Punjab Assembly Election 2022: ਪੰਜਾਬ ਲੋਕ ਕਾਂਗਰਸ (ਪੀਐਲਸੀ) ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਪੂਰਬੀ ਸੀਟ ਤੋਂ ਨਵਜੋਤ ਸਿੰਘ ਸਿੱਧੂ ਦੀ "ਬਹੁਤ ਬੁਰੀ" ਹਾਰ ਦੀ ਭਵਿੱਖਬਾਣੀ ਕੀਤੀ ਹੈ, ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੀ ਪੰਜਾਬ ਇਕਾਈ ਦੇ ਮੁਖੀ ਨੇ ਪਿਛਲੇ ਸਮੇਂ ਵਿੱਚ ਇਹ ਸੀਟ ਭਾਜਪਾ ਦੇ ਸਮਰਥਨ ਨਾਲ ਜਿੱਤੀ ਹੈ। ਕੈਪਟਨ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਇਸ ਐਲਾਨ ਨੂੰ ਵੀ ਗਲਤ ਕਰਾਰ ਦਿੱਤਾ ਕਿ ਜ਼ਮੀਨੀ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਮੁੱਖ ਮੰਤਰੀ ਦਾ ਚਿਹਰਾ ਸਾਹਮਣੇ ਆਵੇਗਾ। ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਸ਼ਹਿਰ ਤੋਂ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਹੈ।


ਅਮਰਿੰਦਰ ਸਿੰਘ ਨੇ ਕੀਤਾ ਸਿੱਧੂ ਦੀ ਹਾਰ ਦਾ ਦਾਅਵਾ


PLC ਆਗੂ ਨੇ ਕਿਹਾ, "ਮੈਂ ਮਜੀਠੀਆ ਦਾ ਚਾਚਾ ਨਹੀਂ ਹਾਂ।" ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਪੂਰਬੀ ਵਿੱਚ 38 ਫੀਸਦੀ ਵੋਟਰ ਹਿੰਦੂ ਅਤੇ 32 ਫੀਸਦੀ ਅਨੁਸੂਚਿਤ ਜਾਤੀ ਦੇ ਹਨ, ਇਸ ਲਈ ਸਿੱਧੂ ਦੀ ਹਾਰ ਯਕੀਨੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਨੇ ਪੀਐਲਸੀ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨਾਲ ਗੱਠਜੋੜ ਕਰਕੇ ਹਲਕੇ ਤੋਂ ਮਜ਼ਬੂਤ ​​ਉਮੀਦਵਾਰ ਖੜ੍ਹਾ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਮਜੀਠੀਆ ਨੂੰ ਅੰਮ੍ਰਿਤਸਰ ਪੂਰਬੀ ਸੀਟ ਤੋਂ ਮੈਦਾਨ ਵਿੱਚ ਉਤਾਰਿਆ ਹੈ ਜਿੱਥੋਂ 20 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸਿੱਧੂ ਮੁੜ ਤੋਂ ਚੋਣ ਲੜ ਰਹੇ ਹਨ।


ਰਾਹੁਲ ਗਾਂਧੀ ਦੇ ਇਸ ਬਿਆਨ 'ਤੇ ਕਿ ਕਾਂਗਰਸ ਜ਼ਮੀਨੀ ਪੱਧਰ ਤੋਂ ਜਾਣਕਾਰੀ ਲੈ ਕੇ ਸੂਬੇ 'ਚ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਐਲਾਨ ਕਰੇਗੀ, ਸਿੰਘ ਨੇ ਇਸ ਨੂੰ ਮਹਿਜ਼ ਧੋਖਾ ਦੱਸਿਆ। ਉਨ੍ਹਾਂ ਦੱਸਿਆ ਕਿ ਵਿਧੀ ਅਨੁਸਾਰ ਲੋਕ ਵਿਧਾਇਕਾਂ ਦੀ ਚੋਣ ਕਰਦੇ ਹਨ ਅਤੇ ਫਿਰ ਕਾਂਗਰਸ ਵਿਧਾਇਕ ਦਲ ਮੁੱਖ ਮੰਤਰੀ ਬਾਰੇ ਫੈਸਲਾ ਲੈਂਦੀ ਹੈ। “ਇਸ ਲਈ ਇਹ ਸਭ ਕੁਝ ਸਿਰਫ ਡਰਾਮਾ ਹੈ।”


