ਚੰਡੀਗੜ੍ਹ: ਪੰਜਾਬ 'ਚ ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ।ਹਾਲਾਤ ਦਿਨੋਂ ਦਿਨ ਵਿਗੱੜ ਦੇ ਜਾ ਰਹੇ ਹਨ।ਪੰਜਾਬ 'ਚ ਪਿੱਛਲੇ 24 ਘੰਟਿਆ ਦੌਰਾਨ ਕੋਰੋਨਾਵਾਇਰਸ ਨੇ 68 ਹੋਰ ਲੋਕਾਂ ਦੀ ਜਾਨ ਲੈ ਲਈ ਹੈ। ਜਿਸ ਦੇ ਨਾਲ ਪੰਜਾਬ 'ਚ ਕੁੱਲ੍ਹ ਮੌਤਾਂ ਦੀ ਗਿਣਤੀ 2356 ਹੋ ਗਈ ਹੈ। ਐਤਵਾਰ ਨੂੰ 2628 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ।



ਪੰਜਾਬ 'ਚ ਕੋਰੋਨਾਵਾਇਰਸ ਨਾਲ ਹਾਲਾਤ ਬਹੁਤ ਜ਼ਿਆਦਾ ਖ਼ਰਾਬ ਹੁੰਦੇ ਜਾ ਰਹੇ ਹਨ।ਪੰਜਾਬ ਸਰਕਾਰ ਵਲੋਂ ਕੋਰੋਨਾਵਾਇਰਸ ਨੂੰ ਰੋਕਣ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਕੋਰੋਨਾ ਰੁੱਕਣ ਦਾ ਨਾਮ ਨਹੀਂ ਲੈ ਰਿਹਾ।ਐਤਵਾਰ ਨੂੰ ਕੋਰੋਨਾਵਾਇਰਸ ਦੇ 2628 ਨਵੇਂ ਕੋਰੋਨਾ ਕੇਸ ਸਾਹਮਣੇ ਆਏ।ਜਿਸ ਤੋਂ ਬਾਅਦ ਸੂਬੇ 'ਚ ਕੁੱਲ੍ਹ ਕੋਰੋਨਾ ਮਰੀਜ਼ਾਂ ਦੀ ਗਿਣਤੀ 79679 ਹੋ ਗਈ ਹੈ।ਅੱਜ ਸਭ ਤੋਂ ਵੱਧ 433 ਕੇਸ ਮੁਹਾਲੀ ਅਤੇ 327 ਕੇਸ ਪਟਿਆਲਾ ਤੋਂ ਸਾਹਮਣੇ ਆਏ ਹਨ।ਇਸ ਦੇ ਨਾਲ ਹੀ ਅੰਮ੍ਰਿਤਸਰ 188, ਬਠਿੰਡਾ 104, ਲੁਧਿਆਣਾ 274, ਜਲੰਧਰ 252, ਅਤੇ ਗੁਰਦਾਸਪੁਰ 260 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ।



ਪਿੱਛਲੇ 24 ਘੰਟਿਆਂ 'ਚ ਸਭ ਤੋਂ ਵੱਧ 11 ਮੌਤਾਂ ਅੰਮ੍ਰਿਤਸਰ ਅਤੇ 10 ਮੌਤਾਂ ਪਟਿਆਲਾ 'ਚ ਹੋਈਆਂ ਹਨ।ਇਸ ਦੇ ਨਾਲ ਹੀ ਬਰਨਾਲਾ -1, ਬਠਿੰਡਾ -6, ਫਰੀਦਕੋਟ -1,ਫਾਜ਼ਿਲਕਾ -3, ਗੁਰਦਾਸਪੁਰ -1, ਹੁਸ਼ਿਆਰਪੁਰ -3, ਜਲੰਧਰ -6, ਕਪੂਰਥਲਾ -4, ਲੁਧਿਆਣਾ -5, ਮਾਨਸਾ -2, ਮੋਗਾ -2, ਮੁਹਾਲੀ -3, ਐਸ ਬੀ ਐਸ ਨਗਰ -1, ਪਠਾਨਕੋਟ -3, ਰੋਪੜ -2, ਸੰਗਰੂਰ -3, ਤਰਨ ਤਾਰਨ -1 ਵਿਅਕਤੀ ਦੀ ਮੌਤ ਹੋਈ ਹੈ।ਅੱਜ ਕੁੱਲ੍ਹ 2151 ਮਰੀਜ਼ ਸਿਹਤਯਾਬ ਹੋਏ ਹਨ।



ਸੂਬੇ 'ਚ ਕੁੱਲ 1391662 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ।ਜਿਸ ਵਿੱਚ 79679 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ।ਜਦਕਿ 57536 ਲੋਕ ਸਿਹਤਯਾਬ ਹੋ ਚੁੱਕੇ ਹਨ। ਇਨ੍ਹਾਂ 'ਚ 19787 ਲੋਕ ਐਕਟਿਵ ਮਰੀਜ਼ ਹਨ।ਇਸ ਦੇ ਨਾਲ ਹੀ 501 ਮਰੀਜ਼ ਆਕਸੀਜਨ ਸਪੋਰਟ ਤੇ ਹਨ ਅਤੇ 91 ਮਰੀਜ਼ ਗੰਭੀਰ ਹਾਲਾਤ 'ਚ ਵੈਂਟੀਲੇਟਰ ਤੇ ਹਨ।