ਨਾਂਦੇੜ ਸਾਹਿਬ ਤੋਂ ਪਰਤੇ 7 ਹੋਰ ਸ਼ਰਧਾਲੂ ਕੋਰੋਨਾ ਪੌਜ਼ੇਟਿਵ
ਏਬੀਪੀ ਸਾਂਝਾ | 30 Apr 2020 11:31 AM (IST)
ਪੰਜਾਬ 'ਚ ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਇਹ 7 ਵਿਅਕਤੀ ਬੀਤੇ ਦਿਨੀਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਆਏ ਸਨ।
ਤਰਨ ਤਾਰਨ: ਪੰਜਾਬ 'ਚ ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਇਹ 7 ਵਿਅਕਤੀ ਬੀਤੇ ਦਿਨੀਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਆਏ ਸਨ। ਨਾਂਦੇੜ ਤੋਂ ਵਾਪਸ ਆਏ ਸ਼ਰਧਾਲੂਆਂ ਕਰਕੇ ਸੂਬੇ ਲਈ ਕੋਰੋਨਾ ਮੁੜ ਮੁਸੀਬਤ ਬਣ ਗਿਆ ਹੈ। ਜ਼ਿਲ੍ਹਾ ਤਰਨ ਤਾਰਨ 'ਚ 7 ਸ਼ਰਧਾਲੂਆਂ ਦੀ ਰਿਪੋਰਟ ਪੌਜ਼ੇਟਿਵ ਆਈ ਹੈ। ਤਰਨ ਤਾਰਨ 'ਚ ਹੁਣ ਕੁੱਲ ਮਰੀਜ਼ਾਂ ਦੀ ਗਿਣਤੀ 15 ਹੋ ਗਈ ਹੈ। ਇਸ ਨਾਲ ਸੂਬੇ 'ਚ ਕੁੱਲ 57 ਸ਼ੁਰਧਾਲੂ ਕੋਰੋਨਾ ਪੌਜ਼ੇਟਿਵ ਹੋ ਗਏ ਹਨ। ਇਸ ਦੌਰਾਨ ਕੁਲਵੰਤ ਕੌਰ, ਵਾਸੀ ਪਿੰਡ ਸੁਰ ਸਿੰਘ, ਜਤਿੰਦਰ ਸਿੰਘ ਵਾਸੀ ਛਿਛਰੇਵਾਲ, ਹਰਜਿੰਦਰ ਸਿੰਘ ਵਾਸੀ ਵਾਰਡ ਨੰਬਰ 14 ਪੱਟੀ , ਸਰਬਜੀਤ ਕੌਰ ਵਾਸੀ ਵਾਰਡ ਨੰਬਰ 3 ਪੱਟੀ, ਹਰਜੀਤ ਕੌਰ ਵਾਸੀ ਵਾਰਡ ਨੰਬਰ 3 ਪੱਟੀ, ਮੰਗਲ ਸਿੰਘ ਵਾਸੀ ਪਿੰਡ ਦਿਲਾਵਰਪੁਰ ਸਰਿਆਲੀਂ ਤੇ ਕਮਲਜੀਤ ਸਿੰਘ ਵਾਸੀ ਪਿੰਡ ਠੱਠਾ ਸਰਿਆਲਾ ਕੋਰੋਨਾ ਨਾਲ ਪੌਜ਼ੇਟਿਵ ਟੈਸਟ ਕੀਤੇ ਗਏ ਹਨ। ਇਹ 7 ਵਿਅਕਤੀ ਬੀਤੇ ਦਿਨੀਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਆਏ ਸਨ।