ਚੰਡੀਗੜ੍ਹ: ਪੰਜਾਬ ਅੰਦਾਰ ਕੋਰੋਨਾ ਦਾ ਕਹਿਰ ਤੇਜ਼ ਹੁੰਦਾ ਜਾ ਰਿਹਾ ਹੈ।ਪਿੱਛਲੇ 24 ਘੰਟਿਆਂ ਵਿੱਚ 59 ਹੋਰ ਲੋਕਾਂ ਦੀ ਮੌਤ ਦਰਜ ਕੀਤੀ ਗਈ ਹੈ।ਜਦਕਿ 3116 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ।ਪੰਜਾਬ ਵਿੱਚ ਹੁਣ ਐਕਟਿਵ ਕੋਰੋਨਾ ਕੇਸਾਂ ਦੀ ਗਿਣਤੀ 27874 ਹੋ ਗਈ ਹੈ।ਪੰਜਾਬ 'ਚ ਮਰਨ ਵਾਲਿਆਂ ਦੀ ਗਿਣਤੀ 7507 ਹੋ ਗਈ ਹੈ।342 ਮਰੀਜ ਆਕਸੀਜਨ ਸਪੋਰਟ ਤੇ ਹਨ ਜਦਕਿ 43 ਮਰੀਜ਼ ਵੈਂਟੀਲੇਟਰ ਤੇ ਹਨ।ਚੰਗੀ ਗੱਲ ਇਹ ਹੈ ਕਿ 237391 ਮਰੀਜ਼ ਸਿਹਤਯਾਬ ਵੀ ਚੁੱਕੇ ਹਨ।


ਇਹ ਵੀ ਪੜ੍ਹੋ: ਟ੍ਰੈਫ਼ਿਕ ਚਾਲਾਨ ਭਰਨ ਲਈ ਹੁਣ ਨਹੀਂ ਲਾਉਣੇ ਪੈਣਗੇ ਅਦਾਲਤਾਂ ਦੇ ਚੱਕਰ, ਘਰ ਬੈਠੇ ਇੰਝ ਹੋ ਸਕੇਗਾ ਭੁਗਤਾਨ


ਪਿੱਛਲੇ 24 ਘੰਟਿਆ ਦੌਰਾਨ ਅੰਮ੍ਰਿਤਸਰ -9, ਬਠਿੰਡਾ -3, ਫਰੀਦਕੋਟ -2, ਫਤਿਹਗੜ੍ਹ ਸਾਹਿਬ 2, ਫਾਜ਼ਿਲਕਾ -1, ਫਿਰੋਜ਼ਪੁਰ -3, ਗੁਰਦਾਸਪੁਰ -3, ਹੁਸ਼ਿਆਰਪੁਰ -6, ਜਲੰਧਰ -5, ਕਪੂਰਥਲਾ -1, ਲੁਧਿਆਣਾ -7, ਐਸ.ਏ.ਐਸ.ਨਗਰ -4, ਪਟਿਆਲਾ -3, ਸੰਗਰੂਰ-7 ਅਤੇ ਤਰਨਤਾਰਨ-3 ਲੋਕਾਂ ਦੀ ਮੌਤ ਹੋਈ ਹੈ।


 ਇਹ ਵੀ ਪੜ੍ਹੋ: ਸੈਕੰਡ ਹੈਂਡ ਬਾਈਕ ਖ਼ਰੀਦਣ ਜਾ ਰਹੇ ਹੋ, ਤਾਂ ਇਹ ਪੰਜ ਨੁਕਤੇ ਜ਼ਰੂਰ ਚੇਤੇ ਰੱਖੋ



ਪੰਜਾਬ ਵਿੱਚ ਹੁਣ ਤੱਕ 6346316 ਸੈਂਪਲ ਲਏ ਗਏ ਹਨ।ਅੱਜ 37664  ਨਮੁਨੇ ਲਏ ਗਏ। ਪੰਜਾਬ ਵਿੱਚ ਕੁੱਲ੍ਹ ਪੌਜ਼ੇਟਿਵ ਕੋਰੋਨਾ ਮਰੀਜ਼ਾਂ ਦੀ ਗਿਣਤੀ 272772 ਹੋ ਗਈ ਹੈ।ਭਾਰਤ ’ਚ ਕੋਰੋਨਾ ਦੇ ਮਾਮਲੇ ਕਾਫ਼ੀ ਤੇਜ਼ੀ ਨਾਲ ਵਧ ਰਹੇ ਹਨ।ਪੰਜਾਬ 'ਚ ਵੀ ਕੋਰੋਨਾ ਖਤਰਨਾਕ ਰੂਪ ਧਾਰ ਰਿਹਾ ਹੈ।


 ਇਹ ਵੀ ਪੜ੍ਹੋ: ਬਾਲਕੋਨੀ ’ਚ ਖੜ੍ਹੇ ਹੋ ਕੇ ਔਰਤਾਂ ਨੇ ਉਤਾਰ ਦਿੱਤੇ ਕੱਪੜੇ, ਵੀਡੀਓ ਵਾਇਰਲ ਹੋਣ ਮਗਰੋਂ ਸਾਰੀਆਂ ਗ੍ਰਿਫਤਾਰ


 

ਚੰਡੀਗੜ੍ਹ ਕੋਰੋਨਾ ਅਪਡੇਟ


ਚੰਡੀਗੜ੍ਹ ਵਿੱਚ ਕੋਰੋਨਾ ਦੇ 402 ਨਵੇਂ ਕੇਸ ਸਾਹਮਣੇ ਆਏ।ਜਦਕਿ ਤਿੰਨ ਲੋਕਾਂ ਦੀ ਮੌਤ ਹੋ ਗਈ। ਚੰਡੀਗੜ੍ਹ 'ਚ 3307 ਐਕਟਿਵ ਕੇਸ ਹਨ ਜਦਕਿ 27037 ਮਰੀਜ਼ ਹੁਣ ਤੱਕ ਸਿਹਤਯਾਬ ਵੀ ਹੋ ਚੁੱਕੇ ਹਨ। ਨਵੇਂ ਕੋਰੋਨਾ ਕੇਸਾਂ ਵਿੱਚ 207 ਪੁਰਸ਼ ਅਤੇ 195 ਮਹਿਲਾਵਾਂ ਸ਼ਾਮਲ ਹਨ। ਹੁਣ 30743 ਮਰੀਜ਼ ਕੋਰੋਨਾ ਦੀ ਲਪੇਟ ਵਿੱਚ ਆ ਚੁੱਕੇ ਹਨ।


 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