Holiday in Punjab: ਪੰਜਾਬ ਵਿੱਚ 2 ਅਤੇ 3 ਅਕਤੂਬਰ (ਬੁੱਧਵਾਰ ਅਤੇ ਵੀਰਵਾਰ) ਨੂੰ ਸਰਕਾਰੀ ਛੁੱਟੀ ਰਹੇਗੀ। ਕਿਉਂਕਿ ਗਾਂਧੀ ਜਯੰਤੀ ਬੁੱਧਵਾਰ ਨੂੰ ਹੈ ਅਤੇ ਮਹਾਰਾਜਾ ਅਗਰਸੇਨ ਜਯੰਤੀ ਅਤੇ ਨਵਰਾਤਰੀ ਕਲਸ਼-ਸਥਾਪਨਾ ਵੀਰਵਾਰ ਨੂੰ ਹੈ। ਜਿਸ ਕਾਰਨ ਇਹ ਫੈਸਲਾ ਲਿਆ ਗਿਆ ਹੈ। ਇਨ੍ਹਾਂ ਦਿਨਾਂ 'ਚ ਸਕੂਲ, ਬੈਂਕ ਅਤੇ ਦਫਤਰ ਬੰਦ ਰਹਿਣਗੇ। ਤੁਹਾਨੂੰ ਦੱਸ ਦੇਈਏ ਕਿ ਅਕਤੂਬਰ ਦੇ ਪੂਰੇ ਮਹੀਨੇ ਵਿੱਚ ਕਈ ਵੱਡੇ ਤਿਉਹਾਰ ਆਉਂਦੇ ਹਨ। ਜਿਸ ਵਿੱਚ ਦੁਰਗਾ ਅਸ਼ਟਮੀ, ਦੁਸਹਿਰਾ, ਮਹਾਰਿਸ਼ੀ ਵਾਲਮੀਕਿ ਜੈਅੰਤੀ ਅਤੇ ਦੀਵਾਲੀ ਵਰਗੇ ਤਿਉਹਾਰ ਸ਼ਾਮਲ ਹਨ।
ਇਹ ਵੀ ਪੜ੍ਹੋ: Panchayati Elections: ਸਰਪੰਚੀ ਲੜਨ ਦੇ ਚਾਹਵਾਨਾਂ ਲਈ ਚੋਣ ਕਮਿਸ਼ਨ ਨੇ ਕੀਤਾ ਵੱਡਾ ਬਦਲਾਅ, ਹੁਣ ਨਹੀਂ ਹੋਣਾ ਪਵੇਗਾ ਖੱਜਲ ਖੁਆਰ
ਅਕਤੂਬਰ ਦੀ ਪਹਿਲੀ ਜਨਤਕ ਛੁੱਟੀ 2 ਅਕਤੂਬਰ ਨੂੰ ਗਾਂਧੀ ਜਯੰਤੀ ਮੌਕੇ ਹੋਵੇਗੀ। ਇਸ ਦਿਨ ਬੈਂਕ, ਸਰਕਾਰੀ ਦਫ਼ਤਰ, ਸਕੂਲ ਅਤੇ ਕਾਲਜ ਬੰਦ ਰਹਿਣਗੇ। ਮਹਾਰਾਜਾ ਅਗਰਸੇਨ ਜੈਅੰਤੀ 'ਤੇ 3 ਅਕਤੂਬਰ ਨੂੰ ਪੰਜਾਬ ਅਤੇ ਰਾਜਸਥਾਨ 'ਚ ਛੁੱਟੀ ਰਹੇਗੀ। ਇਸ ਦਾ ਮਤਲਬ ਹੈ ਕਿ ਮਹੀਨੇ ਦੀ ਸ਼ੁਰੂਆਤ 'ਚ ਸਕੂਲ, ਕਾਲਜ, ਬੈਂਕ ਆਦਿ 2 ਦਿਨ ਬੰਦ ਰਹਿਣਗੇ। ਸਰਕਾਰ ਦੀ ਸਾਲਾਨਾ ਛੁੱਟੀਆਂ ਦੀ ਸੂਚੀ ਵਿੱਚ ਇਹ ਦੋਵੇਂ ਦਿਨ ਛੁੱਟੀਆਂ ਵਜੋਂ ਦਰਜ ਹਨ।