,”ਭਾਜਪਾ ਨੇ ਜਲੰਧਰ ‘ਚ ਇੱਕ ਦਫ਼ਤਰ ਖੋਲ੍ਹਿਆ ਹੈ। ਉਨ੍ਹਾਂ ਨੇ ਇੱਕ ਮੈਸੇਜ ਭੇਜਿਆ ਹੈ, ‘ਜਾਂ ਤਾਂ ਆ ਜਾਓ ਸਾਡੇ ਆਫਿਸ ਜਲੰਧਰ, ਨਹੀਂ ਤਾਂ ਕਰ ਦੇਵੇਗਾਂ ਅੰਦਰ।'


ਨਵਜੋਤ ਸਿੱਧੂ ਨੇ ਕਿਹਾ,’ ਇਹ ਗੱਲ ਸਹੀ ਹੈ, ਇਹ ਈਡੀ ਦੀ ਭਾਸ਼ਾ, ਇਹ ਜਿੰਨੀਆਂ ਵੱਡੀਆਂ ਸੰਸਥਾਵਾਂ ਹਨ, ਉਨ੍ਹਾਂ ਨੂੰ ਨਚਾਉਣ ਦੀ ਭਾਸ਼ਾ ਹੈ, ਇਹ ਭਾਜਪਾ ਵੱਲੋਂ ਹੀ ਹੈ।‘ ਜਦ ਸਿੱਧੂ ਤੋਂ ਸਵਾਲ ਕੀਤਾ ਗਿਆ ਕਿ ਕਾਂਗਰਸ ਦੇ ਵਿਧਾਇਕ ਈਡੀ ਤੋਂ ਕਿਉਂ ਡਰ ਰਹੇ ਹਨ? ਇਸ ‘ਤੇ ਉਨ੍ਹਾਂ ਨੇ ਕਿਹਾ ਕਿ, ਮੈਂ ਨਾ ਤਾਂ ਡਰਿਆ ਹਾਂ, ਜੇਕਰ ਨਵਜੋਤ ਸਿੱਧੂ ਡਰਦਾ ਤਾਂ ਇਸੇ ਭਾਜਪਾ ਦੀ 6 ਸਾਲ ਦੀ ਰਾਜ ਸਭਾ ਐਵੇਂ ਹਵਾ ‘ਚ ਉਛਾਲਦਾ।‘


ਬੀਜੇਪੀ ਛੱਡਣ ਨੂੰ ਲੈ ਕੇ ਕੀ ਬੋਲੇ ਸਿੱਧੂ?


