ਪੜਚੋਲ ਕਰੋ

 Punjab Voter List 2026 : ਪੰਜਾਬ 'ਚ SIR ਤੋਂ ਬਾਅਦ ਸਾਢੇ 13 ਲੱਖ ਵੋਟਰਾਂ ਦੇ ਨਾਂ ਕੱਟੇ, ਫਾਈਨਲ ਵੋਟਰ ਸੂਚੀ ਜਾਰੀ, ਜਾਣੋ ਕਿਵੇਂ ਚੈੱਕ ਕਰਨਾ ਆਪਣਾ ਨਾਂ

Punjab Voter List 2026 : ਪੰਜਾਬ ਵਿੱਚ ਚੋਣਾਂ ਤੋਂ ਪਹਿਲਾਂ ਵੋਟਰ ਸੂਚੀ ਦੀ ਵਿਸ਼ੇਸ਼ ਡੂੰਘਾਈ ਨਾਲ ਸੋਧ (Special Intensive Revision - SIR) ਤੋਂ ਬਾਅਦ ਅੰਤਿਮ ਵੋਟਰ ਸੂਚੀ ਜਾਰੀ ਕਰ ਦਿੱਤੀ ਗਈ ਹੈ। ਚੋਣ ਕਮਿਸ਼ਨ ਵੱਲੋਂ ਦਿੱਤੀ ਜਾ

Punjab Voter List 2026 : ਪੰਜਾਬ ਵਿੱਚ ਚੋਣਾਂ ਤੋਂ ਪਹਿਲਾਂ ਵੋਟਰ ਸੂਚੀ ਦੀ ਵਿਸ਼ੇਸ਼ ਡੂੰਘਾਈ ਨਾਲ ਸੋਧ (Special Intensive Revision - SIR) ਤੋਂ ਬਾਅਦ ਅੰਤਿਮ ਵੋਟਰ ਸੂਚੀ ਜਾਰੀ ਕਰ ਦਿੱਤੀ ਗਈ ਹੈ। ਚੋਣ ਕਮਿਸ਼ਨ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਸੂਬੇ ਵਿੱਚ ਕਰੀਬ ਸਾਢੇ 13 ਲੱਖ ਵੋਟਰਾਂ ਦੇ ਨਾਂ ਸੂਚੀ ਵਿੱਚੋਂ ਹਟਾਏ ਗਏ ਹਨ। ਪਹਿਲਾਂ ਪੰਜਾਬ ਵਿੱਚ 2.14 ਕਰੋੜ ਤੋਂ ਵੱਧ ਵੋਟਰ ਸਨ, ਜਦਕਿ ਹੁਣ ਅੰਤਿਮ ਸੂਚੀ ਵਿੱਚ ਕਰੀਬ 2.01 ਕਰੋੜ ਵੋਟਰ ਰਹਿ ਗਏ ਹਨ।

ਕਿਉਂ ਕੱਟੇ ਗਏ ਲੱਖਾਂ ਵੋਟਰਾਂ ਦੇ ਨਾਂ?

ਚੋਣ ਕਮਿਸ਼ਨ ਮੁਤਾਬਕ ਜਾਂਚ ਦੌਰਾਨ ਸਾਹਮਣੇ ਆਇਆ ਕਿ ਕਰੀਬ 7 ਲੱਖ ਵੋਟਰ ਪੰਜਾਬ ਛੱਡ ਕੇ ਦੂਜੇ ਸੂਬਿਆਂ ਵਿੱਚ ਜਾ ਚੁੱਕੇ ਹਨ। ਇਸ ਤੋਂ ਇਲਾਵਾ ਕਰੀਬ 4 ਲੱਖ ਵੋਟਰਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਇੱਕ ਲੱਖ ਤੋਂ ਵੱਧ ਵੋਟਰਾਂ ਦੇ ਨਾਂ ਦੋਹਰੀਆਂ ਵੋਟਾਂ ਵਜੋਂ ਸਾਹਮਣੇ ਆਏ ਹਨ।

