Punjab News: ਪੰਜਾਬ ਸਰਕਾਰ ਨੇ ਸਾਲ 2026 ਲਈ ਛੁੱਟੀਆਂ ਦਾ ਕੈਲੰਡਰ ਤਿਆਰ ਕੀਤਾ ਹੈ। ਇਹ ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਦੁਆਰਾ ਤਿਆਰ ਕੀਤਾ ਗਿਆ ਸੀ। ਕੈਲੰਡਰ ਵਿੱਚ ਦਰਜ ਛੁੱਟੀਆਂ ਦੌਰਾਨ ਸਰਕਾਰੀ ਦਫ਼ਤਰ, ਨਗਰ ਨਿਗਮ, ਸਕੂਲ, ਕਾਲਜ, ਪ੍ਰਸ਼ਾਸਨਿਕ ਦਫ਼ਤਰ ਅਤੇ ਹੋਰ ਸਰਕਾਰੀ ਸ਼ਾਖਾਵਾਂ ਬੰਦ ਰਹਿਣਗੀਆਂ।
ਛੁੱਟੀਆਂ ਦੀ ਲਿਸਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ, ਗੁਰੂਪੁਰਬ ਦੇ ਮੱਦੇਨਜ਼ਰ ਜ਼ਿਲ੍ਹਾ ਡਿਪਟੀ ਕਮਿਸ਼ਨਰ ਨਗਰ ਕੀਰਤਨ ਵਰਗੇ ਸਮਾਗਮਾਂ ਲਈ ਅੱਧੇ ਦਿਨ ਤੋਂ ਲੈ ਕੇ ਪੂਰੇ ਦਿਨ ਤੱਕ ਦੀ ਛੁੱਟੀ ਦਾ ਐਲਾਨ ਕਰ ਸਕਦਾ ਹੈ।