ਭਾਜਪਾ ਨੂੰ ਛੱਡਣ ਨੂੰ ਲੈ ਕੇ ਸਿੱਧੂ ਨੇ ਕਿਹਾ, ਕਿਉਂ ਛੱਡੀ? ਤਿੱਖੇ ਸ਼ਬਦਾਂ ‘ਚ ਬੋਲਦਿਆਂ ਉਨ੍ਹਾਂ ਕਿਹਾ ਕਿ ਬੀਜੇਪੀ ਇਸ ਲਈ ਛੱਡੀ ਕਿਉਂਕਿ ਇਹ ਲੋਕ ਮੈਨੂੰ ਇਨ੍ਹਾਂ ਤਸਕਰਾਂ, ਜਿਨ੍ਹਾਂ ਖਿਲਾਫ ਅੱਜ ਪਰਚੇ ਕੱਟੇ ਹਨ ਤੇ ਉਹ ਵੀ 6 ਸਾਲ ਬਾਅਦ, ਇਨ੍ਹਾਂ ਤਸਕਰਾਂ ਨਾਲ, ਇਨ੍ਹਾਂ ਚੋਰਾਂ ਨਾਲ, ਇਨ੍ਹਾਂ ਡਕੈਤਾਂ ਨਾਲ ਸਾਂਝ ਰੱਖਣ ਦੀ ਗੱਲ ਕਹਿੰਦੇ ਸਨ। ਇਹ ਕਹਿੰਦੇ ਸਨ ਕਿ ਤੁਸੀਂ ਉਨ੍ਹਾਂ ਦੀ ਕੈਂਪੇਨ ਕਰ ਦਿਓ ਤਾਂ ਠੀਕ ਹੈ। ਫਿਰ ਰਾਜ ਸਭਾ ਇਸ ਲਈ ਦਿੱਤੀ ਗਈ ਕਿ ਸਿੱਧੂ ਤੁਸੀਂ ਪੰਜਾਬ ਨਹੀਂ ਆਓਗੇ। ਤੁਸੀਂ ਜਾਂ ਤਾਂ ਇਨ੍ਹਾਂ ਦੀ ਕੰਪੇਨ ਕਰੋਗੇ ਜਾਂ ਫਿਰ ਤੁਸੀਂ ਪੰਜਾਬ ‘ਚ ਨਹੀਂ ਆਓਗੇ। ਉਨ੍ਹਾਂ ਕਿਹਾ ਕਿ ਜੇਕਰ ਮੈਂ ਕਿਸੇ ਤਗੜੇ ਨੇਤਾ ਨੂੰ ਕਹਾਂ ਕਿ ਉਹ ਗੁਜਰਾਤ ਨਹੀਂ ਜਾਵੇਗਾ, ਤਾਂ ਕੀ ਉਹ ਬਰਦਾਸ਼ਤ ਕਰ ਪਾਵੇਗਾ?’


ਕੈਪਟਨ ਅਮਰਿੰਦਰ ਸਿੰਘ ‘ਤੇ ਸਾਧਿਆ ਨਿਸ਼ਾਨਾ


ਨਵਜੋਤ ਸਿੱਧੂ ਨੇ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪੰਜ ਸਾਲ ਤੱਕ ਮੈਂ ਲੜਦਾ ਰਿਹਾ। ਮੈਨੂੰ ਪਹਿਲਾਂ ਹੀ ਇੱਕ ਸਾਲ ‘ਚ ਘਰ ਬਿਠਾ ਦਿੱਤਾ ਗਿਆ ਤੇ ਮੈਨੂੰ ਜਿਨ੍ਹਾਂ ਨੇ ਘਰ ਬਿਠਾਇਆ ਤਾਂ ਅੱਜ ਉਹੀ ਘਰ ਬੈਠੇ ਹਨ। ਜਿਸ ਸੀਐਮ ਨੇ ਦਰਵਾਜ਼ੇ ਬੰਦ ਕੀਤੇ, ਉਸ ਲਈ ਹੀ ਦਰਵਾਜ਼ੇ ਬੰਦ ਹੋ ਚੁੱਕੇ ਹਨ। ਉਨ੍ਹਾਂ ਨੇ ਕਿਹਾ,’ਉਹ ਸਾਡਾ ਮੁੱਖ ਮੰਤਰੀ ਹੈ ਹੀ ਨਹੀਂ ਸੀ। ਸਾਡੇ 78 ਵਿਧਾਇਕ ਸਨ ਪਰ ਸਾਡਾ ਮੁੱਖ ਮੰਤਰੀ ਨਹੀਂ ਸੀ। ਸਾਡਾ ਸੀਐਮ ਭਾਜਪਾ ਦੇ ਹੱਥਾਂ ‘ਚ ਸੀ।‘



ਇਹ ਵੀ ਪੜ੍ਹੋ: AAP Punjab CM Face: ਆਮ ਆਦਮੀ ਪਾਰਟੀ ਨੂੰ ਮਿਲ ਗਿਆ ਪੰਜਾਬ ਲਈ ਮੁੱਖ ਮੰਤਰੀ ਦਾ ਉਮੀਦਵਾਰ! , ਛੇਤੀ ਹੋਏਗਾ ਐਲਾਨ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904