13 ਅਗਸਤ ਨੂੰ ਜਾਰੀ ਕੀਤੀ ਗਈ ਡਰਾਫਟ ਵੋਟਰ ਸੂਚੀ ਵਿੱਚ ਕਰੀਬ 1.94 ਕਰੋੜ ਵੋਟਰ ਸਨ। ਇਸ ਤੋਂ ਬਾਅਦ ਲੋਕਾਂ ਤੋਂ ਦਾਅਵੇ ਅਤੇ ਇਤਰਾਜ਼ ਮੰਗੇ ਗਏ, ਜਿਨ੍ਹਾਂ ਦੀ ਜਾਂਚ ਤੋਂ ਬਾਅਦ ਅੰਤਿਮ ਸੂਚੀ ਵਿੱਚ ਵੋਟਰਾਂ ਦੀ ਗਿਣਤੀ ਵਧ ਕੇ 2 ਕਰੋੜ ਤੋਂ ਪਾਰ ਪਹੁੰਚ ਗਈ।

ਵੋਟਰ ਸੂਚੀ ਵਿੱਚ 8 ਲੱਖ ਦੇ ਕਰੀਬ ਨਾਂ ਹੋਰ ਸ਼ਾਮਲ

ਪੰਜਾਬ ਦੀ ਮੁੱਖ ਚੋਣ ਅਧਿਕਾਰੀ ਅਨਿੰਦਿਤਾ ਮਿੱਤਰਾ ਨੇ ਦੱਸਿਆ ਕਿ ਡਰਾਫਟ ਸੂਚੀ ਜਾਰੀ ਹੋਣ ਤੋਂ ਬਾਅਦ ਕਰੀਬ 8 ਲੱਖ ਵੋਟਰਾਂ ਦੇ ਨਾਂ ਹੋਰ ਸ਼ਾਮਲ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦਾ ਮਕਸਦ ਹਰ ਯੋਗ ਵੋਟਰ ਤੱਕ ਪਹੁੰਚ ਕਰਨਾ ਹੈ, ਤਾਂ ਜੋ ਕੋਈ ਵੀ ਵੋਟ ਪਾਉਣ ਦੇ ਅਧਿਕਾਰ ਤੋਂ ਵਾਂਝਾ ਨਾ ਰਹੇ।

ਵੋਟਰ ਸੂਚੀ 'ਚ ਨਾਂ ਨਹੀਂ ਤਾਂ ਇੰਝ ਬਣਵਾਓ ਵੋਟ

ਅਨਿੰਦਿਤਾ ਮਿੱਤਰਾ ਮੁਤਾਬਕ ਜਿਨ੍ਹਾਂ ਲੋਕਾਂ ਦਾ ਨਾਂ ਅੰਤਿਮ ਵੋਟਰ ਸੂਚੀ ਵਿੱਚ ਨਹੀਂ ਹੈ, ਉਹ ਅਗਲੀਆਂ ਚੋਣਾਂ ਲਈ ਆਪਣੀ ਵੋਟ ਬਣਵਾ ਸਕਦੇ ਹਨ। ਇਸ ਲਈ ਆਨਲਾਈਨ ਜਾਂ ਬੂਥ ਲੈਵਲ ਅਧਿਕਾਰੀ (BLO) ਅਤੇ ਚੋਣ ਰਜਿਸਟ੍ਰੇਸ਼ਨ ਅਧਿਕਾਰੀ (ERO) ਕੋਲ ਫਾਰਮ ਨੰਬਰ 6 ਭਰ ਕੇ ਜਮ੍ਹਾਂ ਕਰਵਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਅਗਲੇ ਹਫ਼ਤੇ ਤੋਂ ਵਿਸ਼ੇਸ਼ ਕੈਂਪ ਵੀ ਲਗਾਏ ਜਾਣਗੇ, ਜਿੱਥੇ ਲੋਕ ਆਪਣਾ ਨਾਂ ਵੋਟਰ ਸੂਚੀ ਵਿੱਚ ਚੈੱਕ ਕਰ ਸਕਣਗੇ ਅਤੇ ਲੋੜ ਪੈਣ 'ਤੇ ਨਵੀਂ ਵੋਟ ਬਣਵਾਉਣ ਲਈ ਅਰਜ਼ੀ ਦੇ ਸਕਣਗੇ।

