ਪੰਜਾਬ 'ਚ ਕੋਰੋਨਾ ਨੇ ਫੜਿਆ ਜ਼ੋਰ, ਕੁੱਝ ਹੀ ਘੰਟਿਆ 'ਚ ਆਏ 50 ਤੋਂ ਵੱਧ ਨਵੇਂ ਮਾਮਲੇ, ਕੁੱਲ ਪੀੜਤ 742
ਏਬੀਪੀ ਸਾਂਝਾ | 02 May 2020 01:46 PM (IST)
ਅੱਜ ਕੁੱਝ ਹੀ ਘੰਟਿਆ 'ਚ 51 ਨਵੇਂ ਮਾਮਲੇ ਸਾਹਮਣੇ ਆ ਚੁੱਕੇ ਹਨ।
ਚੰਡੀਗੜ੍ਹ: ਪੰਜਾਬ 'ਚ ਕੋਰੋਨਾਵਾਇਰਸ ਦਾ ਪ੍ਰਸਾਰ ਵੱਧਦਾ ਜਾ ਰਿਹਾ ਹੈ। ਮਹਾਰਾਸ਼ਟਰ ਤੋਂ ਆਏ ਸ਼ਰਧਾਲੂਆਂ 'ਚ ਕੋਰੋਨਾਵਾਇਰਸ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਅੱਜ ਕੁੱਝ ਹੀ ਘੰਟਿਆ 'ਚ 51 ਨਵੇਂ ਮਾਮਲੇ ਸਾਹਮਣੇ ਆ ਚੁੱਕੇ ਹਨ। ਅੱਜ ਹੋਸ਼ਿਆਰਪੁਰ ਤੋਂ 32 ਨਵੇਂ ਮਾਮਲੇ ਸਾਹਮਣੇ ਆਏ ਹਨ।ਇਸ ਦੇ ਨਾਲ ਹੀ ਲੁਧਿਆਣਾ 'ਚ 22 ਕੇਸ ਪੌਜ਼ੇਟਿਵ ਪਾਏ ਗਏ ਹਨ। ਇਨ੍ਹਾਂ ਵਿੱਚੋਂ 18 ਸ਼ਰਧਾਲੂ ਹਨ। ਇਸਦੇ ਨਾਲ ਹੀ ਸੂਬੇ 'ਚ ਕੋਰੋਨਾਵਾਇਰਸ ਮਰੀਜ਼ਾਂ ਦੀ ਕੁੱਲ ਗਿਣਤੀ 742 ਹੋ ਗਈ ਹੈ।ਇਹਨਾਂ 'ਚ ਮਹਾਰਾਸ਼ਟਰ ਤੋਂ ਆਏ ਸ਼ਰਧਾਲੂਆਂ ਦੀ ਗਿਣਤੀ 358 ਹੋ ਗਈ ਹੈ। ਜ਼ਿਲ੍ਹਾ ਕੁੱਲ ਮਹਾਰਾਸ਼ਟਰ ਤੋਂ ਪਰਤੇ ਸ਼ਰਧਾਲੂ ਠੀਕ ਹੋਏ ਅੰਮ੍ਰਿਤਸਰ 150 136 08 ਜਲੰਧਰ 105 02 08 ਮੁਹਾਲੀ 92 21 31 ਪਟਿਆਲਾ 89 27 02 ਲੁਧਿਆਣਾ 99 56 06 ਪਠਾਨਕੋਟ 25 00 09 ਨਵਾਂਸ਼ਹਿਰ 23 01 18 ਤਰਨ ਤਾਰਨ 15 15 00 ਮਾਨਸਾ 13 00 04 ਕਪੂਰਥਲਾ 12 10 02 ਹੁਸ਼ਿਆਰਪੁਰ 44 37 06 ਫਰੀਦਕੋਟ 06 03 01 ਸੰਗਰੂਰ 06 03 03 ਮੋਗਾ 06 02 04 ਗੁਰਦਾਸਪੁਰ 04 03 00 ਮੁਕਤਸਰ 04 03 00 ਰੋਪੜ 05 02 02 ਬਰਨਾਲਾ 02 00 01 ਫਤਹਿਗੜ੍ਹ ਸਾਹਿਬ 09 06 02 ਬਠਿੰਡਾ 02 02 00 ਫਿਰੋਜ਼ਪੁਰ 27 19 01 ਫਾਜ਼ਿਲਕਾ 04 04 00 ਕੁੱਲ 742 352 104