ਚੰਡੀਗੜ੍ਹ: ਪੰਜਾਬ ਦੇ ਕਿਸਾਨ ਹਰਿਆਣਾ ਦੀ ਹੱਦ ਉਪਰ ਹੀ ਡਟ ਗਏ ਹਨ। ਕਿਸਾਨ ਯੀਨੀਅਨਾਂ ਨੇ ਫੈਸਲਾ ਕੀਤਾ ਹੈ ਕਿ ਪੁਲਿਸ ਨਾਲ ਟਕਰਾਅ ਦੀ ਥਾਂ ਪੰਜਾਬ-ਹਰਿਆਣਾ ਦੀ ਹੱਦ ਉੱਪਰ ਹੀ ਧਰਨੇ ਲਾ ਦਿੱਤੇ ਜਾਣ। ਕਿਸਾਨਾਂ ਕੋਲ ਤਿੰਨ-ਚਾਰ ਮਹੀਨਿਆਂ ਦਾ ਰਾਸ਼ਨ ਹੈ। ਇਸ ਲਈ ਇਹ ਧਰਨੇ ਲੰਬੇ ਚੱਲ ਸਕਦੇ ਹਨ। ਇਸ ਤਰ੍ਹਾਂ ਕਿਸਾਨਾਂ ਦਾ ਸੰਘਰਸ਼ ਪੰਜਾਬ-ਹਰਿਆਣਾ ਦੀ ਹੱਦ 'ਤੇ ਕੇਂਦਰਤ ਹੋ ਗਿਆ ਹੈ।


ਦੱਸ ਦਈਏ ਕਿ ਪੰਜਾਬ ਦੇ ਕਿਸਾਨਾਂ ਨੇ ਹਰਿਆਣਾ ’ਚ ਦਾਖਲ ਹੋਣ ਲਈ ਅੱਠ ਥਾਵਾਂ ਦੀ ਚੋਣ ਕੀਤੀ ਸੀ। ਇੱਥੇ ਉਨ੍ਹਾਂ ਨੂੰ ਹਰਿਆਣਾ ਪੁਲਿਸ ਵੱਲੋਂ ਰੋਕਿਆ ਜਾ ਰਿਹਾ ਹੈ ਤੇ ਉਹ ਉਥੇ ਹੀ ਧਰਨੇ ਮਾਰ ਕੇ ਬੈਠ ਰਹੇ ਹਨ। ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਅਣਮਿੱਥੇ ਸਮੇਂ ਲਈ ਚੱਲਣ ਵਾਲੇ ਇਹ ਧਰਨੇ ਪੂਰੀ ਤਰ੍ਹਾਂ ਸ਼ਾਂਤਮਈ ਹੋਣਗੇ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