Lok Sabha Election: ਖਟਕੜ ਕਲਾਂ ਵਿਖੇ CM ਭਗਵੰਤ ਮਾਨ ਅਤੇ ਪਾਰਟੀ ਦੇ ਕਈ ਵੱਡੇ ਆਗੂ ਇੱਕ ਦਿਨ ਦੇ ਵਰਤ ਲਈ ਪੁੱਜੇ ਹਨ। ਅੱਜ 7 ਅਪ੍ਰੈਲ ਨੂੰ ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ 'ਚ 'ਆਪ' ਆਗੂ ਤੇ ਵਰਕਰ ਦੇਸ਼ ਭਰ 'ਚ ਭੁੱਖ ਹੜਤਾਲ ਕਰ ਰਹੇ ਹਨ।
ਸੀਐਮ ਭਗਵੰਤ ਮਾਨ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਆਪਣੇ ਸੰਬੋਧਨ ਦੀ ਸ਼ੁਰੂਆਤ ਕਰਦਿਆਂ ਭ੍ਰਿਸ਼ਟਾਚਾਰ ਨੂੰ ਲੈ ਕੇ ਕੇਂਦਰ ਦੀ ਭਾਜਪਾ ਸਰਕਾਰ 'ਤੇ ਹਮਲਾ ਬੋਲਿਆ। ਮਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਇਨਸਾਨ ਨਹੀਂ, ਇੱਕ ਸੋਚ ਹਨ।
ਇਸ ਦੇ ਨਾਲ ਹੀ ਭਾਜਪਾ 'ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਭਾਜਪਾ ਭ੍ਰਿਸ਼ਟ ਲੋਕਾਂ ਨੂੰ ਪਾਰਟੀ ਨਾਲ ਜੋੜਨ ਦਾ ਕੰਮ ਕਰ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿੱਥੇ ਵੀ ਕਹਿਣ, ਭ੍ਰਿਸ਼ਟਾਚਾਰੀਆਂ ਨੂੰ ਨਹੀਂ ਰਹਿਣ ਦੇਣਗੇ। ਉਨ੍ਹਾਂ ਦਾ ਮਤਲਬ ਇਹ ਹੈ ਕਿ ਮੈਂ ਉਨ੍ਹਾਂ ਨੂੰ ਪਾਰਟੀ 'ਚ ਸ਼ਾਮਲ ਕਰਾਂਗਾ।
ਦਲ-ਬਦਲੂਆਂ 'ਤੇ ਚੁਟਕੀ ਲੈਂਦਿਆਂ ਸੀ.ਐਮ ਮਾਨ ਨੇ ਕਿਹਾ ਕਿ ਸਾਨੂੰ ਦੇਸ਼ ਅਤੇ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕਾਂ ਦੀ ਲੋੜ ਹੈ। ਜਿਸ ਨੇ ਕੱਲ੍ਹ ਜਾਣਾ ਸੀ ਉਹ ਅੱਜ ਜਾ। ਮਾਨ ਨੇ ਕਿਹਾ-ਲੱਗੀ ਨਾਲੋਂ ਟੁੱਟੀ ਚੰਗੀ ਬੇਕਰਦਾਂ ਨਾਲ ਲਾਈ ਯਾਰੀ।
ਭਗਵੰਤ ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਾਬ੍ਹ ਆਪਣੀ ਪੜ੍ਹਾਈ ਦੀਆਂ ਡਿਗਰੀਆਂ ਛੱਡੋ ਚਾਹ ਵਾਲੀ ਕੇਤਲੀ ਹੀ ਦਿਖਾ ਦਿਓ... ਜਿਸ ਵਿੱਚ ਤੁਸੀਂ ਚਾਹ ਵੇਚਦੇ ਸੀ... ਹੁਣ ਲੋਕ ਤੁਹਾਡੇ ਜੁਮਲਿਆਂ ਤੇ ਝੂਠ ਦੇ ਜਾਲ ਵਿੱਚ ਨਹੀਂ ਫਸਣ ਵਾਲੇ...