ਘਰ ਬੈਠੇ ਇੰਝ ਚੈੱਕ ਕਰੋ ਆਪਣਾ ਨਾਂ

ਚੋਣ ਕਮਿਸ਼ਨ ਨੇ ਅੰਤਿਮ ਵੋਟਰ ਸੂਚੀ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦੀ ਸਰਕਾਰੀ ਵੈੱਬਸਾਈਟ 'ਤੇ ਜਾਰੀ ਕਰ ਦਿੱਤੀ ਹੈ। ਲੋਕ www.ceopunjab.gov.in 'ਤੇ ਜਾ ਕੇ 'Final Roll 2026' ਦੇ ਵਿਕਲਪ ਰਾਹੀਂ ਆਪਣਾ ਨਾਂ ਚੈੱਕ ਕਰ ਸਕਦੇ ਹਨ। ਇਸ ਤੋਂ ਇਲਾਵਾ www.voters.eci.gov.in ਤੋਂ ਵੀ ਵੋਟਰ ਸੂਚੀ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।

ਪੰਜਾਬ ਵਿੱਚ ਪੋਲਿੰਗ ਸਟੇਸ਼ਨਾਂ ਦੀ ਗਿਣਤੀ ਵਧੀ

ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਵੋਟਰਾਂ ਦੀ ਸਹੂਲਤ ਲਈ ਸਾਰੇ ਜ਼ਿਲ੍ਹਿਆਂ ਵਿੱਚ ਪੋਲਿੰਗ ਸਟੇਸ਼ਨਾਂ ਦੀ ਮੁੜ ਵਿਵਸਥਾ ਕੀਤੀ ਗਈ ਹੈ। ਇਸ ਤਹਿਤ ਪੰਜਾਬ ਵਿੱਚ ਪੋਲਿੰਗ ਸਟੇਸ਼ਨਾਂ ਦੀ ਗਿਣਤੀ 24,453 ਤੋਂ ਵਧਾ ਕੇ 25,332 ਕਰ ਦਿੱਤੀ ਗਈ ਹੈ। ਚੋਣ ਕਮਿਸ਼ਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਮੇਂ ਸਿਰ ਵੋਟਰ ਸੂਚੀ ਵਿੱਚ ਆਪਣਾ ਨਾਂ ਜ਼ਰੂਰ ਚੈੱਕ ਕਰਨ, ਤਾਂ ਜੋ ਵੋਟਿੰਗ ਵਾਲੇ ਦਿਨ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

