ਪੰਜਾਬ ਸਰਕਾਰ ਆਪਣੇ VVIP's ਲਈ ਲੰਬੇ ਸਫ਼ਰ ਨੂੰ ਆਸਾਨ ਬਣਾਉਣ ਜਾ ਰਹੀ ਹੈ। ਮਾਨ ਸਰਕਾਰ VVIP's ਲਈ ਭਾੜੇ 'ਤੇ ਇੱਕ ਜਹਾਜ਼ ਲੈਣ ਜਾ ਰਹੀ ਹੈ। ਇਸ ਸਬੰਧੀ ਟੈਂਡਰ ਵੀ ਜਾਰੀ ਕਰ ਦਿੱਤੇ ਗਏ ਹਨ। ਇਹ ਟੈਂਡਰ ਪੰਜਾਬ ਸਰਕਾਰ ਦੇ ਡਾਇਰੈਕਟਰ ਆਫ਼ ਸਿਵਲ ਐਵੀਏਸ਼ਨ ਵਿਭਾਗ ਵੱਲੋਂ ਜਾਰੀ ਕੀਤੇ ਗਏ ਹਨ।
ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਜਾਣਕਾਰੀ ਮਿਲੀ ਹੈ ਕਿ ਸਰਕਾਰ ਇਹ ਜਹਾਜ਼ 6 ਮਹੀਨੇ ਲਈ ਕਿਰਾਏ 'ਤੇ ਲੈਣ ਜਾ ਰਹੀ ਹੈ। ਅਤੇ ਇਸ ਜਹਾਜ਼ ਦੀਆਂ ਸੀਆਂ 8 ਤੋਂ 10 ਹੋਣੀਆਂ ਚਾਹੀਦੀਆਂ ਹਨ। ਜਹਾਜ਼ ਸਮੇਤ ਕਰੂ ਮੈਂਬਰ ਦੀ ਲੋੜ ਹੈ ਅਤੇ ਜਿਹੜਾ ਵੀ ਦਿਲਚਸਪੀ ਰੱਖਦਾ ਹੈ ਉਸ ਪੰਜਾਬ ਸਰਕਾਰ ਦੇ ਪੋਰਟਲ eproc.punjab.gov.in 'ਤੇ ਬੋਲੀ ਲਗਾ ਸਕਦਾ ਹੈ।
ਇਸ ਸਬੰਧੀ ਜਾਣਕਾਰੀ RTI ਐਕਟੀਵਿਸਟ ਮਾਨਿਕ ਗੋਇਲ ਨੇ ਦਿੱਤੀ ਹੈ। ਮਾਨਿਕ ਗੋਇਲ ਨੇ ਟਵੀਟ ਕਰਕੇ ਹੋਏ ਲਿਖਿਆ ਕਿ - ''ਇੱਕ ਹੋਰ VVIP ਜਹਾਜ਼ ਦਾ ਟੈਂਡਰ ਭਗਵੰਤ ਮਾਨ ਸਰਕਾਰ ਵੱਲੋਂ ਕੱਢਿਆ ਗਿਆ ਹੈ ਤਾਂ ਕਿ ਕੇਜਰੀਵਾਲ ਨੂੰ ਕੰਪੇਨ ਲਈ ਹੋਰ ਸੂਬਿਆਂ ਚ ਘੁਮਾਇਆ ਜਾ ਸਕੇ। ਪੰਜਾਬ ਬਹੁਤ ਛੋਟਾ ਹੈ। ਕਦੇ ਵੀ ਕਿਸੇ ਮੁੱਖ ਮੰਤਰੀ ਨੇ ਜਹਾਜ਼ ਨਹੀਂ ਵਰਤਿਆ ਕਿਉਕਿ ਪੰਜਾਬ ਚ ਜਹਾਜ਼ ਕੰਮ ਹੀ ਨੀ ਆ ਸਕਦਾ। ਪੰਜਾਬ ਕੋਲ ਆਪਣਾ ਹੈਲੀਕਾਪਟਰ ਹੈ ਜਿਸ ਦੀ ਵਰਤੋ ਹੋਰ ਮੁੱਖ ਮੰਤਰੀ ਕਰਦੇ ਸਨ ਅਤੇ ਭਗਵੰਤ ਮਾਨ ਮਜ਼ਾਕ ਬਣਾਉਂਦੇ ਸਨ।''
'' ਪਰ ਭਗਵੰਤ ਮਾਨ ਵੱਲੋਂ ਦੁਬਾਰਾ ਹਵਾਈ ਜਹਾਜ਼ ਦਾ ਟੈਂਡਰ ਕੱਢਿਆ ਗਿਆ ਹੈ ਤਾਂ ਕਿ ਕੇਜਰੀਵਾਲ ਨੂੰ ਕੰਪੇਨ ਲਈ ਹੋਰ ਸੂਬਿਆਂ 'ਚ ਘੁਮਾਇਆ ਜਾ ਸਕੇ। ਇਸ ਕੈਂਪੇਨ ਦਾ ਰੋਜ਼ ਦਾ ਕਰੋੜਾਂ ਰੁਪਇਆ ਪੰਜਾਬ ਦੇ ਲੋਕਾਂ ਸਿਰ ਪਵੇਗਾ। ਅੱਜ ਕੱਲ ਵੀ ਜੋ ਕੇਜਰੀਵਾਲ ਜਹਾਜ਼ ਵਰਤ ਰਹੇ ਹਨ ਉਹ ਪੰਜਾਬ ਦੇ ਲੋਕਾਂ ਦੇ ਟੈਕਸ ਦੇ ਪੈਸੇ ਦਾ ਹੈ। ਐਵੇਂ ਨਹੀਂ ਡੇਢ ਸਾਲ ਵਿੱਚ ਬਿਨਾ ਕੁਝ ਬਣਾਏ 50,000 ਕਰੋੜ ਦਾ ਕਰਜ਼ਾ ਲਿਆ ਗਿਆ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial