Rail Roko Andolan: ਜੇਕਰ ਤੁਸੀਂ ਵੀ ਇਨ੍ਹਾਂ ਦਿਨਾਂ ਦੌਰਾਨ ਰੇਲ ਤੋਂ ਸਫਰ ਕਰਨ ਜਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਦੱਸ ਦਈਏ ਕਿ ਕਿਸਾਨਾਂ ਨੇ ਇੱਕ ਵਾਰ ਫਿਰ ਰੇਲ ਰੋਕੋ ਅੰਦੋਲਨ ਦੀ ਕਾਲ ਦੇ ਦਿੱਤੀ ਹੈ। ਇਸ ਕਰਕੇ ਮੁਸਾਫਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉੱਥੇ ਹੀ ਤੁਸੀਂ ਵੀ ਰੇਲ ਦਾ ਸਫਰ ਕਰਨ ਲਈ ਜਾ ਰਹੇ ਹੋ ਤਾਂ ਸੋਚ ਸਮਝ ਕੇ ਘਰੋਂ ਬਾਹਰ ਜਾਓ, ਕਿਉਂਕਿ ਆਹ ਰੂਟ ਬੰਦ ਰਹਿਣਗੇ।
ਰਿਪੋਰਟਾਂ ਅਨੁਸਾਰ, ਕਿਸਾਨ-ਮਜ਼ਦੂਰ ਮੋਰਚਾ ਅਤੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਇਹ ਸੱਦਾ ਦਿੱਤਾ ਹੈ, ਜਿਸ ਵਿੱਚ 5 ਦਸੰਬਰ ਨੂੰ ਦੁਪਹਿਰ 1 ਵਜੇ ਤੋਂ 3 ਵਜੇ ਤੱਕ ਰੇਲਗੱਡੀਆਂ ਬੰਦ ਕਰਨ ਦਾ ਸੱਦਾ ਦਿੱਤਾ ਗਿਆ ਹੈ। ਕਿਸਾਨ ਸੂਬੇ ਦੇ 19 ਜ਼ਿਲ੍ਹਿਆਂ ਵਿੱਚ 26 ਥਾਵਾਂ 'ਤੇ ਰੇਲਗੱਡੀਆਂ ਰੋਕਣਗੇ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਰਹੀਆਂ, ਜਿਸ ਕਾਰਨ ਉਨ੍ਹਾਂ ਨੂੰ ਵਿਰੋਧ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਆਓ ਤੁਹਾਨੂੰ ਦੱਸਦੇ ਹਾਂ ਕਿ ਕਿਹੜੇ-ਕਿਹੜੇ ਰੂਟ ਬੰਦ ਰਹਿਣਗੇ
ਅੰਮ੍ਰਿਤਸਰ: ਦੇਵੀਦਾਸਪੁਰਾ ਅਤੇ ਮਜੀਠਾ ਸਟੇਸ਼ਨ (ਦਿੱਲੀ-ਅੰਮ੍ਰਿਤਸਰ ਮੇਨ ਲਾਈਨ)ਗੁਰਦਾਸਪੁਰ: ਬਟਾਲਾ, ਗੁਰਦਾਸਪੁਰ, ਅਤੇ ਡੇਰਾ ਬਾਬਾ ਨਾਨਕ ਸਟੇਸ਼ਨ (ਅੰਮ੍ਰਿਤਸਰ-ਪਠਾਨਕੋਟ-ਜੰਮੂ ਲਾਈਨ)ਫਿਰੋਜ਼ਪੁਰ: ਬਸਤੀ ਟੈਂਕਵਾਲੀ, ਮੱਲਾਂਵਾਲਾ ਅਤੇ ਤਲਵੰਡੀ ਭਾਈਕਪੂਰਥਲਾ: ਨੇੜੇ ਡਡਵਿੰਡੀ (ਸੁਲਤਾਨਪੁਰ ਲੋਧੀ)ਜਲੰਧਰ : ਜਲੰਧਰ ਛਾਉਣੀਹੁਸ਼ਿਆਰਪੁਰ: ਟਾਂਡਾ ਅਤੇ ਭੋਗਪੁਰ (ਜਲੰਧਰ-ਜੰਮੂ ਅਤੇ ਜਲੰਧਰ-ਜੋਧਾ ਫਾਟਕ ਰੂਟ)ਪਟਿਆਲਾ: ਸ਼ੰਭੂ ਅਤੇ ਬਾੜਾ (ਨਾਭਾ ਨੇੜੇ ਬਾੜਾ ਸਟੇਸ਼ਨ)ਸੰਗਰੂਰ: ਸੁਨਾਮ ਸ਼ਹੀਦ ਊਧਮ ਸਿੰਘ ਵਾਲਾਫਾਜ਼ਿਲਕਾ: ਫਾਜ਼ਿਲਕਾ ਰੇਲਵੇ ਸਟੇਸ਼ਨਮੋਗਾ: ਮੋਗਾ ਰੇਲਵੇ ਸਟੇਸ਼ਨਬਠਿੰਡਾ: ਰਾਮਪੁਰਾ ਫੂਲ ਰੇਲਵੇ ਸਟੇਸ਼ਨਸ੍ਰੀ ਮੁਕਤਸਰ ਸਾਹਿਬ: ਮਲੋਟ ਅਤੇ ਮੁਕਤਸਰ
ਮਲੇਰਕੋਟਲਾ: ਅਹਿਮਦਗੜ੍ਹਮਾਨਸਾ: ਮਾਨਸਾ ਰੇਲਵੇ ਸਟੇਸ਼ਨਲੁਧਿਆਣਾ: ਸਾਹਨੇਵਾਲ ਰੇਲਵੇ ਸਟੇਸ਼ਨਫਰੀਦਕੋਟ: ਫਰੀਦਕੋਟ ਰੇਲਵੇ ਸਟੇਸ਼ਨਰੋਪੜ: ਰੋਪੜ ਰੇਲਵੇ ਸਟੇਸ਼ਨ
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।