ਚੰਡੀਗੜ੍ਹ: ਕੈਪਟਨ ਸਰਕਾਰ ਦਾ ਹਰ ਫਰੰਟ 'ਤੇ ਹਾਲ ਮੰਦਾ ਹੁੰਦਾ ਜਾਪਦਾ ਹੈ। ਇੱਕ ਸਾਲ ਬੀਤਣ 'ਤੇ ਵੀ ਅਕਾਲੀ ਦਲ ਦੀ ਸਰਕਾਰ ਦੇ ਪਿਛਲੇ ਛੇ ਮਹੀਨਿਆਂ ਦੇ ਰੋਕੇ ਪ੍ਰਾਜੈਕਟਸ ਦੀ ਜਾਂਚ ਸਰਕਾਰ ਹਾਲੇ ਤਕ ਜਾਂਚ ਨਹੀਂ ਕਰ ਸਕੀ।   ਸਰਕਰਾ ਹਾਲੇ ਤਕ ਰੋਕੇ ਗਏ ਪ੍ਰਾਜੈਕਟ 'ਤੇ Action Taken report ਪੇਸ਼ ਨਹੀਂ ਕਰ ਸਕੀ। ਹੁਣ ਇੱਕ ਸਾਲ ਬਾਅਦ ਸਰਕਾਰ ਦੀ ਨੀਂਦ ਖੁੱਲ੍ਹੀ ਹੈ ਤੇ ਅਧਿਕਾਰੀਆਂ ਨੂੰ ਜਾਂਚ ਕਰਨ ਦੇ ਹੁਕਮ ਜਾਰੀ ਕੀਤੇ ਹਨ। ਕੈਪਟਨ ਸਰਕਾਰ ਦੀ ਪਹਿਲੀ ਕੈਬਿਨਟ ਮੀਟਿੰਗ ਵਿੱਚ ਪਿਛਲੀ ਅਕਾਲੀ ਸਰਕਾਰ ਦੇ ਆਖਰੀ 6 ਮਹੀਨਿਆਂ ਦੇ ਪ੍ਰਾਜੈਕਟਸ ਰੋਕਣ ਅਤੇ ਇਨ੍ਹਾਂ ਦੀ ਜਾਂਚ ਕਰਨ ਦੀ ਗੱਲ ਕਹੀ ਸੀ। ਸਰਕਾਰ ਬਣਨ ਤੋਂ ਬਾਅਦ 18 ਮਾਰਚ ਨੂੰ ਕੈਪਟਨ ਨੇ ਪਹਿਲੀ ਕੈਬਿਨਟ ਬੈਠਕ ਕੀਤੀ ਸੀ ਤੇ ਜਾਂਚ ਦੇ ਹੁਕਮ ਦਿੱਤੇ ਸਨ। ਪਰ ਮੁੱਖ ਮੰਤਰੀ ਨੇ ਇਨ੍ਹਾਂ ਹੁਕਮਾਂ ਦੀ ਪਾਲਣਾ ਨੂੰ ਇੱਕ ਸਾਲ ਲੱਗ ਗਿਆ ਹੈ।