Advertisement

ਟਾਪ ਹੈਡਲਾਈਨ

Parvinder Jhota ਦਾ ਪੋਸਟਮਾਰਟਮ ਫਿਰ ਅਟਕਿਆ, 24 ਦਿਨ ਫਰੀਜ਼ਰ 'ਚ ਰਹਿਣ ਕਾਰਨ ਆਈ ਦਿੱਕਤ; ਕੱਲ੍ਹ ਹੋ ਸਕਦਾ ਅੰਤਿਮ ਸਸਕਾਰ
Parvinder Jhota ਦਾ ਪੋਸਟਮਾਰਟਮ ਫਿਰ ਅਟਕਿਆ, 24 ਦਿਨ ਫਰੀਜ਼ਰ 'ਚ ਰਹਿਣ ਕਾਰਨ ਆਈ ਦਿੱਕਤ; ਕੱਲ੍ਹ ਹੋ ਸਕਦਾ ਅੰਤਿਮ ਸਸਕਾਰ
Punjab News : ਪੰਜਾਬ ਦੀ ਸਿਆਸਤ 'ਚ ਹੋਵੇਗਾ ਵੱਡਾ ਧਮਾਕਾ ! ਇਸ ਆਗੂ ਨੇ ਪਾਰਟੀ ਬਦਲਣ ਦੇ ਦਿੱਤੇ ਸੰਕੇਤ 
Punjab News : ਪੰਜਾਬ ਦੀ ਸਿਆਸਤ 'ਚ ਹੋਵੇਗਾ ਵੱਡਾ ਧਮਾਕਾ ! ਇਸ ਆਗੂ ਨੇ ਪਾਰਟੀ ਬਦਲਣ ਦੇ ਦਿੱਤੇ ਸੰਕੇਤ 
Punjab News : ਮਾਣਹਾਨੀ ਕੇਸ 'ਚ ਸੁਖਬੀਰ ਬਾਦਲ ਨੇ ਮੰਗੀ ਪੇਸ਼ੀ ਤੋਂ ਛੋਟ, ਚੰਡੀਗੜ੍ਹ ਅਦਾਲਤ ਨਹੀਂ ਪਹੁੰਚੇ
Punjab News : ਮਾਣਹਾਨੀ ਕੇਸ 'ਚ ਸੁਖਬੀਰ ਬਾਦਲ ਨੇ ਮੰਗੀ ਪੇਸ਼ੀ ਤੋਂ ਛੋਟ, ਚੰਡੀਗੜ੍ਹ ਅਦਾਲਤ ਨਹੀਂ ਪਹੁੰਚੇ
ਪੰਜਾਬ ਪੁਲਿਸ ਦੇ ਸਾਹਮਣੇ ਕਰਿਆਨਾ ਕਾਰੋਬਾਰੀ ਦੇ ਘਰ 'ਤੇ ਚਲਾਈਆਂ ਤਾੜਤਾੜ ਗੋਲੀਆਂ, ਮੱਚੀ ਸਨਸਨੀ
ਪੰਜਾਬ ਪੁਲਿਸ ਦੇ ਸਾਹਮਣੇ ਕਰਿਆਨਾ ਕਾਰੋਬਾਰੀ ਦੇ ਘਰ 'ਤੇ ਚਲਾਈਆਂ ਤਾੜਤਾੜ ਗੋਲੀਆਂ, ਮੱਚੀ ਸਨਸਨੀ
Advertisement

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸੋਨਾ ਹੋਇਆ ਬਹੁਤ ਸਸਤਾ! ਜਨਵਰੀ 'ਚ ਪੀਕ ਤੋਂ 18% ਥੱਲ੍ਹੇ, ਕੀ ਨਵੇਂ ਸਾਲ 'ਚ ਫਿਰ ਬਣੇਗਾ ਰਿਕਾਰਡ?
ਸੋਨਾ ਹੋਇਆ ਬਹੁਤ ਸਸਤਾ! ਜਨਵਰੀ 'ਚ ਪੀਕ ਤੋਂ 18% ਥੱਲ੍ਹੇ, ਕੀ ਨਵੇਂ ਸਾਲ 'ਚ ਫਿਰ ਬਣੇਗਾ ਰਿਕਾਰਡ?
ਪਰਵਿੰਦਰ ਝੋਟਾ ਦੀ ਡੈੱਡਬਾਡੀ ਰਾਤ 12 ਵਜੇ ਭੇਜੀ ਗਈ ਚੰਡੀਗੜ੍ਹ, 24ਵੇਂ ਦਿਨ ਹੋਵੇਗਾ ਪੋਸਟਮਾਰਟਮ; ਕਿਉਂ ਹੋਇਆ ਸਮਝੌਤਾ?
ਪਰਵਿੰਦਰ ਝੋਟਾ ਦੀ ਡੈੱਡਬਾਡੀ ਰਾਤ 12 ਵਜੇ ਭੇਜੀ ਗਈ ਚੰਡੀਗੜ੍ਹ, 24ਵੇਂ ਦਿਨ ਹੋਵੇਗਾ ਪੋਸਟਮਾਰਟਮ; ਕਿਉਂ ਹੋਇਆ ਸਮਝੌਤਾ?
Airtel ਦਾ ₹749 ਵਾਲਾ ਫੈਮਿਲੀ ਪਲਾਨ, ₹1049 'ਚ ਮਿਲਣਗੇ 3 SIM; ਅਨਲਿਮਟਿਡ ਕਾਲਿੰਗ ਦੇ ਨਾਲ OTT ਦੇ ਫਾਇਦੇ
Airtel ਦਾ ₹749 ਵਾਲਾ ਫੈਮਿਲੀ ਪਲਾਨ, ₹1049 'ਚ ਮਿਲਣਗੇ 3 SIM; ਅਨਲਿਮਟਿਡ ਕਾਲਿੰਗ ਦੇ ਨਾਲ OTT ਦੇ ਫਾਇਦੇ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 6 ਨਵੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 6 ਨਵੰਬਰ 2026
Europe Bomb Threat : ਯੂਰਪ 'ਚ 12 ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੈਰਿਸ ਤੋਂ ਰੋਮ ਤੱਕ ਮਚੀ ਹਫੜਾ-ਦਫੜੀ
Europe Bomb Threat : ਯੂਰਪ 'ਚ 12 ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੈਰਿਸ ਤੋਂ ਰੋਮ ਤੱਕ ਮਚੀ ਹਫੜਾ-ਦਫੜੀ
Delhi-NCR Pollution : ਦਿੱਲੀ 'ਚ 20 ਨਵੰਬਰ ਤੱਕ ਕਈ ਕੰਮਾਂ 'ਤੇ ਰੋਕ, ਮੁਲਾਜ਼ਮਾਂ ਲਈ ਵੀ ਨਵਾਂ ਫਰਮਾਨ!
Delhi-NCR Pollution : ਦਿੱਲੀ 'ਚ 20 ਨਵੰਬਰ ਤੱਕ ਕਈ ਕੰਮਾਂ 'ਤੇ ਰੋਕ, ਮੁਲਾਜ਼ਮਾਂ ਲਈ ਵੀ ਨਵਾਂ ਫਰਮਾਨ!
Sleep Competition : 60 ਦਿਨ ਰੋਜ਼ 9 ਘੰਟੇ ਸੌਂ ਕੇ ਕੁੜੀ ਨੇ ਜਿੱਤੇ 9.6 ਲੱਖ ਰੁਪਏ, Wakefit ਕੰਪਨੀ ਨੇ ਦਿੱਤਾ ਇਨਾਮ
Sleep Competition : 60 ਦਿਨ ਰੋਜ਼ 9 ਘੰਟੇ ਸੌਂ ਕੇ ਕੁੜੀ ਨੇ ਜਿੱਤੇ 9.6 ਲੱਖ ਰੁਪਏ, Wakefit ਕੰਪਨੀ ਨੇ ਦਿੱਤਾ ਇਨਾਮ
 Marriage Vs Live In Relationship : ਵਿਆਹ ਜਾਂ ਲਿਵ-ਇਨ? ਕਿਹੜਾ ਰਿਸ਼ਤਾ ਹੈ ਬਿਹਤਰ? ਸਦਗੁਰੂ ਨੇ ਦੱਸੀ ਵੱਡੀ ਗੱਲ!
 Marriage Vs Live In Relationship : ਵਿਆਹ ਜਾਂ ਲਿਵ-ਇਨ? ਕਿਹੜਾ ਰਿਸ਼ਤਾ ਹੈ ਬਿਹਤਰ? ਸਦਗੁਰੂ ਨੇ ਦੱਸੀ ਵੱਡੀ ਗੱਲ!
Embed widget