ਚੰਡੀਗੜ੍ਹ: ਪੰਜਾਬ 'ਚ ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ।ਹਾਲਾਤ ਦਿਨੋਂ ਦਿਨ ਵਿਗੱੜ ਦੇ ਜਾ ਰਹੇ ਹਨ।ਅੱਜ ਪੰਜਾਬ 'ਚ ਕੋਰੋਨਾਵਾਇਰਸ ਨੇ 88 ਲੋਕਾਂ ਦੀ ਜਾਨ ਲਈ। ਜਿਸ ਦੇ ਨਾਲ ਕੁੱਲ੍ਹ ਮੌਤਾਂ ਦੀ ਗਿਣਤੀ 2149 ਹੋ ਗਈ ਹੈ।ਪੰਜਾਬ 'ਚ ਮੌਤ ਦੀ ਦਰ ਵੱਧ ਕੇ 3.0 ਹੋ ਗਈ ਹੈ।ਜੋ ਕਿ ਦੇਸ਼ ਭਰ 'ਚ ਸਭ ਤੋਂ ਵੱਧ ਹੈ।ਵੀਰਵਾਰ ਨੂੰ 2464 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ।



ਪੰਜਾਬ ਦਾ ਫਟੈਲੇਟੀ ਰੇਟ 3.0 ਹੈ ਅਤੇ ਮਹਾਰਾਸ਼ਟਰ ਤੇ ਗੁਜਰਾਤ ਦਾ 2.9।ਪੰਜਾਬ ਦਾ ਰਕਵਰੀ ਰੇਟ ਵੀ ਬਾਕੀ ਰਾਜਾਂ ਦੇ ਮੁਕਾਬਲੇ ਘੱਟ ਹੈ। 10 ਸਤੰਬਰ ਨੂੰ ਜਾਰੀ ਡੇਟਾ ਮੁਤਾਬਿਕ ਪੰਜਾਬ ਦਾ ਰਕਵਰੀ ਰੇਟ 73% ਹੈ।ਪੰਜਾਬ 'ਚ ਕੋਰੋਨਾਵਾਇਰਸ ਨਾਲ ਹਾਲਾਤ ਬਹੁਤ ਜ਼ਿਆਦਾ ਖ਼ਰਾਬ ਹੁੰਦੇ ਜਾ ਰਹੇ ਹਨ।ਪੰਜਾਬ ਸਰਕਾਰ ਵਲੋਂ ਕੋਰੋਨਾਵਾਇਰਸ ਨੂੰ ਰੋਕਣ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਕੋਰੋਨਾ ਰੁੱਕਣ ਦਾ ਨਾਮ ਨਹੀਂ ਲੈ ਰਿਹਾ।ਪੰਜਾਬ 'ਚ ਵੀਕਐਂਡ ਲੌਕਡਾਊਨ ਅਤੇ ਨਾਇਟ ਕਰਫਿਊ ਵੀ ਲਾਗੂ ਕੀਤਾ ਗਿਆ ਹੈ।



ਵੀਰਵਾਰ ਨੂੰ ਕੋਰੋਨਾਵਾਇਰਸ ਦੇ 2464 ਨਵੇਂ ਕੋਰੋਨਾ ਕੇਸ ਸਾਹਮਣੇ ਆਏ।ਜਿਸ ਤੋਂ ਬਾਅਦ ਸੂਬੇ 'ਚ ਕੁੱਲ੍ਹ ਕੋਰੋਨਾ ਮਰੀਜ਼ਾਂ ਦੀ ਗਿਣਤੀ 72143 ਹੋ ਗਈ ਹੈ।ਅੱਜ ਸਭ ਤੋਂ ਵੱਧ 307 ਕੇਸ ਮੁਹਾਲੀ ਤੋਂ ਸਾਹਮਣੇ ਆਏ ਹਨ।ਇਸ ਦੇ ਨਾਲ ਹੀ ਅੰਮ੍ਰਿਤਸਰ 295, ਜਲੰਧਰ 277, ਬਠਿੰਡਾ 202, ਲੁਧਿਆਣਾ 120, ਪਟਿਆਲਾ 144, ਪਠਾਨਕੋਟ 195, ਹੁਸ਼ਿਆਰਪੁਰ 141 ਅਤੇ ਗੁਰਦਾਸਪੁਰ 156 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ।



ਅੱਜ ਸਭ ਤੋਂ ਵੱਧ 14 ਮੌਤਾਂ ਮੁਹਾਲੀ 'ਚ ਹੋਈਆਂ ਹਨ।ਇਸ ਦੇ ਨਾਲ ਹੀ ਅੰਮ੍ਰਿਤਸਰ -16, ਫਰੀਦਕੋਟ -1, ਫਤਿਹਗੜ੍ਹ ਸਾਹਿਬ -3, ਫਿਰੋਜ਼ਪੁਰ -7, ਗੁਰਦਾਸਪੁਰ -3, ਹੁਸ਼ਿਆਰਪੁਰ -2, ਜਲੰਧਰ -9, ਕਪੂਰਥਲਾ -4, ਲੁਧਿਆਣਾ -11, ਮਾਨਸਾ -1, ਮੋਗਾ -4, ਮੁਕਤਸਰ -1, ਪਟਿਆਲਾ -4, ਰੋਪੜ -5, ਸੰਗਰੂਰ -2 ਅਤੇ ਤਰਨਤਾਰਨ -1 ਵਿਅਕਤੀ ਦੀ ਮੌਤ ਹੋਈ ਹੈ।ਅੱਜ ਕੁੱਲ੍ਹ 1348 ਮਰੀਜ਼ ਸਿਹਤਯਾਬ ਹੋਏ ਹਨ।





ਸੂਬੇ 'ਚ ਕੁੱਲ 1298969 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ। ਜਿਸ ਵਿੱਚ 72143 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ।ਜਦਕਿ 51906 ਲੋਕ ਸਿਹਤਯਾਬ ਹੋ ਚੁੱਕੇ ਹਨ। ਇਨ੍ਹਾਂ 'ਚ 18088 ਲੋਕ ਐਕਟਿਵ ਮਰੀਜ਼ ਹਨ।ਇਸ ਦੇ ਨਾਲ ਹੀ 544 ਮਰੀਜ਼ ਆਕਸੀਜਨ ਸਪੋਰਟ ਤੇ ਹਨ ਅਤੇ 79 ਮਰੀਜ਼ ਗੰਭੀਰ ਹਾਲਾਤ 'ਚ ਵੈਂਟੀਲੇਟਰ ਤੇ ਹਨ।



ਹਾਲਾਂਕਿ ਪੰਜਾਬ ਸਰਕਾਰ ਨੇ ਕੇਂਦਰ ਦੀ ਅਨਲੌਕ-4 ਗਾਈਡਲਾਇਨਜ਼ ਵਿਰੁੱਧ ਨਾਇਟ ਕਰਫਿਊ ਅਤੇ ਵੀਕਐਂਡ ਲੌਕਡਾਊਨ ਲਾਗੂ ਕੀਤਾ ਹੈ।ਦੁਕਾਨਾਂ ਵੀ ਸ਼ਾਮ ਸਾਢੇ ਛੇ ਵਜੇ ਬੰਦ ਹੋ ਰਹੀਆਂ ਹਨ।ਪਰ ਕੋਰੋਨਾ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ।ਕੈਪਟਨ ਅਮਰਿੰਦਰ ਸਿੰਘ ਨੇ ਬਹੁਤ ਪਹਿਲਾਂ ਕਿਹਾ ਸੀ ਕਿ ਸਤੰਬਰ ਮਹੀਨੇ 'ਚ ਕੋਰੋਨਾ ਆਪਣੇ ਉੱਪਰਲੇ ਪੱਧਰ ਤੇ ਹੋਵੇਗਾ।ਪਰ ਸਵਾਲ ਇਹ ਹੈ ਕੇ ਕੀ ਕੈਪਟਨ ਸਰਕਾਰ ਨੂੰ ਇਸ ਪੀਕ ਨਾਲ ਨਜਿੱਠਣ ਲਈ ਮੈਡੀਕਲ ਬੰਦੋਬਸਤ ਨਹੀਂ ਕਰਨੇ ਚਾਹੀਦੇ ਸੀ?