ਪੰਜਾਬ 'ਚ ਕੋਰੋਨਾ ਦਾ ਫਿਰ ਜ਼ੋਰ, 11 ਨਵੇਂ ਮਾਮਲੇ ਆਏ ਸਾਹਮਣੇ
ਏਬੀਪੀ ਸਾਂਝਾ | 29 May 2020 02:50 PM (IST)
ਕੁਝ ਦਿਨ ਸ਼ਾਂਤ ਰਹਿਣ ਤੋਂ ਬਾਅਦ ਕੋਰੋਨਾਵਾਇਰਸ ਨੇ ਇੱਕ ਵਾਰ ਫਿਰ ਪੰਜਾਬ 'ਚ ਆਪਣਾ ਕਹਿਰ ਸ਼ੁਰੂ ਕਰ ਦਿੱਤਾ ਹੈ।
ਫਾਈਲ ਤਸਵੀਰ
ਬਠਿੰਡਾ/ਜਲੰਧਰ: ਕੁਝ ਦਿਨ ਸ਼ਾਂਤ ਰਹਿਣ ਤੋਂ ਬਾਅਦ ਕੋਰੋਨਾਵਾਇਰਸ ਨੇ ਇੱਕ ਵਾਰ ਫਿਰ ਪੰਜਾਬ 'ਚ ਆਪਣਾ ਕਹਿਰ ਸ਼ੁਰੂ ਕਰ ਦਿੱਤਾ ਹੈ। ਅੱਜ ਜ਼ਿਲ੍ਹਾ ਬਠਿੰਡਾ 'ਚ ਕੋਰੋਨਾਵਾਇਰਸ ਦੇ ਚਾਰ ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ 'ਚ ਦੋ ਲੋਕਾਂ ਦੀ ਟ੍ਰੈਵਲ ਹਿਸਟਰੀ ਹੈ ਜਦਕਿ ਇੱਕ ਆਂਗਨਵਾੜੀ ਵਰਕਰ ਤੇ ਇੱਕ ਥਾਣੇ 'ਚ ਬੰਦ ਇੱਕ ਸ਼ਰਾਬ ਤਸਕਰ ਵੀ ਹੈ। ਸ਼ਰਾਬ ਤਸਕਰ ਦੇ ਸੰਪਰਕ 'ਚ ਆਏ ਇੱਕ ਹਵਾਲਾਤੀ ਤੇ 14 ਪੁਲਿਸ ਕਰਮਚਾਰੀਆਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ ਤੇ ਇਨ੍ਹਾਂ ਸਭ ਦੇ ਕੋਰੋਨਾ ਸੈਂਪਲ ਵੀ ਲਏ ਗਏ ਹਨ। ਇਸ ਦੇ ਨਾਲ ਹੀ ਸ਼ੁੱਕਰਵਾਰ ਸਵੇਰੇ ਜਲੰਧਰ ਵਿੱਚ 7 ਨਵੇਂ ਕੋਰੋਨਾ ਮਰੀਜ਼ ਸਾਹਮਣੇ ਆਏ ਹਨ। ਇਸ ਤੋਂ ਬਾਅਦ ਜ਼ਿਲ੍ਹਾ 'ਚ ਕੋਰੋਨਾਮਰੀਜ਼ਾਂ ਦੀ ਕੁੱਲ ਗਿਣਤੀ ਵਧ ਕੇ 246 ਹੋ ਗਈ। ਜਿੱਥੇ 8 ਦੀ ਮੌਤ ਹੋ ਗਈ ਹੈ ਤੇ 206 ਮਰੀਜ਼ਾਂ ਦਾ ਇਲਾਜ ਕੀਤਾ ਜਾ ਚੁੱਕਾ ਹੈ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