ਕਿਸਾਨਾਂ ਨੂੰ ਚੋਣਾਂ ਵਿਚ ਉਤਰਨ ਦਾ ਸਮਰਥਨ


ਕੁਝ ਦਿਨ ਪਹਿਲਾਂ ਜਲੰਧਰ 'ਚ ਇੱਕ ਡਿਜੀਟਲ ਰੈਲੀ ਦੌਰਾਨ ਗਾਂਧੀ ਨੇ ਕਿਹਾ ਸੀ ਕਿ ਕਾਂਗਰਸ ਪੰਜਾਬ ਵਿਧਾਨ ਸਭਾ ਚੋਣਾਂ 'ਚ ਮੁੱਖ ਮੰਤਰੀ ਦੇ ਚਿਹਰੇ ਨਾਲ ਉਤਰੇਗੀ, ਜਿਸ ਦਾ ਐਲਾਨ ਪਾਰਟੀ ਵਰਕਰਾਂ ਨਾਲ ਸਲਾਹ ਕਰਨ ਤੋਂ ਬਾਅਦ ਕੀਤਾ ਜਾਵੇਗਾ। ਕਿਸਾਨਾਂ ਨੇ ਵਿਧਾਨ ਸਭਾ ਦੀ ਚੋਣ ਲੜਣ ਨੂੰ ਕੈਪਟਨ ਨੇ ਆਪਣਾ ਹੱਕ ਦੱਸਿਆ। ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਨਿੱਜੀ ਤੌਰ 'ਤੇ ਹਮੇਸ਼ਾ ਕਿਸਾਨਾਂ ਦਾ ਸਾਥ ਦਿੱਤਾ ਹੈ। ਉਨ੍ਹਾਂ ਦੀ ਸਰਕਾਰ ਨੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਅੰਦੋਲਨ ਵਿੱਚ ਆਪਣੀ ਜਾਨ ਗੁਆਉਣ ਵਾਲੇ ਹਰੇਕ ਕਿਸਾਨ ਦੇ ਵਾਰਸਾਂ ਨੂੰ ਨੌਕਰੀ ਅਤੇ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਸੀ।


ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਪੰਜਾਬ ਵਿੱਚ ਅਗਲੀ ਸਰਕਾਰ ਪੀਐੱਲਸੀ-ਭਾਜਪਾ-ਸ਼੍ਰੋਮਣੀ ਅਕਾਲੀ ਦਲ (ਯੂ) ਗੱਠਜੋੜ ਦੀ ਹੀ ਬਣੇਗੀ। ਸਿੰਘ ਨੇ ਕਿਹਾ ਕਿ ਕੁਝ ਪੀਐੱਲਸੀ ਉਮੀਦਵਾਰਾਂ ਨੂੰ ਭਾਜਪਾ ਦੇ ਚੋਣ ਨਿਸ਼ਾਨ 'ਤੇ ਚੋਣ ਲੜਨ ਦੀ ਇਜਾਜ਼ਤ ਦੇਣ ਦਾ ਫੈਸਲਾ ਵੋਟਰ ਜਨਸੰਖਿਆ ਨੂੰ ਧਿਆਨ 'ਚ ਰੱਖਦੇ ਹੋਏ ਲਿਆ ਗਿਆ ਹੈ। ਸੀਟ ਵੰਡ ਵਿਵਸਥਾ ਮੁਤਾਬਕ ਭਾਜਪਾ 65 ਸੀਟਾਂ 'ਤੇ, ਪੀਐੱਲਸੀ 37 'ਤੇ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) 15 ਸੀਟਾਂ 'ਤੇ ਚੋਣ ਲੜ ਰਹੀ ਹੈ।



ਇਹ ਵੀ ਪੜ੍ਹੋ: Punjab Election 2022: ਇੱਕ ਵਾਰ ਫਿਰ ਸਿੱਧੂ ਸਾਹਮਣੇ ਸੀਐਮ ਫੇਸ ਦਾ ਸਵਾਲ, ਇਸ ਵਾਰ ਬਗੈਰ ਕੁਝ ਕਹਿ ਦਿੱਤਾ ਇਹ ਜਵਾਬ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904