ਫਗਵਾੜਾ: ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਫਗਵਾੜਾ ਦੇ ਐਸਐਚਓ ਨੂੰ ਸਬਜੀ ਵਿਕਰੇਤਾ ਨਾਲ ਕੀਤੇ ਮਾੜੇ ਵਤੀਰੇ ਕਾਰਨ ਸਸਪੈਂਡ ਕਰ ਦਿੱਤਾ ਹੈ। ਡੀਜੀਪੀ ਨੇ ਟਵੀਟ ਕਰ ਇਸ ਘਟਨਾ ਦੀ ਨਿੰਦਾ ਕੀਤੀ ਅਤੇ ਫਗਵਾੜਾ ਦੇ ਐਸਐਚਓ ਨਵਦੀਪ ਸਿੰਘ ਨੂੰ ਸਸਪੈਂਡ ਕਰਨ ਦੀ ਜਾਣਕਾਰੀ ਦਿੱਤੀ।


ਦੱਸ ਦਈਏ ਕਿ ਫਗਵਾੜਾ 'ਚ ਪੁਲਿਸ ਦੀ ਧੱਕੇਸ਼ਾਹੀ ਦਾ ਇੱਕ ਵੀਡੀਓ ਸਾਹਮਣੇ ਆਇਆ।  ਜਿੱਥੇ ਐਸਐਚਓ ਨੇ ਸਬਜ਼ੀ ਵੇਚਣ ਵਾਲੇ ਨਾਲ ਬਦਸਲੂਕੀ ਕੀਤੀ ਅਤੇ ਸ਼ਬਜੀ ਦੀ ਰੇਹੜੀ ਨੂੰ ਲੱਤ ਮਾਰ ਕੇ ਸੁੱਟ ਦਿੱਤਾ। ਐਸਐਚਓ ਦਾ ਨਾਂ ਨਵਦੀਪ ਸਿੰਘ ਹੈ। ਜਿਸ ਦੇ ਵਤੀਰੇ ਦੀ ਨਿੰਦਾ ਕਰਦਿਆਂ ਡੀਜੀਪੀ ਦਿਨਕਰ ਗੁਪਤਾ ਨੇ ਇਹ ਫੈਸਲਾ ਲਿਆ।



ਦੱਸ ਦਈਏ ਪੰਜਾਬ ਵਿਚ ਕੋਰੋਨਾਵਾਇਰਸ ਕਰਕੇ ਪੰਜਾਬ ਸਰਕਾਰ ਨੇ ਸਖ਼ਤ ਪਾਬੰਦੀਆਂ ਲਾਈਆਂ ਹੋਈਆਂ ਹਨ ਪਰ ਆਮ ਲੋਕ ਲਗਾਤਾਰ ਸਵਾਲ ਕਰ ਰਹੇ ਹਨ ਕਿ ਜੇਕਰ ਉਹ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਘਰ ਬੈਠਦੇ ਹਨ ਤਾਂ ਭੁੱਖੇ ਮਰਨ ਦੀ ਨੌਬਤ ਆ ਜਾਵੇਗੀ।


ਇਹ ਵੀ ਪੜ੍ਹੋCorona Third Wave: ਕੋਵਿਡ -19 'ਤੇ ਕੇਂਦਰ ਦੇ ਟੌਪ ਵਿਗਿਆਨਕ ਸਲਾਹਕਾਰ ਦੀ ਵੱਡੀ ਚੇਤਾਵਨੀ, ਕੋਰੋਨਾ ਦੀ ਤੀਜੀ ਲਹਿਰ ਵੀ ਆਵੇਗੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904