ਚੰਡੀਗੜ੍ਹ: ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਜੰਗ ਤਿਖੀ ਹੋ ਗਈ ਹੈ। ਸ਼੍ਰੋਮਣੀ ਅਕਾਲੀ ਦਲ ਨੇ ਟਿਕਟਾਂ ਵੇਚਣ ਦਾ ਇਲਜ਼ਾਮ ਲਾਇਆ ਤਾਂ ਆਮ ਆਦਮੀ ਪਾਰਟੀ ਨੇ ਮਜੀਠੀਆ ਦੇ ਨਸ਼ਾ ਤਸਕਰੀ ਕੇਸ ਨੂੰ ਉਠਾਉਂਦਿਆਂ ਕਾਂਗਰਸ ਨਾਲ ਡੀਲ ਹੋਣ ਦੀ ਗੱਲ ਕਹੀ ਹੈ।


ਦਰਅਸਲ ਹਰਸਿਮਰਤ ਬਾਦਲ ਨੇ ਟਵੀਟ ਕਰਕੇ ਕਿਹਾ ਕਿ @ArvindKejriwal ਲਈ, ਚੋਣਾਂ ਇੱਕ 'ਪੈਸਾ ਕਮਾਉਣ' ਦਾ ਧੰਦਾ ਹੈ। ਜੇਕਰ ਪੰਜਾਬੀਆਂ ਨੂੰ ਵੋਟਾਂ ਲਈ ਲੁਭਾਉਣਾ ਕਾਫੀ ਨਹੀਂ ਸੀ ਤਾਂ ਹੁਣ ਉਹ ਪਾਰਟੀ ਟਿਕਟਾਂ ਵੇਚ ਕੇ ਲੋਕਤੰਤਰ ਦਾ ਮਜ਼ਾਕ ਉਡਾ ਰਹੇ ਹਨ। ਇਹ ਬਾਹਰਲੇ ਲੋਕ ਦਿੱਲੀ ਦੀਆਂ ਕਠਪੁਤਲੀਆਂ ਦੀ ਵਰਤੋਂ ਕਰਕੇ ਪੰਜਾਬ 'ਤੇ ਰਾਜ ਕਰਨ ਦੇ ਸੁਪਨੇ ਦੇਖਦੇ ਹਨ। ਪੰਜਾਬੀਓ ਸਾਵਧਾਨ!






ਇਸ ਦਾ ਜਵਾਬ ਦਿੰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਰਾਘਵ ਚੱਢਾ ਨੇ ਕਿਹਾ ਹੈ ਕਿ ਮੈਡਮ, ਤੁਸੀਂ ਲੋਕਾਂ ਨੇ ਪੰਜਾਬ ਵੇਚ ਦਿੱਤਾ, ਪੰਜਾਬੀਆਂ ਦਾ ਭਵਿੱਖ ਵੇਚ ਦਿੱਤਾ। ਆਉਣ ਵਾਲੀਆਂ ਚੋਣਾਂ ਵਿੱਚ ਲੋਕ ਤੁਹਾਡੇ ਇੱਕ-ਇੱਕ ਗੁਨਾਹ ਦਾ ਬਦਲਾ ਲੈਣਗੇ। ਕਾਂਗਰਸ ਤੁਹਾਡੇ ਨਾਲ ਮਿਲੀ ਹੋਈ ਹੈ। ਸਾਰੇ ਪੰਜਾਬ ਨੇ ਦੇਖਿਆ ਚੰਨੀ ਜੀ ਨੇ ਤੁਹਾਡੇ ਭਰਾ ਨੂੰ ਬਚਾ ਲਿਆ। ਚੰਨੀ ਨਾਲ ਤੁਹਾਡੀ ਕੀ ਡੀਲ ਸੀ? ਅਗਾਊਂ ਜ਼ਮਾਨਤ ਦੇ ਬਾਅਦ ਵੀ ਗ੍ਰਿਫਤਾਰੀ ਨਹੀਂ ਹੋਈ?







ਇਹ ਵੀ ਪੜ੍ਹੋ: Used Cars: ਇਹ ਮਰਸੀਡੀਜ਼-ਬੈਂਜ਼ ਕਾਰ ਸਿਰਫ 6.5 ਲੱਖ ਰੁਪਏ 'ਚ ਖਰੀਦਣ ਦਾ ਮੌਕਾ, ਜਾਣੋ ਘੱਟ ਕੀਮਤ ਦਾ ਕੀ ਕਾਰਨ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904