Promoted IPS Officers: ਪੰਜਾਬ ਸਰਕਾਰ ਨੇ 12 ਆਈਪੀਐਸ ਅਧਿਕਾਰੀਆਂ ਨੂੰ ਇੱਕੋ ਸਮੇਂ ਤਰੱਕੀ ਦਿੱਤੀ ਹੈ। ਇੱਕ ਆਈਪੀਐਸ ਅਧਿਕਾਰੀ ਨੂੰ ਏਡੀਜੀਪੀ, ਦਸ ਅਧਿਕਾਰੀਆਂ ਨੂੰ ਡੀਆਈਜੀ ਅਤੇ ਇੱਕ ਅਧਿਕਾਰੀ ਨੂੰ ਆਈਜੀ ਦੇ ਅਹੁਦੇ ’ਤੇ ਤਰੱਕੀ ਦਿੱਤੀ ਗਈ ਹੈ। ਜਦਕਿ ਛੇ ਅਧਿਕਾਰੀਆਂ ਨੂੰ ਸੈਕਸ਼ਨ ਗਰੇਡ ਦਿੱਤਾ ਗਿਆ ਹੈ।
ਰਾਕੇਸ਼ ਅਗਰਵਾਲ ਨੂੰ ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਿਸ (ADGP) ਵਜੋਂ ਤਰੱਕੀ ਦਿੱਤੀ ਗਈ ਹੈ। ਜਦਕਿ ਧਨਪ੍ਰੀਤ ਕੌਰ ਨੂੰ ਆਈ.ਜੀ. ਬਣਾਇਆ ਗਿਆ ਹੈ। ਡੀਆਈਜੀ ਦੇ ਅਹੁਦੇ ’ਤੇ ਪਦਉੱਨਤ ਹੋਏ 10 ਅਧਿਕਾਰੀਆਂ ਵਿੱਚੋਂ ਇੱਕ ਆਈਪੀਐਸ 2008 ਅਤੇ 9 ਅਧਿਕਾਰੀ 2010 ਬੈਚ ਦੇ ਹਨ।
ਇਨ੍ਹਾਂ ਵਿੱਚ ਰਾਜਪਾਲ ਸਿੰਘ, ਹਰਜੀਤ ਸਿੰਘ, ਜੇ. ਇਲਨਚੇਲੀਅਨ, ਧਰੁਮਨ ਐੱਚ ਨਿੰਬਾਲੇ, ਪਾਟਿਲ ਕੇਤਨ ਬਲਿਰਾਮ, ਅਲਕਾ ਮੀਨਾ, ਸਤਿੰਦਰ ਸਿੰਘ, ਹਰਮਨਬੀਰ ਸਿੰਘ, ਅਸ਼ਵਨੀ ਕਪੂਰ ਅਤੇ ਸਤਵੰਤ ਸਿੰਘ ਗਿੱਲ ਸ਼ਾਮਲ ਹਨ। ਜਦੋਂ ਕਿ ਵਿਵੇਕਸ਼ੀਲ ਸੋਨੀ, ਡਾ: ਨਾਨਕ ਸਿੰਘ, ਗੌਰਵ ਗਰਗ, ਦੀਪਕ ਹਿਲੋਰੀ, ਗੁਰਮੀਤ ਸਿੰਘ ਚੌਹਾਨ ਅਤੇ ਨਵੀਨ ਸੋਨੀ ਨੂੰ ਸੈਕਸ਼ਨ ਗ੍ਰੇਡ ਦਿੱਤਾ ਗਿਆ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ -
https://whatsapp.com/channel/0029Va7Nrx00VycFFzHrt01l.
Join Our Official Telegram Channel: https://t.me/abpsanjhaofficial
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