Punjabi Girl Commit Suicide In Hyderabad: ਹੈਦਰਾਬਾਦ ਵਿੱਚ ਪੰਜਾਬ ਦੀ ਇੱਕ ਲੜਕੀ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਦੀ ਰਹਿਣ ਵਾਲੀ 19 ਸਾਲਾ ਲੜਕੀ ਦੇ ਪ੍ਰੇਮੀ ਨੇ ਦੋ ਦਿਨ ਪਹਿਲਾਂ ਖੁਦਕੁਸ਼ੀ ਕਰ ਲਈ ਸੀ। ਇਸ ਤੋਂ ਬਾਅਦ ਲੜਕੀ ਨੇ ਵੀ ਮੌਤ ਨੂੰ ਗਲੇ ਲਗਾ ਲਿਆ। ਲੜਕੀ ਨੇ ਗਾਚੀਬੋਵਲੀ ਪੁਲਿਸ ਸਟੇਸ਼ਨ ਦੀ ਸੀਮਾ ਦੇ ਅਧੀਨ ਨਾਨਕਰਾਮਗੁਡਾ ਦੇ ਇੱਕ ਹੋਸਟਲ ਵਿੱਚ ਫਾਹਾ ਲੈ ਲਿਆ। ਲੜਕੀ ਇਸ ਹੋਸਟਲ ਵਿੱਚ ਰਹਿੰਦੀ ਸੀ।



ਪੁਲਿਸ ਮੁਤਾਬਕ 19 ਸਾਲਾ ਨੇਹਾ ਇੱਕ ਬੇਕਰੀ 'ਚ ਸੇਲਜ਼ ਗਰਲ ਦਾ ਕੰਮ ਕਰਦੀ ਸੀ। ਉਸੇ ਬੇਕਰੀ 'ਚ ਕੰਮ ਕਰਨ ਵਾਲੇ ਸਲਮਾਨ ਨਾਂ ਦੇ ਵਿਅਕਤੀ ਨਾਲ ਉਸ ਦੀ ਦੋਸਤੀ ਸੀ। ਉਹ ਇੱਕ ਦੂਜੇ ਦੇ ਪਿਆਰ ਵਿੱਚ ਪੈ ਗਏ ਤੇ ਵਿਆਹ ਕਰਨਾ ਚਾਹੁੰਦੇ ਸਨ। ਉਨ੍ਹਾਂ ਦੇ ਪ੍ਰੇਮ ਸਬੰਧਾਂ ਦਾ ਪਤਾ ਲੱਗਣ ਤੋਂ ਬਾਅਦ ਬੇਕਰੀ ਪ੍ਰਬੰਧਨ ਨੇ ਸਲਮਾਨ ਨੂੰ ਨੌਕਰੀ ਤੋਂ ਕੱਢ ਦਿੱਤਾ। ਉਸ ਦੇ ਮਾਤਾ-ਪਿਤਾ ਨੇ ਵੀ ਨੇਹਾ ਨਾਲ ਵਿਆਹ ਦੇ ਪ੍ਰਸਤਾਵ ਦਾ ਵਿਰੋਧ ਕੀਤਾ। ਇਸ ਤੋਂ ਪ੍ਰੇਸ਼ਾਨ ਹੋ ਕੇ ਬਾਲਾਪੁਰ ਥਾਣਾ ਖੇਤਰ ਦੇ ਵੈਂਕਟਪੁਰਮ ਵਾਸੀ ਸਲਮਾਨ ਨੇ 1 ਅਕਤੂਬਰ ਨੂੰ ਖੁਦਕੁਸ਼ੀ ਕਰ ਲਈ। ਸਲਮਾਨ ਦੀ ਖੁਦਕੁਸ਼ੀ ਬਾਰੇ ਜਾਣ ਕੇ ਨੇਹਾ ਦਾ ਦਿੱਲ ਟੁੱਟ ਗਿਆ।



ਪੁਲਿਸ ਨੇ ਮਾਮਲਾ ਦਰਜ ਕੀਤਾ
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਮੰਗਲਵਾਰ ਨੂੰ ਜਦੋਂ ਹੋਸਟਲ 'ਚ ਨੇਹਾ ਦੀ ਰੂਮਮੇਟ ਉਸ ਨੂੰ ਡਿਉਟੀ 'ਤੇ ਜਾਣ ਲਈ ਕਹਿਣ ਗਈ ਤਾਂ ਉਸ ਨੇ ਕਮਰੇ ਨੂੰ ਅੰਦਰੋਂ ਤਾਲਾ ਲਗਾ ਲਿਆ। ਇਸ ਤੋਂ ਬਾਅਦ ਜਦੋਂ ਹੋਸਟਲ ਦੇ ਕਰਮਚਾਰੀ ਨੇ ਕਮਰੇ ਦੀ ਸਫਾਈ ਲਈ ਦਰਵਾਜ਼ਾ ਖੜਕਾਇਆ ਤਾਂ ਕੋਈ ਜਵਾਬ ਨਹੀਂ ਆਇਆ। 


ਜਦੋਂ ਉਸ ਨੇ ਖਿੜਕੀ ਵਿੱਚੋਂ ਝਾਤੀ ਮਾਰੀ ਤਾਂ ਦੇਖਿਆ ਕਿ ਲੜਕੀ ਪੱਖੇ ਨਾਲ ਲਟਕ ਰਹੀ ਸੀ। ਕਰਮਚਾਰੀ ਨੇ ਇਸ ਦੀ ਸੂਚਨਾ ਹੋਸਟਲ ਪ੍ਰਬੰਧਕਾਂ ਨੂੰ ਦਿੱਤੀ। ਫਿਰ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਦਰਵਾਜ਼ਾ ਤੋੜਿਆ। ਲੜਕੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਉਸਮਾਨੀਆ ਹਸਪਤਾਲ ਲਿਜਾਇਆ ਗਿਆ। ਗਾਚੀਬੋਲੀ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।