Punjab Elections 2022: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਆਪਣੀ ਨਾਮਜ਼ਦਗੀ ਦਾਖਲ ਕਰ ਦਿੱਤੀ ਹੈ। ਰਿਟਰਨਿੰਗ ਅਧਿਕਾਰੀ ਅਰਸ਼ਦੀਪ ਸਿੰਘ ਕੋਲ ਕਾਂਗਰਸੀ ਉਮੀਦਵਾਰ ਵਜੋਂ ਉਹਨਾਂ ਨੇ ਨਾਮਜਦਗੀ ਪੱਤਰ ਦਾਖਲ ਕੀਤੇ। 



ਸਿੱਧੂ ਨੇ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਬਿਕਰਮ ਸਿੰਘ ਮਜੀਠੀਆ 'ਤੇ ਰੱਜ ਕੇ ਸ਼ਬਦੀ ਵਾਰ ਕੀਤੇ । ਨਾਲ ਹੀ ਉਹਨਾਂ ਮਜੀਠੀਆ ਨੂੰ ਚੈਲੰਜ ਕਰਦਿਆਂ ਕਿਹਾ ਕਿ ਜੇ ਮਜੀਠੀਆ ਨੂੰ ਏਨਾ ਹੀ ਵਿਸ਼ਵਾਸ਼ ਹੈ ਤਾਂ ਮਜੀਠੀਆ ਮਜੀਠਾ ਹਲਕੇ ਛੱਡ ਕੇ ਇਕੱਲਾ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜੇ। 



ਸਿੱਧੂ ਨੇ ਮਜੀਠੀਆ ਨੂੰ ਇੱਕ ਵਾਰ ਫੇਰ ਤਸਕਰ ਦੱਸਦੇ ਹੋਏ ਕਿਹਾ ਕਿ ਇਹਨਾਂ ਨੇ ਪਿਛਲੇ ਸਮੇਂ 'ਚ ਅੰਮ੍ਰਿਤਸਰ 'ਚ ਗੁੰਡਾਗਰਦੀ ਕੀਤੀ ਪਰ ਸ਼ਹਿਰਵਾਸੀ ਗੁੰਡਾਗਰਦੀ ਨੂੰ ਪਸੰਦ ਨਹੀਂ ਕਰਨਗੇ। ਸਿੱਧੂ ਨੇ ਕਿਹਾ ਮੈਂ ਆਪਣੀ ਰਾਜਨੀਤੀ ਦੌਰਾਨ ਕਿਸੇ 'ਤੇ ਝੂਠਾ ਪਰਚਾ ਨਹੀਂ ਕਰਵਾਇਆ ਤੇ ਅਕਾਲੀ ਦਲ ਨੇ ਲੋਕਾਂ 'ਤੇ ਝੂਠੇ ਪਰਚੇ ਕਰਵਾਏ। 


ਇਹ ਵੀ ਪੜ੍ਹੋ: ਸ਼ਹਿਰੀ ਸੀਟਾਂ 'ਤੇ ਪੰਜਾਬ ਲੋਕ ਕਾਂਗਰਸ ਉਮੀਦਵਾਰਾਂ ਨੇ ਚੋਣ ਚਿੰਨ੍ਹ ਕਮਲ ਮੰਗਿਆ



ਸਿੱਧੂ ਨੇ ਕਿਹਾ ਸਾਰੇ ਤਸਕਰ ਤੇ ਚੋਰ ਰਲ ਗਏ ਹਨ ਤੇ ਉਹਨਾਂ ਨੂੰ ਰੋਕਣਾ ਚਾਹੁੰਦੇ ਹਨ ਤਾਂਕਿ ਪੰਜਾਬ ਮਾਡਲ ਲਾਗੂ ਨਾ ਹੋ ਸਕੇ ਕਿਉਂਕਿ ਜਿਸ ਦਿਨ ਦਾ ਰਾਹੁਲ ਗਾਂਧੀ ਨੇ ਮਾਡਲ ਪੇਸ਼ ਕੀਤਾ ਹੈ ਇਹਨਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ। ਸਿੱਧੂ ਨੇ ਇਲਜਾਮ ਲਗਾਇਆ ਕਿ, 'ਸਿਆਸਤ ਦੇ ਲਈ ਮੇਰੀ ਮਾਂ ਨੂੰ ਕਬਰਾਂ 'ਚੋਂ ਕੱਢ ਲਿਆਏ ਹਨ ਤੇ ਸਿੱਧੂ ਕਦੇ ਵੀ ਏਨਾ ਹੇਠਾਂ ਨਹੀਂ ਡਿੱਗਿਆ।'
ਕੈਪਟਨ ਅਮਰਿੰਦਰ ਸਿੰਘ 'ਤੇ ਤੰਜ ਕਸਦਿਆਂ ਸਿੱਧੂ ਨੇ ਕਿਹਾ ਕਿ ਜੇ ਜੇ ਹਿੰਮਤ ਹੈ ਤਾਂ ਉਹ ਪਟਿਆਲਾ ਛੱਡ ਕੇ ਅੰਮ੍ਰਿਤਸਰ ਤੋਂ ਚੋਣ ਲੜ ਕੇ ਦਿਖਾਉਣ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904