ਚੰਡੀਗੜ੍ਹ: ਪੰਜਾਬ 'ਚ ਕੋਰੋਨਾਵਾਇਰਸ ਦਾ ਕਹਿਰ ਫਿਰ ਤੋਂ ਵੱਧਦਾ ਜਾ ਰਿਹਾ ਹੈ।ਅੱਜ ਕੋਰੋਨਾਵਾਇਰਸ ਦੇ 1320 ਨਵੇਂ ਕੇਸ ਸਾਹਮਣੇ ਆਏ ਹਨ।ਸੂਬੇ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 40643 ਹੋ ਗਈ ਹੈ। ਅੱਜ ਕੋਰੋਨਾਵਾਇਰਸ ਨਾਲ 45 ਮੌਤਾਂ ਹੋਣ ਦੀ ਵੀ ਖ਼ਬਰ ਸਾਹਮਣੇ ਆਈ ਹੈ।ਸੂਬੇ 'ਚ ਕੋਰੋਨਾ ਨਾਲ ਮਰਨ ਵਾਲਿਆ ਦੀ ਕੁੱਲ੍ਹ ਗਿਣਤੀ 1036 ਹੋ ਗਈ ਹੈ।

ਸ਼ਨੀਵਾਰ ਨੂੰ 1320 ਨਵੇਂ ਮਰੀਜ਼ ਸਾਹਮਣੇ ਆਏ ਹਨ। ਜਿਨ੍ਹਾਂ ਵਿਚੋਂ ਸਭ ਤੋਂ ਵੱਧ 360 ਕੇਸ ਲੋਧਿਆਣਾ ਤੋਂ, 177 ਪਟਿਆਲਾ ਤੋਂ ਅਤੇ164 ਮੁਹਾਲੀ ਤੋਂ ਸਾਹਮਣੇ ਆਏ ਹਨ।

ਅੱਜ ਕੁੱਲ੍ਹ 409 ਮਰੀਜ਼ ਸਿਹਤਯਾਬ ਹੋਏ ਹਨ।ਅੱਜ 15 ਮਰੀਜ਼ ਵੈਂਟੀਲੇਟਰ ਤੇ ਹਨ।ਇਸ ਵਕਤ ਕੁੱਲ੍ਹ 49 ਮਰੀਜ਼ ਵੈਂਟੀਲੇਟਰ ਤੇ ਹਨ ਅਤੇ 336 ਮਰੀਜ ਔਕਸੀਜਨ ਸਪੋਰਟ ਤੇ ਹਨ।ਅੱਜ ਅੰਮ੍ਰਿਤਸਰ -2, ਲੁਧਿਆਣਾ -15, ਬਠਿੰਡਾ -1, ਮਾਨਸਾ -1, ਫਰੀਦਕੋਟ -1, ਮੋਗਾ -1, ਫਤਿਹਗੜ੍ਹ ਸਾਹਿਬ -2, ਐਸ.ਏ.ਐਸ.ਨਗਰ ਮਹੁਾਲੀ -3, ਫਿਰੋਜ਼ਪੁਰ -2, ਐਸ.ਬੀ.ਐਸ.ਨਗਰ -1, ਗੁਰਦਾਸਪੁਰ -1, ਰੋਪੜ -1, ਜਲੰਧਰ -8, ਸੰਗਰੂਰ -5 ਅਤੇ ਤਰਨ ਤਾਰਨ -1 ਮਰੀਜ਼ ਦੀ ਮੌਤ ਦੀ ਖ਼ਬਰ ਹੈ।

ਸੂਬੇ 'ਚ ਕੁੱਲ 885950 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ। ਜਿਸ ਵਿੱਚ 40643 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ।ਜਦਕਿ 24302 ਲੋਕ ਸਿਹਤਯਾਬ ਹੋ ਚੁੱਕੇ ਹਨ। ਇਨ੍ਹਾਂ 'ਚ 15305 ਲੋਕ ਐਕਟਿਵ ਮਰੀਜ਼ ਹਨ।