ਚੰਡੀਗੜ੍ਹ: ਪੰਜਾਬ ਸਰਕਾਰ (Punjab Government)) ਨੇ ਸਾਰੇ ਵਾਹਨਾਂ ਉੱਤੇ ‘ਹਾਈ ਸਕਿਓਰਿਟੀ ਰਜਿਸਟ੍ਰੇਸ਼ਨ ਨੰਬਰ ਪਲੇਟਾਂ’ (HSRP) ਲਵਾਉਣ ਲਈ ਇੱਕ ਮਹੀਨਾ ਹੋਰ ਦੇ ਦਿੱਤਾ ਹੈ। ਪਿਛਲੇ ਅੱਠ ਮਹੀਨਿਆਂ ਦੌਰਾਨ 13 ਲੱਖ ਹੋਰ ਵਾਹਨਾਂ ਨੂੰ ਇਹ HSRP ਲਾਈਆਂ ਗਈਆਂ ਹਨ। ਪਰ ਹਾਲੇ ਵੀ ਬਹੁਤ ਸਾਰੇ ਵਾਹਨਾਂ ਉੱਤੇ ਪੁਰਾਣੀਆਂ ਨੰਬਰ ਪਲੇਟਾਂ ਹੀ ਹਨ। ਹੁਣ ਪੰਜਾਬ ਸਰਕਾਰ ਨੇ 15 ਅਪ੍ਰੈਲ ਤੱਕ ਇਹ ਨਵੀਂਆਂ ਨੰਬਰ ਪਲੇਟਾਂ ਲਵਾਉਣ ਦਾ ਆਖ਼ਰੀ ਮੌਕਾ ਦਿੱਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਟ੍ਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਦੱਸਿਆ ਕਿ ਰਾਜ ਵਿੱਚ ਇਸ ਵੇਲੇ 102 HSRP ਫ਼ਿਟਮੈਂਟ ਸੈਂਟਰ ਕੰਮ ਕਰ ਰਹੇ ਹਨ। ਕੋਈ ਵੀ ਵਾਹਨ ਮਾਲਕ ਆਪਣੀ ਸੁਵਿਧਾ ਅਨੁਸਾਰ ਪਹਿਲਾਂ ਆਨਲਾਈਨ ਬੁਕਿੰਗ ਕਰਕੇ ਇਹ ਨੰਬਰ ਪਲੇਟਾਂ ਲਵਾਉਣ ਲਈ ਸਮਾਂ ਲੈ ਸਕਦਾ ਹੈ।
ਇਸ ਲਈ ਵੈੱਬਸਾਈਟ www.Punjabhsrp.in ਐਕਟੀਵੇਟ ਕੀਤੀ ਗਈ ਹੈ ਤੇ ਜਾਂ HSRP PUNJAB ਨਾਂ ਦੀ ਮੋਬਾਈਲ ਐਪਲੀਕੇਸ਼ਨ ਰਾਹੀਂ ਵੀ HSRP ਆਪਣੇ ਵਾਹਨਾਂ ਉੱਤੇ ਲਵਾਈਆਂ ਜਾ ਸਕਦੀਆਂ ਹਨ। ਵਾਹਨਾਂ ਉੱਤੇ ਇਹ ਨਵੀਂਆਂ ਨੰਬਰ ਪਲੇਟਾਂ ਲਗਵਾਉਣ ਲਈ ਫ਼ੋਨ ਨੰਬਰਾਂ 7888498859 ਤੇ 7888498853 ਉੱਤੇ ਤਰੀਕ ਤੇ ਸਮਾਂ ਨਿਸ਼ਚਤ ਕੀਤਾ ਜਾ ਸਕਦਾ ਹੈ।
ਮੰਤਰੀ ਨੇ ਦੱਸਿਆ ਕਿ ਵਾਹਨ ਮਾਲਕ ਦੇ ਘਰ ਵਿੱਚ ਜਾ ਕੇ ਨਵੀਂ ਨੰਬਰ ਪਲੇਟ ਫ਼ਿੱਟ ਕਰਨ ਦੀ ਸਹੂਲਤ ਵੀ ਦਿੱਤੀ ਗਈ ਹੈ। ਇਸ ਲਈ ਦੋਪਹੀਆ ਤੇ ਤਿਪਹੀਆ ਵਾਹਨ ਲਈ 100 ਰੁਪਏ ਤੇ ਚੌਪਹੀਆ ਵਾਹਨ ਲਈ 150 ਰੁਪਏ ਦੀ ਵੱਖਰੀ ਫ਼ੀਸ ਲਈ ਜਾਵੇਗੀ।
ਰਾਜ ਦੇ ਟ੍ਰਾਂਸਪੋਰਟ ਕਮਿਸ਼ਨਰ ਡਾ. ਅਮਰਪਾਲ ਸਿੰਘ ਨੇ ਦੱਸਿਆ ਕਿ HSRP ਦਾ ਬਹੁਤ ਫ਼ਾਇਦਾ ਹੈ ਕਿਉਂਕਿ ਗੁਆਚੀਆਂ ਜਾਂ ਚੋਰੀ ਹੋਈਆਂ ਗੱਡੀਆਂ ਦੇ ਮਾਮਲੇ ਵਿੱਚ ਕੋਈ ਨਵੀਂਆਂ ਨੰਬਰ ਪਲੇਟਾਂ ਨਹੀਂ ਲਾ ਸਕਦਾ। ਉਨ੍ਹਾਂ ਕਿਹਾ ਕਿ ਚਾਲਾਨ ਤੋਂ ਬਚਣ ਲਈ ਤੁਰੰਤ ਨਵੀਂਆਂ ਨੰਬਰ ਪਲੇਟਾਂ ਲਵਾ ਲੈਣੀਆਂ ਚਾਹੀਦੀਆਂ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Car loan Information:
Calculate Car Loan EMI