ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਵਾਇਰਸ ਨਾਲ ਬੁੱਧਵਾਰ 10 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ 404 ਨਵੇਂ ਪੌਜ਼ੇਟਿਵ ਕੇਸ ਦਰਜ ਕੀਤੇ ਗਏ। ਮ੍ਰਿਤਕਾਂ 'ਚ ਜਗਰਾਓਂ ਦੇ ਬੀਜੇਪੀ ਲੀਡਰ ਤੇ ਆਰਐਸਐਸ ਦੇ ਜ਼ਿਲ੍ਹਾ ਸੰਘ ਪ੍ਰਚਾਰਕ 60 ਸਾਲਾ ਸੁਦਰਸ਼ਨ ਸ਼ਰਮਾ (60) ਵੀ ਸ਼ਾਮਲ ਹਨ।

ਬੁੱਧਵਾਰ ਲੁਧਿਆਣਾ 'ਚ ਸਭ ਤੋਂ ਵੱਧ 80, ਪਟਿਆਲਾ 'ਚ 57, ਜਲੰਧਰ 'ਚ 55, ਅੰਮ੍ਰਿਤਸਰ 'ਚ 27 ਨਵੇਂ ਕੇਸ ਸਾਹਮਣੇ ਆਏ। ਸੂਬੇ 'ਚ ਕੁੱਲ ਪੌਜ਼ੇਟਿਵ ਮਰੀਜ਼ਾਂ ਦਾ ਅੰਕੜਾ 11,299 ਪਹੁੰਚ ਗਿਆ। ਇਨ੍ਹਾਂ 'ਚੋਂ 7,641 ਲੋਕ ਸਿਹਤਮੰਦ ਹੋ ਚੁੱਕੇ ਹਨ।

ਕੋਰੋਨਾ ਵਾਇਰਸ: WHO ਨੇ ਜਤਾਈ ਉਮੀਦ, 2021 ਸ਼ੁਰੂਆਤ ਤਕ ਵੈਕਸੀਨ ਦਾ ਹੋਵੇਗਾ ਉਪਯੋਗ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