ਚੰਡੀਗੜ੍ਹ: ਪੰਜਾਬ ਸਰਕਾਰ ਨੇ ਵੱਖ-ਵੱਖ ਆਪ੍ਰੇਸ਼ਨਸ ਦੌਰਾਨ ਸ਼ਹੀਦ ਜਾਂ ਅਪਾਹਜ ਹੋਣ ਵਾਲੇ ਸੈਨਿਕਾਂ ਦੇ ਵਾਰਿਸ (Next of Kin) ਨੂੰ ਵਿੱਤੀ ਸਹਾਇਤਾ ਲਈ ਦਿੱਤੇ ਜਾਣ ਵਾਲੇ ਮੁਆਵਜ਼ੇ ਯਾਨੀ ਐਕਸ ਗਰੇਸ਼ੀਆ (ex-gratia) ਰਕਮ 'ਚ ਵਾਧਾ ਕੀਤਾ ਹੈ।
ਰੱਖਿਆ ਸੇਵਾਵਾਂ ਭਲਾਈ ਵਿਭਾਗ ਦੇ ਬੁਲਾਰੇ ਨੇ ਕਿਹਾ ਕੇ ਸ਼ਹੀਦ ਸੈਨਿਕ ਦੇ ਪਰਿਵਾਰ ਨੂੰ ਦਿੱਤੀ ਜਾਣ ਵਾਲੀ ਰਕਮ ਨੂੰ ਵਧਾ ਕੇ 50 ਲੱਖ ਰੁਪਏ ਕਰ ਦਿੱਤਾ ਹੈ। ਸ਼ਾਦੀਸ਼ੁਦਾ ਸ਼ਹੀਦ ਸਿਪਾਹੀ ਦੇ ਮਾਮਲੇ 'ਚ 35 ਲੱਖ ਰੁਪਏ ਐਕਸ ਗਰੇਸ਼ੀਆ, 10 ਲੱਖ ਮਾਪਿਆਂ ਨੂੰ ਵਾਧੂ ਰਾਹਤ ਤੇ ਪੰਜ ਲੱਖ ਰੁਪਏ ਪਲਾਟ ਲਈ ਨਕਦ ਵਜੋਂ ਦਿੱਤੇ ਜਾਣਗੇ।
ਸੈਨਿਕ ਦੇ ਅਣਵਿਆਹੇ ਹੋਣ ਤੇ 45 ਲੱਖ ਰੁਪਏ ਐਕਸ ਗਰੇਸ਼ੀਆ ਵਜੋਂ ਦਿੱਤਾ ਜਾਵੇਗਾ ਜਦਕਿ ਪੰਜ ਲੱਖ ਰੁਪਏ ਪਲਾਟ ਲਈ ਨਕਦ ਵਜੋਂ ਦਿੱਤੇ ਜਾਣਗੇ। ਇਸ ਤੋਂ ਇਲਾਵਾ ਕਿਸੇ ਅਪਰੇਸ਼ਨ 'ਚ ਅਪਾਹਜ ਹੋਣ ਵਾਲੇ ਸੈਨਿਕ ਨੂੰ ਦਿੱਤਾ ਜਾਣ ਵਾਲਾ ਮੁਆਵਜ਼ਾ ਪੰਜ ਗੁਣਾ ਵਧਾ ਦਿੱਤਾ ਗਿਆ ਹੈ। 76 ਪ੍ਰਤੀਸ਼ਤ ਤੋਂ 100 ਪ੍ਰਤੀਸ਼ਤ ਅਪੰਗਤਾ ਹੋਣ ਤੇ 20 ਲੱਖ ਰੁਪਏ ਦਿੱਤੇ ਜਾਣਗੇ, ਜਦਕਿ 51 ਪ੍ਰਤੀਸ਼ਤ ਤੋਂ 75 ਪ੍ਰਤੀਸ਼ਤ ਅਪੰਗਤਾ ਲਈ 10 ਲੱਖ ਰੁਪਏ ਤੇ 25 ਪ੍ਰਤੀਸ਼ਤ ਤੋਂ 50 ਪ੍ਰਤੀਸ਼ਤ ਅਪੰਗਤਾ ਹੋਣ ਤੇ 5 ਲੱਖ ਰੁਪਏ ਦਿੱਤੇ ਜਾਣਗੇ।
ਬੁਲਾਰੇ ਨੇ ਇਹ ਵੀ ਦੱਸਿਆ ਕਿ ਇਹ ਵਧੀਆਂ ਦਰਾਂ 15 ਜੂਨ, 2020 ਤੋਂ ਲੜਾਈ ਦੇ ਹਾਦਸਿਆਂ 'ਤੇ ਲਾਗੂ ਹੋਣਗੀਆਂ। ਵਿੱਤ ਵਿਭਾਗ ਨੇ ਐਕਸ ਗਰੇਸ਼ੀਆ ਦੀ ਕੁੱਲ ਰਕਮ ਦਾ 10 ਫੀਸਦ ਹਿੱਸਾ ਯਾਨੀ 5 ਲੱਖ ਰੁਪਏ ਭੋਗ ਸਮਾਰੋਹ ਤੇ ਦਿੱਤੇ ਜਾਣ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਬਾਕੀ 90 ਪ੍ਰਤੀਸ਼ਤ ਰੱਖਿਆ ਮੰਤਰਾਲੇ ਦੇ ਏਕੀਕ੍ਰਿਤ ਹੈਡਕੁਆਟਰਾਂ ਤੋਂ ਬੈਟਲ ਕੈਜੁਅਲਟੀ ਦੀ ਰਿਪੋਰਟ ਮਿਲਣ ਤੋਂ ਬਾਅਦ ਰਿਸ਼ਤੇਦਾਰਾਂ ਨੂੰ ਦਿੱਤੇ ਜਾਣਗੇ।
ਪੰਜਾਬ ਸਰਕਾਰ ਦਾ ਸ਼ਹੀਦਾਂ ਲਈ ਵੱਡਾ ਐਲਾਨ, ਸ਼ਹੀਦ ਸੈਨਿਕ ਦੇ ਪਰਿਵਾਰ ਨੂੰ ਮਿਲੇਗੀ ਹੁਣ ਇੰਨੀ ਰਕਮ
ਏਬੀਪੀ ਸਾਂਝਾ
Updated at:
30 Jul 2020 06:59 PM (IST)
ਪੰਜਾਬ ਸਰਕਾਰ ਨੇ ਵੱਖ-ਵੱਖ ਆਪ੍ਰੇਸ਼ਨਸ ਦੌਰਾਨ ਸ਼ਹੀਦ ਜਾਂ ਅਪਾਹਜ ਹੋਣ ਵਾਲੇ ਸੈਨਿਕਾਂ ਦੇ ਵਾਰਿਸ (Next of Kin) ਨੂੰ ਵਿੱਤੀ ਸਹਾਇਤਾ ਲਈ ਦਿੱਤੇ ਜਾਣ ਵਾਲੇ ਮੁਆਵਜ਼ੇ ਯਾਨੀ ਐਕਸ ਗਰੇਸ਼ੀਆ (ex-gratia) ਰਕਮ 'ਚ ਵਾਧਾ ਕੀਤਾ ਹੈ।
- - - - - - - - - Advertisement - - - - - - - - -