Talwandi Sabo News : ਸਿੱਖ ਕੌਮ ਦੇ ਚੌਥੇ ਤਖਤ, ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਪਿਛਲੇ ਕਈ ਦਿਨਾਂ ਤੋਂ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਵੱਲੋਂ ਆਤਮ ਸਮਰਪਣ ਕਰਨ ਦੀਆਂ ਚਰਚਾਵਾਂ ਨੂੰ ਲੈ ਕੇ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਤੇ ਪੈਰਾ-ਮਿਲਟਰੀ ਫੋਰਸ ਲਗਾਉਣ ਤੋਂ ਬਾਅਦ ਅੱਜ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਤੌਰ 'ਤੇ ਡੀਜੀਪੀ ਪੰਜਾਬ ਗੌਰਵ ਯਾਦਵ ਪੁੱਜੇ, ਜਿਨ੍ਹਾਂ ਨਾਲ ਪੁਲਿਸ ਦੇ ਆਲਾ ਅਧਿਕਾਰੀ ਵੀ ਮੌਜੂਦ ਸਨ, ਡੀਜੀਪੀ ਪੰਜਾਬ ਵੱਲੋਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨਾਲ ਬੰਦ ਕਮਰਾ ਮੁਲਾਕਾਤ ਕੀਤੀ ਗਈ। ਡੀਜੀਪੀ ਪੰਜਾਬ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਅੱਜ ਖਾਲਸੇ ਦੀ ਸਾਜਨਾ ਦਿਵਸ ਵਿਸਾਖੀ ਮੌਕੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਜਾਇਜ਼ਾ ਲਿਆ ਗਿਆ ਹੈ। 

 



ਉਨ੍ਹਾਂ ਕਿਹਾ ਕਿ ਵਿਸਾਖੀ ਮੌਕੇ ਆਉਣ ਵਾਲੀਆਂ ਸੰਗਤਾਂ ਨੂੰ ਪੂਰੀ ਸੁਰੱਖਿਆ ਦਿੱਤੀ ਜਾਵੇਗੀ।  ਡੀਜੀਪੀ ਨੇ ਕਿਹਾ ਪੰਜਾਬ ਵਿੱਚ ਅਮਨ ਸ਼ਾਂਤੀ ਭਾਈਚਾਰਾ ਹੈ ਪਰ ਭਾਰਤ ਦੇ ਬਾਹਰ ਬੈਠਿਆਂ ਕੁੱਝ ਸ਼ਕਤੀਆਂ ਅਤੇ ਏਜੰਸੀਆਂ ਪਾਕਿਸਤਾਨ ਦੀ ISI ਦੀ ਕੋਸ਼ਿਸ਼ ਹੈ ਕਿ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕੀਤਾ ਜਾਵੇ ਪਰ ਪੰਜਾਬ ਪੁਲਿਸ ਇਸਦਾ ਮੂੰਹ ਤੋੜ ਜਵਾਬ ਦੇਣ ਲਈ ਹਰ ਵਕਤ ਤਿਆਰ ਹੈ। DGP ਨੇ ਕਿਹਾ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਅਮਨ-ਕਾਨੂੰਨ ਭੰਗ ਨਹੀਂ ਕਰਨ ਦਿੱਤਾ ਜਾਵੇਗਾ, ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹਾਲਾਤ ਸੁਖਾਵੇਂ ਹਨ। 

 



 ਤਖ਼ਤ ਸਾਹਿਬਾਨਾਂ 'ਤੇ ਜ਼ਿਆਦਾ ਫੋਰਸੀ ਲੱਗੇ ਹੋਣ 'ਤੇ ਡੀਜੀਪੀ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਪੰਜਾਬ ਵਿਚ ਅਮਨ ਕਾਨੂੰਨ ਬਹਾਲ ਰੱਖਣ ਅਤੇ ਲੋਕਾਂ ਨੂੰ ਸੁਰੱਖਿਆ ਮੁਹਈਆ ਕਰਵਾਉਣਾ ਹੈ। ਤਖ਼ਤ ਸਹਿਬਾਨਾ 'ਤੇ ਸੰਗਤਾਂ ਦਾ ਜਿਆਦਾ ਇਕੱਠ ਹੁੰਦਾ ਹੈ ,ਇਸ ਕਰਕੇ ਇਥੇ ਜ਼ਿਆਦਾ ਫੋਰਸ ਲਗਾਈ ਜਾਂਦੀ ਹੈ। ਡੀਜੀਪੀ ਨੇ ਕਿਹਾ ਕਿ ਕੋਈ ਵੀ ਭਗੋੜਾ ਵਿਅਕਤੀ ਆਉਂਦਾ ਹੈ ,ਉਸ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਧਰਮ ਅਸਥਾਨ ਅਤੇ ਧਰਮ ਗ੍ਰੰਥਾਂ ਦਾ ਦੁਰਉਪਯੋਗ ਨਹੀਂ ਕਰਨਾ ਚਾਹੀਦਾ। ਸਰਬੱਤ ਖਾਲਸਾ ਬੁਲਾਉਣ ਜਾਂ ਅੰਮ੍ਰਿਤਪਾਲ ਦੀ ਤਖ਼ਤ ਸਾਹਿਬਾਨ 'ਤੇ ਜਾ ਕੇ ਸਿਲੰਡਰ ਕਰ ਕਰਨ ਦੇ ਮਾਮਲੇ 'ਤੇ ਡੀਜੀਪੀ ਨੇ ਕਿਹਾ ਕਿ ਨਾ ਹੀ ਉਹ ਕਿਸੇ ਧਾਰਮਿਕ ਜਾਂ ਸਿਆਸੀ ਮਾਮਲੇ ਵਿਚ ਦਖ਼ਲ ਦਿੰਦੇ ਹਨ।  ਉਨ੍ਹਾਂ ਦਾ ਕੰਮ ਪੰਜਾਬ ਦੇ ਲੋਕਾਂ ਨੂੰ ਸੁਰੱਖਿਆ ਮੁਹਈਆ ਕਰਵਾਉਣਾ ਹੈ।