ਚੰਡੀਗੜ੍ਹ: ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਦੀ ਜ਼ਿਮਨੀ ਚੋਣ ਦੇ ਨਤੀਜੇ ਸਾਫ ਹੋ ਗਏ ਹਨ। ਇਨ੍ਹਾਂ ਚਾਰ ਸੀਟਾਂ ਵਿੱਚੋਂ ਕਾਂਗਰਸ ਨੂੰ ਤਿੰਨ ਤੇ ਅਕਾਲੀ ਦਲ ਨੂੰ ਇੱਕ ਸੀਟ ਮਿਲ ਰਹੀ ਹੈ। ਬੀਜੇਪੀ ਦੀ ਝੋਲੀ ਵਿੱਚੋਂ ਫਗਵਾੜਾ ਸੀਟ ਖੁੱਸ ਰਹੀ ਹੈ। ਆਮ ਆਦਮੀ ਪਾਰਟੀ ਦੀ ਦਾਖਾ ਸੀਟ 'ਤੇ ਅਕਾਲੀ ਦਲ ਕਬਜ਼ਾ ਕਰ ਰਿਹਾ ਹੈ। ਉਂਝ ਕਾਂਗਰਸ ਨੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਦਾ ਗੜ੍ਹ ਤੋੜ ਦਿੱਤਾ ਹੈ।
ਵੋਟਾਂ ਦੀ ਗਿਣਤੀ ਦੇ 11ਵੇਂ ਰਾਊਂਡ ਮੁਕੇਰੀਆਂ ਵਿੱਚ ਕਾਂਗਰਸ 35238 ਵੋਟਾਂ ਨਾਲ ਸਭ ਤੋਂ ਅੱਗੇ ਹੈ। ਬੀਜੇਪੀ 33012 ਵੋਟਾਂ ਨਾਲ ਦੂਜੇ ਤੇ 'ਆਪ' 4907 ਨਾਲ ਤੀਜੇ ਨੰਬਰ 'ਤੇ ਹੈ।
ਫਗਵਾੜਾ ਵਿੱਚ ਕਾਂਗਰਸ 21306 ਵੋਟਾਂ ਨਾਲ ਅੱਗੇ ਹੈ। ਬੀਜੇਪੀ 10518, ਆਪ 1621, ਬਸਪਾ 9564 ਵੋਟਾਂ 'ਤੇ ਹੈ।
ਦਾਖਾ ਵਿੱਚ ਕਾਂਗਰਸ ਅਕਾਲੀ ਦਲ ਬਾਜ਼ੀ ਮਾਰ ਗਿਆ ਹੈ। ਇਸ ਵੇਲੇ 46303 ਵੋਟਾਂ ਨਾਲ ਅਕਾਲੀ ਦਲ ਸਭ ਤੋਂ ਅੱਗੇ ਹੈ। ਕਾਂਗਰਸ 35853, ਲਿਪ 5270 ਤੇ ਆਪ 2114 ਵੋਟਾਂ 'ਤੇ ਹੈ।
ਜਲਾਲਾਬਾਦ ਵਿੱਚ ਕਾਂਗਰਸ 45247 ਵੋਟਾਂ ਨਾਲ ਸਭ ਤੋਂ ਅੱਗੇ ਹੈ। ਸੁਖਬੀਰ ਬਾਦਲ ਦੇ ਗੜ੍ਹ ਵਿੱਚ ਸ਼੍ਰੋਮਣੀ ਅਕਾਲੀ ਦਲ 34895 ਵੋਟਾਂ ਤੇ ਆਪ 6915 ਵੋਟਾਂ 'ਤੇ ਹੈ।
ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਦੀ ਤਸਵੀਰ ਸਾਫ
ਏਬੀਪੀ ਸਾਂਝਾ
Updated at:
24 Oct 2019 01:27 PM (IST)
ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਦੀ ਜ਼ਿਮਨੀ ਚੋਣ ਦੇ ਨਤੀਜੇ ਸਾਫ ਹੋ ਗਏ ਹਨ। ਇਨ੍ਹਾਂ ਚਾਰ ਸੀਟਾਂ ਵਿੱਚੋਂ ਕਾਂਗਰਸ ਨੂੰ ਤਿੰਨ ਤੇ ਅਕਾਲੀ ਦਲ ਨੂੰ ਇੱਕ ਸੀਟ ਮਿਲ ਰਹੀ ਹੈ। ਬੀਜੇਪੀ ਦੀ ਝੋਲੀ ਵਿੱਚੋਂ ਫਗਵਾੜਾ ਸੀਟ ਖੁੱਸ ਰਹੀ ਹੈ। ਆਮ ਆਦਮੀ ਪਾਰਟੀ ਦੀ ਦਾਖਾ ਸੀਟ 'ਤੇ ਅਕਾਲੀ ਦਲ ਕਬਜ਼ਾ ਕਰ ਰਿਹਾ ਹੈ। ਉਂਝ ਕਾਂਗਰਸ ਨੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਦਾ ਗੜ੍ਹ ਤੋੜ ਦਿੱਤਾ ਹੈ।
- - - - - - - - - Advertisement - - - - - - - - -