Punjab Election: ਪੰਜਾਬ 'ਚ ਗੈਰ ਕਾਨੂੰਨੀ ਰੇਤ ਖਣਨ ਨੂੰ ਲੈ ਕੇ ਈਡੀ ਦੀ ਛਾਪੇਮਾਰੀ ਤੋਂ ਬਾਅਦ ਕਾਂਗਰਸ ਪਾਰਟੀ ਬੀਜੇਪੀ 'ਤੇ ਹਮਲਾਵਰ ਹੋ ਗਈ ਹੈ। ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਰਾਜਕੁਮਾਰ ਵੇਰਕਾ ਨੇ ਪੀਐਮ ਮੋਦੀ 'ਤੇ ਦੋਸ਼ ਲਾਇਆ ਹੈ ਕਿ ਚਰਨਜੀਤ ਚੰਨੀ (Charanjit Singh Channi) ਨੂੰ ਦਲਿਤ ਸੀਐਮ ਹੋਣ ਦੀ ਵਜ੍ਹਾ ਨਾਲ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਰਾਜਕੁਮਾਰ ਵੇਰਕਾ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਕਾਂਗਰਸ ਪਾਰਟੀ ਚਰਨਜੀਤ ਚੰਨੀ ਦੀ ਅਗਵਾਈ 'ਚ ਚੋਣ ਲੜ ਰਹੀ ਹੈ।
ਰਾਜ ਕੁਮਾਰ ਵੇਰਕਾ ਨੇ ਦੋਸ਼ ਲਾਇਆ ਕਿ ਭਾਜਪਾ ਦੀ ਵਿਚਾਰਧਾਰਾ ਹਮੇਸ਼ਾ ਦਲਿਤਾਂ ਖਿਲਾਫ ਰਹੀ ਹੈ। ਚੰਨੀ ਸਰਕਾਰ 'ਚ ਮੰਤਰੀ ਵੇਰਕਾ ਨੇ ਕਿਹਾ ਕਿ ਭਾਜਪਾ ਦੀ ਵਿਚਾਰਧਾਰਾ ਦਲਿਤਾਂ ਵਿਰੁੱਧ ਕੰਮ ਕਰ ਰਹੀ ਹੈ। ਮੋਦੀ ਸਰਕਾਰ ਵੀ ਇਸੇ ਵਿਚਾਰਧਾਰਾ 'ਤੇ ਚੱਲ ਰਹੀ ਹੈ। ਦਲਿਤਾਂ ਨੂੰ ਦਬਾਇਆ ਜਾ ਰਿਹਾ ਹੈ।
ਰਾਜਕੁਮਾਰ ਵੇਰਕਾ ਨੇ ਅੱਗੇ ਕਿਹਾ ਕਿ ਪੀਐਮ ਮੋਦੀ ਦਲਿਤਾਂ ਤੇ ਪਿਛੜੇ ਲੋਕਾਂ ਦੀ ਭਲਾਈ ਦਾ ਦਾਅਵਾ ਕਰਦੇ ਹਨ ਪਰ ਦਲਿਤ ਮੁੱਖ ਮੰਤਰੀ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਕੋਈ ਵੱਖਰਾ ਨਹੀਂ ਹੈ। ਇਹ ਦੋਵੇਂ ਦਲਿਤ ਸੀਐਮ ਨੂੰ ਨਿਸ਼ਾਨਾ ਬਣਾਉਣ 'ਚ ਭਾਜਪਾ ਦਾ ਸਮਰਥਨ ਕਰ ਰਹੇ ਹਨ।
ਵੇਰਕਾ ਨੇ ਕੀਤਾ ਵੱਡਾ ਦਾਅਵਾ
ਵੇਰਕਾ ਨੇ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਮੁੱਖ ਮੰਤਰੀ ਚੰਨੀ ਨੂੰ ਆਪਣਾ ਚਿਹਰਾ ਬਣਾ ਕੇ ਚੋਣ ਲੜ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਕਿਸੇ ਵੀ ਤਰੀਕੇ ਨਾਲ ਮੁੱਖ ਮੰਤਰੀ ਦੀ ਕੁਰਸੀ ਹਥਿਆਉਣਾ ਚਾਹੁੰਦੀ ਹੈ ਪਰ ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ ਕਾਂਗਰਸ ਪਾਰਟੀ ਨੇ ਚਰਨਜੀਤ ਚੰਨੀ ਨੂੰ ਚਿਹਰਾ ਬਣਾਇਆ ਹੈ। ਇਸੇ ਲਈ ਅਜਿਹਾ ਹੋ ਰਿਹਾ ਹੈ। ਚੰਨੀ ਕਾਂਗਰਸ ਪਾਰਟੀ ਦਾ ਚਿਹਰਾ ਹੈ।
ਕਾਂਗਰਸ ਪਾਰਟੀ ਨੇ ਅਧਿਕਾਰਤ ਤੌਰ 'ਤੇ ਚੰਨੀ ਦੇ ਮੁੱਖ ਮੰਤਰੀ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ। ਹਾਲਾਂਕਿ ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਕਾਂਗਰਸ ਪਾਰਟੀ 'ਤੇ ਵੀ ਦਬਾਅ ਵਧ ਗਿਆ ਹੈ। ਇਸ ਸਬੰਧੀ ਕਾਂਗਰਸ ਜਲਦ ਹੀ ਵੱਡਾ ਫੈਸਲਾ ਲੈ ਸਕਦੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904